Sikhism
Ang-1201 71
Text
ਨਾਨਕ ਤਿਨ ਕੈ ਸਦ ਕੁਰਬਾਣੇ ॥੪॥੨॥੨੦॥ naanak tin kai sad kurabaane |4|2|20|
ਮਲਾਰ ਮਹਲਾ ੫ ॥ malaar mahalaa 5 |
ਪਰਮੇਸਰੁ ਹੋਆ ਦਇਆਲੁ ॥ paramesar hoaa deaal |
ਮੇਘੁ ਵਰਸੈ ਅੰਮ੍ਰਿਤ ਧਾਰ ॥ megh varasai amrit dhaar |
ਸਗਲੇ ਜੀਅ ਜੰਤ ਤ੍ਰਿਪਤਾਸੇ ॥ sagale jeea jant tripataase |
ਕਾਰਜ ਆਏ ਪੂਰੇ ਰਾਸੇ ॥੧॥ kaaraj aae poore raase |1|
ਸਦਾ ਸਦਾ ਮਨ ਨਾਮੁ ਸਮੑਾਲਿ ॥ sadaa sadaa man naam samaal |
ਗੁਰ ਪੂਰੇ ਕੀ ਸੇਵਾ ਪਾਇਆ ਐਥੈ ਓਥੈ ਨਿਬਹੈ ਨਾਲਿ ॥੧॥ ਰਹਾਉ ॥ gur poore kee sevaa paaeaa aithai othai nibahai naal |1| rahaau |
ਦੁਖੁ ਭੰਨਾ ਭੈ ਭੰਜਨਹਾਰ ॥ dukh bhanaa bhai bhanjanahaar |
ਆਪਣਿਆ ਜੀਆ ਕੀ ਕੀਤੀ ਸਾਰ ॥ aapaniaa jeea kee keetee saar |
ਰਾਖਨਹਾਰ ਸਦਾ ਮਿਹਰਵਾਨ ॥ raakhanahaar sadaa miharavaan |
ਸਦਾ ਸਦਾ ਜਾਈਐ ਕੁਰਬਾਨ ॥੨॥ sadaa sadaa jaaeeai kurabaan |2|
ਕਾਲੁ ਗਵਾਇਆ ਕਰਤੈ ਆਪਿ ॥ kaal gavaaeaa karatai aap |
ਸਦਾ ਸਦਾ ਮਨ ਤਿਸ ਨੋ ਜਾਪਿ ॥ sadaa sadaa man tis no jaap |
ਦ੍ਰਿਸਟਿ ਧਾਰਿ ਰਾਖੇ ਸਭਿ ਜੰਤ ॥ drisatt dhaar raakhe sabh jant |
ਗੁਣ ਗਾਵਹੁ ਨਿਤ ਨਿਤ ਭਗਵੰਤ ॥੩॥ gun gaavahu nit nit bhagavant |3|
ਏਕੋ ਕਰਤਾ ਆਪੇ ਆਪ ॥ eko karataa aape aap |
ਹਰਿ ਕੇ ਭਗਤ ਜਾਣਹਿ ਪਰਤਾਪ ॥ har ke bhagat jaaneh parataap |
ਨਾਵੈ ਕੀ ਪੈਜ ਰਖਦਾ ਆਇਆ ॥ naavai kee paij rakhadaa aaeaa |
ਨਾਨਕੁ ਬੋਲੈ ਤਿਸ ਕਾ ਬੋਲਾਇਆ ॥੪॥੩॥੨੧॥ naanak bolai tis kaa bolaaeaa |4|3|21|
ਮਲਾਰ ਮਹਲਾ ੫ ॥ malaar mahalaa 5 |
ਗੁਰ ਸਰਣਾਈ ਸਗਲ ਨਿਧਾਨ ॥ gur saranaaee sagal nidhaan |
ਸਾਚੀ ਦਰਗਹਿ ਪਾਈਐ ਮਾਨੁ ॥ saachee darageh paaeeai maan |
ਭ੍ਰਮੁ ਭਉ ਦੂਖੁ ਦਰਦੁ ਸਭੁ ਜਾਇ ॥ bhram bhau dookh darad sabh jaae |
ਸਾਧਸੰਗਿ ਸਦ ਹਰਿ ਗੁਣ ਗਾਇ ॥੧॥ saadhasang sad har gun gaae |1|
ਮਨ ਮੇਰੇ ਗੁਰੁ ਪੂਰਾ ਸਾਲਾਹਿ ॥ man mere gur pooraa saalaeh |
ਨਾਮੁ ਨਿਧਾਨੁ ਜਪਹੁ ਦਿਨੁ ਰਾਤੀ ਮਨ ਚਿੰਦੇ ਫਲ ਪਾਇ ॥੧॥ ਰਹਾਉ ॥ naam nidhaan japahu din raatee man chinde fal paae |1| rahaau |
ਸਤਿਗੁਰ ਜੇਵਡੁ ਅਵਰੁ ਨ ਕੋਇ ॥ satigur jevadd avar na koe |
