Sikhism
Ang-301 63
Text
ਤਨੁ ਮਨੁ ਅਰਪੇ ਸਤਿਗੁਰ ਸਰਣਾਈ ॥ tan man arape satigur saranaaee |
ਹਿਰਦੈ ਨਾਮੁ ਵਡੀ ਵਡਿਆਈ ॥ hiradai naam vaddee vaddiaaee |
ਸਦਾ ਪ੍ਰੀਤਮੁ ਪ੍ਰਭੁ ਹੋਇ ਸਖਾਈ ॥੧॥ sadaa preetam prabh hoe sakhaaee |1|
ਸੋ ਲਾਲਾ ਜੀਵਤੁ ਮਰੈ ॥ so laalaa jeevat marai |
ਸੋਗੁ ਹਰਖੁ ਦੁਇ ਸਮ ਕਰਿ ਜਾਣੈ ਗੁਰ ਪਰਸਾਦੀ ਸਬਦਿ ਉਧਰੈ ॥੧॥ ਰਹਾਉ ॥ sog harakh due sam kar jaanai gur parasaadee sabad udharai |1| rahaau |
ਕਰਣੀ ਕਾਰ ਧੁਰਹੁ ਫੁਰਮਾਈ ॥ karanee kaar dhurahu furamaaee |
ਬਿਨੁ ਸਬਦੈ ਕੋ ਥਾਇ ਨ ਪਾਈ ॥ bin sabadai ko thaae na paaee |
ਕਰਣੀ ਕੀਰਤਿ ਨਾਮੁ ਵਸਾਈ ॥ karanee keerat naam vasaaee |
ਆਪੇ ਦੇਵੈ ਢਿਲ ਨ ਪਾਈ ॥੨॥ aape devai dtil na paaee |2|
ਮਨਮੁਖਿ ਭਰਮਿ ਭੁਲੈ ਸੰਸਾਰੁ ॥ manamukh bharam bhulai sansaar |
ਬਿਨੁ ਰਾਸੀ ਕੂੜਾ ਕਰੇ ਵਾਪਾਰੁ ॥ bin raasee koorraa kare vaapaar |
ਵਿਣੁ ਰਾਸੀ ਵਖਰੁ ਪਲੈ ਨ ਪਾਇ ॥ vin raasee vakhar palai na paae |
ਮਨਮੁਖਿ ਭੁਲਾ ਜਨਮੁ ਗਵਾਇ ॥੩॥ manamukh bhulaa janam gavaae |3|
ਸਤਿਗੁਰੁ ਸੇਵੇ ਸੁ ਲਾਲਾ ਹੋਇ ॥ satigur seve su laalaa hoe |
ਊਤਮ ਜਾਤੀ ਊਤਮੁ ਸੋਇ ॥ aootam jaatee aootam soe |
ਗੁਰ ਪਉੜੀ ਸਭ ਦੂ ਊਚਾ ਹੋਇ ॥ gur paurree sabh doo aoochaa hoe |
ਨਾਨਕ ਨਾਮਿ ਵਡਾਈ ਹੋਇ ॥੪॥੭॥੪੬॥ naanak naam vaddaaee hoe |4|7|46|
ਆਸਾ ਮਹਲਾ ੩ ॥ aasaa mahalaa 3 |
ਮਨਮੁਖਿ ਝੂਠੋ ਝੂਠੁ ਕਮਾਵੈ ॥ manamukh jhoottho jhootth kamaavai |
ਖਸਮੈ ਕਾ ਮਹਲੁ ਕਦੇ ਨ ਪਾਵੈ ॥ khasamai kaa mehal kade na paavai |
ਦੂਜੈ ਲਗੀ ਭਰਮਿ ਭੁਲਾਵੈ ॥ doojai lagee bharam bhulaavai |
ਮਮਤਾ ਬਾਧਾ ਆਵੈ ਜਾਵੈ ॥੧॥ mamataa baadhaa aavai jaavai |1|
ਦੋਹਾਗਣੀ ਕਾ ਮਨ ਦੇਖੁ ਸੀਗਾਰੁ ॥ dohaaganee kaa man dekh seegaar |
ਪੁਤ੍ਰ ਕਲਤਿ ਧਨਿ ਮਾਇਆ ਚਿਤੁ ਲਾਏ ਝੂਠੁ ਮੋਹੁ ਪਾਖੰਡ ਵਿਕਾਰੁ ॥੧॥ ਰਹਾਉ ॥ putr kalat dhan maaeaa chit laae jhootth mohu paakhandd vikaar |1| rahaau |
ਸਦਾ ਸੋਹਾਗਣਿ ਜੋ ਪ੍ਰਭ ਭਾਵੈ ॥ sadaa sohaagan jo prabh bhaavai |
ਗੁਰਸਬਦੀ ਸੀਗਾਰੁ ਬਣਾਵੈ ॥ gurasabadee seegaar banaavai |
ਸੇਜ ਸੁਖਾਲੀ ਅਨਦਿਨੁ ਹਰਿ ਰਾਵੈ ॥ sej sukhaalee anadin har raavai |
ਮਿਲਿ ਪ੍ਰੀਤਮ ਸਦਾ ਸੁਖੁ ਪਾਵੈ ॥੨॥ mil preetam sadaa sukh paavai |2|
ਸਾ ਸੋਹਾਗਣਿ ਸਾਚੀ ਜਿਸੁ ਸਾਚਿ ਪਿਆਰੁ ॥ saa sohaagan saachee jis saach piaar |
