Sikhism
Ang-1 5
Text
ਨਾਨਕ ਆਖਣਿ ਸਭੁ ਕੋ ਆਖੈ ਇਕ ਦੂ ਇਕੁ ਸਿਆਣਾ ॥ naanak aakhan sabh ko aakhai ik doo ik siaanaa |
ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ ॥ vaddaa saahib vaddee naaee keetaa jaa kaa hovai |
ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ ॥੨੧॥ naanak je ko aapau jaanai agai geaa na sohai |21|
ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥ paataalaa paataal lakh aagaasaa aagaas |
ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥ orrak orrak bhaal thake ved kehan ik vaat |
ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ ॥ sehas atthaarah kehan katebaa asuloo ik dhaat |
ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ ॥ lekhaa hoe ta likheeai lekhai hoe vinaas |
ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ॥੨੨॥ naanak vaddaa aakheeai aape jaanai aap |22|
ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ ॥ saalaahee saalaeh etee surat na paaeea |
ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ ॥ nadeea atai vaah paveh samund na jaaneeeh |
ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ ॥ samund saah sulataan girahaa setee maal dhan |
ਕੀੜੀ ਤੁਲਿ ਨ ਹੋਵਨੀ ਜੇ ਤਿਸੁ ਮਨਹੁ ਨ ਵੀਸਰਹਿ ॥੨੩॥ keerree tul na hovanee je tis manahu na veesareh |23|
ਅੰਤੁ ਨ ਸਿਫਤੀ ਕਹਣਿ ਨ ਅੰਤੁ ॥ ant na sifatee kehan na ant |
ਅੰਤੁ ਨ ਕਰਣੈ ਦੇਣਿ ਨ ਅੰਤੁ ॥ ant na karanai den na ant |
ਅੰਤੁ ਨ ਵੇਖਣਿ ਸੁਣਣਿ ਨ ਅੰਤੁ ॥ ant na vekhan sunan na ant |
ਅੰਤੁ ਨ ਜਾਪੈ ਕਿਆ ਮਨਿ ਮੰਤੁ ॥ ant na jaapai kiaa man mant |
ਅੰਤੁ ਨ ਜਾਪੈ ਕੀਤਾ ਆਕਾਰੁ ॥ ant na jaapai keetaa aakaar |
ਅੰਤੁ ਨ ਜਾਪੈ ਪਾਰਾਵਾਰੁ ॥ ant na jaapai paaraavaar |
ਅੰਤ ਕਾਰਣਿ ਕੇਤੇ ਬਿਲਲਾਹਿ ॥ ant kaaran kete bilalaeh |
ਤਾ ਕੇ ਅੰਤ ਨ ਪਾਏ ਜਾਹਿ ॥ taa ke ant na paae jaeh |
ਏਹੁ ਅੰਤੁ ਨ ਜਾਣੈ ਕੋਇ ॥ ehu ant na jaanai koe |
ਬਹੁਤਾ ਕਹੀਐ ਬਹੁਤਾ ਹੋਇ ॥ bahutaa kaheeai bahutaa hoe |
ਵਡਾ ਸਾਹਿਬੁ ਊਚਾ ਥਾਉ ॥ vaddaa saahib aoochaa thaau |
ਊਚੇ ਉਪਰਿ ਊਚਾ ਨਾਉ ॥ aooche upar aoochaa naau |
ਏਵਡੁ ਊਚਾ ਹੋਵੈ ਕੋਇ ॥ evadd aoochaa hovai koe |
