Sikhism
Ang-401 98
Text
ਆਠ ਪਹਰ ਹਰਿ ਕੇ ਗੁਨ ਗਾਵੈ ਭਗਤਿ ਪ੍ਰੇਮ ਰਸਿ ਮਾਤਾ ॥ aatth pehar har ke gun gaavai bhagat prem ras maataa |
ਹਰਖ ਸੋਗ ਦੁਹੁ ਮਾਹਿ ਨਿਰਾਲਾ ਕਰਣੈਹਾਰੁ ਪਛਾਤਾ ॥੨॥ harakh sog duhu maeh niraalaa karanaihaar pachhaataa |2|
ਜਿਸ ਕਾ ਸਾ ਤਿਨ ਹੀ ਰਖਿ ਲੀਆ ਸਗਲ ਜੁਗਤਿ ਬਣਿ ਆਈ ॥ jis kaa saa tin hee rakh leea sagal jugat ban aaee |
ਕਹੁ ਨਾਨਕ ਪ੍ਰਭ ਪੁਰਖ ਦਇਆਲਾ ਕੀਮਤਿ ਕਹਣੁ ਨ ਜਾਈ ॥੩॥੧॥੯॥ kahu naanak prabh purakh deaalaa keemat kehan na jaaee |3|1|9|
ਗੂਜਰੀ ਮਹਲਾ ੫ ਦੁਪਦੇ ਘਰੁ ੨ ॥ goojaree mahalaa 5 dupade ghar 2 |
ੴ ਸਤਿਗੁਰ ਪ੍ਰਸਾਦਿ ॥ ik oankaar satigur prasaad |
ਪਤਿਤ ਪਵਿਤ੍ਰ ਲੀਏ ਕਰਿ ਅਪੁਨੇ ਸਗਲ ਕਰਤ ਨਮਸਕਾਰੋ ॥ patit pavitr lee kar apune sagal karat namasakaaro |
ਬਰਨੁ ਜਾਤਿ ਕੋਊ ਪੂਛੈ ਨਾਹੀ ਬਾਛਹਿ ਚਰਨ ਰਵਾਰੋ ॥੧॥ baran jaat koaoo poochhai naahee baachheh charan ravaaro |1|
ਠਾਕੁਰ ਐਸੋ ਨਾਮੁ ਤੁਮੑਾਰੋ ॥ tthaakur aiso naam tumaaro |
ਸਗਲ ਸ੍ਰਿਸਟਿ ਕੋ ਧਣੀ ਕਹੀਜੈ ਜਨ ਕੋ ਅੰਗੁ ਨਿਰਾਰੋ ॥੧॥ ਰਹਾਉ ॥ sagal srisatt ko dhanee kaheejai jan ko ang niraaro |1| rahaau |
ਸਾਧਸੰਗਿ ਨਾਨਕ ਬੁਧਿ ਪਾਈ ਹਰਿ ਕੀਰਤਨੁ ਆਧਾਰੋ ॥ saadhasang naanak budh paaee har keeratan aadhaaro |
ਨਾਮਦੇਉ ਤ੍ਰਿਲੋਚਨੁ ਕਬੀਰ ਦਾਸਰੋ ਮੁਕਤਿ ਭਇਓ ਚੰਮਿਆਰੋ ॥੨॥੧॥੧੦॥ naamadeo trilochan kabeer daasaro mukat bheo chamiaaro |2|1|10|
ਗੂਜਰੀ ਮਹਲਾ ੫ ॥ goojaree mahalaa 5 |
ਹੈ ਨਾਹੀ ਕੋਊ ਬੂਝਨਹਾਰੋ ਜਾਨੈ ਕਵਨੁ ਭਤਾ ॥ hai naahee koaoo boojhanahaaro jaanai kavan bhataa |
ਸਿਵ ਬਿਰੰਚਿ ਅਰੁ ਸਗਲ ਮੋਨਿ ਜਨ ਗਹਿ ਨ ਸਕਾਹਿ ਗਤਾ ॥੧॥ siv biranch ar sagal mon jan geh na sakaeh gataa |1|
ਪ੍ਰਭ ਕੀ ਅਗਮ ਅਗਾਧਿ ਕਥਾ ॥ prabh kee agam agaadh kathaa |
ਸੁਨੀਐ ਅਵਰ ਅਵਰ ਬਿਧਿ ਬੁਝੀਐ ਬਕਨ ਕਥਨ ਰਹਤਾ ॥੧॥ ਰਹਾਉ ॥ suneeai avar avar bidh bujheeai bakan kathan rahataa |1| rahaau |
ਆਪੇ ਭਗਤਾ ਆਪਿ ਸੁਆਮੀ ਆਪਨ ਸੰਗਿ ਰਤਾ ॥ aape bhagataa aap suaamee aapan sang rataa |
ਨਾਨਕ ਕੋ ਪ੍ਰਭੁ ਪੂਰਿ ਰਹਿਓ ਹੈ ਪੇਖਿਓ ਜਤ੍ਰ ਕਤਾ ॥੨॥੨॥੧੧॥ naanak ko prabh poor rahio hai pekhio jatr kataa |2|2|11|
