U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-801 69

Text

1

ਗੋਂਡ ਮਹਲਾ ੫ ॥ gondd mahalaa 5 |

2

ਸੰਤਨ ਕੈ ਬਲਿਹਾਰੈ ਜਾਉ ॥ santan kai balihaarai jaau |

3

ਸੰਤਨ ਕੈ ਸੰਗਿ ਰਾਮ ਗੁਨ ਗਾਉ ॥ santan kai sang raam gun gaau |

4

ਸੰਤ ਪ੍ਰਸਾਦਿ ਕਿਲਵਿਖ ਸਭਿ ਗਏ ॥ sant prasaad kilavikh sabh ge |

5

ਸੰਤ ਸਰਣਿ ਵਡਭਾਗੀ ਪਏ ॥੧॥ sant saran vaddabhaagee pe |1|

6

ਰਾਮੁ ਜਪਤ ਕਛੁ ਬਿਘਨੁ ਨ ਵਿਆਪੈ ॥ raam japat kachh bighan na viaapai |

7

ਗੁਰ ਪ੍ਰਸਾਦਿ ਅਪੁਨਾ ਪ੍ਰਭੁ ਜਾਪੈ ॥੧॥ ਰਹਾਉ ॥ gur prasaad apunaa prabh jaapai |1| rahaau |

8

ਪਾਰਬ੍ਰਹਮੁ ਜਬ ਹੋਇ ਦਇਆਲ ॥ paarabraham jab hoe deaal |

9

ਸਾਧੂ ਜਨ ਕੀ ਕਰੈ ਰਵਾਲ ॥ saadhoo jan kee karai ravaal |

10

ਕਾਮੁ ਕ੍ਰੋਧੁ ਇਸੁ ਤਨ ਤੇ ਜਾਇ ॥ kaam krodh is tan te jaae |

11

ਰਾਮ ਰਤਨੁ ਵਸੈ ਮਨਿ ਆਇ ॥੨॥ raam ratan vasai man aae |2|

12

ਸਫਲੁ ਜਨਮੁ ਤਾਂ ਕਾ ਪਰਵਾਣੁ ॥ safal janam taan kaa paravaan |

13

ਪਾਰਬ੍ਰਹਮੁ ਨਿਕਟਿ ਕਰਿ ਜਾਣੁ ॥ paarabraham nikatt kar jaan |

14

ਭਾਇ ਭਗਤਿ ਪ੍ਰਭ ਕੀਰਤਨਿ ਲਾਗੈ ॥ bhaae bhagat prabh keeratan laagai |

15

ਜਨਮ ਜਨਮ ਕਾ ਸੋਇਆ ਜਾਗੈ ॥੩॥ janam janam kaa soeaa jaagai |3|

16

ਚਰਨ ਕਮਲ ਜਨ ਕਾ ਆਧਾਰੁ ॥ charan kamal jan kaa aadhaar |

17

ਗੁਣ ਗੋਵਿੰਦ ਰਉਂ ਸਚੁ ਵਾਪਾਰੁ ॥ gun govind raun sach vaapaar |

18

ਦਾਸ ਜਨਾ ਕੀ ਮਨਸਾ ਪੂਰਿ ॥ daas janaa kee manasaa poor |

19

ਨਾਨਕ ਸੁਖੁ ਪਾਵੈ ਜਨ ਧੂਰਿ ॥੪॥੨੦॥੨੨॥੬॥੨੮॥ naanak sukh paavai jan dhoor |4|20|22|6|28|

