U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-51 22

Text

1

ਸੁਰਿ ਨਰ ਮੁਨਿ ਜਨ ਲੋਚਦੇ ਸੋ ਸਤਿਗੁਰਿ ਦੀਆ ਬੁਝਾਇ ਜੀਉ ॥੪॥ sur nar mun jan lochade so satigur deea bujhaae jeeo |4|

2

ਸਤਸੰਗਤਿ ਕੈਸੀ ਜਾਣੀਐ ॥ satasangat kaisee jaaneeai |

3

ਜਿਥੈ ਏਕੋ ਨਾਮੁ ਵਖਾਣੀਐ ॥ jithai eko naam vakhaaneeai |

4

ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥੫॥ eko naam hukam hai naanak satigur deea bujhaae jeeo |5|

5

ਇਹੁ ਜਗਤੁ ਭਰਮਿ ਭੁਲਾਇਆ ॥ eihu jagat bharam bhulaaeaa |

6

ਆਪਹੁ ਤੁਧੁ ਖੁਆਇਆ ॥ aapahu tudh khuaaeaa |

7

ਪਰਤਾਪੁ ਲਗਾ ਦੋਹਾਗਣੀ ਭਾਗ ਜਿਨਾ ਕੇ ਨਾਹਿ ਜੀਉ ॥੬॥ parataap lagaa dohaaganee bhaag jinaa ke naeh jeeo |6|

8

ਦੋਹਾਗਣੀ ਕਿਆ ਨੀਸਾਣੀਆ ॥ dohaaganee kiaa neesaaneea |

9

ਖਸਮਹੁ ਘੁਥੀਆ ਫਿਰਹਿ ਨਿਮਾਣੀਆ ॥ khasamahu ghutheea fireh nimaaneea |

10

ਮੈਲੇ ਵੇਸ ਤਿਨਾ ਕਾਮਣੀ ਦੁਖੀ ਰੈਣਿ ਵਿਹਾਇ ਜੀਉ ॥੭॥ maile ves tinaa kaamanee dukhee rain vihaae jeeo |7|

11

ਸੋਹਾਗਣੀ ਕਿਆ ਕਰਮੁ ਕਮਾਇਆ ॥ sohaaganee kiaa karam kamaaeaa |

12

ਪੂਰਬਿ ਲਿਖਿਆ ਫਲੁ ਪਾਇਆ ॥ poorab likhiaa fal paaeaa |

13

ਨਦਰਿ ਕਰੇ ਕੈ ਆਪਣੀ ਆਪੇ ਲਏ ਮਿਲਾਇ ਜੀਉ ॥੮॥ nadar kare kai aapanee aape le milaae jeeo |8|

14

ਹੁਕਮੁ ਜਿਨਾ ਨੋ ਮਨਾਇਆ ॥ hukam jinaa no manaaeaa |

15

ਤਿਨ ਅੰਤਰਿ ਸਬਦੁ ਵਸਾਇਆ ॥ tin antar sabad vasaaeaa |

16

ਸਹੀਆ ਸੇ ਸੋਹਾਗਣੀ ਜਿਨ ਸਹ ਨਾਲਿ ਪਿਆਰੁ ਜੀਉ ॥੯॥ saheea se sohaaganee jin seh naal piaar jeeo |9|

17

ਜਿਨਾ ਭਾਣੇ ਕਾ ਰਸੁ ਆਇਆ ॥ jinaa bhaane kaa ras aaeaa |

18

ਤਿਨ ਵਿਚਹੁ ਭਰਮੁ ਚੁਕਾਇਆ ॥ tin vichahu bharam chukaaeaa |

19

ਨਾਨਕ ਸਤਿਗੁਰੁ ਐਸਾ ਜਾਣੀਐ ਜੋ ਸਭਸੈ ਲਏ ਮਿਲਾਇ ਜੀਉ ॥੧੦॥ naanak satigur aisaa jaaneeai jo sabhasai le milaae jeeo |10|

20

ਸਤਿਗੁਰਿ ਮਿਲਿਐ ਫਲੁ ਪਾਇਆ ॥ satigur miliai fal paaeaa |

21

ਜਿਨਿ ਵਿਚਹੁ ਅਹਕਰਣੁ ਚੁਕਾਇਆ ॥ jin vichahu ahakaran chukaaeaa |

22

ਦੁਰਮਤਿ ਕਾ ਦੁਖੁ ਕਟਿਆ ਭਾਗੁ ਬੈਠਾ ਮਸਤਕਿ ਆਇ ਜੀਉ ॥੧੧॥ duramat kaa dukh kattiaa bhaag baitthaa masatak aae jeeo |11|

23

ਅੰਮ੍ਰਿਤੁ ਤੇਰੀ ਬਾਣੀਆ ॥ amrit teree baaneea |

24

ਤੇਰਿਆ ਭਗਤਾ ਰਿਦੈ ਸਮਾਣੀਆ ॥ teriaa bhagataa ridai samaaneea |

25

ਸੁਖ ਸੇਵਾ ਅੰਦਰਿ ਰਖਿਐ ਆਪਣੀ ਨਦਰਿ ਕਰਹਿ ਨਿਸਤਾਰਿ ਜੀਉ ॥੧੨॥ sukh sevaa andar rakhiai aapanee nadar kareh nisataar jeeo |12|

