Sikhism
Ang-801 68
Text
ਨਾਰਾਇਣ ਸਭ ਮਾਹਿ ਨਿਵਾਸ ॥ naaraaein sabh maeh nivaas |
ਨਾਰਾਇਣ ਘਟਿ ਘਟਿ ਪਰਗਾਸ ॥ naaraaein ghatt ghatt paragaas |
ਨਾਰਾਇਣ ਕਹਤੇ ਨਰਕਿ ਨ ਜਾਹਿ ॥ naaraaein kahate narak na jaeh |
ਨਾਰਾਇਣ ਸੇਵਿ ਸਗਲ ਫਲ ਪਾਹਿ ॥੧॥ naaraaein sev sagal fal paeh |1|
ਨਾਰਾਇਣ ਮਨ ਮਾਹਿ ਅਧਾਰ ॥ naaraaein man maeh adhaar |
ਨਾਰਾਇਣ ਬੋਹਿਥ ਸੰਸਾਰ ॥ naaraaein bohith sansaar |
ਨਾਰਾਇਣ ਕਹਤ ਜਮੁ ਭਾਗਿ ਪਲਾਇਣ ॥ naaraaein kehat jam bhaag palaaein |
ਨਾਰਾਇਣ ਦੰਤ ਭਾਨੇ ਡਾਇਣ ॥੨॥ naaraaein dant bhaane ddaaein |2|
ਨਾਰਾਇਣ ਸਦ ਸਦ ਬਖਸਿੰਦ ॥ naaraaein sad sad bakhasind |
ਨਾਰਾਇਣ ਕੀਨੇ ਸੂਖ ਅਨੰਦ ॥ naaraaein keene sookh anand |
ਨਾਰਾਇਣ ਪ੍ਰਗਟ ਕੀਨੋ ਪਰਤਾਪ ॥ naaraaein pragatt keeno parataap |
ਨਾਰਾਇਣ ਸੰਤ ਕੋ ਮਾਈ ਬਾਪ ॥੩॥ naaraaein sant ko maaee baap |3|
ਨਾਰਾਇਣ ਸਾਧਸੰਗਿ ਨਰਾਇਣ ॥ naaraaein saadhasang naraaein |
ਬਾਰੰ ਬਾਰ ਨਰਾਇਣ ਗਾਇਣ ॥ baaran baar naraaein gaaein |
ਬਸਤੁ ਅਗੋਚਰ ਗੁਰ ਮਿਲਿ ਲਹੀ ॥ basat agochar gur mil lahee |
ਨਾਰਾਇਣ ਓਟ ਨਾਨਕ ਦਾਸ ਗਹੀ ॥੪॥੧੭॥੧੯॥ naaraaein ott naanak daas gahee |4|17|19|
ਗੋਂਡ ਮਹਲਾ ੫ ॥ gondd mahalaa 5 |
ਜਾ ਕਉ ਰਾਖੈ ਰਾਖਣਹਾਰੁ ॥ jaa kau raakhai raakhanahaar |
ਤਿਸ ਕਾ ਅੰਗੁ ਕਰੇ ਨਿਰੰਕਾਰੁ ॥੧॥ ਰਹਾਉ ॥ tis kaa ang kare nirankaar |1| rahaau |
ਮਾਤ ਗਰਭ ਮਹਿ ਅਗਨਿ ਨ ਜੋਹੈ ॥ maat garabh meh agan na johai |
ਕਾਮੁ ਕ੍ਰੋਧੁ ਲੋਭੁ ਮੋਹੁ ਨ ਪੋਹੈ ॥ kaam krodh lobh mohu na pohai |
ਸਾਧਸੰਗਿ ਜਪੈ ਨਿਰੰਕਾਰੁ ॥ saadhasang japai nirankaar |
ਨਿੰਦਕ ਕੈ ਮੁਹਿ ਲਾਗੈ ਛਾਰੁ ॥੧॥ nindak kai muhi laagai chhaar |1|
ਰਾਮ ਕਵਚੁ ਦਾਸ ਕਾ ਸੰਨਾਹੁ ॥ raam kavach daas kaa sanaahu |
ਦੂਤ ਦੁਸਟ ਤਿਸੁ ਪੋਹਤ ਨਾਹਿ ॥ doot dusatt tis pohat naeh |
ਜੋ ਜੋ ਗਰਬੁ ਕਰੇ ਸੋ ਜਾਇ ॥ jo jo garab kare so jaae |
ਗਰੀਬ ਦਾਸ ਕੀ ਪ੍ਰਭੁ ਸਰਣਾਇ ॥੨॥ gareeb daas kee prabh saranaae |2|
ਜੋ ਜੋ ਸਰਣਿ ਪਇਆ ਹਰਿ ਰਾਇ ॥ jo jo saran peaa har raae |
ਸੋ ਦਾਸੁ ਰਖਿਆ ਅਪਣੈ ਕੰਠਿ ਲਾਇ ॥ so daas rakhiaa apanai kantth laae |
