Sikhism
Ang-101 43
Text
ਖੁੰਢਾ ਅੰਦਰਿ ਰਖਿ ਕੈ ਦੇਨਿ ਸੁ ਮਲ ਸਜਾਇ ॥ khundtaa andar rakh kai den su mal sajaae |
ਰਸੁ ਕਸੁ ਟਟਰਿ ਪਾਈਐ ਤਪੈ ਤੈ ਵਿਲਲਾਇ ॥ ras kas ttattar paaeeai tapai tai vilalaae |
ਭੀ ਸੋ ਫੋਗੁ ਸਮਾਲੀਐ ਦਿਚੈ ਅਗਿ ਜਾਲਾਇ ॥ bhee so fog samaaleeai dichai ag jaalaae |
ਨਾਨਕ ਮਿਠੈ ਪਤਰੀਐ ਵੇਖਹੁ ਲੋਕਾ ਆਇ ॥੨॥ naanak mitthai patareeai vekhahu lokaa aae |2|
ਪਵੜੀ ॥ pavarree |
ਇਕਨਾ ਮਰਣੁ ਨ ਚਿਤਿ ਆਸ ਘਣੇਰਿਆ ॥ eikanaa maran na chit aas ghaneriaa |
ਮਰਿ ਮਰਿ ਜੰਮਹਿ ਨਿਤ ਕਿਸੈ ਨ ਕੇਰਿਆ ॥ mar mar jameh nit kisai na keriaa |
ਆਪਨੜੈ ਮਨਿ ਚਿਤਿ ਕਹਨਿ ਚੰਗੇਰਿਆ ॥ aapanarrai man chit kehan changeriaa |
ਜਮਰਾਜੈ ਨਿਤ ਨਿਤ ਮਨਮੁਖ ਹੇਰਿਆ ॥ jamaraajai nit nit manamukh heriaa |
ਮਨਮੁਖ ਲੂਣ ਹਾਰਾਮ ਕਿਆ ਨ ਜਾਣਿਆ ॥ manamukh loon haaraam kiaa na jaaniaa |
ਬਧੇ ਕਰਨਿ ਸਲਾਮ ਖਸਮ ਨ ਭਾਣਿਆ ॥ badhe karan salaam khasam na bhaaniaa |
ਸਚੁ ਮਿਲੈ ਮੁਖਿ ਨਾਮੁ ਸਾਹਿਬ ਭਾਵਸੀ ॥ sach milai mukh naam saahib bhaavasee |
ਕਰਸਨਿ ਤਖਤਿ ਸਲਾਮੁ ਲਿਖਿਆ ਪਾਵਸੀ ॥੧੧॥ karasan takhat salaam likhiaa paavasee |11|
ਮਃ ੧ ਸਲੋਕੁ ॥ mahalaa 1 salok |
ਮਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸੁ ॥ machhee taaroo kiaa kare pankhee kiaa aakaas |
ਪਥਰ ਪਾਲਾ ਕਿਆ ਕਰੇ ਖੁਸਰੇ ਕਿਆ ਘਰ ਵਾਸੁ ॥ pathar paalaa kiaa kare khusare kiaa ghar vaas |
ਕੁਤੇ ਚੰਦਨੁ ਲਾਈਐ ਭੀ ਸੋ ਕੁਤੀ ਧਾਤੁ ॥ kute chandan laaeeai bhee so kutee dhaat |
ਬੋਲਾ ਜੇ ਸਮਝਾਈਐ ਪੜੀਅਹਿ ਸਿੰਮ੍ਰਿਤਿ ਪਾਠ ॥ bolaa je samajhaaeeai parreeeh sinmrit paatth |
ਅੰਧਾ ਚਾਨਣਿ ਰਖੀਐ ਦੀਵੇ ਬਲਹਿ ਪਚਾਸ ॥ andhaa chaanan rakheeai deeve baleh pachaas |
ਚਉਣੇ ਸੁਇਨਾ ਪਾਈਐ ਚੁਣਿ ਚੁਣਿ ਖਾਵੈ ਘਾਸੁ ॥ chaune sueinaa paaeeai chun chun khaavai ghaas |
ਲੋਹਾ ਮਾਰਣਿ ਪਾਈਐ ਢਹੈ ਨ ਹੋਇ ਕਪਾਸ ॥ lohaa maaran paaeeai dtahai na hoe kapaas |
ਨਾਨਕ ਮੂਰਖ ਏਹਿ ਗੁਣ ਬੋਲੇ ਸਦਾ ਵਿਣਾਸੁ ॥੧॥ naanak moorakh ehi gun bole sadaa vinaas |1|
ਮਃ ੧ ॥ mahalaa 1 |
ਕੈਹਾ ਕੰਚਨੁ ਤੁਟੈ ਸਾਰੁ ॥ kaihaa kanchan tuttai saar |
ਅਗਨੀ ਗੰਢੁ ਪਾਏ ਲੋਹਾਰੁ ॥ aganee gandt paae lohaar |
ਗੋਰੀ ਸੇਤੀ ਤੁਟੈ ਭਤਾਰੁ ॥ goree setee tuttai bhataar |
