U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-1101 85

Text

1

ਬਾਹ ਪਕਰਿ ਭਵਜਲੁ ਨਿਸਤਾਰਿਓ ॥੨॥ baah pakar bhavajal nisataario |2|

2

ਪ੍ਰਭਿ ਕਾਟਿ ਮੈਲੁ ਨਿਰਮਲ ਕਰੇ ॥ prabh kaatt mail niramal kare |

3

ਗੁਰ ਪੂਰੇ ਕੀ ਸਰਣੀ ਪਰੇ ॥੩॥ gur poore kee saranee pare |3|

4

ਆਪਿ ਕਰਹਿ ਆਪਿ ਕਰਣੈਹਾਰੇ ॥ aap kareh aap karanaihaare |

5

ਕਰਿ ਕਿਰਪਾ ਨਾਨਕ ਉਧਾਰੇ ॥੪॥੪॥੧੭॥ kar kirapaa naanak udhaare |4|4|17|

6

ਬਸੰਤੁ ਮਹਲਾ ੫ ॥ basant mahalaa 5 |

7

ੴ ਸਤਿਗੁਰ ਪ੍ਰਸਾਦਿ ॥ ik oankaar satigur prasaad |

8

ਦੇਖੁ ਫੂਲ ਫੂਲ ਫੂਲੇ ॥ dekh fool fool foole |

9

ਅਹੰ ਤਿਆਗਿ ਤਿਆਗੇ ॥ ahan tiaag tiaage |

10

ਚਰਨ ਕਮਲ ਪਾਗੇ ॥ charan kamal paage |

11

ਤੁਮ ਮਿਲਹੁ ਪ੍ਰਭ ਸਭਾਗੇ ॥ tum milahu prabh sabhaage |

12

ਹਰਿ ਚੇਤਿ ਮਨ ਮੇਰੇ ॥ ਰਹਾਉ ॥ har chet man mere | rahaau |

13

ਸਘਨ ਬਾਸੁ ਕੂਲੇ ॥ saghan baas koole |

14

ਇਕਿ ਰਹੇ ਸੂਕਿ ਕਠੂਲੇ ॥ eik rahe sook katthoole |

15

ਬਸੰਤ ਰੁਤਿ ਆਈ ॥ basant rut aaee |

16

ਪਰਫੂਲਤਾ ਰਹੇ ॥੧॥ parafoolataa rahe |1|

17

ਅਬ ਕਲੂ ਆਇਓ ਰੇ ॥ ab kaloo aaeo re |

18

ਇਕੁ ਨਾਮੁ ਬੋਵਹੁ ਬੋਵਹੁ ॥ eik naam bovahu bovahu |

19

ਅਨ ਰੂਤਿ ਨਾਹੀ ਨਾਹੀ ॥ an root naahee naahee |

20

ਮਤੁ ਭਰਮਿ ਭੂਲਹੁ ਭੂਲਹੁ ॥ mat bharam bhoolahu bhoolahu |

21

ਗੁਰ ਮਿਲੇ ਹਰਿ ਪਾਏ ॥ gur mile har paae |

22

ਜਿਸੁ ਮਸਤਕਿ ਹੈ ਲੇਖਾ ॥ jis masatak hai lekhaa |

23

ਮਨ ਰੁਤਿ ਨਾਮ ਰੇ ॥ man rut naam re |

24

ਗੁਨ ਕਹੇ ਨਾਨਕ ਹਰਿ ਹਰੇ ਹਰਿ ਹਰੇ ॥੨॥੧੮॥ gun kahe naanak har hare har hare |2|18|

25

ਬਸੰਤੁ ਮਹਲਾ ੫ ਘਰੁ ੨ ਹਿੰਡੋਲ ॥ basant mahalaa 5 ghar 2 hinddol |

26

ੴ ਸਤਿਗੁਰ ਪ੍ਰਸਾਦਿ ॥ ik oankaar satigur prasaad |

27

ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ ॥ hoe ikatr milahu mere bhaaee dubidhaa door karahu liv laae |

28

ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ ॥੧॥ har naamai ke hovahu jorree guramukh baisahu safaa vichhaae |1|

