U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-1 4

Text

1

ਅਸੰਖ ਭਗਤ ਗੁਣ ਗਿਆਨ ਵੀਚਾਰ ॥ asankh bhagat gun giaan veechaar |

2

ਅਸੰਖ ਸਤੀ ਅਸੰਖ ਦਾਤਾਰ ॥ asankh satee asankh daataar |

3

ਅਸੰਖ ਸੂਰ ਮੁਹ ਭਖ ਸਾਰ ॥ asankh soor muh bhakh saar |

4

ਅਸੰਖ ਮੋਨਿ ਲਿਵ ਲਾਇ ਤਾਰ ॥ asankh mon liv laae taar |

5

ਕੁਦਰਤਿ ਕਵਣ ਕਹਾ ਵੀਚਾਰੁ ॥ kudarat kavan kahaa veechaar |

6

ਵਾਰਿਆ ਨ ਜਾਵਾ ਏਕ ਵਾਰ ॥ vaariaa na jaavaa ek vaar |

7

ਜੋ ਤੁਧੁ ਭਾਵੈ ਸਾਈ ਭਲੀ ਕਾਰ ॥ jo tudh bhaavai saaee bhalee kaar |

8

ਤੂ ਸਦਾ ਸਲਾਮਤਿ ਨਿਰੰਕਾਰ ॥੧੭॥ too sadaa salaamat nirankaar |17|

9

ਅਸੰਖ ਮੂਰਖ ਅੰਧ ਘੋਰ ॥ asankh moorakh andh ghor |

10

ਅਸੰਖ ਚੋਰ ਹਰਾਮਖੋਰ ॥ asankh chor haraamakhor |

11

ਅਸੰਖ ਅਮਰ ਕਰਿ ਜਾਹਿ ਜੋਰ ॥ asankh amar kar jaeh jor |

12

ਅਸੰਖ ਗਲਵਢ ਹਤਿਆ ਕਮਾਹਿ ॥ asankh galavadt hatiaa kamaeh |

13

ਅਸੰਖ ਪਾਪੀ ਪਾਪੁ ਕਰਿ ਜਾਹਿ ॥ asankh paapee paap kar jaeh |

14

ਅਸੰਖ ਕੂੜਿਆਰ ਕੂੜੇ ਫਿਰਾਹਿ ॥ asankh koorriaar koorre firaeh |

15

ਅਸੰਖ ਮਲੇਛ ਮਲੁ ਭਖਿ ਖਾਹਿ ॥ asankh malechh mal bhakh khaeh |

16

ਅਸੰਖ ਨਿੰਦਕ ਸਿਰਿ ਕਰਹਿ ਭਾਰੁ ॥ asankh nindak sir kareh bhaar |

17

ਨਾਨਕੁ ਨੀਚੁ ਕਹੈ ਵੀਚਾਰੁ ॥ naanak neech kahai veechaar |

18

ਵਾਰਿਆ ਨ ਜਾਵਾ ਏਕ ਵਾਰ ॥ vaariaa na jaavaa ek vaar |

19

ਜੋ ਤੁਧੁ ਭਾਵੈ ਸਾਈ ਭਲੀ ਕਾਰ ॥ jo tudh bhaavai saaee bhalee kaar |

20

ਤੂ ਸਦਾ ਸਲਾਮਤਿ ਨਿਰੰਕਾਰ ॥੧੮॥ too sadaa salaamat nirankaar |18|

21

ਅਸੰਖ ਨਾਵ ਅਸੰਖ ਥਾਵ ॥ asankh naav asankh thaav |

22

ਅਗੰਮ ਅਗੰਮ ਅਸੰਖ ਲੋਅ ॥ agam agam asankh loa |

23

ਅਸੰਖ ਕਹਹਿ ਸਿਰਿ ਭਾਰੁ ਹੋਇ ॥ asankh kaheh sir bhaar hoe |

24

ਅਖਰੀ ਨਾਮੁ ਅਖਰੀ ਸਾਲਾਹ ॥ akharee naam akharee saalaah |

25

ਅਖਰੀ ਗਿਆਨੁ ਗੀਤ ਗੁਣ ਗਾਹ ॥ akharee giaan geet gun gaah |

26

ਅਖਰੀ ਲਿਖਣੁ ਬੋਲਣੁ ਬਾਣਿ ॥ akharee likhan bolan baan |

27

ਅਖਰਾ ਸਿਰਿ ਸੰਜੋਗੁ ਵਖਾਣਿ ॥ akharaa sir sanjog vakhaan |

28

ਜਿਨਿ ਏਹਿ ਲਿਖੇ ਤਿਸੁ ਸਿਰਿ ਨਾਹਿ ॥ jin ehi likhe tis sir naeh |

29

ਜਿਵ ਫੁਰਮਾਏ ਤਿਵ ਤਿਵ ਪਾਹਿ ॥ jiv furamaae tiv tiv paeh |

30

ਜੇਤਾ ਕੀਤਾ ਤੇਤਾ ਨਾਉ ॥ jetaa keetaa tetaa naau |

31

ਵਿਣੁ ਨਾਵੈ ਨਾਹੀ ਕੋ ਥਾਉ ॥ vin naavai naahee ko thaau |

32

ਕੁਦਰਤਿ ਕਵਣ ਕਹਾ ਵੀਚਾਰੁ ॥ kudarat kavan kahaa veechaar |

33

ਵਾਰਿਆ ਨ ਜਾਵਾ ਏਕ ਵਾਰ ॥ vaariaa na jaavaa ek vaar |

34

ਜੋ ਤੁਧੁ ਭਾਵੈ ਸਾਈ ਭਲੀ ਕਾਰ ॥ jo tudh bhaavai saaee bhalee kaar |