ਜੇ ਕੋ ਬਹੁਤੁ ਕਰੇ ਅਹੰਕਾਰੁ ॥ je ko bahut kare ahankaar |
ਓਹੁ ਖਿਨ ਮਹਿ ਰੁਲਤਾ ਖਾਕੂ ਨਾਲਿ ॥੩॥ ohu khin meh rulataa khaakoo naal |3|
ਹੈ ਭੀ ਸਾਚਾ ਹੋਵਣਹਾਰੁ ॥ hai bhee saachaa hovanahaar |
ਸਦਾ ਸਦਾ ਜਾੲਂੀ ਬਲਿਹਾਰ ॥ sadaa sadaa jaaenee balihaar |
ਅਪਣੇ ਦਾਸ ਰਖੇ ਕਿਰਪਾ ਧਾਰਿ ॥ apane daas rakhe kirapaa dhaar |
ਨਾਨਕ ਕੇ ਪ੍ਰਭ ਪ੍ਰਾਣ ਅਧਾਰ ॥੪॥੧੮॥੨੦॥ naanak ke prabh praan adhaar |4|18|20|
ਗੋਂਡ ਮਹਲਾ ੫ ॥ gondd mahalaa 5 |
ਅਚਰਜ ਕਥਾ ਮਹਾ ਅਨੂਪ ॥ acharaj kathaa mahaa anoop |
ਪ੍ਰਾਤਮਾ ਪਾਰਬ੍ਰਹਮ ਕਾ ਰੂਪੁ ॥ ਰਹਾਉ ॥ praatamaa paarabraham kaa roop | rahaau |
ਨਾ ਇਹੁ ਬੂਢਾ ਨਾ ਇਹੁ ਬਾਲਾ ॥ naa ihu boodtaa naa ihu baalaa |
ਨਾ ਇਸੁ ਦੂਖੁ ਨਹੀ ਜਮ ਜਾਲਾ ॥ naa is dookh nahee jam jaalaa |
ਨਾ ਇਹੁ ਬਿਨਸੈ ਨਾ ਇਹੁ ਜਾਇ ॥ naa ihu binasai naa ihu jaae |
ਆਦਿ ਜੁਗਾਦੀ ਰਹਿਆ ਸਮਾਇ ॥੧॥ aad jugaadee rahiaa samaae |1|
ਨਾ ਇਸੁ ਉਸਨੁ ਨਹੀ ਇਸੁ ਸੀਤੁ ॥ naa is usan nahee is seet |
ਨਾ ਇਸੁ ਦੁਸਮਨੁ ਨਾ ਇਸੁ ਮੀਤੁ ॥ naa is dusaman naa is meet |
ਨਾ ਇਸੁ ਹਰਖੁ ਨਹੀ ਇਸੁ ਸੋਗੁ ॥ naa is harakh nahee is sog |
ਸਭੁ ਕਿਛੁ ਇਸ ਕਾ ਇਹੁ ਕਰਨੈ ਜੋਗੁ ॥੨॥ sabh kichh is kaa ihu karanai jog |2|
ਨਾ ਇਸੁ ਬਾਪੁ ਨਹੀ ਇਸੁ ਮਾਇਆ ॥ naa is baap nahee is maaeaa |
ਇਹੁ ਅਪਰੰਪਰੁ ਹੋਤਾ ਆਇਆ ॥ eihu aparanpar hotaa aaeaa |
ਪਾਪ ਪੁੰਨ ਕਾ ਇਸੁ ਲੇਪੁ ਨ ਲਾਗੈ ॥ paap pun kaa is lep na laagai |
ਘਟ ਘਟ ਅੰਤਰਿ ਸਦ ਹੀ ਜਾਗੈ ॥੩॥ ghatt ghatt antar sad hee jaagai |3|
ਤੀਨਿ ਗੁਣਾ ਇਕ ਸਕਤਿ ਉਪਾਇਆ ॥ teen gunaa ik sakat upaaeaa |
ਮਹਾ ਮਾਇਆ ਤਾ ਕੀ ਹੈ ਛਾਇਆ ॥ mahaa maaeaa taa kee hai chhaaeaa |
ਅਛਲ ਅਛੇਦ ਅਭੇਦ ਦਇਆਲ ॥ achhal achhed abhed deaal |
ਦੀਨ ਦਇਆਲ ਸਦਾ ਕਿਰਪਾਲ ॥ deen deaal sadaa kirapaal |
ਤਾ ਕੀ ਗਤਿ ਮਿਤਿ ਕਛੂ ਨ ਪਾਇ ॥ taa kee gat mit kachhoo na paae |
ਨਾਨਕ ਤਾ ਕੈ ਬਲਿ ਬਲਿ ਜਾਇ ॥੪॥੧੯॥੨੧॥ naanak taa kai bal bal jaae |4|19|21|
Original Gurmukhi with romanized transliteration, via the GurbaniNow API. An English translation will be added once a cleared translation is available.