Sikhism
Ang-301 55
Text
ਕਹੈ ਨਾਨਕੁ ਜੀਵਾਲੇ ਜੀਆ ਜਹ ਭਾਵੈ ਤਹ ਰਾਖੁ ਤੁਹੀ ॥੫॥੧੯॥ kahai naanak jeevaale jeea jeh bhaavai teh raakh tuhee |5|19|
ਆਸਾ ਮਹਲਾ ੧ ॥ aasaa mahalaa 1 |
ਕਾਇਆ ਬ੍ਰਹਮਾ ਮਨੁ ਹੈ ਧੋਤੀ ॥ kaaeaa brahamaa man hai dhotee |
ਗਿਆਨੁ ਜਨੇਊ ਧਿਆਨੁ ਕੁਸਪਾਤੀ ॥ giaan janeaoo dhiaan kusapaatee |
ਹਰਿ ਨਾਮਾ ਜਸੁ ਜਾਚਉ ਨਾਉ ॥ har naamaa jas jaachau naau |
ਗੁਰ ਪਰਸਾਦੀ ਬ੍ਰਹਮਿ ਸਮਾਉ ॥੧॥ gur parasaadee braham samaau |1|
ਪਾਂਡੇ ਐਸਾ ਬ੍ਰਹਮ ਬੀਚਾਰੁ ॥ paandde aisaa braham beechaar |
ਨਾਮੇ ਸੁਚਿ ਨਾਮੋ ਪੜਉ ਨਾਮੇ ਚਜੁ ਆਚਾਰੁ ॥੧॥ ਰਹਾਉ ॥ naame such naamo prrau naame chaj aachaar |1| rahaau |
ਬਾਹਰਿ ਜਨੇਊ ਜਿਚਰੁ ਜੋਤਿ ਹੈ ਨਾਲਿ ॥ baahar janeaoo jichar jot hai naal |
ਧੋਤੀ ਟਿਕਾ ਨਾਮੁ ਸਮਾਲਿ ॥ dhotee ttikaa naam samaal |
ਐਥੈ ਓਥੈ ਨਿਬਹੀ ਨਾਲਿ ॥ aithai othai nibahee naal |
ਵਿਣੁ ਨਾਵੈ ਹੋਰਿ ਕਰਮ ਨ ਭਾਲਿ ॥੨॥ vin naavai hor karam na bhaal |2|
ਪੂਜਾ ਪ੍ਰੇਮ ਮਾਇਆ ਪਰਜਾਲਿ ॥ poojaa prem maaeaa parajaal |
ਏਕੋ ਵੇਖਹੁ ਅਵਰੁ ਨ ਭਾਲਿ ॥ eko vekhahu avar na bhaal |
ਚੀਨੑੈ ਤਤੁ ਗਗਨ ਦਸ ਦੁਆਰ ॥ cheenai tat gagan das duaar |
ਹਰਿ ਮੁਖਿ ਪਾਠ ਪੜੈ ਬੀਚਾਰ ॥੩॥ har mukh paatth parrai beechaar |3|
ਭੋਜਨੁ ਭਾਉ ਭਰਮੁ ਭਉ ਭਾਗੈ ॥ bhojan bhaau bharam bhau bhaagai |
ਪਾਹਰੂਅਰਾ ਛਬਿ ਚੋਰੁ ਨ ਲਾਗੈ ॥ paaharooaraa chhab chor na laagai |
ਤਿਲਕੁ ਲਿਲਾਟਿ ਜਾਣੈ ਪ੍ਰਭੁ ਏਕੁ ॥ tilak lilaatt jaanai prabh ek |
ਬੂਝੈ ਬ੍ਰਹਮੁ ਅੰਤਰਿ ਬਿਬੇਕੁ ॥੪॥ boojhai braham antar bibek |4|
ਆਚਾਰੀ ਨਹੀ ਜੀਤਿਆ ਜਾਇ ॥ aachaaree nahee jeetiaa jaae |
ਪਾਠ ਪੜੈ ਨਹੀ ਕੀਮਤਿ ਪਾਇ ॥ paatth parrai nahee keemat paae |
ਅਸਟ ਦਸੀ ਚਹੁ ਭੇਦੁ ਨ ਪਾਇਆ ॥ asatt dasee chahu bhed na paaeaa |
ਨਾਨਕ ਸਤਿਗੁਰਿ ਬ੍ਰਹਮੁ ਦਿਖਾਇਆ ॥੫॥੨੦॥ naanak satigur braham dikhaaeaa |5|20|
ਆਸਾ ਮਹਲਾ ੧ ॥ aasaa mahalaa 1 |
ਸੇਵਕੁ ਦਾਸੁ ਭਗਤੁ ਜਨੁ ਸੋਈ ॥ sevak daas bhagat jan soee |
ਠਾਕੁਰ ਕਾ ਦਾਸੁ ਗੁਰਮੁਖਿ ਹੋਈ ॥ tthaakur kaa daas guramukh hoee |
ਜਿਨਿ ਸਿਰਿ ਸਾਜੀ ਤਿਨਿ ਫੁਨਿ ਗੋਈ ॥ jin sir saajee tin fun goee |
ਤਿਸੁ ਬਿਨੁ ਦੂਜਾ ਅਵਰੁ ਨ ਕੋਈ ॥੧॥ tis bin doojaa avar na koee |1|
ਸਾਚੁ ਨਾਮੁ ਗੁਰ ਸਬਦਿ ਵੀਚਾਰਿ ॥ saach naam gur sabad veechaar |
