Sikhism
Ang-1001 50
Text
ਗੁਰਮੁਖਿ ਗਿਆਨੁ ਏਕੋ ਹੈ ਜਾਤਾ ਅਨਦਿਨੁ ਨਾਮੁ ਰਵੀਜੈ ਹੇ ॥੧੩॥ guramukh giaan eko hai jaataa anadin naam raveejai he |13|
ਬੇਦ ਪੜਹਿ ਹਰਿ ਨਾਮੁ ਨ ਬੂਝਹਿ ॥ bed parreh har naam na boojheh |
ਮਾਇਆ ਕਾਰਣਿ ਪੜਿ ਪੜਿ ਲੂਝਹਿ ॥ maaeaa kaaran parr parr loojheh |
ਅੰਤਰਿ ਮੈਲੁ ਅਗਿਆਨੀ ਅੰਧਾ ਕਿਉ ਕਰਿ ਦੁਤਰੁ ਤਰੀਜੈ ਹੇ ॥੧੪॥ antar mail agiaanee andhaa kiau kar dutar tareejai he |14|
ਬੇਦ ਬਾਦ ਸਭਿ ਆਖਿ ਵਖਾਣਹਿ ॥ bed baad sabh aakh vakhaaneh |
ਨ ਅੰਤਰੁ ਭੀਜੈ ਨ ਸਬਦੁ ਪਛਾਣਹਿ ॥ n antar bheejai na sabad pachhaaneh |
ਪੁੰਨੁ ਪਾਪੁ ਸਭੁ ਬੇਦਿ ਦ੍ਰਿੜਾਇਆ ਗੁਰਮੁਖਿ ਅੰਮ੍ਰਿਤੁ ਪੀਜੈ ਹੇ ॥੧੫॥ pun paap sabh bed drirraaeaa guramukh amrit peejai he |15|
ਆਪੇ ਸਾਚਾ ਏਕੋ ਸੋਈ ॥ aape saachaa eko soee |
ਤਿਸੁ ਬਿਨੁ ਦੂਜਾ ਅਵਰੁ ਨ ਕੋਈ ॥ tis bin doojaa avar na koee |
ਨਾਨਕ ਨਾਮਿ ਰਤੇ ਮਨੁ ਸਾਚਾ ਸਚੋ ਸਚੁ ਰਵੀਜੈ ਹੇ ॥੧੬॥੬॥ naanak naam rate man saachaa sacho sach raveejai he |16|6|
ਮਾਰੂ ਮਹਲਾ ੩ ॥ maaroo mahalaa 3 |
ਸਚੈ ਸਚਾ ਤਖਤੁ ਰਚਾਇਆ ॥ sachai sachaa takhat rachaaeaa |
ਨਿਜ ਘਰਿ ਵਸਿਆ ਤਿਥੈ ਮੋਹੁ ਨ ਮਾਇਆ ॥ nij ghar vasiaa tithai mohu na maaeaa |
ਸਦ ਹੀ ਸਾਚੁ ਵਸਿਆ ਘਟ ਅੰਤਰਿ ਗੁਰਮੁਖਿ ਕਰਣੀ ਸਾਰੀ ਹੇ ॥੧॥ sad hee saach vasiaa ghatt antar guramukh karanee saaree he |1|
ਸਚਾ ਸਉਦਾ ਸਚੁ ਵਾਪਾਰਾ ॥ sachaa saudaa sach vaapaaraa |
ਨ ਤਿਥੈ ਭਰਮੁ ਨ ਦੂਜਾ ਪਸਾਰਾ ॥ n tithai bharam na doojaa pasaaraa |
ਸਚਾ ਧਨੁ ਖਟਿਆ ਕਦੇ ਤੋਟਿ ਨ ਆਵੈ ਬੂਝੈ ਕੋ ਵੀਚਾਰੀ ਹੇ ॥੨॥ sachaa dhan khattiaa kade tott na aavai boojhai ko veechaaree he |2|
ਸਚੈ ਲਾਏ ਸੇ ਜਨ ਲਾਗੇ ॥ sachai laae se jan laage |
ਅੰਤਰਿ ਸਬਦੁ ਮਸਤਕਿ ਵਡਭਾਗੇ ॥ antar sabad masatak vaddabhaage |
ਸਚੈ ਸਬਦਿ ਸਦਾ ਗੁਣ ਗਾਵਹਿ ਸਬਦਿ ਰਤੇ ਵੀਚਾਰੀ ਹੇ ॥੩॥ sachai sabad sadaa gun gaaveh sabad rate veechaaree he |3|
ਸਚੋ ਸਚਾ ਸਚੁ ਸਾਲਾਹੀ ॥ sacho sachaa sach saalaahee |
ਏਕੋ ਵੇਖਾ ਦੂਜਾ ਨਾਹੀ ॥ eko vekhaa doojaa naahee |
ਗੁਰਮਤਿ ਊਚੋ ਊਚੀ ਪਉੜੀ ਗਿਆਨਿ ਰਤਨਿ ਹਉਮੈ ਮਾਰੀ ਹੇ ॥੪॥ guramat aoocho aoochee paurree giaan ratan haumai maaree he |4|
ਮਾਇਆ ਮੋਹੁ ਸਬਦਿ ਜਲਾਇਆ ॥ maaeaa mohu sabad jalaaeaa |
ਸਚੁ ਮਨਿ ਵਸਿਆ ਜਾ ਤੁਧੁ ਭਾਇਆ ॥ sach man vasiaa jaa tudh bhaaeaa |
