Sikhism
Ang-201 53
Text
ਪਉੜੀ ॥ paurree |
ਯਯਾ ਜਾਰਉ ਦੁਰਮਤਿ ਦੋਊ ॥ yayaa jaarau duramat doaoo |
ਤਿਸਹਿ ਤਿਆਗਿ ਸੁਖ ਸਹਜੇ ਸੋਊ ॥ tiseh tiaag sukh sahaje soaoo |
ਯਯਾ ਜਾਇ ਪਰਹੁ ਸੰਤ ਸਰਨਾ ॥ yayaa jaae parahu sant saranaa |
ਜਿਹ ਆਸਰ ਇਆ ਭਵਜਲੁ ਤਰਨਾ ॥ jih aasar eaa bhavajal taranaa |
ਯਯਾ ਜਨਮਿ ਨ ਆਵੈ ਸੋਊ ॥ yayaa janam na aavai soaoo |
ਏਕ ਨਾਮ ਲੇ ਮਨਹਿ ਪਰੋਊ ॥ ek naam le maneh paroaoo |
ਯਯਾ ਜਨਮੁ ਨ ਹਾਰੀਐ ਗੁਰ ਪੂਰੇ ਕੀ ਟੇਕ ॥ yayaa janam na haareeai gur poore kee ttek |
ਨਾਨਕ ਤਿਹ ਸੁਖੁ ਪਾਇਆ ਜਾ ਕੈ ਹੀਅਰੈ ਏਕ ॥੧੪॥ naanak tih sukh paaeaa jaa kai heearai ek |14|
ਸਲੋਕੁ ॥ salok |
ਅੰਤਰਿ ਮਨ ਤਨ ਬਸਿ ਰਹੇ ਈਤ ਊਤ ਕੇ ਮੀਤ ॥ antar man tan bas rahe eet aoot ke meet |
ਗੁਰਿ ਪੂਰੈ ਉਪਦੇਸਿਆ ਨਾਨਕ ਜਪੀਐ ਨੀਤ ॥੧॥ gur poorai upadesiaa naanak japeeai neet |1|
ਪਉੜੀ ॥ paurree |
ਅਨਦਿਨੁ ਸਿਮਰਹੁ ਤਾਸੁ ਕਉ ਜੋ ਅੰਤਿ ਸਹਾਈ ਹੋਇ ॥ anadin simarahu taas kau jo ant sahaaee hoe |
ਇਹ ਬਿਖਿਆ ਦਿਨ ਚਾਰਿ ਛਿਅ ਛਾਡਿ ਚਲਿਓ ਸਭੁ ਕੋਇ ॥ eih bikhiaa din chaar chhia chhaadd chalio sabh koe |
ਕਾ ਕੋ ਮਾਤ ਪਿਤਾ ਸੁਤ ਧੀਆ ॥ kaa ko maat pitaa sut dheea |
ਗ੍ਰਿਹ ਬਨਿਤਾ ਕਛੁ ਸੰਗਿ ਨ ਲੀਆ ॥ grih banitaa kachh sang na leea |
ਐਸੀ ਸੰਚਿ ਜੁ ਬਿਨਸਤ ਨਾਹੀ ॥ aisee sanch ju binasat naahee |
ਪਤਿ ਸੇਤੀ ਅਪੁਨੈ ਘਰਿ ਜਾਹੀ ॥ pat setee apunai ghar jaahee |
ਸਾਧਸੰਗਿ ਕਲਿ ਕੀਰਤਨੁ ਗਾਇਆ ॥ saadhasang kal keeratan gaaeaa |
ਨਾਨਕ ਤੇ ਤੇ ਬਹੁਰਿ ਨ ਆਇਆ ॥੧੫॥ naanak te te bahur na aaeaa |15|
ਸਲੋਕੁ ॥ salok |
ਅਤਿ ਸੁੰਦਰ ਕੁਲੀਨ ਚਤੁਰ ਮੁਖਿ ਙਿਆਨੀ ਧਨਵੰਤ ॥ at sundar kuleen chatur mukh ngiaanee dhanavant |
ਮਿਰਤਕ ਕਹੀਅਹਿ ਨਾਨਕਾ ਜਿਹ ਪ੍ਰੀਤਿ ਨਹੀ ਭਗਵੰਤ ॥੧॥ miratak kaheeeh naanakaa jih preet nahee bhagavant |1|
ਪਉੜੀ ॥ paurree |
ਙੰਙਾ ਖਟੁ ਸਾਸਤ੍ਰ ਹੋਇ ਙਿਆਤਾ ॥ ngangaa khatt saasatr hoe ngiaataa |
ਪੂਰਕੁ ਕੁੰਭਕ ਰੇਚਕ ਕਰਮਾਤਾ ॥ poorak kunbhak rechak karamaataa |
ਙਿਆਨ ਧਿਆਨ ਤੀਰਥ ਇਸਨਾਨੀ ॥ ngiaan dhiaan teerath isanaanee |
ਸੋਮਪਾਕ ਅਪਰਸ ਉਦਿਆਨੀ ॥ somapaak aparas udiaanee |
ਰਾਮ ਨਾਮ ਸੰਗਿ ਮਨਿ ਨਹੀ ਹੇਤਾ ॥ raam naam sang man nahee hetaa |
ਜੋ ਕਛੁ ਕੀਨੋ ਸੋਊ ਅਨੇਤਾ ॥ jo kachh keeno soaoo anetaa |