35

ਤੂ ਸਦਾ ਸਲਾਮਤਿ ਨਿਰੰਕਾਰ ॥੧੯॥ too sadaa salaamat nirankaar |19|

36

ਭਰੀਐ ਹਥੁ ਪੈਰੁ ਤਨੁ ਦੇਹ ॥ bhareeai hath pair tan deh |

37

ਪਾਣੀ ਧੋਤੈ ਉਤਰਸੁ ਖੇਹ ॥ paanee dhotai utaras kheh |

38

ਮੂਤ ਪਲੀਤੀ ਕਪੜੁ ਹੋਇ ॥ moot paleetee kaparr hoe |

39

ਦੇ ਸਾਬੂਣੁ ਲਈਐ ਓਹੁ ਧੋਇ ॥ de saaboon leeai ohu dhoe |

40

ਭਰੀਐ ਮਤਿ ਪਾਪਾ ਕੈ ਸੰਗਿ ॥ bhareeai mat paapaa kai sang |

41

ਓਹੁ ਧੋਪੈ ਨਾਵੈ ਕੈ ਰੰਗਿ ॥ ohu dhopai naavai kai rang |

42

ਪੁੰਨੀ ਪਾਪੀ ਆਖਣੁ ਨਾਹਿ ॥ punee paapee aakhan naeh |

43

ਕਰਿ ਕਰਿ ਕਰਣਾ ਲਿਖਿ ਲੈ ਜਾਹੁ ॥ kar kar karanaa likh lai jaahu |

44

ਆਪੇ ਬੀਜਿ ਆਪੇ ਹੀ ਖਾਹੁ ॥ aape beej aape hee khaahu |

45

ਨਾਨਕ ਹੁਕਮੀ ਆਵਹੁ ਜਾਹੁ ॥੨੦॥ naanak hukamee aavahu jaahu |20|

46

ਤੀਰਥੁ ਤਪੁ ਦਇਆ ਦਤੁ ਦਾਨੁ ॥ teerath tap deaa dat daan |

47

ਜੇ ਕੋ ਪਾਵੈ ਤਿਲ ਕਾ ਮਾਨੁ ॥ je ko paavai til kaa maan |

48

ਸੁਣਿਆ ਮੰਨਿਆ ਮਨਿ ਕੀਤਾ ਭਾਉ ॥ suniaa maniaa man keetaa bhaau |

49

ਅੰਤਰਗਤਿ ਤੀਰਥਿ ਮਲਿ ਨਾਉ ॥ antaragat teerath mal naau |

50

ਸਭਿ ਗੁਣ ਤੇਰੇ ਮੈ ਨਾਹੀ ਕੋਇ ॥ sabh gun tere mai naahee koe |

51

ਵਿਣੁ ਗੁਣ ਕੀਤੇ ਭਗਤਿ ਨ ਹੋਇ ॥ vin gun keete bhagat na hoe |

52

ਸੁਅਸਤਿ ਆਥਿ ਬਾਣੀ ਬਰਮਾਉ ॥ suasat aath baanee baramaau |

53

ਸਤਿ ਸੁਹਾਣੁ ਸਦਾ ਮਨਿ ਚਾਉ ॥ sat suhaan sadaa man chaau |

54

ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ ॥ kavan su velaa vakhat kavan kavan thit kavan vaar |

55

ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ ॥ kavan si rutee maahu kavan jit hoaa aakaar |

56

ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ ॥ vel na paaeea panddatee ji hovai lekh puraan |

57

ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ ॥ vakhat na paaeo kaadeea ji likhan lekh kuraan |

58

ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ ॥ thit vaar naa jogee jaanai rut maahu naa koee |

59

ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥ jaa karataa siratthee kau saaje aape jaanai soee |

60

ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ॥ kiv kar aakhaa kiv saalaahee kiau varanee kiv jaanaa |

Original Gurmukhi with romanized transliteration, via the GurbaniNow API. An English translation will be added once a cleared translation is available.