29

ਇਨੑ ਬਿਧਿ ਪਾਸਾ ਢਾਲਹੁ ਬੀਰ ॥ eina bidh paasaa dtaalahu beer |

30

ਗੁਰਮੁਖਿ ਨਾਮੁ ਜਪਹੁ ਦਿਨੁ ਰਾਤੀ ਅੰਤ ਕਾਲਿ ਨਹ ਲਾਗੈ ਪੀਰ ॥੧॥ ਰਹਾਉ ॥ guramukh naam japahu din raatee ant kaal neh laagai peer |1| rahaau |

31

ਕਰਮ ਧਰਮ ਤੁਮੑ ਚਉਪੜਿ ਸਾਜਹੁ ਸਤੁ ਕਰਹੁ ਤੁਮੑ ਸਾਰੀ ॥ karam dharam tuma chauparr saajahu sat karahu tuma saaree |

32

ਕਾਮੁ ਕ੍ਰੋਧੁ ਲੋਭੁ ਮੋਹੁ ਜੀਤਹੁ ਐਸੀ ਖੇਲ ਹਰਿ ਪਿਆਰੀ ॥੨॥ kaam krodh lobh mohu jeetahu aisee khel har piaaree |2|

33

ਉਠਿ ਇਸਨਾਨੁ ਕਰਹੁ ਪਰਭਾਤੇ ਸੋਏ ਹਰਿ ਆਰਾਧੇ ॥ autth isanaan karahu parabhaate soe har aaraadhe |

34

ਬਿਖੜੇ ਦਾਉ ਲੰਘਾਵੈ ਮੇਰਾ ਸਤਿਗੁਰੁ ਸੁਖ ਸਹਜ ਸੇਤੀ ਘਰਿ ਜਾਤੇ ॥੩॥ bikharre daau langhaavai meraa satigur sukh sehaj setee ghar jaate |3|

35

ਹਰਿ ਆਪੇ ਖੇਲੈ ਆਪੇ ਦੇਖੈ ਹਰਿ ਆਪੇ ਰਚਨੁ ਰਚਾਇਆ ॥ har aape khelai aape dekhai har aape rachan rachaaeaa |

36

ਜਨ ਨਾਨਕ ਗੁਰਮੁਖਿ ਜੋ ਨਰੁ ਖੇਲੈ ਸੋ ਜਿਣਿ ਬਾਜੀ ਘਰਿ ਆਇਆ ॥੪॥੧॥੧੯॥ jan naanak guramukh jo nar khelai so jin baajee ghar aaeaa |4|1|19|

37

ਬਸੰਤੁ ਮਹਲਾ ੫ ਹਿੰਡੋਲ ॥ basant mahalaa 5 hinddol |

38

ਤੇਰੀ ਕੁਦਰਤਿ ਤੂਹੈ ਜਾਣਹਿ ਅਉਰੁ ਨ ਦੂਜਾ ਜਾਣੈ ॥ teree kudarat toohai jaaneh aaur na doojaa jaanai |

39

ਜਿਸ ਨੋ ਕ੍ਰਿਪਾ ਕਰਹਿ ਮੇਰੇ ਪਿਆਰੇ ਸੋਈ ਤੁਝੈ ਪਛਾਣੈ ॥੧॥ jis no kripaa kareh mere piaare soee tujhai pachhaanai |1|

40

ਤੇਰਿਆ ਭਗਤਾ ਕਉ ਬਲਿਹਾਰਾ ॥ teriaa bhagataa kau balihaaraa |

41

ਥਾਨੁ ਸੁਹਾਵਾ ਸਦਾ ਪ੍ਰਭ ਤੇਰਾ ਰੰਗ ਤੇਰੇ ਆਪਾਰਾ ॥੧॥ ਰਹਾਉ ॥ thaan suhaavaa sadaa prabh teraa rang tere aapaaraa |1| rahaau |

42

ਤੇਰੀ ਸੇਵਾ ਤੁਝ ਤੇ ਹੋਵੈ ਅਉਰੁ ਨ ਦੂਜਾ ਕਰਤਾ ॥ teree sevaa tujh te hovai aaur na doojaa karataa |

43

ਭਗਤੁ ਤੇਰਾ ਸੋਈ ਤੁਧੁ ਭਾਵੈ ਜਿਸ ਨੋ ਤੂ ਰੰਗੁ ਧਰਤਾ ॥੨॥ bhagat teraa soee tudh bhaavai jis no too rang dharataa |2|

Original Gurmukhi with romanized transliteration, via the GurbaniNow API. An English translation will be added once a cleared translation is available.