Sikhism
Ang-1001 51
Text
ਗੁਰਮੁਖਿ ਸਾਚਾ ਸਬਦਿ ਪਛਾਤਾ ॥ guramukh saachaa sabad pachhaataa |
ਨਾ ਤਿਸੁ ਕੁਟੰਬੁ ਨਾ ਤਿਸੁ ਮਾਤਾ ॥ naa tis kuttanb naa tis maataa |
ਏਕੋ ਏਕੁ ਰਵਿਆ ਸਭ ਅੰਤਰਿ ਸਭਨਾ ਜੀਆ ਕਾ ਆਧਾਰੀ ਹੇ ॥੧੩॥ eko ek raviaa sabh antar sabhanaa jeea kaa aadhaaree he |13|
ਹਉਮੈ ਮੇਰਾ ਦੂਜਾ ਭਾਇਆ ॥ haumai meraa doojaa bhaaeaa |
ਕਿਛੁ ਨ ਚਲੈ ਧੁਰਿ ਖਸਮਿ ਲਿਖਿ ਪਾਇਆ ॥ kichh na chalai dhur khasam likh paaeaa |
ਗੁਰ ਸਾਚੇ ਤੇ ਸਾਚੁ ਕਮਾਵਹਿ ਸਾਚੈ ਦੂਖ ਨਿਵਾਰੀ ਹੇ ॥੧੪॥ gur saache te saach kamaaveh saachai dookh nivaaree he |14|
ਜਾ ਤੂ ਦੇਹਿ ਸਦਾ ਸੁਖੁ ਪਾਏ ॥ jaa too dehi sadaa sukh paae |
ਸਾਚੈ ਸਬਦੇ ਸਾਚੁ ਕਮਾਏ ॥ saachai sabade saach kamaae |
ਅੰਦਰੁ ਸਾਚਾ ਮਨੁ ਤਨੁ ਸਾਚਾ ਭਗਤਿ ਭਰੇ ਭੰਡਾਰੀ ਹੇ ॥੧੫॥ andar saachaa man tan saachaa bhagat bhare bhanddaaree he |15|
ਆਪੇ ਵੇਖੈ ਹੁਕਮਿ ਚਲਾਏ ॥ aape vekhai hukam chalaae |
ਅਪਣਾ ਭਾਣਾ ਆਪਿ ਕਰਾਏ ॥ apanaa bhaanaa aap karaae |
ਨਾਨਕ ਨਾਮਿ ਰਤੇ ਬੈਰਾਗੀ ਮਨੁ ਤਨੁ ਰਸਨਾ ਨਾਮਿ ਸਵਾਰੀ ਹੇ ॥੧੬॥੭॥ naanak naam rate bairaagee man tan rasanaa naam savaaree he |16|7|
ਮਾਰੂ ਮਹਲਾ ੩ ॥ maaroo mahalaa 3 |
ਆਪੇ ਆਪੁ ਉਪਾਇ ਉਪੰਨਾ ॥ aape aap upaae upanaa |
ਸਭ ਮਹਿ ਵਰਤੈ ਏਕੁ ਪਰਛੰਨਾ ॥ sabh meh varatai ek parachhanaa |
ਸਭਨਾ ਸਾਰ ਕਰੇ ਜਗਜੀਵਨੁ ਜਿਨਿ ਅਪਣਾ ਆਪੁ ਪਛਾਤਾ ਹੇ ॥੧॥ sabhanaa saar kare jagajeevan jin apanaa aap pachhaataa he |1|
ਜਿਨਿ ਬ੍ਰਹਮਾ ਬਿਸਨੁ ਮਹੇਸੁ ਉਪਾਏ ॥ jin brahamaa bisan mahes upaae |
ਸਿਰਿ ਸਿਰਿ ਧੰਧੈ ਆਪੇ ਲਾਏ ॥ sir sir dhandhai aape laae |
ਜਿਸੁ ਭਾਵੈ ਤਿਸੁ ਆਪੇ ਮੇਲੇ ਜਿਨਿ ਗੁਰਮੁਖਿ ਏਕੋ ਜਾਤਾ ਹੇ ॥੨॥ jis bhaavai tis aape mele jin guramukh eko jaataa he |2|
ਆਵਾ ਗਉਣੁ ਹੈ ਸੰਸਾਰਾ ॥ aavaa gaun hai sansaaraa |
ਮਾਇਆ ਮੋਹੁ ਬਹੁ ਚਿਤੈ ਬਿਕਾਰਾ ॥ maaeaa mohu bahu chitai bikaaraa |
ਥਿਰੁ ਸਾਚਾ ਸਾਲਾਹੀ ਸਦ ਹੀ ਜਿਨਿ ਗੁਰ ਕਾ ਸਬਦੁ ਪਛਾਤਾ ਹੇ ॥੩॥ thir saachaa saalaahee sad hee jin gur kaa sabad pachhaataa he |3|
ਇਕਿ ਮੂਲਿ ਲਗੇ ਓਨੀ ਸੁਖੁ ਪਾਇਆ ॥ eik mool lage onee sukh paaeaa |
ਡਾਲੀ ਲਾਗੇ ਤਿਨੀ ਜਨਮੁ ਗਵਾਇਆ ॥ ddaalee laage tinee janam gavaaeaa |