ਗੂਜਰੀ ਮਹਲਾ ੫ ॥ goojaree mahalaa 5 |
ਮਤਾ ਮਸੂਰਤਿ ਅਵਰ ਸਿਆਨਪ ਜਨ ਕਉ ਕਛੂ ਨ ਆਇਓ ॥ mataa masoorat avar siaanap jan kau kachhoo na aaeo |
ਜਹ ਜਹ ਅਉਸਰੁ ਆਇ ਬਨਿਓ ਹੈ ਤਹਾ ਤਹਾ ਹਰਿ ਧਿਆਇਓ ॥੧॥ jeh jeh aausar aae banio hai tahaa tahaa har dhiaaeo |1|
ਪ੍ਰਭ ਕੋ ਭਗਤਿ ਵਛਲੁ ਬਿਰਦਾਇਓ ॥ prabh ko bhagat vachhal biradaaeo |
ਕਰੇ ਪ੍ਰਤਿਪਾਲ ਬਾਰਿਕ ਕੀ ਨਿਆਈ ਜਨ ਕਉ ਲਾਡ ਲਡਾਇਓ ॥੧॥ ਰਹਾਉ ॥ kare pratipaal baarik kee niaaee jan kau laadd laddaaeo |1| rahaau |
ਜਪ ਤਪ ਸੰਜਮ ਕਰਮ ਧਰਮ ਹਰਿ ਕੀਰਤਨੁ ਜਨਿ ਗਾਇਓ ॥ jap tap sanjam karam dharam har keeratan jan gaaeo |
ਸਰਨਿ ਪਰਿਓ ਨਾਨਕ ਠਾਕੁਰ ਕੀ ਅਭੈ ਦਾਨੁ ਸੁਖੁ ਪਾਇਓ ॥੨॥੩॥੧੨॥ saran pario naanak tthaakur kee abhai daan sukh paaeo |2|3|12|
ਗੂਜਰੀ ਮਹਲਾ ੫ ॥ goojaree mahalaa 5 |
ਦਿਨੁ ਰਾਤੀ ਆਰਾਧਹੁ ਪਿਆਰੋ ਨਿਮਖ ਨ ਕੀਜੈ ਢੀਲਾ ॥ din raatee aaraadhahu piaaro nimakh na keejai dteelaa |
ਸੰਤ ਸੇਵਾ ਕਰਿ ਭਾਵਨੀ ਲਾਈਐ ਤਿਆਗਿ ਮਾਨੁ ਹਾਠੀਲਾ ॥੧॥ sant sevaa kar bhaavanee laaeeai tiaag maan haattheelaa |1|
ਮੋਹਨੁ ਪ੍ਰਾਨ ਮਾਨ ਰਾਗੀਲਾ ॥ mohan praan maan raageelaa |
ਬਾਸਿ ਰਹਿਓ ਹੀਅਰੇ ਕੈ ਸੰਗੇ ਪੇਖਿ ਮੋਹਿਓ ਮਨੁ ਲੀਲਾ ॥੧॥ ਰਹਾਉ ॥ baas rahio heeare kai sange pekh mohio man leelaa |1| rahaau |
ਜਿਸੁ ਸਿਮਰਤ ਮਨਿ ਹੋਤ ਅਨੰਦਾ ਉਤਰੈ ਮਨਹੁ ਜੰਗੀਲਾ ॥ jis simarat man hot anandaa utarai manahu jangeelaa |
ਮਿਲਬੇ ਕੀ ਮਹਿਮਾ ਬਰਨਿ ਨ ਸਾਕਉ ਨਾਨਕ ਪਰੈ ਪਰੀਲਾ ॥੨॥੪॥੧੩॥ milabe kee mahimaa baran na saakau naanak parai pareelaa |2|4|13|
ਗੂਜਰੀ ਮਹਲਾ ੫ ॥ goojaree mahalaa 5 |
ਮੁਨਿ ਜੋਗੀ ਸਾਸਤ੍ਰਗਿ ਕਹਾਵਤ ਸਭ ਕੀਨੑੇ ਬਸਿ ਅਪਨਹੀ ॥ mun jogee saasatrag kahaavat sabh keenae bas apanahee |
ਤੀਨਿ ਦੇਵ ਅਰੁ ਕੋੜਿ ਤੇਤੀਸਾ ਤਿਨ ਕੀ ਹੈਰਤਿ ਕਛੁ ਨ ਰਹੀ ॥੧॥ teen dev ar korr teteesaa tin kee hairat kachh na rahee |1|
Original Gurmukhi with romanized transliteration, via the GurbaniNow API. An English translation will be added once a cleared translation is available.