Sikhism
Ang-601 25
Text
ਹੋਇ ਦਇਆਲੁ ਕਿਰਪਾਲੁ ਪ੍ਰਭੁ ਠਾਕੁਰੁ ਆਪੇ ਸੁਣੈ ਬੇਨੰਤੀ ॥ hoe deaal kirapaal prabh tthaakur aape sunai benantee |
ਪੂਰਾ ਸਤਗੁਰੁ ਮੇਲਿ ਮਿਲਾਵੈ ਸਭ ਚੂਕੈ ਮਨ ਕੀ ਚਿੰਤੀ ॥ pooraa satagur mel milaavai sabh chookai man kee chintee |
ਹਰਿ ਹਰਿ ਨਾਮੁ ਅਵਖਦੁ ਮੁਖਿ ਪਾਇਆ ਜਨ ਨਾਨਕ ਸੁਖਿ ਵਸੰਤੀ ॥੪॥੧੨॥੬੨॥ har har naam avakhad mukh paaeaa jan naanak sukh vasantee |4|12|62|
ਸੋਰਠਿ ਮਹਲਾ ੫ ॥ soratth mahalaa 5 |
ਸਿਮਰਿ ਸਿਮਰਿ ਪ੍ਰਭ ਭਏ ਅਨੰਦਾ ਦੁਖ ਕਲੇਸ ਸਭਿ ਨਾਠੇ ॥ simar simar prabh bhe anandaa dukh kales sabh naatthe |
ਗੁਨ ਗਾਵਤ ਧਿਆਵਤ ਪ੍ਰਭੁ ਅਪਨਾ ਕਾਰਜ ਸਗਲੇ ਸਾਂਠੇ ॥੧॥ gun gaavat dhiaavat prabh apanaa kaaraj sagale saantthe |1|
ਜਗਜੀਵਨ ਨਾਮੁ ਤੁਮਾਰਾ ॥ jagajeevan naam tumaaraa |
ਗੁਰ ਪੂਰੇ ਦੀਓ ਉਪਦੇਸਾ ਜਪਿ ਭਉਜਲੁ ਪਾਰਿ ਉਤਾਰਾ ॥ ਰਹਾਉ ॥ gur poore deeo upadesaa jap bhaujal paar utaaraa | rahaau |
ਤੂਹੈ ਮੰਤ੍ਰੀ ਸੁਨਹਿ ਪ੍ਰਭ ਤੂਹੈ ਸਭੁ ਕਿਛੁ ਕਰਣੈਹਾਰਾ ॥ toohai mantree suneh prabh toohai sabh kichh karanaihaaraa |
ਤੂ ਆਪੇ ਦਾਤਾ ਆਪੇ ਭੁਗਤਾ ਕਿਆ ਇਹੁ ਜੰਤੁ ਵਿਚਾਰਾ ॥੨॥ too aape daataa aape bhugataa kiaa ihu jant vichaaraa |2|
ਕਿਆ ਗੁਣ ਤੇਰੇ ਆਖਿ ਵਖਾਣੀ ਕੀਮਤਿ ਕਹਣੁ ਨ ਜਾਈ ॥ kiaa gun tere aakh vakhaanee keemat kehan na jaaee |
ਪੇਖਿ ਪੇਖਿ ਜੀਵੈ ਪ੍ਰਭੁ ਅਪਨਾ ਅਚਰਜੁ ਤੁਮਹਿ ਵਡਾਈ ॥੩॥ pekh pekh jeevai prabh apanaa acharaj tumeh vaddaaee |3|
ਧਾਰਿ ਅਨੁਗ੍ਰਹੁ ਆਪਿ ਪ੍ਰਭ ਸ੍ਵਾਮੀ ਪਤਿ ਮਤਿ ਕੀਨੀ ਪੂਰੀ ॥ dhaar anugrahu aap prabh svaamee pat mat keenee pooree |
ਸਦਾ ਸਦਾ ਨਾਨਕ ਬਲਿਹਾਰੀ ਬਾਛਉ ਸੰਤਾ ਧੂਰੀ ॥੪॥੧੩॥੬੩॥ sadaa sadaa naanak balihaaree baachhau santaa dhooree |4|13|63|
ਸੋਰਠਿ ਮਃ ੫ ॥ soratth mahalaa 5 |
ਗੁਰੁ ਪੂਰਾ ਨਮਸਕਾਰੇ ॥ gur pooraa namasakaare |
ਪ੍ਰਭਿ ਸਭੇ ਕਾਜ ਸਵਾਰੇ ॥ prabh sabhe kaaj savaare |
ਹਰਿ ਅਪਣੀ ਕਿਰਪਾ ਧਾਰੀ ॥ har apanee kirapaa dhaaree |
ਪ੍ਰਭ ਪੂਰਨ ਪੈਜ ਸਵਾਰੀ ॥੧॥ prabh pooran paij savaaree |1|
ਅਪਨੇ ਦਾਸ ਕੋ ਭਇਓ ਸਹਾਈ ॥ apane daas ko bheo sahaaee |
