Sikhism
Ang-151 2
Text
ਸਰਮ ਸੁਰਤਿ ਦੁਇ ਸਸੁਰ ਭਏ ॥ saram surat due sasur bhe |
ਕਰਣੀ ਕਾਮਣਿ ਕਰਿ ਮਨ ਲਏ ॥੨॥ karanee kaaman kar man le |2|
ਸਾਹਾ ਸੰਜੋਗੁ ਵੀਆਹੁ ਵਿਜੋਗੁ ॥ saahaa sanjog veeaahu vijog |
ਸਚੁ ਸੰਤਤਿ ਕਹੁ ਨਾਨਕ ਜੋਗੁ ॥੩॥੩॥ sach santat kahu naanak jog |3|3|
ਗਉੜੀ ਮਹਲਾ ੧ ॥ gaurree mahalaa 1 |
ਪਉਣੈ ਪਾਣੀ ਅਗਨੀ ਕਾ ਮੇਲੁ ॥ paunai paanee aganee kaa mel |
ਚੰਚਲ ਚਪਲ ਬੁਧਿ ਕਾ ਖੇਲੁ ॥ chanchal chapal budh kaa khel |
ਨਉ ਦਰਵਾਜੇ ਦਸਵਾ ਦੁਆਰੁ ॥ nau daravaaje dasavaa duaar |
ਬੁਝੁ ਰੇ ਗਿਆਨੀ ਏਹੁ ਬੀਚਾਰੁ ॥੧॥ bujh re giaanee ehu beechaar |1|
ਕਥਤਾ ਬਕਤਾ ਸੁਨਤਾ ਸੋਈ ॥ kathataa bakataa sunataa soee |
ਆਪੁ ਬੀਚਾਰੇ ਸੁ ਗਿਆਨੀ ਹੋਈ ॥੧॥ ਰਹਾਉ ॥ aap beechaare su giaanee hoee |1| rahaau |
ਦੇਹੀ ਮਾਟੀ ਬੋਲੈ ਪਉਣੁ ॥ dehee maattee bolai paun |
ਬੁਝੁ ਰੇ ਗਿਆਨੀ ਮੂਆ ਹੈ ਕਉਣੁ ॥ bujh re giaanee mooaa hai kaun |
ਮੂਈ ਸੁਰਤਿ ਬਾਦੁ ਅਹੰਕਾਰੁ ॥ mooee surat baad ahankaar |
ਓਹੁ ਨ ਮੂਆ ਜੋ ਦੇਖਣਹਾਰੁ ॥੨॥ ohu na mooaa jo dekhanahaar |2|
ਜੈ ਕਾਰਣਿ ਤਟਿ ਤੀਰਥ ਜਾਹੀ ॥ jai kaaran tatt teerath jaahee |
ਰਤਨ ਪਦਾਰਥ ਘਟ ਹੀ ਮਾਹੀ ॥ ratan padaarath ghatt hee maahee |
ਪੜਿ ਪੜਿ ਪੰਡਿਤੁ ਬਾਦੁ ਵਖਾਣੈ ॥ parr parr panddit baad vakhaanai |
ਭੀਤਰਿ ਹੋਦੀ ਵਸਤੁ ਨ ਜਾਣੈ ॥੩॥ bheetar hodee vasat na jaanai |3|
ਹਉ ਨ ਮੂਆ ਮੇਰੀ ਮੁਈ ਬਲਾਇ ॥ hau na mooaa meree muee balaae |
ਓਹੁ ਨ ਮੂਆ ਜੋ ਰਹਿਆ ਸਮਾਇ ॥ ohu na mooaa jo rahiaa samaae |
ਕਹੁ ਨਾਨਕ ਗੁਰਿ ਬ੍ਰਹਮੁ ਦਿਖਾਇਆ ॥ kahu naanak gur braham dikhaaeaa |
ਮਰਤਾ ਜਾਤਾ ਨਦਰਿ ਨ ਆਇਆ ॥੪॥੪॥ marataa jaataa nadar na aaeaa |4|4|
ਗਉੜੀ ਮਹਲਾ ੧ ਦਖਣੀ ॥ gaurree mahalaa 1 dakhanee |
ਸੁਣਿ ਸੁਣਿ ਬੂਝੈ ਮਾਨੈ ਨਾਉ ॥ sun sun boojhai maanai naau |
ਤਾ ਕੈ ਸਦ ਬਲਿਹਾਰੈ ਜਾਉ ॥ taa kai sad balihaarai jaau |
ਆਪਿ ਭੁਲਾਏ ਠਉਰ ਨ ਠਾਉ ॥ aap bhulaae tthaur na tthaau |
ਤੂੰ ਸਮਝਾਵਹਿ ਮੇਲਿ ਮਿਲਾਉ ॥੧॥ toon samajhaaveh mel milaau |1|
ਨਾਮੁ ਮਿਲੈ ਚਲੈ ਮੈ ਨਾਲਿ ॥ naam milai chalai mai naal |
