Sikhism
Ang-51 23
Text
ਤੁਧੁ ਆਪੇ ਆਪੁ ਉਪਾਇਆ ॥ tudh aape aap upaaeaa |
ਦੂਜਾ ਖੇਲੁ ਕਰਿ ਦਿਖਲਾਇਆ ॥ doojaa khel kar dikhalaaeaa |
ਸਭੁ ਸਚੋ ਸਚੁ ਵਰਤਦਾ ਜਿਸੁ ਭਾਵੈ ਤਿਸੈ ਬੁਝਾਇ ਜੀਉ ॥੨੦॥ sabh sacho sach varatadaa jis bhaavai tisai bujhaae jeeo |20|
ਗੁਰ ਪਰਸਾਦੀ ਪਾਇਆ ॥ gur parasaadee paaeaa |
ਤਿਥੈ ਮਾਇਆ ਮੋਹੁ ਚੁਕਾਇਆ ॥ tithai maaeaa mohu chukaaeaa |
ਕਿਰਪਾ ਕਰਿ ਕੈ ਆਪਣੀ ਆਪੇ ਲਏ ਸਮਾਇ ਜੀਉ ॥੨੧॥ kirapaa kar kai aapanee aape le samaae jeeo |21|
ਗੋਪੀ ਨੈ ਗੋਆਲੀਆ ॥ gopee nai goaaleea |
ਤੁਧੁ ਆਪੇ ਗੋਇ ਉਠਾਲੀਆ ॥ tudh aape goe utthaaleea |
ਹੁਕਮੀ ਭਾਂਡੇ ਸਾਜਿਆ ਤੂੰ ਆਪੇ ਭੰਨਿ ਸਵਾਰਿ ਜੀਉ ॥੨੨॥ hukamee bhaandde saajiaa toon aape bhan savaar jeeo |22|
ਜਿਨ ਸਤਿਗੁਰ ਸਿਉ ਚਿਤੁ ਲਾਇਆ ॥ jin satigur siau chit laaeaa |
ਤਿਨੀ ਦੂਜਾ ਭਾਉ ਚੁਕਾਇਆ ॥ tinee doojaa bhaau chukaaeaa |
ਨਿਰਮਲ ਜੋਤਿ ਤਿਨ ਪ੍ਰਾਣੀਆ ਓਇ ਚਲੇ ਜਨਮੁ ਸਵਾਰਿ ਜੀਉ ॥੨੩॥ niramal jot tin praaneea oe chale janam savaar jeeo |23|
ਤੇਰੀਆ ਸਦਾ ਸਦਾ ਚੰਗਿਆਈਆ ॥ tereea sadaa sadaa changiaaeea |
ਮੈ ਰਾਤਿ ਦਿਹੈ ਵਡਿਆਈਆਂ ॥ mai raat dihai vaddiaaeean |
ਅਣਮੰਗਿਆ ਦਾਨੁ ਦੇਵਣਾ ਕਹੁ ਨਾਨਕ ਸਚੁ ਸਮਾਲਿ ਜੀਉ ॥੨੪॥੧॥ anamangiaa daan devanaa kahu naanak sach samaal jeeo |24|1|
ਸਿਰੀਰਾਗੁ ਮਹਲਾ ੫ ॥ sireeraag mahalaa 5 |
ਪੈ ਪਾਇ ਮਨਾਈ ਸੋਇ ਜੀਉ ॥ pai paae manaaee soe jeeo |
ਸਤਿਗੁਰ ਪੁਰਖਿ ਮਿਲਾਇਆ ਤਿਸੁ ਜੇਵਡੁ ਅਵਰੁ ਨ ਕੋਇ ਜੀਉ ॥੧॥ ਰਹਾਉ ॥ satigur purakh milaaeaa tis jevadd avar na koe jeeo |1| rahaau |
ਗੋਸਾਈ ਮਿਹੰਡਾ ਇਠੜਾ ॥ gosaaee mihanddaa ittharraa |
ਅੰਮ ਅਬੇ ਥਾਵਹੁ ਮਿਠੜਾ ॥ am abe thaavahu mittharraa |
ਭੈਣ ਭਾਈ ਸਭਿ ਸਜਣਾ ਤੁਧੁ ਜੇਹਾ ਨਾਹੀ ਕੋਇ ਜੀਉ ॥੧॥ bhain bhaaee sabh sajanaa tudh jehaa naahee koe jeeo |1|
ਤੇਰੈ ਹੁਕਮੇ ਸਾਵਣੁ ਆਇਆ ॥ terai hukame saavan aaeaa |
ਮੈ ਸਤ ਕਾ ਹਲੁ ਜੋਆਇਆ ॥ mai sat kaa hal joaaeaa |
ਨਾਉ ਬੀਜਣ ਲਗਾ ਆਸ ਕਰਿ ਹਰਿ ਬੋਹਲ ਬਖਸ ਜਮਾਇ ਜੀਉ ॥੨॥ naau beejan lagaa aas kar har bohal bakhas jamaae jeeo |2|
ਹਉ ਗੁਰ ਮਿਲਿ ਇਕੁ ਪਛਾਣਦਾ ॥ hau gur mil ik pachhaanadaa |
ਦੁਯਾ ਕਾਗਲੁ ਚਿਤਿ ਨ ਜਾਣਦਾ ॥ duyaa kaagal chit na jaanadaa |