ਤਿਸੁ ਊਚੇ ਕਉ ਜਾਣੈ ਸੋਇ ॥ tis aooche kau jaanai soe |
ਜੇਵਡੁ ਆਪਿ ਜਾਣੈ ਆਪਿ ਆਪਿ ॥ jevadd aap jaanai aap aap |
ਨਾਨਕ ਨਦਰੀ ਕਰਮੀ ਦਾਤਿ ॥੨੪॥ naanak nadaree karamee daat |24|
ਬਹੁਤਾ ਕਰਮੁ ਲਿਖਿਆ ਨਾ ਜਾਇ ॥ bahutaa karam likhiaa naa jaae |
ਵਡਾ ਦਾਤਾ ਤਿਲੁ ਨ ਤਮਾਇ ॥ vaddaa daataa til na tamaae |
ਕੇਤੇ ਮੰਗਹਿ ਜੋਧ ਅਪਾਰ ॥ kete mangeh jodh apaar |
ਕੇਤਿਆ ਗਣਤ ਨਹੀ ਵੀਚਾਰੁ ॥ ketiaa ganat nahee veechaar |
ਕੇਤੇ ਖਪਿ ਤੁਟਹਿ ਵੇਕਾਰ ॥ kete khap tutteh vekaar |
ਕੇਤੇ ਲੈ ਲੈ ਮੁਕਰੁ ਪਾਹਿ ॥ kete lai lai mukar paeh |
ਕੇਤੇ ਮੂਰਖ ਖਾਹੀ ਖਾਹਿ ॥ kete moorakh khaahee khaeh |
ਕੇਤਿਆ ਦੂਖ ਭੂਖ ਸਦ ਮਾਰ ॥ ketiaa dookh bhookh sad maar |
ਏਹਿ ਭਿ ਦਾਤਿ ਤੇਰੀ ਦਾਤਾਰ ॥ ehi bhi daat teree daataar |
ਬੰਦਿ ਖਲਾਸੀ ਭਾਣੈ ਹੋਇ ॥ band khalaasee bhaanai hoe |
ਹੋਰੁ ਆਖਿ ਨ ਸਕੈ ਕੋਇ ॥ hor aakh na sakai koe |
ਜੇ ਕੋ ਖਾਇਕੁ ਆਖਣਿ ਪਾਇ ॥ je ko khaaeik aakhan paae |
ਓਹੁ ਜਾਣੈ ਜੇਤੀਆ ਮੁਹਿ ਖਾਇ ॥ ohu jaanai jeteea muhi khaae |
ਆਪੇ ਜਾਣੈ ਆਪੇ ਦੇਇ ॥ aape jaanai aape dee |
ਆਖਹਿ ਸਿ ਭਿ ਕੇਈ ਕੇਇ ॥ aakheh si bhi keee kee |
ਜਿਸ ਨੋ ਬਖਸੇ ਸਿਫਤਿ ਸਾਲਾਹ ॥ jis no bakhase sifat saalaah |
ਨਾਨਕ ਪਾਤਿਸਾਹੀ ਪਾਤਿਸਾਹੁ ॥੨੫॥ naanak paatisaahee paatisaahu |25|
ਅਮੁਲ ਗੁਣ ਅਮੁਲ ਵਾਪਾਰ ॥ amul gun amul vaapaar |
ਅਮੁਲ ਵਾਪਾਰੀਏ ਅਮੁਲ ਭੰਡਾਰ ॥ amul vaapaaree amul bhanddaar |
ਅਮੁਲ ਆਵਹਿ ਅਮੁਲ ਲੈ ਜਾਹਿ ॥ amul aaveh amul lai jaeh |
ਅਮੁਲ ਭਾਇ ਅਮੁਲਾ ਸਮਾਹਿ ॥ amul bhaae amulaa samaeh |
ਅਮੁਲੁ ਧਰਮੁ ਅਮੁਲੁ ਦੀਬਾਣੁ ॥ amul dharam amul deebaan |
ਅਮੁਲੁ ਤੁਲੁ ਅਮੁਲੁ ਪਰਵਾਣੁ ॥ amul tul amul paravaan |
ਅਮੁਲੁ ਬਖਸੀਸ ਅਮੁਲੁ ਨੀਸਾਣੁ ॥ amul bakhasees amul neesaan |
ਅਮੁਲੁ ਕਰਮੁ ਅਮੁਲੁ ਫੁਰਮਾਣੁ ॥ amul karam amul furamaan |
ਅਮੁਲੋ ਅਮੁਲੁ ਆਖਿਆ ਨ ਜਾਇ ॥ amulo amul aakhiaa na jaae |
ਆਖਿ ਆਖਿ ਰਹੇ ਲਿਵ ਲਾਇ ॥ aakh aakh rahe liv laae |
ਆਖਹਿ ਵੇਦ ਪਾਠ ਪੁਰਾਣ ॥ aakheh ved paatth puraan |
ਆਖਹਿ ਪੜੇ ਕਰਹਿ ਵਖਿਆਣ ॥ aakheh parre kareh vakhiaan |
ਆਖਹਿ ਬਰਮੇ ਆਖਹਿ ਇੰਦ ॥ aakheh barame aakheh ind |
Original Gurmukhi with romanized transliteration, via the GurbaniNow API. An English translation will be added once a cleared translation is available.