ਬਿਨੁ ਨਾਵੈ ਬਾਧੀ ਸਭ ਕਾਲਿ ॥੧॥ ਰਹਾਉ ॥ bin naavai baadhee sabh kaal |1| rahaau |
ਖੇਤੀ ਵਣਜੁ ਨਾਵੈ ਕੀ ਓਟ ॥ khetee vanaj naavai kee ott |
ਪਾਪੁ ਪੁੰਨੁ ਬੀਜ ਕੀ ਪੋਟ ॥ paap pun beej kee pott |
ਕਾਮੁ ਕ੍ਰੋਧੁ ਜੀਅ ਮਹਿ ਚੋਟ ॥ kaam krodh jeea meh chott |
ਨਾਮੁ ਵਿਸਾਰਿ ਚਲੇ ਮਨਿ ਖੋਟ ॥੨॥ naam visaar chale man khott |2|
ਸਾਚੇ ਗੁਰ ਕੀ ਸਾਚੀ ਸੀਖ ॥ saache gur kee saachee seekh |
ਤਨੁ ਮਨੁ ਸੀਤਲੁ ਸਾਚੁ ਪਰੀਖ ॥ tan man seetal saach pareekh |
ਜਲ ਪੁਰਾਇਨਿ ਰਸ ਕਮਲ ਪਰੀਖ ॥ jal puraaein ras kamal pareekh |
ਸਬਦਿ ਰਤੇ ਮੀਠੇ ਰਸ ਈਖ ॥੩॥ sabad rate meetthe ras eekh |3|
ਹੁਕਮਿ ਸੰਜੋਗੀ ਗੜਿ ਦਸ ਦੁਆਰ ॥ hukam sanjogee garr das duaar |
ਪੰਚ ਵਸਹਿ ਮਿਲਿ ਜੋਤਿ ਅਪਾਰ ॥ panch vaseh mil jot apaar |
ਆਪਿ ਤੁਲੈ ਆਪੇ ਵਣਜਾਰ ॥ aap tulai aape vanajaar |
ਨਾਨਕ ਨਾਮਿ ਸਵਾਰਣਹਾਰ ॥੪॥੫॥ naanak naam savaaranahaar |4|5|
ਗਉੜੀ ਮਹਲਾ ੧ ॥ gaurree mahalaa 1 |
ਜਾਤੋ ਜਾਇ ਕਹਾ ਤੇ ਆਵੈ ॥ jaato jaae kahaa te aavai |
ਕਹ ਉਪਜੈ ਕਹ ਜਾਇ ਸਮਾਵੈ ॥ keh upajai keh jaae samaavai |
ਕਿਉ ਬਾਧਿਓ ਕਿਉ ਮੁਕਤੀ ਪਾਵੈ ॥ kiau baadhio kiau mukatee paavai |
ਕਿਉ ਅਬਿਨਾਸੀ ਸਹਜਿ ਸਮਾਵੈ ॥੧॥ kiau abinaasee sehaj samaavai |1|
ਨਾਮੁ ਰਿਦੈ ਅੰਮ੍ਰਿਤੁ ਮੁਖਿ ਨਾਮੁ ॥ naam ridai amrit mukh naam |
ਨਰਹਰ ਨਾਮੁ ਨਰਹਰ ਨਿਹਕਾਮੁ ॥੧॥ ਰਹਾਉ ॥ narahar naam narahar nihakaam |1| rahaau |
ਸਹਜੇ ਆਵੈ ਸਹਜੇ ਜਾਇ ॥ sahaje aavai sahaje jaae |
ਮਨ ਤੇ ਉਪਜੈ ਮਨ ਮਾਹਿ ਸਮਾਇ ॥ man te upajai man maeh samaae |
ਗੁਰਮੁਖਿ ਮੁਕਤੋ ਬੰਧੁ ਨ ਪਾਇ ॥ guramukh mukato bandh na paae |
ਸਬਦੁ ਬੀਚਾਰਿ ਛੁਟੈ ਹਰਿ ਨਾਇ ॥੨॥ sabad beechaar chhuttai har naae |2|
ਤਰਵਰ ਪੰਖੀ ਬਹੁ ਨਿਸਿ ਬਾਸੁ ॥ taravar pankhee bahu nis baas |
ਸੁਖ ਦੁਖੀਆ ਮਨਿ ਮੋਹ ਵਿਣਾਸੁ ॥ sukh dukheea man moh vinaas |
ਸਾਝ ਬਿਹਾਗ ਤਕਹਿ ਆਗਾਸੁ ॥ saajh bihaag takeh aagaas |
ਦਹ ਦਿਸਿ ਧਾਵਹਿ ਕਰਮਿ ਲਿਖਿਆਸੁ ॥੩॥ deh dis dhaaveh karam likhiaas |3|
Original Gurmukhi with romanized transliteration, via the GurbaniNow API. An English translation will be added once a cleared translation is available.