ਗੁਰਮੁਖਿ ਸਾਚੇ ਸਾਚੈ ਦਰਬਾਰਿ ॥੧॥ ਰਹਾਉ ॥ guramukh saache saachai darabaar |1| rahaau |
ਸਚਾ ਅਰਜੁ ਸਚੀ ਅਰਦਾਸਿ ॥ sachaa araj sachee aradaas |
ਮਹਲੀ ਖਸਮੁ ਸੁਣੇ ਸਾਬਾਸਿ ॥ mahalee khasam sune saabaas |
ਸਚੈ ਤਖਤਿ ਬੁਲਾਵੈ ਸੋਇ ॥ sachai takhat bulaavai soe |
ਦੇ ਵਡਿਆਈ ਕਰੇ ਸੁ ਹੋਇ ॥੨॥ de vaddiaaee kare su hoe |2|
ਤੇਰਾ ਤਾਣੁ ਤੂਹੈ ਦੀਬਾਣੁ ॥ teraa taan toohai deebaan |
ਗੁਰ ਕਾ ਸਬਦੁ ਸਚੁ ਨੀਸਾਣੁ ॥ gur kaa sabad sach neesaan |
ਮੰਨੇ ਹੁਕਮੁ ਸੁ ਪਰਗਟੁ ਜਾਇ ॥ mane hukam su paragatt jaae |
ਸਚੁ ਨੀਸਾਣੈ ਠਾਕ ਨ ਪਾਇ ॥੩॥ sach neesaanai tthaak na paae |3|
ਪੰਡਿਤ ਪੜਹਿ ਵਖਾਣਹਿ ਵੇਦੁ ॥ panddit parreh vakhaaneh ved |
ਅੰਤਰਿ ਵਸਤੁ ਨ ਜਾਣਹਿ ਭੇਦੁ ॥ antar vasat na jaaneh bhed |
ਗੁਰ ਬਿਨੁ ਸੋਝੀ ਬੂਝ ਨ ਹੋਇ ॥ gur bin sojhee boojh na hoe |
ਸਾਚਾ ਰਵਿ ਰਹਿਆ ਪ੍ਰਭੁ ਸੋਇ ॥੪॥ saachaa rav rahiaa prabh soe |4|
ਕਿਆ ਹਉ ਆਖਾ ਆਖਿ ਵਖਾਣੀ ॥ kiaa hau aakhaa aakh vakhaanee |
ਤੂੰ ਆਪੇ ਜਾਣਹਿ ਸਰਬ ਵਿਡਾਣੀ ॥ toon aape jaaneh sarab viddaanee |
ਨਾਨਕ ਏਕੋ ਦਰੁ ਦੀਬਾਣੁ ॥ naanak eko dar deebaan |
ਗੁਰਮੁਖਿ ਸਾਚੁ ਤਹਾ ਗੁਦਰਾਣੁ ॥੫॥੨੧॥ guramukh saach tahaa gudaraan |5|21|
ਆਸਾ ਮਹਲਾ ੧ ॥ aasaa mahalaa 1 |
ਕਾਚੀ ਗਾਗਰਿ ਦੇਹ ਦੁਹੇਲੀ ਉਪਜੈ ਬਿਨਸੈ ਦੁਖੁ ਪਾਈ ॥ kaachee gaagar deh duhelee upajai binasai dukh paaee |
ਇਹੁ ਜਗੁ ਸਾਗਰੁ ਦੁਤਰੁ ਕਿਉ ਤਰੀਐ ਬਿਨੁ ਹਰਿ ਗੁਰ ਪਾਰਿ ਨ ਪਾਈ ॥੧॥ eihu jag saagar dutar kiau tareeai bin har gur paar na paaee |1|
ਤੁਝ ਬਿਨੁ ਅਵਰੁ ਨ ਕੋਈ ਮੇਰੇ ਪਿਆਰੇ ਤੁਝ ਬਿਨੁ ਅਵਰੁ ਨ ਕੋਇ ਹਰੇ ॥ tujh bin avar na koee mere piaare tujh bin avar na koe hare |
ਸਰਬੀ ਰੰਗੀ ਰੂਪੀ ਤੂੰਹੈ ਤਿਸੁ ਬਖਸੇ ਜਿਸੁ ਨਦਰਿ ਕਰੇ ॥੧॥ ਰਹਾਉ ॥ sarabee rangee roopee toonhai tis bakhase jis nadar kare |1| rahaau |
ਸਾਸੁ ਬੁਰੀ ਘਰਿ ਵਾਸੁ ਨ ਦੇਵੈ ਪਿਰ ਸਿਉ ਮਿਲਣ ਨ ਦੇਇ ਬੁਰੀ ॥ saas buree ghar vaas na devai pir siau milan na dee buree |
ਸਖੀ ਸਾਜਨੀ ਕੇ ਹਉ ਚਰਨ ਸਰੇਵਉ ਹਰਿ ਗੁਰ ਕਿਰਪਾ ਤੇ ਨਦਰਿ ਧਰੀ ॥੨॥ sakhee saajanee ke hau charan sarevau har gur kirapaa te nadar dharee |2|
Original Gurmukhi with romanized transliteration, via the GurbaniNow API. An English translation will be added once a cleared translation is available.