Sikhism
Ang-1001 21
Text
ਆਪੇ ਕਿਸ ਹੀ ਕਸਿ ਬਖਸੇ ਆਪੇ ਦੇ ਲੈ ਭਾਈ ਹੇ ॥੮॥ aape kis hee kas bakhase aape de lai bhaaee he |8|
ਆਪੇ ਧਨਖੁ ਆਪੇ ਸਰਬਾਣਾ ॥ aape dhanakh aape sarabaanaa |
ਆਪੇ ਸੁਘੜੁ ਸਰੂਪੁ ਸਿਆਣਾ ॥ aape sugharr saroop siaanaa |
ਕਹਤਾ ਬਕਤਾ ਸੁਣਤਾ ਸੋਈ ਆਪੇ ਬਣਤ ਬਣਾਈ ਹੇ ॥੯॥ kahataa bakataa sunataa soee aape banat banaaee he |9|
ਪਉਣੁ ਗੁਰੂ ਪਾਣੀ ਪਿਤ ਜਾਤਾ ॥ paun guroo paanee pit jaataa |
ਉਦਰ ਸੰਜੋਗੀ ਧਰਤੀ ਮਾਤਾ ॥ audar sanjogee dharatee maataa |
ਰੈਣਿ ਦਿਨਸੁ ਦੁਇ ਦਾਈ ਦਾਇਆ ਜਗੁ ਖੇਲੈ ਖੇਲਾਈ ਹੇ ॥੧੦॥ rain dinas due daaee daaeaa jag khelai khelaaee he |10|
ਆਪੇ ਮਛੁਲੀ ਆਪੇ ਜਾਲਾ ॥ aape machhulee aape jaalaa |
ਆਪੇ ਗਊ ਆਪੇ ਰਖਵਾਲਾ ॥ aape gaoo aape rakhavaalaa |
ਸਰਬ ਜੀਆ ਜਗਿ ਜੋਤਿ ਤੁਮਾਰੀ ਜੈਸੀ ਪ੍ਰਭਿ ਫੁਰਮਾਈ ਹੇ ॥੧੧॥ sarab jeea jag jot tumaaree jaisee prabh furamaaee he |11|
ਆਪੇ ਜੋਗੀ ਆਪੇ ਭੋਗੀ ॥ aape jogee aape bhogee |
ਆਪੇ ਰਸੀਆ ਪਰਮ ਸੰਜੋਗੀ ॥ aape raseea param sanjogee |
ਆਪੇ ਵੇਬਾਣੀ ਨਿਰੰਕਾਰੀ ਨਿਰਭਉ ਤਾੜੀ ਲਾਈ ਹੇ ॥੧੨॥ aape vebaanee nirankaaree nirbhau taarree laaee he |12|
ਖਾਣੀ ਬਾਣੀ ਤੁਝਹਿ ਸਮਾਣੀ ॥ khaanee baanee tujheh samaanee |
ਜੋ ਦੀਸੈ ਸਭ ਆਵਣ ਜਾਣੀ ॥ jo deesai sabh aavan jaanee |
ਸੇਈ ਸਾਹ ਸਚੇ ਵਾਪਾਰੀ ਸਤਿਗੁਰਿ ਬੂਝ ਬੁਝਾਈ ਹੇ ॥੧੩॥ seee saah sache vaapaaree satigur boojh bujhaaee he |13|
ਸਬਦੁ ਬੁਝਾਏ ਸਤਿਗੁਰੁ ਪੂਰਾ ॥ sabad bujhaae satigur pooraa |
ਸਰਬ ਕਲਾ ਸਾਚੇ ਭਰਪੂਰਾ ॥ sarab kalaa saache bharapooraa |
ਅਫਰਿਓ ਵੇਪਰਵਾਹੁ ਸਦਾ ਤੂ ਨਾ ਤਿਸੁ ਤਿਲੁ ਨ ਤਮਾਈ ਹੇ ॥੧੪॥ afario veparavaahu sadaa too naa tis til na tamaaee he |14|
ਕਾਲੁ ਬਿਕਾਲੁ ਭਏ ਦੇਵਾਨੇ ॥ kaal bikaal bhe devaane |
ਸਬਦੁ ਸਹਜ ਰਸੁ ਅੰਤਰਿ ਮਾਨੇ ॥ sabad sehaj ras antar maane |
ਆਪੇ ਮੁਕਤਿ ਤ੍ਰਿਪਤਿ ਵਰਦਾਤਾ ਭਗਤਿ ਭਾਇ ਮਨਿ ਭਾਈ ਹੇ ॥੧੫॥ aape mukat tripat varadaataa bhagat bhaae man bhaaee he |15|
ਆਪਿ ਨਿਰਾਲਮੁ ਗੁਰ ਗਮ ਗਿਆਨਾ ॥ aap niraalam gur gam giaanaa |
ਜੋ ਦੀਸੈ ਤੁਝ ਮਾਹਿ ਸਮਾਨਾ ॥ jo deesai tujh maeh samaanaa |
ਨਾਨਕੁ ਨੀਚੁ ਭਿਖਿਆ ਦਰਿ ਜਾਚੈ ਮੈ ਦੀਜੈ ਨਾਮੁ ਵਡਾਈ ਹੇ ॥੧੬॥੧॥ naanak neech bhikhiaa dar jaachai mai deejai naam vaddaaee he |16|1|
ਮਾਰੂ ਮਹਲਾ ੧ ॥ maaroo mahalaa 1 |