ਅਪਣਾ ਪਿਰੁ ਰਾਖੈ ਸਦਾ ਉਰ ਧਾਰਿ ॥ apanaa pir raakhai sadaa ur dhaar |
ਨੇੜੈ ਵੇਖੈ ਸਦਾ ਹਦੂਰਿ ॥ nerrai vekhai sadaa hadoor |
ਮੇਰਾ ਪ੍ਰਭੁ ਸਰਬ ਰਹਿਆ ਭਰਪੂਰਿ ॥੩॥ meraa prabh sarab rahiaa bharapoor |3|
ਆਗੈ ਜਾਤਿ ਰੂਪੁ ਨ ਜਾਇ ॥ aagai jaat roop na jaae |
ਤੇਹਾ ਹੋਵੈ ਜੇਹੇ ਕਰਮ ਕਮਾਇ ॥ tehaa hovai jehe karam kamaae |
ਸਬਦੇ ਊਚੋ ਊਚਾ ਹੋਇ ॥ sabade aoocho aoochaa hoe |
ਨਾਨਕ ਸਾਚਿ ਸਮਾਵੈ ਸੋਇ ॥੪॥੮॥੪੭॥ naanak saach samaavai soe |4|8|47|
ਆਸਾ ਮਹਲਾ ੩ ॥ aasaa mahalaa 3 |
ਭਗਤਿ ਰਤਾ ਜਨੁ ਸਹਜਿ ਸੁਭਾਇ ॥ bhagat rataa jan sehaj subhaae |
ਗੁਰ ਕੈ ਭੈ ਸਾਚੈ ਸਾਚਿ ਸਮਾਇ ॥ gur kai bhai saachai saach samaae |
ਬਿਨੁ ਗੁਰ ਪੂਰੇ ਭਗਤਿ ਨ ਹੋਇ ॥ bin gur poore bhagat na hoe |
ਮਨਮੁਖ ਰੁੰਨੇ ਅਪਨੀ ਪਤਿ ਖੋਇ ॥੧॥ manamukh rune apanee pat khoe |1|
ਮੇਰੇ ਮਨ ਹਰਿ ਜਪਿ ਸਦਾ ਧਿਆਇ ॥ mere man har jap sadaa dhiaae |
ਸਦਾ ਅਨੰਦੁ ਹੋਵੈ ਦਿਨੁ ਰਾਤੀ ਜੋ ਇਛੈ ਸੋਈ ਫਲੁ ਪਾਇ ॥੧॥ ਰਹਾਉ ॥ sadaa anand hovai din raatee jo ichhai soee fal paae |1| rahaau |
ਗੁਰ ਪੂਰੇ ਤੇ ਪੂਰਾ ਪਾਏ ॥ gur poore te pooraa paae |
ਹਿਰਦੈ ਸਬਦੁ ਸਚੁ ਨਾਮੁ ਵਸਾਏ ॥ hiradai sabad sach naam vasaae |
ਅੰਤਰੁ ਨਿਰਮਲੁ ਅੰਮ੍ਰਿਤ ਸਰਿ ਨਾਏ ॥ antar niramal amrit sar naae |
ਸਦਾ ਸੂਚੇ ਸਾਚਿ ਸਮਾਏ ॥੨॥ sadaa sooche saach samaae |2|
ਹਰਿ ਪ੍ਰਭੁ ਵੇਖੈ ਸਦਾ ਹਜੂਰਿ ॥ har prabh vekhai sadaa hajoor |
ਗੁਰ ਪਰਸਾਦਿ ਰਹਿਆ ਭਰਪੂਰਿ ॥ gur parasaad rahiaa bharapoor |
ਜਹਾ ਜਾਉ ਤਹ ਵੇਖਾ ਸੋਇ ॥ jahaa jaau teh vekhaa soe |
ਗੁਰ ਬਿਨੁ ਦਾਤਾ ਅਵਰੁ ਨ ਕੋਇ ॥੩॥ gur bin daataa avar na koe |3|
ਗੁਰੁ ਸਾਗਰੁ ਪੂਰਾ ਭੰਡਾਰ ॥ gur saagar pooraa bhanddaar |
ਊਤਮ ਰਤਨ ਜਵਾਹਰ ਅਪਾਰ ॥ aootam ratan javaahar apaar |
ਗੁਰ ਪਰਸਾਦੀ ਦੇਵਣਹਾਰੁ ॥ gur parasaadee devanahaar |
ਨਾਨਕ ਬਖਸੇ ਬਖਸਣਹਾਰੁ ॥੪॥੯॥੪੮॥ naanak bakhase bakhasanahaar |4|9|48|
ਆਸਾ ਮਹਲਾ ੩ ॥ aasaa mahalaa 3 |
ਗੁਰੁ ਸਾਇਰੁ ਸਤਿਗੁਰੁ ਸਚੁ ਸੋਇ ॥ gur saaeir satigur sach soe |
ਪੂਰੈ ਭਾਗਿ ਗੁਰ ਸੇਵਾ ਹੋਇ ॥ poorai bhaag gur sevaa hoe |
Original Gurmukhi with romanized transliteration, via the GurbaniNow API. An English translation will be added once a cleared translation is available.