ਗੁਰੁ ਪਾਰਬ੍ਰਹਮੁ ਪਰਮੇਸਰੁ ਸੋਇ ॥ gur paarabraham paramesar soe |
ਜਨਮ ਮਰਣ ਦੂਖ ਤੇ ਰਾਖੈ ॥ janam maran dookh te raakhai |
ਮਾਇਆ ਬਿਖੁ ਫਿਰਿ ਬਹੁੜਿ ਨ ਚਾਖੈ ॥੨॥ maaeaa bikh fir bahurr na chaakhai |2|
ਗੁਰ ਕੀ ਮਹਿਮਾ ਕਥਨੁ ਨ ਜਾਇ ॥ gur kee mahimaa kathan na jaae |
ਗੁਰੁ ਪਰਮੇਸਰੁ ਸਾਚੈ ਨਾਇ ॥ gur paramesar saachai naae |
ਸਚੁ ਸੰਜਮੁ ਕਰਣੀ ਸਭੁ ਸਾਚੀ ॥ sach sanjam karanee sabh saachee |
ਸੋ ਮਨੁ ਨਿਰਮਲੁ ਜੋ ਗੁਰ ਸੰਗਿ ਰਾਚੀ ॥੩॥ so man niramal jo gur sang raachee |3|
ਗੁਰੁ ਪੂਰਾ ਪਾਈਐ ਵਡ ਭਾਗਿ ॥ gur pooraa paaeeai vadd bhaag |
ਕਾਮੁ ਕ੍ਰੋਧੁ ਲੋਭੁ ਮਨ ਤੇ ਤਿਆਗਿ ॥ kaam krodh lobh man te tiaag |
ਕਰਿ ਕਿਰਪਾ ਗੁਰ ਚਰਣ ਨਿਵਾਸਿ ॥ kar kirapaa gur charan nivaas |
ਨਾਨਕ ਕੀ ਪ੍ਰਭ ਸਚੁ ਅਰਦਾਸਿ ॥੪॥੪॥੨੨॥ naanak kee prabh sach aradaas |4|4|22|
ਰਾਗੁ ਮਲਾਰ ਮਹਲਾ ੫ ਪੜਤਾਲ ਘਰੁ ੩ ॥ raag malaar mahalaa 5 parrataal ghar 3 |
ੴ ਸਤਿਗੁਰ ਪ੍ਰਸਾਦਿ ॥ ik oankaar satigur prasaad |
ਗੁਰ ਮਨਾਰਿ ਪ੍ਰਿਅ ਦਇਆਰ ਸਿਉ ਰੰਗੁ ਕੀਆ ॥ gur manaar pria deaar siau rang keea |
ਕੀਨੋ ਰੀ ਸਗਲ ਸਂੀਗਾਰ ॥ keeno ree sagal saneegaar |
ਤਜਿਓ ਰੀ ਸਗਲ ਬਿਕਾਰ ॥ tajio ree sagal bikaar |
ਧਾਵਤੋ ਅਸਥਿਰੁ ਥੀਆ ॥੧॥ ਰਹਾਉ ॥ dhaavato asathir theea |1| rahaau |
ਐਸੇ ਰੇ ਮਨ ਪਾਇ ਕੈ ਆਪੁ ਗਵਾਇ ਕੈ ਕਰਿ ਸਾਧਨ ਸਿਉ ਸੰਗੁ ॥ aise re man paae kai aap gavaae kai kar saadhan siau sang |
ਬਾਜੇ ਬਜਹਿ ਮ੍ਰਿਦੰਗ ਅਨਾਹਦ ਕੋਕਿਲ ਰੀ ਰਾਮ ਨਾਮੁ ਬੋਲੈ ਮਧੁਰ ਬੈਨ ਅਤਿ ਸੁਹੀਆ ॥੧॥ baaje bajeh mridang anaahad kokil ree raam naam bolai madhur bain at suheea |1|
ਐਸੀ ਤੇਰੇ ਦਰਸਨ ਕੀ ਸੋਭ ਅਤਿ ਅਪਾਰ ਪ੍ਰਿਅ ਅਮੋਘ ਤੈਸੇ ਹੀ ਸੰਗਿ ਸੰਤ ਬਨੇ ॥ aisee tere darasan kee sobh at apaar pria amogh taise hee sang sant bane |
ਭਵ ਉਤਾਰ ਨਾਮ ਭਨੇ ॥ bhav utaar naam bhane |
ਰਮ ਰਾਮ ਰਾਮ ਮਾਲ ॥ ram raam raam maal |
Original Gurmukhi with romanized transliteration, via the GurbaniNow API. An English translation will be added once a cleared translation is available.