ਪੁਤਂੀ ਗੰਢੁ ਪਵੈ ਸੰਸਾਰਿ ॥ putanee gandt pavai sansaar |
ਰਾਜਾ ਮੰਗੈ ਦਿਤੈ ਗੰਢੁ ਪਾਇ ॥ raajaa mangai ditai gandt paae |
ਭੁਖਿਆ ਗੰਢੁ ਪਵੈ ਜਾ ਖਾਇ ॥ bhukhiaa gandt pavai jaa khaae |
ਕਾਲਾ ਗੰਢੁ ਨਦੀਆ ਮੀਹ ਝੋਲ ॥ kaalaa gandt nadeea meeh jhol |
ਗੰਢੁ ਪਰੀਤੀ ਮਿਠੇ ਬੋਲ ॥ gandt pareetee mitthe bol |
ਬੇਦਾ ਗੰਢੁ ਬੋਲੇ ਸਚੁ ਕੋਇ ॥ bedaa gandt bole sach koe |
ਮੁਇਆ ਗੰਢੁ ਨੇਕੀ ਸਤੁ ਹੋਇ ॥ mueaa gandt nekee sat hoe |
ਏਤੁ ਗੰਢਿ ਵਰਤੈ ਸੰਸਾਰੁ ॥ et gandt varatai sansaar |
ਮੂਰਖ ਗੰਢੁ ਪਵੈ ਮੁਹਿ ਮਾਰ ॥ moorakh gandt pavai muhi maar |
ਨਾਨਕੁ ਆਖੈ ਏਹੁ ਬੀਚਾਰੁ ॥ naanak aakhai ehu beechaar |
ਸਿਫਤੀ ਗੰਢੁ ਪਵੈ ਦਰਬਾਰਿ ॥੨॥ sifatee gandt pavai darabaar |2|
ਪਉੜੀ ॥ paurree |
ਆਪੇ ਕੁਦਰਤਿ ਸਾਜਿ ਕੈ ਆਪੇ ਕਰੇ ਬੀਚਾਰੁ ॥ aape kudarat saaj kai aape kare beechaar |
ਇਕਿ ਖੋਟੇ ਇਕਿ ਖਰੇ ਆਪੇ ਪਰਖਣਹਾਰੁ ॥ eik khotte ik khare aape parakhanahaar |
ਖਰੇ ਖਜਾਨੈ ਪਾਈਅਹਿ ਖੋਟੇ ਸਟੀਅਹਿ ਬਾਹਰ ਵਾਰਿ ॥ khare khajaanai paaeeeh khotte satteeeh baahar vaar |
ਖੋਟੇ ਸਚੀ ਦਰਗਹ ਸੁਟੀਅਹਿ ਕਿਸੁ ਆਗੈ ਕਰਹਿ ਪੁਕਾਰ ॥ khotte sachee daragah sutteeeh kis aagai kareh pukaar |
ਸਤਿਗੁਰ ਪਿਛੈ ਭਜਿ ਪਵਹਿ ਏਹਾ ਕਰਣੀ ਸਾਰੁ ॥ satigur pichhai bhaj paveh ehaa karanee saar |
ਸਤਿਗੁਰੁ ਖੋਟਿਅਹੁ ਖਰੇ ਕਰੇ ਸਬਦਿ ਸਵਾਰਣਹਾਰੁ ॥ satigur khottiahu khare kare sabad savaaranahaar |
ਸਚੀ ਦਰਗਹ ਮੰਨੀਅਨਿ ਗੁਰ ਕੈ ਪ੍ਰੇਮ ਪਿਆਰਿ ॥ sachee daragah maneean gur kai prem piaar |
ਗਣਤ ਤਿਨਾ ਦੀ ਕੋ ਕਿਆ ਕਰੇ ਜੋ ਆਪਿ ਬਖਸੇ ਕਰਤਾਰਿ ॥੧੨॥ ganat tinaa dee ko kiaa kare jo aap bakhase karataar |12|
ਸਲੋਕੁ ਮਃ ੧ ॥ salok mahalaa 1 |
ਹਮ ਜੇਰ ਜਿਮੀ ਦੁਨੀਆ ਪੀਰਾ ਮਸਾਇਕਾ ਰਾਇਆ ॥ ham jer jimee duneea peeraa masaaeikaa raaeaa |
ਮੇ ਰਵਦਿ ਬਾਦਿਸਾਹਾ ਅਫਜੂ ਖੁਦਾਇ ॥ me ravad baadisaahaa afajoo khudaae |
ਏਕ ਤੂਹੀ ਏਕ ਤੁਹੀ ॥੧॥ ek toohee ek tuhee |1|
ਮਃ ੧ ॥ mahalaa 1 |
ਨ ਦੇਵ ਦਾਨਵਾ ਨਰਾ ॥ n dev daanavaa naraa |
ਨ ਸਿਧ ਸਾਧਿਕਾ ਧਰਾ ॥ n sidh saadhikaa dharaa |
ਅਸਤਿ ਏਕ ਦਿਗਰਿ ਕੁਈ ॥ asat ek digar kuee |
Original Gurmukhi with romanized transliteration, via the GurbaniNow API. An English translation will be added once a cleared translation is available.