26

ਸਤਿਗੁਰੁ ਮਿਲਿਆ ਜਾਣੀਐ ॥ satigur miliaa jaaneeai |

27

ਜਿਤੁ ਮਿਲਿਐ ਨਾਮੁ ਵਖਾਣੀਐ ॥ jit miliai naam vakhaaneeai |

28

ਸਤਿਗੁਰ ਬਾਝੁ ਨ ਪਾਇਓ ਸਭ ਥਕੀ ਕਰਮ ਕਮਾਇ ਜੀਉ ॥੧੩॥ satigur baajh na paaeo sabh thakee karam kamaae jeeo |13|

29

ਹਉ ਸਤਿਗੁਰ ਵਿਟਹੁ ਘੁਮਾਇਆ ॥ hau satigur vittahu ghumaaeaa |

30

ਜਿਨਿ ਭ੍ਰਮਿ ਭੁਲਾ ਮਾਰਗਿ ਪਾਇਆ ॥ jin bhram bhulaa maarag paaeaa |

31

ਨਦਰਿ ਕਰੇ ਜੇ ਆਪਣੀ ਆਪੇ ਲਏ ਰਲਾਇ ਜੀਉ ॥੧੪॥ nadar kare je aapanee aape le ralaae jeeo |14|

32

ਤੂੰ ਸਭਨਾ ਮਾਹਿ ਸਮਾਇਆ ॥ toon sabhanaa maeh samaaeaa |

33

ਤਿਨਿ ਕਰਤੈ ਆਪੁ ਲੁਕਾਇਆ ॥ tin karatai aap lukaaeaa |

34

ਨਾਨਕ ਗੁਰਮੁਖਿ ਪਰਗਟੁ ਹੋਇਆ ਜਾ ਕਉ ਜੋਤਿ ਧਰੀ ਕਰਤਾਰਿ ਜੀਉ ॥੧੫॥ naanak guramukh paragatt hoeaa jaa kau jot dharee karataar jeeo |15|

35

ਆਪੇ ਖਸਮਿ ਨਿਵਾਜਿਆ ॥ aape khasam nivaajiaa |

36

ਜੀਉ ਪਿੰਡੁ ਦੇ ਸਾਜਿਆ ॥ jeeo pindd de saajiaa |

37

ਆਪਣੇ ਸੇਵਕ ਕੀ ਪੈਜ ਰਖੀਆ ਦੁਇ ਕਰ ਮਸਤਕਿ ਧਾਰਿ ਜੀਉ ॥੧੬॥ aapane sevak kee paij rakheea due kar masatak dhaar jeeo |16|

38

ਸਭਿ ਸੰਜਮ ਰਹੇ ਸਿਆਣਪਾ ॥ sabh sanjam rahe siaanapaa |

39

ਮੇਰਾ ਪ੍ਰਭੁ ਸਭੁ ਕਿਛੁ ਜਾਣਦਾ ॥ meraa prabh sabh kichh jaanadaa |

40

ਪ੍ਰਗਟ ਪ੍ਰਤਾਪੁ ਵਰਤਾਇਓ ਸਭੁ ਲੋਕੁ ਕਰੈ ਜੈਕਾਰੁ ਜੀਉ ॥੧੭॥ pragatt prataap varataaeo sabh lok karai jaikaar jeeo |17|

41

ਮੇਰੇ ਗੁਣ ਅਵਗਨ ਨ ਬੀਚਾਰਿਆ ॥ mere gun avagan na beechaariaa |

42

ਪ੍ਰਭਿ ਅਪਣਾ ਬਿਰਦੁ ਸਮਾਰਿਆ ॥ prabh apanaa birad samaariaa |

43

ਕੰਠਿ ਲਾਇ ਕੈ ਰਖਿਓਨੁ ਲਗੈ ਨ ਤਤੀ ਵਾਉ ਜੀਉ ॥੧੮॥ kantth laae kai rakhion lagai na tatee vaau jeeo |18|

44

ਮੈ ਮਨਿ ਤਨਿ ਪ੍ਰਭੂ ਧਿਆਇਆ ॥ mai man tan prabhoo dhiaaeaa |

45

ਜੀਇ ਇਛਿਅੜਾ ਫਲੁ ਪਾਇਆ ॥ jee ichhiarraa fal paaeaa |

46

ਸਾਹ ਪਾਤਿਸਾਹ ਸਿਰਿ ਖਸਮੁ ਤੂੰ ਜਪਿ ਨਾਨਕ ਜੀਵੈ ਨਾਉ ਜੀਉ ॥੧੯॥ saah paatisaah sir khasam toon jap naanak jeevai naau jeeo |19|

Original Gurmukhi with romanized transliteration, via the GurbaniNow API. An English translation will be added once a cleared translation is available.