ਉਆ ਤੇ ਊਤਮੁ ਗਨਉ ਚੰਡਾਲਾ ॥ auaa te aootam gnau chanddaalaa |
ਨਾਨਕ ਜਿਹ ਮਨਿ ਬਸਹਿ ਗੁਪਾਲਾ ॥੧੬॥ naanak jih man baseh gupaalaa |16|
ਸਲੋਕੁ ॥ salok |
ਕੁੰਟ ਚਾਰਿ ਦਹ ਦਿਸਿ ਭ੍ਰਮੇ ਕਰਮ ਕਿਰਤਿ ਕੀ ਰੇਖ ॥ kuntt chaar deh dis bhrame karam kirat kee rekh |
ਸੂਖ ਦੂਖ ਮੁਕਤਿ ਜੋਨਿ ਨਾਨਕ ਲਿਖਿਓ ਲੇਖ ॥੧॥ sookh dookh mukat jon naanak likhio lekh |1|
ਪਵੜੀ ॥ pavarree |
ਕਕਾ ਕਾਰਨ ਕਰਤਾ ਸੋਊ ॥ kakaa kaaran karataa soaoo |
ਲਿਖਿਓ ਲੇਖੁ ਨ ਮੇਟਤ ਕੋਊ ॥ likhio lekh na mettat koaoo |
ਨਹੀ ਹੋਤ ਕਛੁ ਦੋਊ ਬਾਰਾ ॥ nahee hot kachh doaoo baaraa |
ਕਰਨੈਹਾਰੁ ਨ ਭੂਲਨਹਾਰਾ ॥ karanaihaar na bhoolanahaaraa |
ਕਾਹੂ ਪੰਥੁ ਦਿਖਾਰੈ ਆਪੈ ॥ kaahoo panth dikhaarai aapai |
ਕਾਹੂ ਉਦਿਆਨ ਭ੍ਰਮਤ ਪਛੁਤਾਪੈ ॥ kaahoo udiaan bhramat pachhutaapai |
ਆਪਨ ਖੇਲੁ ਆਪ ਹੀ ਕੀਨੋ ॥ aapan khel aap hee keeno |
ਜੋ ਜੋ ਦੀਨੋ ਸੁ ਨਾਨਕ ਲੀਨੋ ॥੧੭॥ jo jo deeno su naanak leeno |17|
ਸਲੋਕੁ ॥ salok |
ਖਾਤ ਖਰਚਤ ਬਿਲਛਤ ਰਹੇ ਟੂਟਿ ਨ ਜਾਹਿ ਭੰਡਾਰ ॥ khaat kharachat bilachhat rahe ttoott na jaeh bhanddaar |
ਹਰਿ ਹਰਿ ਜਪਤ ਅਨੇਕ ਜਨ ਨਾਨਕ ਨਾਹਿ ਸੁਮਾਰ ॥੧॥ har har japat anek jan naanak naeh sumaar |1|
ਪਉੜੀ ॥ paurree |
ਖਖਾ ਖੂਨਾ ਕਛੁ ਨਹੀ ਤਿਸੁ ਸੰਮ੍ਰਥ ਕੈ ਪਾਹਿ ॥ khakhaa khoonaa kachh nahee tis samrath kai paeh |
ਜੋ ਦੇਨਾ ਸੋ ਦੇ ਰਹਿਓ ਭਾਵੈ ਤਹ ਤਹ ਜਾਹਿ ॥ jo denaa so de rahio bhaavai teh teh jaeh |
ਖਰਚੁ ਖਜਾਨਾ ਨਾਮ ਧਨੁ ਇਆ ਭਗਤਨ ਕੀ ਰਾਸਿ ॥ kharach khajaanaa naam dhan eaa bhagatan kee raas |
ਖਿਮਾ ਗਰੀਬੀ ਅਨਦ ਸਹਜ ਜਪਤ ਰਹਹਿ ਗੁਣਤਾਸ ॥ khimaa gareebee anad sehaj japat raheh gunataas |
ਖੇਲਹਿ ਬਿਗਸਹਿ ਅਨਦ ਸਿਉ ਜਾ ਕਉ ਹੋਤ ਕ੍ਰਿਪਾਲ ॥ kheleh bigaseh anad siau jaa kau hot kripaal |
ਸਦੀਵ ਗਨੀਵ ਸੁਹਾਵਨੇ ਰਾਮ ਨਾਮ ਗ੍ਰਿਹਿ ਮਾਲ ॥ sadeev ganeev suhaavane raam naam grihi maal |
ਖੇਦੁ ਨ ਦੂਖੁ ਨ ਡਾਨੁ ਤਿਹ ਜਾ ਕਉ ਨਦਰਿ ਕਰੀ ॥ khed na dookh na ddaan tih jaa kau nadar karee |
ਨਾਨਕ ਜੋ ਪ੍ਰਭ ਭਾਣਿਆ ਪੂਰੀ ਤਿਨਾ ਪਰੀ ॥੧੮॥ naanak jo prabh bhaaniaa pooree tinaa paree |18|
Original Gurmukhi with romanized transliteration, via the GurbaniNow API. An English translation will be added once a cleared translation is available.