ਸਚੇ ਕੀ ਸਭ ਸਚੀ ਕਰਣੀ ਹਉਮੈ ਤਿਖਾ ਨਿਵਾਰੀ ਹੇ ॥੫॥ sache kee sabh sachee karanee haumai tikhaa nivaaree he |5|
ਮਾਇਆ ਮੋਹੁ ਸਭੁ ਆਪੇ ਕੀਨਾ ॥ maaeaa mohu sabh aape keenaa |
ਗੁਰਮੁਖਿ ਵਿਰਲੈ ਕਿਨ ਹੀ ਚੀਨਾ ॥ guramukh viralai kin hee cheenaa |
ਗੁਰਮੁਖਿ ਹੋਵੈ ਸੁ ਸਚੁ ਕਮਾਵੈ ਸਾਚੀ ਕਰਣੀ ਸਾਰੀ ਹੇ ॥੬॥ guramukh hovai su sach kamaavai saachee karanee saaree he |6|
ਕਾਰ ਕਮਾਈ ਜੋ ਮੇਰੇ ਪ੍ਰਭ ਭਾਈ ॥ kaar kamaaee jo mere prabh bhaaee |
ਹਉਮੈ ਤ੍ਰਿਸਨਾ ਸਬਦਿ ਬੁਝਾਈ ॥ haumai trisanaa sabad bujhaaee |
ਗੁਰਮਤਿ ਸਦ ਹੀ ਅੰਤਰੁ ਸੀਤਲੁ ਹਉਮੈ ਮਾਰਿ ਨਿਵਾਰੀ ਹੇ ॥੭॥ guramat sad hee antar seetal haumai maar nivaaree he |7|
ਸਚਿ ਲਗੇ ਤਿਨ ਸਭੁ ਕਿਛੁ ਭਾਵੈ ॥ sach lage tin sabh kichh bhaavai |
ਸਚੈ ਸਬਦੇ ਸਚਿ ਸੁਹਾਵੈ ॥ sachai sabade sach suhaavai |
ਐਥੈ ਸਾਚੇ ਸੇ ਦਰਿ ਸਾਚੇ ਨਦਰੀ ਨਦਰਿ ਸਵਾਰੀ ਹੇ ॥੮॥ aithai saache se dar saache nadaree nadar savaaree he |8|
ਬਿਨੁ ਸਾਚੇ ਜੋ ਦੂਜੈ ਲਾਇਆ ॥ bin saache jo doojai laaeaa |
ਮਾਇਆ ਮੋਹ ਦੁਖ ਸਬਾਇਆ ॥ maaeaa moh dukh sabaaeaa |
ਬਿਨੁ ਗੁਰ ਦੁਖੁ ਸੁਖੁ ਜਾਪੈ ਨਾਹੀ ਮਾਇਆ ਮੋਹ ਦੁਖੁ ਭਾਰੀ ਹੇ ॥੯॥ bin gur dukh sukh jaapai naahee maaeaa moh dukh bhaaree he |9|
ਸਾਚਾ ਸਬਦੁ ਜਿਨਾ ਮਨਿ ਭਾਇਆ ॥ saachaa sabad jinaa man bhaaeaa |
ਪੂਰਬਿ ਲਿਖਿਆ ਤਿਨੀ ਕਮਾਇਆ ॥ poorab likhiaa tinee kamaaeaa |
ਸਚੋ ਸੇਵਹਿ ਸਚੁ ਧਿਆਵਹਿ ਸਚਿ ਰਤੇ ਵੀਚਾਰੀ ਹੇ ॥੧੦॥ sacho seveh sach dhiaaveh sach rate veechaaree he |10|
ਗੁਰ ਕੀ ਸੇਵਾ ਮੀਠੀ ਲਾਗੀ ॥ gur kee sevaa meetthee laagee |
ਅਨਦਿਨੁ ਸੂਖ ਸਹਜ ਸਮਾਧੀ ॥ anadin sookh sehaj samaadhee |
ਹਰਿ ਹਰਿ ਕਰਤਿਆ ਮਨੁ ਨਿਰਮਲੁ ਹੋਆ ਗੁਰ ਕੀ ਸੇਵ ਪਿਆਰੀ ਹੇ ॥੧੧॥ har har karatiaa man niramal hoaa gur kee sev piaaree he |11|
ਸੇ ਜਨ ਸੁਖੀਏ ਸਤਿਗੁਰਿ ਸਚੇ ਲਾਏ ॥ se jan sukhee satigur sache laae |
ਆਪੇ ਭਾਣੇ ਆਪਿ ਮਿਲਾਏ ॥ aape bhaane aap milaae |
ਸਤਿਗੁਰਿ ਰਾਖੇ ਸੇ ਜਨ ਉਬਰੇ ਹੋਰ ਮਾਇਆ ਮੋਹ ਖੁਆਰੀ ਹੇ ॥੧੨॥ satigur raakhe se jan ubare hor maaeaa moh khuaaree he |12|
Original Gurmukhi with romanized transliteration, via the GurbaniNow API. An English translation will be added once a cleared translation is available.