ਅੰਮ੍ਰਿਤ ਫਲ ਤਿਨ ਜਨ ਕਉ ਲਾਗੇ ਜੋ ਬੋਲਹਿ ਅੰਮ੍ਰਿਤ ਬਾਤਾ ਹੇ ॥੪॥ amrit fal tin jan kau laage jo boleh amrit baataa he |4|
ਹਮ ਗੁਣ ਨਾਹੀ ਕਿਆ ਬੋਲਹ ਬੋਲ ॥ ham gun naahee kiaa bolah bol |
ਤੂ ਸਭਨਾ ਦੇਖਹਿ ਤੋਲਹਿ ਤੋਲ ॥ too sabhanaa dekheh toleh tol |
ਜਿਉ ਭਾਵੈ ਤਿਉ ਰਾਖਹਿ ਰਹਣਾ ਗੁਰਮੁਖਿ ਏਕੋ ਜਾਤਾ ਹੇ ॥੫॥ jiau bhaavai tiau raakheh rahanaa guramukh eko jaataa he |5|
ਜਾ ਤੁਧੁ ਭਾਣਾ ਤਾ ਸਚੀ ਕਾਰੈ ਲਾਏ ॥ jaa tudh bhaanaa taa sachee kaarai laae |
ਅਵਗਣ ਛੋਡਿ ਗੁਣ ਮਾਹਿ ਸਮਾਏ ॥ avagan chhodd gun maeh samaae |
ਗੁਣ ਮਹਿ ਏਕੋ ਨਿਰਮਲੁ ਸਾਚਾ ਗੁਰ ਕੈ ਸਬਦਿ ਪਛਾਤਾ ਹੇ ॥੬॥ gun meh eko niramal saachaa gur kai sabad pachhaataa he |6|
ਜਹ ਦੇਖਾ ਤਹ ਏਕੋ ਸੋਈ ॥ jeh dekhaa teh eko soee |
ਦੂਜੀ ਦੁਰਮਤਿ ਸਬਦੇ ਖੋਈ ॥ doojee duramat sabade khoee |
ਏਕਸੁ ਮਹਿ ਪ੍ਰਭੁ ਏਕੁ ਸਮਾਣਾ ਅਪਣੈ ਰੰਗਿ ਸਦ ਰਾਤਾ ਹੇ ॥੭॥ ekas meh prabh ek samaanaa apanai rang sad raataa he |7|
ਕਾਇਆ ਕਮਲੁ ਹੈ ਕੁਮਲਾਣਾ ॥ kaaeaa kamal hai kumalaanaa |
ਮਨਮੁਖੁ ਸਬਦੁ ਨ ਬੁਝੈ ਇਆਣਾ ॥ manamukh sabad na bujhai eaanaa |
ਗੁਰ ਪਰਸਾਦੀ ਕਾਇਆ ਖੋਜੇ ਪਾਏ ਜਗਜੀਵਨੁ ਦਾਤਾ ਹੇ ॥੮॥ gur parasaadee kaaeaa khoje paae jagajeevan daataa he |8|
ਕੋਟ ਗਹੀ ਕੇ ਪਾਪ ਨਿਵਾਰੇ ॥ kott gahee ke paap nivaare |
ਸਦਾ ਹਰਿ ਜੀਉ ਰਾਖੈ ਉਰ ਧਾਰੇ ॥ sadaa har jeeo raakhai ur dhaare |
ਜੋ ਇਛੇ ਸੋਈ ਫਲੁ ਪਾਏ ਜਿਉ ਰੰਗੁ ਮਜੀਠੈ ਰਾਤਾ ਹੇ ॥੯॥ jo ichhe soee fal paae jiau rang majeetthai raataa he |9|
ਮਨਮੁਖੁ ਗਿਆਨੁ ਕਥੇ ਨ ਹੋਈ ॥ manamukh giaan kathe na hoee |
ਫਿਰਿ ਫਿਰਿ ਆਵੈ ਠਉਰ ਨ ਕੋਈ ॥ fir fir aavai tthaur na koee |
ਗੁਰਮੁਖਿ ਗਿਆਨੁ ਸਦਾ ਸਾਲਾਹੇ ਜੁਗਿ ਜੁਗਿ ਏਕੋ ਜਾਤਾ ਹੇ ॥੧੦॥ guramukh giaan sadaa saalaahe jug jug eko jaataa he |10|
ਮਨਮੁਖੁ ਕਾਰ ਕਰੇ ਸਭਿ ਦੁਖ ਸਬਾਏ ॥ manamukh kaar kare sabh dukh sabaae |
ਅੰਤਰਿ ਸਬਦੁ ਨਾਹੀ ਕਿਉ ਦਰਿ ਜਾਏ ॥ antar sabad naahee kiau dar jaae |
ਗੁਰਮੁਖਿ ਸਬਦੁ ਵਸੈ ਮਨਿ ਸਾਚਾ ਸਦ ਸੇਵੇ ਸੁਖਦਾਤਾ ਹੇ ॥੧੧॥ guramukh sabad vasai man saachaa sad seve sukhadaataa he |11|
Original Gurmukhi with romanized transliteration, via the GurbaniNow API. An English translation will be added once a cleared translation is available.