20

ਰਾਗੁ ਗੋਂਡ ਅਸਟਪਦੀਆ ਮਹਲਾ ੫ ਘਰੁ ੨ ॥ raag gondd asattapadeea mahalaa 5 ghar 2 |

21

ੴ ਸਤਿਗੁਰ ਪ੍ਰਸਾਦਿ ॥ ik oankaar satigur prasaad |

22

ਕਰਿ ਨਮਸਕਾਰ ਪੂਰੇ ਗੁਰਦੇਵ ॥ kar namasakaar poore guradev |

23

ਸਫਲ ਮੂਰਤਿ ਸਫਲ ਜਾ ਕੀ ਸੇਵ ॥ safal moorat safal jaa kee sev |

24

ਅੰਤਰਜਾਮੀ ਪੁਰਖੁ ਬਿਧਾਤਾ ॥ antarajaamee purakh bidhaataa |

25

ਆਠ ਪਹਰ ਨਾਮ ਰੰਗਿ ਰਾਤਾ ॥੧॥ aatth pehar naam rang raataa |1|

26

ਗੁਰੁ ਗੋਬਿੰਦ ਗੁਰੂ ਗੋਪਾਲ ॥ gur gobind guroo gopaal |

27

ਅਪਨੇ ਦਾਸ ਕਉ ਰਾਖਨਹਾਰ ॥੧॥ ਰਹਾਉ ॥ apane daas kau raakhanahaar |1| rahaau |

28

ਪਾਤਿਸਾਹ ਸਾਹ ਉਮਰਾਉ ਪਤੀਆਏ ॥ paatisaah saah umaraau pateeae |

29

ਦੁਸਟ ਅਹੰਕਾਰੀ ਮਾਰਿ ਪਚਾਏ ॥ dusatt ahankaaree maar pachaae |

30

ਨਿੰਦਕ ਕੈ ਮੁਖਿ ਕੀਨੋ ਰੋਗੁ ॥ nindak kai mukh keeno rog |

31

ਜੈ ਜੈ ਕਾਰੁ ਕਰੈ ਸਭੁ ਲੋਗੁ ॥੨॥ jai jai kaar karai sabh log |2|

32

ਸੰਤਨ ਕੈ ਮਨਿ ਮਹਾ ਅਨੰਦੁ ॥ santan kai man mahaa anand |

33

ਸੰਤ ਜਪਹਿ ਗੁਰਦੇਉ ਭਗਵੰਤੁ ॥ sant japeh guradeo bhagavant |

34

ਸੰਗਤਿ ਕੇ ਮੁਖ ਊਜਲ ਭਏ ॥ sangat ke mukh aoojal bhe |

35

ਸਗਲ ਥਾਨ ਨਿੰਦਕ ਕੇ ਗਏ ॥੩॥ sagal thaan nindak ke ge |3|

36

ਸਾਸਿ ਸਾਸਿ ਜਨੁ ਸਦਾ ਸਲਾਹੇ ॥ saas saas jan sadaa salaahe |

37

ਪਾਰਬ੍ਰਹਮ ਗੁਰ ਬੇਪਰਵਾਹੇ ॥ paarabraham gur beparavaahe |

38

ਸਗਲ ਭੈ ਮਿਟੇ ਜਾ ਕੀ ਸਰਨਿ ॥ sagal bhai mitte jaa kee saran |

39

ਨਿੰਦਕ ਮਾਰਿ ਪਾਏ ਸਭਿ ਧਰਨਿ ॥੪॥ nindak maar paae sabh dharan |4|

40

ਜਨ ਕੀ ਨਿੰਦਾ ਕਰੈ ਨ ਕੋਇ ॥ jan kee nindaa karai na koe |

41

ਜੋ ਕਰੈ ਸੋ ਦੁਖੀਆ ਹੋਇ ॥ jo karai so dukheea hoe |

42

ਆਠ ਪਹਰ ਜਨੁ ਏਕੁ ਧਿਆਏ ॥ aatth pehar jan ek dhiaae |

43

ਜਮੂਆ ਤਾ ਕੈ ਨਿਕਟਿ ਨ ਜਾਏ ॥੫॥ jamooaa taa kai nikatt na jaae |5|

44

ਜਨ ਨਿਰਵੈਰ ਨਿੰਦਕ ਅਹੰਕਾਰੀ ॥ jan niravair nindak ahankaaree |

45

ਜਨ ਭਲ ਮਾਨਹਿ ਨਿੰਦਕ ਵੇਕਾਰੀ ॥ jan bhal maaneh nindak vekaaree |

46

ਗੁਰ ਕੈ ਸਿਖਿ ਸਤਿਗੁਰੂ ਧਿਆਇਆ ॥ gur kai sikh satiguroo dhiaaeaa |

47

ਜਨ ਉਬਰੇ ਨਿੰਦਕ ਨਰਕਿ ਪਾਇਆ ॥੬॥ jan ubare nindak narak paaeaa |6|

48

ਸੁਣਿ ਸਾਜਨ ਮੇਰੇ ਮੀਤ ਪਿਆਰੇ ॥ sun saajan mere meet piaare |

49

ਸਤਿ ਬਚਨ ਵਰਤਹਿ ਹਰਿ ਦੁਆਰੇ ॥ sat bachan varateh har duaare |

50

ਜੈਸਾ ਕਰੇ ਸੁ ਤੈਸਾ ਪਾਏ ॥ jaisaa kare su taisaa paae |

51

ਅਭਿਮਾਨੀ ਕੀ ਜੜ ਸਰਪਰ ਜਾਏ ॥੭॥ abhimaanee kee jarr sarapar jaae |7|

52

ਨੀਧਰਿਆ ਸਤਿਗੁਰ ਧਰ ਤੇਰੀ ॥ needhariaa satigur dhar teree |

53

ਕਰਿ ਕਿਰਪਾ ਰਾਖਹੁ ਜਨ ਕੇਰੀ ॥ kar kirapaa raakhahu jan keree |

54

ਕਹੁ ਨਾਨਕ ਤਿਸੁ ਗੁਰ ਬਲਿਹਾਰੀ ॥ kahu naanak tis gur balihaaree |

55

ਜਾ ਕੈ ਸਿਮਰਨਿ ਪੈਜ ਸਵਾਰੀ ॥੮॥੧॥੨੯॥ jaa kai simaran paij savaaree |8|1|29|

Original Gurmukhi with romanized transliteration, via the GurbaniNow API. An English translation will be added once a cleared translation is available.