Sikhism
Ang-1001 98
Text
ਜਿਤੁ ਲਾਈਅਨਿ ਤਿਤੈ ਲਗਦੀਆ ਨਹ ਖਿੰਜੋਤਾੜਾ ॥ jit laaeean titai lagadeea neh khinjotaarraa |
ਜੋ ਇਛੀ ਸੋ ਫਲੁ ਪਾਇਦਾ ਗੁਰਿ ਅੰਦਰਿ ਵਾੜਾ ॥ jo ichhee so fal paaeidaa gur andar vaarraa |
ਗੁਰੁ ਨਾਨਕੁ ਤੁਠਾ ਭਾਇਰਹੁ ਹਰਿ ਵਸਦਾ ਨੇੜਾ ॥੧੦॥ gur naanak tutthaa bhaaeirahu har vasadaa nerraa |10|
ਡਖਣੇ ਮਃ ੫ ॥ ddakhane mahalaa 5 |
ਜਾ ਮੂੰ ਆਵਹਿ ਚਿਤਿ ਤੂ ਤਾ ਹਭੇ ਸੁਖ ਲਹਾਉ ॥ jaa moon aaveh chit too taa habhe sukh lahaau |
ਨਾਨਕ ਮਨ ਹੀ ਮੰਝਿ ਰੰਗਾਵਲਾ ਪਿਰੀ ਤਹਿਜਾ ਨਾਉ ॥੧॥ naanak man hee manjh rangaavalaa piree tahijaa naau |1|
ਮਃ ੫ ॥ mahalaa 5 |
ਕਪੜ ਭੋਗ ਵਿਕਾਰ ਏ ਹਭੇ ਹੀ ਛਾਰ ॥ kaparr bhog vikaar e habhe hee chhaar |
ਖਾਕੁ ਲੋੁੜੇਦਾ ਤੰਨਿ ਖੇ ਜੋ ਰਤੇ ਦੀਦਾਰ ॥੨॥ khaak luorredaa tan khe jo rate deedaar |2|
ਮਃ ੫ ॥ mahalaa 5 |
ਕਿਆ ਤਕਹਿ ਬਿਆ ਪਾਸ ਕਰਿ ਹੀਅੜੇ ਹਿਕੁ ਅਧਾਰੁ ॥ kiaa takeh biaa paas kar heearre hik adhaar |
ਥੀਉ ਸੰਤਨ ਕੀ ਰੇਣੁ ਜਿਤੁ ਲਭੀ ਸੁਖ ਦਾਤਾਰੁ ॥੩॥ theeo santan kee ren jit labhee sukh daataar |3|
ਪਉੜੀ ॥ paurree |
ਵਿਣੁ ਕਰਮਾ ਹਰਿ ਜੀਉ ਨ ਪਾਈਐ ਬਿਨੁ ਸਤਿਗੁਰ ਮਨੂਆ ਨ ਲਗੈ ॥ vin karamaa har jeeo na paaeeai bin satigur manooaa na lagai |
ਧਰਮੁ ਧੀਰਾ ਕਲਿ ਅੰਦਰੇ ਇਹੁ ਪਾਪੀ ਮੂਲਿ ਨ ਤਗੈ ॥ dharam dheeraa kal andare ihu paapee mool na tagai |
ਅਹਿ ਕਰੁ ਕਰੇ ਸੁ ਅਹਿ ਕਰੁ ਪਾਏ ਇਕ ਘੜੀ ਮੁਹਤੁ ਨ ਲਗੈ ॥ eh kar kare su eh kar paae ik gharree muhat na lagai |
ਚਾਰੇ ਜੁਗ ਮੈ ਸੋਧਿਆ ਵਿਣੁ ਸੰਗਤਿ ਅਹੰਕਾਰੁ ਨ ਭਗੈ ॥ chaare jug mai sodhiaa vin sangat ahankaar na bhagai |
ਹਉਮੈ ਮੂਲਿ ਨ ਛੁਟਈ ਵਿਣੁ ਸਾਧੂ ਸਤਸੰਗੈ ॥ haumai mool na chhuttee vin saadhoo satasangai |
ਤਿਚਰੁ ਥਾਹ ਨ ਪਾਵਈ ਜਿਚਰੁ ਸਾਹਿਬ ਸਿਉ ਮਨ ਭੰਗੈ ॥ tichar thaah na paavee jichar saahib siau man bhangai |
ਜਿਨਿ ਜਨਿ ਗੁਰਮੁਖਿ ਸੇਵਿਆ ਤਿਸੁ ਘਰਿ ਦੀਬਾਣੁ ਅਭਗੈ ॥ jin jan guramukh seviaa tis ghar deebaan abhagai |
ਹਰਿ ਕਿਰਪਾ ਤੇ ਸੁਖੁ ਪਾਇਆ ਗੁਰ ਸਤਿਗੁਰ ਚਰਣੀ ਲਗੈ ॥੧੧॥ har kirapaa te sukh paaeaa gur satigur charanee lagai |11|
ਡਖਣੇ ਮਃ ੫ ॥ ddakhane mahalaa 5 |
ਲੋੜੀਦੋ ਹਭ ਜਾਇ ਸੋ ਮੀਰਾ ਮੀਰੰਨ ਸਿਰਿ ॥ lorreedo habh jaae so meeraa meeran sir |
ਹਠ ਮੰਝਾਹੂ ਸੋ ਧਣੀ ਚਉਦੋ ਮੁਖਿ ਅਲਾਇ ॥੧॥ hatth manjhaahoo so dhanee chaudo mukh alaae |1|