ਆਪੇ ਧਰਤੀ ਧਉਲੁ ਅਕਾਸੰ ॥ aape dharatee dhaul akaasan |
ਆਪੇ ਸਾਚੇ ਗੁਣ ਪਰਗਾਸੰ ॥ aape saache gun paragaasan |
ਜਤੀ ਸਤੀ ਸੰਤੋਖੀ ਆਪੇ ਆਪੇ ਕਾਰ ਕਮਾਈ ਹੇ ॥੧॥ jatee satee santokhee aape aape kaar kamaaee he |1|
ਜਿਸੁ ਕਰਣਾ ਸੋ ਕਰਿ ਕਰਿ ਵੇਖੈ ॥ jis karanaa so kar kar vekhai |
ਕੋਇ ਨ ਮੇਟੈ ਸਾਚੇ ਲੇਖੈ ॥ koe na mettai saache lekhai |
ਆਪੇ ਕਰੇ ਕਰਾਏ ਆਪੇ ਆਪੇ ਦੇ ਵਡਿਆਈ ਹੇ ॥੨॥ aape kare karaae aape aape de vaddiaaee he |2|
ਪੰਚ ਚੋਰ ਚੰਚਲ ਚਿਤੁ ਚਾਲਹਿ ॥ panch chor chanchal chit chaaleh |
ਪਰ ਘਰ ਜੋਹਹਿ ਘਰੁ ਨਹੀ ਭਾਲਹਿ ॥ par ghar joheh ghar nahee bhaaleh |
ਕਾਇਆ ਨਗਰੁ ਢਹੈ ਢਹਿ ਢੇਰੀ ਬਿਨੁ ਸਬਦੈ ਪਤਿ ਜਾਈ ਹੇ ॥੩॥ kaaeaa nagar dtahai dteh dteree bin sabadai pat jaaee he |3|
ਗੁਰ ਤੇ ਬੂਝੈ ਤ੍ਰਿਭਵਣੁ ਸੂਝੈ ॥ gur te boojhai tribhavan soojhai |
ਮਨਸਾ ਮਾਰਿ ਮਨੈ ਸਿਉ ਲੂਝੈ ॥ manasaa maar manai siau loojhai |
ਜੋ ਤੁਧੁ ਸੇਵਹਿ ਸੇ ਤੁਧ ਹੀ ਜੇਹੇ ਨਿਰਭਉ ਬਾਲ ਸਖਾਈ ਹੇ ॥੪॥ jo tudh seveh se tudh hee jehe nirbhau baal sakhaaee he |4|
ਆਪੇ ਸੁਰਗੁ ਮਛੁ ਪਇਆਲਾ ॥ aape surag machh peaalaa |
ਆਪੇ ਜੋਤਿ ਸਰੂਪੀ ਬਾਲਾ ॥ aape jot saroopee baalaa |
ਜਟਾ ਬਿਕਟ ਬਿਕਰਾਲ ਸਰੂਪੀ ਰੂਪੁ ਨ ਰੇਖਿਆ ਕਾਈ ਹੇ ॥੫॥ jattaa bikatt bikaraal saroopee roop na rekhiaa kaaee he |5|
ਬੇਦ ਕਤੇਬੀ ਭੇਦੁ ਨ ਜਾਤਾ ॥ bed katebee bhed na jaataa |
ਨਾ ਤਿਸੁ ਮਾਤ ਪਿਤਾ ਸੁਤ ਭ੍ਰਾਤਾ ॥ naa tis maat pitaa sut bhraataa |
ਸਗਲੇ ਸੈਲ ਉਪਾਇ ਸਮਾਏ ਅਲਖੁ ਨ ਲਖਣਾ ਜਾਈ ਹੇ ॥੬॥ sagale sail upaae samaae alakh na lakhanaa jaaee he |6|
ਕਰਿ ਕਰਿ ਥਾਕੀ ਮੀਤ ਘਨੇਰੇ ॥ kar kar thaakee meet ghanere |
ਕੋਇ ਨ ਕਾਟੈ ਅਵਗੁਣ ਮੇਰੇ ॥ koe na kaattai avagun mere |
ਸੁਰਿ ਨਰ ਨਾਥੁ ਸਾਹਿਬੁ ਸਭਨਾ ਸਿਰਿ ਭਾਇ ਮਿਲੈ ਭਉ ਜਾਈ ਹੇ ॥੭॥ sur nar naath saahib sabhanaa sir bhaae milai bhau jaaee he |7|
ਭੂਲੇ ਚੂਕੇ ਮਾਰਗਿ ਪਾਵਹਿ ॥ bhoole chooke maarag paaveh |
ਆਪਿ ਭੁਲਾਇ ਤੂਹੈ ਸਮਝਾਵਹਿ ॥ aap bhulaae toohai samajhaaveh |
ਬਿਨੁ ਨਾਵੈ ਮੈ ਅਵਰੁ ਨ ਦੀਸੈ ਨਾਵਹੁ ਗਤਿ ਮਿਤਿ ਪਾਈ ਹੇ ॥੮॥ bin naavai mai avar na deesai naavahu gat mit paaee he |8|
Original Gurmukhi with romanized transliteration, via the GurbaniNow API. An English translation will be added once a cleared translation is available.