U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-1001 20

Text

1

ਦੋਜਕਿ ਪਾਏ ਸਿਰਜਣਹਾਰੈ ਲੇਖਾ ਮੰਗੈ ਬਾਣੀਆ ॥੨॥ dojak paae sirajanahaarai lekhaa mangai baaneea |2|

2

ਸੰਗਿ ਨ ਕੋਈ ਭਈਆ ਬੇਬਾ ॥ sang na koee bheea bebaa |

3

ਮਾਲੁ ਜੋਬਨੁ ਧਨੁ ਛੋਡਿ ਵਞੇਸਾ ॥ maal joban dhan chhodd vayesaa |

4

ਕਰਣ ਕਰੀਮ ਨ ਜਾਤੋ ਕਰਤਾ ਤਿਲ ਪੀੜੇ ਜਿਉ ਘਾਣੀਆ ॥੩॥ karan kareem na jaato karataa til peerre jiau ghaaneea |3|

5

ਖੁਸਿ ਖੁਸਿ ਲੈਦਾ ਵਸਤੁ ਪਰਾਈ ॥ khus khus laidaa vasat paraaee |

6

ਵੇਖੈ ਸੁਣੇ ਤੇਰੈ ਨਾਲਿ ਖੁਦਾਈ ॥ vekhai sune terai naal khudaaee |

7

ਦੁਨੀਆ ਲਬਿ ਪਇਆ ਖਾਤ ਅੰਦਰਿ ਅਗਲੀ ਗਲ ਨ ਜਾਣੀਆ ॥੪॥ duneea lab peaa khaat andar agalee gal na jaaneea |4|

8

ਜਮਿ ਜਮਿ ਮਰੈ ਮਰੈ ਫਿਰਿ ਜੰਮੈ ॥ jam jam marai marai fir jamai |

9

ਬਹੁਤੁ ਸਜਾਇ ਪਇਆ ਦੇਸਿ ਲੰਮੈ ॥ bahut sajaae peaa des lamai |

10

ਜਿਨਿ ਕੀਤਾ ਤਿਸੈ ਨ ਜਾਣੀ ਅੰਧਾ ਤਾ ਦੁਖੁ ਸਹੈ ਪਰਾਣੀਆ ॥੫॥ jin keetaa tisai na jaanee andhaa taa dukh sahai paraaneea |5|

11

ਖਾਲਕ ਥਾਵਹੁ ਭੁਲਾ ਮੁਠਾ ॥ khaalak thaavahu bhulaa mutthaa |

12

ਦੁਨੀਆ ਖੇਲੁ ਬੁਰਾ ਰੁਠ ਤੁਠਾ ॥ duneea khel buraa rutth tutthaa |

13

ਸਿਦਕੁ ਸਬੂਰੀ ਸੰਤੁ ਨ ਮਿਲਿਓ ਵਤੈ ਆਪਣ ਭਾਣੀਆ ॥੬॥ sidak sabooree sant na milio vatai aapan bhaaneea |6|

14

ਮਉਲਾ ਖੇਲ ਕਰੇ ਸਭਿ ਆਪੇ ॥ maulaa khel kare sabh aape |

15

ਇਕਿ ਕਢੇ ਇਕਿ ਲਹਰਿ ਵਿਆਪੇ ॥ eik kadte ik lehar viaape |

16

ਜਿਉ ਨਚਾਏ ਤਿਉ ਤਿਉ ਨਚਨਿ ਸਿਰਿ ਸਿਰਿ ਕਿਰਤ ਵਿਹਾਣੀਆ ॥੭॥ jiau nachaae tiau tiau nachan sir sir kirat vihaaneea |7|

17

ਮਿਹਰ ਕਰੇ ਤਾ ਖਸਮੁ ਧਿਆਈ ॥ mihar kare taa khasam dhiaaee |

18

ਸੰਤਾ ਸੰਗਤਿ ਨਰਕਿ ਨ ਪਾਈ ॥ santaa sangat narak na paaee |

19

ਅੰਮ੍ਰਿਤ ਨਾਮ ਦਾਨੁ ਨਾਨਕ ਕਉ ਗੁਣ ਗੀਤਾ ਨਿਤ ਵਖਾਣੀਆ ॥੮॥੨॥੮॥੧੨॥੨੦॥ amrit naam daan naanak kau gun geetaa nit vakhaaneea |8|2|8|12|20|