ਮਃ ੫ ॥ mahalaa 5 |
ਮਾਣਿਕੂ ਮੋਹਿ ਮਾਉ ਡਿੰਨਾ ਧਣੀ ਅਪਾਹਿ ॥ maanikoo mohi maau ddinaa dhanee apaeh |
ਹਿਆਉ ਮਹਿਜਾ ਠੰਢੜਾ ਮੁਖਹੁ ਸਚੁ ਅਲਾਇ ॥੨॥ hiaau mahijaa tthandtarraa mukhahu sach alaae |2|
ਮਃ ੫ ॥ mahalaa 5 |
ਮੂ ਥੀਆਊ ਸੇਜ ਨੈਣਾ ਪਿਰੀ ਵਿਛਾਵਣਾ ॥ moo theeaaoo sej nainaa piree vichhaavanaa |
ਜੇ ਡੇਖੈ ਹਿਕ ਵਾਰ ਤਾ ਸੁਖ ਕੀਮਾ ਹੂ ਬਾਹਰੇ ॥੩॥ je ddekhai hik vaar taa sukh keemaa hoo baahare |3|
ਪਉੜੀ ॥ paurree |
ਮਨੁ ਲੋਚੈ ਹਰਿ ਮਿਲਣ ਕਉ ਕਿਉ ਦਰਸਨੁ ਪਾਈਆ ॥ man lochai har milan kau kiau darasan paaeea |
ਮੈ ਲਖ ਵਿੜਤੇ ਸਾਹਿਬਾ ਜੇ ਬਿੰਦ ਬੋੁਲਾਈਆ ॥ mai lakh virrate saahibaa je bind buolaaeea |
ਮੈ ਚਾਰੇ ਕੁੰਡਾ ਭਾਲੀਆ ਤੁਧੁ ਜੇਵਡੁ ਨ ਸਾਈਆ ॥ mai chaare kunddaa bhaaleea tudh jevadd na saaeea |
ਮੈ ਦਸਿਹੁ ਮਾਰਗੁ ਸੰਤਹੋ ਕਿਉ ਪ੍ਰਭੂ ਮਿਲਾਈਆ ॥ mai dasihu maarag santaho kiau prabhoo milaaeea |
ਮਨੁ ਅਰਪਿਹੁ ਹਉਮੈ ਤਜਹੁ ਇਤੁ ਪੰਥਿ ਜੁਲਾਈਆ ॥ man arapihu haumai tajahu it panth julaaeea |
ਨਿਤ ਸੇਵਿਹੁ ਸਾਹਿਬੁ ਆਪਣਾ ਸਤਸੰਗਿ ਮਿਲਾਈਆ ॥ nit sevihu saahib aapanaa satasang milaaeea |
ਸਭੇ ਆਸਾ ਪੂਰੀਆ ਗੁਰ ਮਹਲਿ ਬੁਲਾਈਆ ॥ sabhe aasaa pooreea gur mehal bulaaeea |
ਤੁਧੁ ਜੇਵਡੁ ਹੋਰੁ ਨ ਸੁਝਈ ਮੇਰੇ ਮਿਤ੍ਰ ਗੋੁਸਾਈਆ ॥੧੨॥ tudh jevadd hor na sujhee mere mitr guosaaeea |12|
ਡਖਣੇ ਮਃ ੫ ॥ ddakhane mahalaa 5 |
ਮੂ ਥੀਆਊ ਤਖਤੁ ਪਿਰੀ ਮਹਿੰਜੇ ਪਾਤਿਸਾਹ ॥ moo theeaaoo takhat piree mahinje paatisaah |
ਪਾਵ ਮਿਲਾਵੇ ਕੋਲਿ ਕਵਲ ਜਿਵੈ ਬਿਗਸਾਵਦੋ ॥੧॥ paav milaave kol kaval jivai bigasaavado |1|
ਮਃ ੫ ॥ mahalaa 5 |
ਪਿਰੀਆ ਸੰਦੜੀ ਭੁਖ ਮੂ ਲਾਵਣ ਥੀ ਵਿਥਰਾ ॥ pireea sandarree bhukh moo laavan thee vitharaa |
ਜਾਣੁ ਮਿਠਾਈ ਇਖ ਬੇਈ ਪੀੜੇ ਨਾ ਹੁਟੈ ॥੨॥ jaan mitthaaee ikh beee peerre naa huttai |2|
ਮਃ ੫ ॥ mahalaa 5 |
ਠਗਾ ਨੀਹੁ ਮਤ੍ਰੋੜਿ ਜਾਣੁ ਗੰਧ੍ਰਬਾ ਨਗਰੀ ॥ tthagaa neehu matrorr jaan gandhrabaa nagaree |
ਸੁਖ ਘਟਾਊ ਡੂਇ ਇਸੁ ਪੰਧਾਣੂ ਘਰ ਘਣੇ ॥੩॥ sukh ghattaaoo ddooe is pandhaanoo ghar ghane |3|
ਪਉੜੀ ॥ paurree |
ਅਕਲ ਕਲਾ ਨਹ ਪਾਈਐ ਪ੍ਰਭੁ ਅਲਖ ਅਲੇਖੰ ॥ akal kalaa neh paaeeai prabh alakh alekhan |
Original Gurmukhi with romanized transliteration, via the GurbaniNow API. An English translation will be added once a cleared translation is available.