ਹਰਿ ਇਕਤੈ ਕਾਰੈ ਲਾਇਓਨੁ ਜਿਉ ਭਾਵੈ ਤਿਂਵੈ ਨਿਬਾਹਿ ਜੀਉ ॥੩॥ har ikatai kaarai laaeon jiau bhaavai tinvai nibaeh jeeo |3|
ਤੁਸੀ ਭੋਗਿਹੁ ਭੁੰਚਹੁ ਭਾਈਹੋ ॥ tusee bhogihu bhunchahu bhaaeeho |
ਗੁਰਿ ਦੀਬਾਣਿ ਕਵਾਇ ਪੈਨਾਈਓ ॥ gur deebaan kavaae painaaeeo |
ਹਉ ਹੋਆ ਮਾਹਰੁ ਪਿੰਡ ਦਾ ਬੰਨਿ ਆਦੇ ਪੰਜਿ ਸਰੀਕ ਜੀਉ ॥੪॥ hau hoaa maahar pindd daa ban aade panj sareek jeeo |4|
ਹਉ ਆਇਆ ਸਾਮੑੈ ਤਿਹੰਡੀਆ ॥ hau aaeaa saamai tihanddeea |
ਪੰਜਿ ਕਿਰਸਾਣ ਮੁਜੇਰੇ ਮਿਹਡਿਆ ॥ panj kirasaan mujere mihaddiaa |
ਕੰਨੁ ਕੋਈ ਕਢਿ ਨ ਹੰਘਈ ਨਾਨਕ ਵੁਠਾ ਘੁਘਿ ਗਿਰਾਉ ਜੀਉ ॥੫॥ kan koee kadt na hanghee naanak vutthaa ghugh giraau jeeo |5|
ਹਉ ਵਾਰੀ ਘੁੰਮਾ ਜਾਵਦਾ ॥ hau vaaree ghunmaa jaavadaa |
ਇਕ ਸਾਹਾ ਤੁਧੁ ਧਿਆਇਦਾ ॥ eik saahaa tudh dhiaaeidaa |
ਉਜੜੁ ਥੇਹੁ ਵਸਾਇਓ ਹਉ ਤੁਧ ਵਿਟਹੁ ਕੁਰਬਾਣੁ ਜੀਉ ॥੬॥ aujarr thehu vasaaeo hau tudh vittahu kurabaan jeeo |6|
ਹਰਿ ਇਠੈ ਨਿਤ ਧਿਆਇਦਾ ॥ har itthai nit dhiaaeidaa |
ਮਨਿ ਚਿੰਦੀ ਸੋ ਫਲੁ ਪਾਇਦਾ ॥ man chindee so fal paaeidaa |
ਸਭੇ ਕਾਜ ਸਵਾਰਿਅਨੁ ਲਾਹੀਅਨੁ ਮਨ ਕੀ ਭੁਖ ਜੀਉ ॥੭॥ sabhe kaaj savaarian laaheean man kee bhukh jeeo |7|
ਮੈ ਛਡਿਆ ਸਭੋ ਧੰਧੜਾ ॥ mai chhaddiaa sabho dhandharraa |
ਗੋਸਾਈ ਸੇਵੀ ਸਚੜਾ ॥ gosaaee sevee sacharraa |
ਨਉ ਨਿਧਿ ਨਾਮੁ ਨਿਧਾਨੁ ਹਰਿ ਮੈ ਪਲੈ ਬਧਾ ਛਿਕਿ ਜੀਉ ॥੮॥ nau nidh naam nidhaan har mai palai badhaa chhik jeeo |8|
ਮੈ ਸੁਖੀ ਹੂੰ ਸੁਖੁ ਪਾਇਆ ॥ mai sukhee hoon sukh paaeaa |
ਗੁਰਿ ਅੰਤਰਿ ਸਬਦੁ ਵਸਾਇਆ ॥ gur antar sabad vasaaeaa |
ਸਤਿਗੁਰਿ ਪੁਰਖਿ ਵਿਖਾਲਿਆ ਮਸਤਕਿ ਧਰਿ ਕੈ ਹਥੁ ਜੀਉ ॥੯॥ satigur purakh vikhaaliaa masatak dhar kai hath jeeo |9|
ਮੈ ਬਧੀ ਸਚੁ ਧਰਮ ਸਾਲ ਹੈ ॥ mai badhee sach dharam saal hai |
ਗੁਰਸਿਖਾ ਲਹਦਾ ਭਾਲਿ ਕੈ ॥ gurasikhaa lahadaa bhaal kai |
ਪੈਰ ਧੋਵਾ ਪਖਾ ਫੇਰਦਾ ਤਿਸੁ ਨਿਵਿ ਨਿਵਿ ਲਗਾ ਪਾਇ ਜੀਉ ॥੧੦॥ pair dhovaa pakhaa feradaa tis niv niv lagaa paae jeeo |10|
Original Gurmukhi with romanized transliteration, via the GurbaniNow API. An English translation will be added once a cleared translation is available.