20

ਮਾਰੂ ਸੋਲਹੇ ਮਹਲਾ ੧ ॥ maaroo solahe mahalaa 1 |

21

ੴ ਸਤਿਗੁਰ ਪ੍ਰਸਾਦਿ ॥ ik oankaar satigur prasaad |

22

ਸਾਚਾ ਸਚੁ ਸੋਈ ਅਵਰੁ ਨ ਕੋਈ ॥ saachaa sach soee avar na koee |

23

ਜਿਨਿ ਸਿਰਜੀ ਤਿਨ ਹੀ ਫੁਨਿ ਗੋਈ ॥ jin sirajee tin hee fun goee |

24

ਜਿਉ ਭਾਵੈ ਤਿਉ ਰਾਖਹੁ ਰਹਣਾ ਤੁਮ ਸਿਉ ਕਿਆ ਮੁਕਰਾਈ ਹੇ ॥੧॥ jiau bhaavai tiau raakhahu rahanaa tum siau kiaa mukaraaee he |1|

25

ਆਪਿ ਉਪਾਏ ਆਪਿ ਖਪਾਏ ॥ aap upaae aap khapaae |

26

ਆਪੇ ਸਿਰਿ ਸਿਰਿ ਧੰਧੈ ਲਾਏ ॥ aape sir sir dhandhai laae |

27

ਆਪੇ ਵੀਚਾਰੀ ਗੁਣਕਾਰੀ ਆਪੇ ਮਾਰਗਿ ਲਾਈ ਹੇ ॥੨॥ aape veechaaree gunakaaree aape maarag laaee he |2|

28

ਆਪੇ ਦਾਨਾ ਆਪੇ ਬੀਨਾ ॥ aape daanaa aape beenaa |

29

ਆਪੇ ਆਪੁ ਉਪਾਇ ਪਤੀਨਾ ॥ aape aap upaae pateenaa |

30

ਆਪੇ ਪਉਣੁ ਪਾਣੀ ਬੈਸੰਤਰੁ ਆਪੇ ਮੇਲਿ ਮਿਲਾਈ ਹੇ ॥੩॥ aape paun paanee baisantar aape mel milaaee he |3|

31

ਆਪੇ ਸਸਿ ਸੂਰਾ ਪੂਰੋ ਪੂਰਾ ॥ aape sas sooraa pooro pooraa |

32

ਆਪੇ ਗਿਆਨਿ ਧਿਆਨਿ ਗੁਰੁ ਸੂਰਾ ॥ aape giaan dhiaan gur sooraa |

33

ਕਾਲੁ ਜਾਲੁ ਜਮੁ ਜੋਹਿ ਨ ਸਾਕੈ ਸਾਚੇ ਸਿਉ ਲਿਵ ਲਾਈ ਹੇ ॥੪॥ kaal jaal jam johi na saakai saache siau liv laaee he |4|

34

ਆਪੇ ਪੁਰਖੁ ਆਪੇ ਹੀ ਨਾਰੀ ॥ aape purakh aape hee naaree |

35

ਆਪੇ ਪਾਸਾ ਆਪੇ ਸਾਰੀ ॥ aape paasaa aape saaree |

36

ਆਪੇ ਪਿੜ ਬਾਧੀ ਜਗੁ ਖੇਲੈ ਆਪੇ ਕੀਮਤਿ ਪਾਈ ਹੇ ॥੫॥ aape pirr baadhee jag khelai aape keemat paaee he |5|

37

ਆਪੇ ਭਵਰੁ ਫੁਲੁ ਫਲੁ ਤਰਵਰੁ ॥ aape bhavar ful fal taravar |

38

ਆਪੇ ਜਲੁ ਥਲੁ ਸਾਗਰੁ ਸਰਵਰੁ ॥ aape jal thal saagar saravar |

39

ਆਪੇ ਮਛੁ ਕਛੁ ਕਰਣੀਕਰੁ ਤੇਰਾ ਰੂਪੁ ਨ ਲਖਣਾ ਜਾਈ ਹੇ ॥੬॥ aape machh kachh karaneekar teraa roop na lakhanaa jaaee he |6|

40

ਆਪੇ ਦਿਨਸੁ ਆਪੇ ਹੀ ਰੈਣੀ ॥ aape dinas aape hee rainee |

41

ਆਪਿ ਪਤੀਜੈ ਗੁਰ ਕੀ ਬੈਣੀ ॥ aap pateejai gur kee bainee |

42

ਆਦਿ ਜੁਗਾਦਿ ਅਨਾਹਦਿ ਅਨਦਿਨੁ ਘਟਿ ਘਟਿ ਸਬਦੁ ਰਜਾਈ ਹੇ ॥੭॥ aad jugaad anaahad anadin ghatt ghatt sabad rajaaee he |7|

43

ਆਪੇ ਰਤਨੁ ਅਨੂਪੁ ਅਮੋਲੋ ॥ aape ratan anoop amolo |

44

ਆਪੇ ਪਰਖੇ ਪੂਰਾ ਤੋਲੋ ॥ aape parakhe pooraa tolo |

Original Gurmukhi with romanized transliteration, via the GurbaniNow API. An English translation will be added once a cleared translation is available.