ਸਗਲ ਮਨੋਰਥ ਕੀਨੇ ਕਰਤੈ ਊਣੀ ਬਾਤ ਨ ਕਾਈ ॥ ਰਹਾਉ ॥ sagal manorath keene karatai aoonee baat na kaaee | rahaau |
ਕਰਤੈ ਪੁਰਖਿ ਤਾਲੁ ਦਿਵਾਇਆ ॥ karatai purakh taal divaaeaa |
ਪਿਛੈ ਲਗਿ ਚਲੀ ਮਾਇਆ ॥ pichhai lag chalee maaeaa |
ਤੋਟਿ ਨ ਕਤਹੂ ਆਵੈ ॥ tott na katahoo aavai |
ਮੇਰੇ ਪੂਰੇ ਸਤਗੁਰ ਭਾਵੈ ॥੨॥ mere poore satagur bhaavai |2|
ਸਿਮਰਿ ਸਿਮਰਿ ਦਇਆਲਾ ॥ simar simar deaalaa |
ਸਭਿ ਜੀਅ ਭਏ ਕਿਰਪਾਲਾ ॥ sabh jeea bhe kirapaalaa |
ਜੈ ਜੈ ਕਾਰੁ ਗੁਸਾਈ ॥ jai jai kaar gusaaee |
ਜਿਨਿ ਪੂਰੀ ਬਣਤ ਬਣਾਈ ॥੩॥ jin pooree banat banaaee |3|
ਤੂ ਭਾਰੋ ਸੁਆਮੀ ਮੋਰਾ ॥ too bhaaro suaamee moraa |
ਇਹੁ ਪੁੰਨੁ ਪਦਾਰਥੁ ਤੇਰਾ ॥ eihu pun padaarath teraa |
ਜਨ ਨਾਨਕ ਏਕੁ ਧਿਆਇਆ ॥ jan naanak ek dhiaaeaa |
ਸਰਬ ਫਲਾ ਪੁੰਨੁ ਪਾਇਆ ॥੪॥੧੪॥੬੪॥ sarab falaa pun paaeaa |4|14|64|
ਸੋਰਠਿ ਮਹਲਾ ੫ ਘਰੁ ੩ ਦੁਪਦੇ ॥ soratth mahalaa 5 ghar 3 dupade |
ੴ ਸਤਿਗੁਰ ਪ੍ਰਸਾਦਿ ॥ ik oankaar satigur prasaad |
ਰਾਮਦਾਸ ਸਰੋਵਰਿ ਨਾਤੇ ॥ raamadaas sarovar naate |
ਸਭਿ ਉਤਰੇ ਪਾਪ ਕਮਾਤੇ ॥ sabh utare paap kamaate |
ਨਿਰਮਲ ਹੋਏ ਕਰਿ ਇਸਨਾਨਾ ॥ niramal hoe kar isanaanaa |
ਗੁਰਿ ਪੂਰੈ ਕੀਨੇ ਦਾਨਾ ॥੧॥ gur poorai keene daanaa |1|
ਸਭਿ ਕੁਸਲ ਖੇਮ ਪ੍ਰਭਿ ਧਾਰੇ ॥ sabh kusal khem prabh dhaare |
ਸਹੀ ਸਲਾਮਤਿ ਸਭਿ ਥੋਕ ਉਬਾਰੇ ਗੁਰ ਕਾ ਸਬਦੁ ਵੀਚਾਰੇ ॥ ਰਹਾਉ ॥ sahee salaamat sabh thok ubaare gur kaa sabad veechaare | rahaau |
ਸਾਧਸੰਗਿ ਮਲੁ ਲਾਥੀ ॥ saadhasang mal laathee |
ਪਾਰਬ੍ਰਹਮੁ ਭਇਓ ਸਾਥੀ ॥ paarabraham bheo saathee |
ਨਾਨਕ ਨਾਮੁ ਧਿਆਇਆ ॥ naanak naam dhiaaeaa |
ਆਦਿ ਪੁਰਖ ਪ੍ਰਭੁ ਪਾਇਆ ॥੨॥੧॥੬੫॥ aad purakh prabh paaeaa |2|1|65|
ਸੋਰਠਿ ਮਹਲਾ ੫ ॥ soratth mahalaa 5 |
ਜਿਤੁ ਪਾਰਬ੍ਰਹਮੁ ਚਿਤਿ ਆਇਆ ॥ jit paarabraham chit aaeaa |
ਸੋ ਘਰੁ ਦਯਿ ਵਸਾਇਆ ॥ so ghar day vasaaeaa |
Original Gurmukhi with romanized transliteration, via the GurbaniNow API. An English translation will be added once a cleared translation is available.