U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-901 87

Text

1

ਬੂਝਤ ਦੀਪਕ ਮਿਲਤ ਤਿਲਤ ॥ boojhat deepak milat tilat |

2

ਜਲਤ ਅਗਨੀ ਮਿਲਤ ਨੀਰ ॥ jalat aganee milat neer |

3

ਜੈਸੇ ਬਾਰਿਕ ਮੁਖਹਿ ਖੀਰ ॥੧॥ jaise baarik mukheh kheer |1|

4

ਜੈਸੇ ਰਣ ਮਹਿ ਸਖਾ ਭ੍ਰਾਤ ॥ jaise ran meh sakhaa bhraat |

5

ਜੈਸੇ ਭੂਖੇ ਭੋਜਨ ਮਾਤ ॥ jaise bhookhe bhojan maat |

6

ਜੈਸੇ ਕਿਰਖਹਿ ਬਰਸ ਮੇਘ ॥ jaise kirakheh baras megh |

7

ਜੈਸੇ ਪਾਲਨ ਸਰਨਿ ਸੇਂਘ ॥੨॥ jaise paalan saran sengh |2|

8

ਗਰੁੜ ਮੁਖਿ ਨਹੀ ਸਰਪ ਤ੍ਰਾਸ ॥ garurr mukh nahee sarap traas |

9

ਸੂਆ ਪਿੰਜਰਿ ਨਹੀ ਖਾਇ ਬਿਲਾਸੁ ॥ sooaa pinjar nahee khaae bilaas |

10

ਜੈਸੋ ਆਂਡੋ ਹਿਰਦੇ ਮਾਹਿ ॥ jaiso aanddo hirade maeh |

11

ਜੈਸੋ ਦਾਨੋ ਚਕੀ ਦਰਾਹਿ ॥੩॥ jaiso daano chakee daraeh |3|

12

ਬਹੁਤੁ ਓਪਮਾ ਥੋਰ ਕਹੀ ॥ bahut opamaa thor kahee |

13

ਹਰਿ ਅਗਮ ਅਗਮ ਅਗਾਧਿ ਤੁਹੀ ॥ har agam agam agaadh tuhee |

14

ਊਚ ਮੂਚੌ ਬਹੁ ਅਪਾਰ ॥ aooch moochau bahu apaar |

15

ਸਿਮਰਤ ਨਾਨਕ ਤਰੇ ਸਾਰ ॥੪॥੩॥ simarat naanak tare saar |4|3|

16

ਮਾਲੀ ਗਉੜਾ ਮਹਲਾ ੫ ॥ maalee gaurraa mahalaa 5 |

17

ਇਹੀ ਹਮਾਰੈ ਸਫਲ ਕਾਜ ॥ eihee hamaarai safal kaaj |

18

ਅਪੁਨੇ ਦਾਸ ਕਉ ਲੇਹੁ ਨਿਵਾਜਿ ॥੧॥ ਰਹਾਉ ॥ apune daas kau lehu nivaaj |1| rahaau |

19

ਚਰਨ ਸੰਤਹ ਮਾਥ ਮੋਰ ॥ charan santah maath mor |

20

ਨੈਨਿ ਦਰਸੁ ਪੇਖਉ ਨਿਸਿ ਭੋਰ ॥ nain daras pekhau nis bhor |

21

ਹਸਤ ਹਮਰੇ ਸੰਤ ਟਹਲ ॥ hasat hamare sant ttehal |

22

ਪ੍ਰਾਨ ਮਨੁ ਧਨੁ ਸੰਤ ਬਹਲ ॥੧॥ praan man dhan sant behal |1|

23

ਸੰਤਸੰਗਿ ਮੇਰੇ ਮਨ ਕੀ ਪ੍ਰੀਤਿ ॥ santasang mere man kee preet |

24

ਸੰਤ ਗੁਨ ਬਸਹਿ ਮੇਰੈ ਚੀਤਿ ॥ sant gun baseh merai cheet |

25

ਸੰਤ ਆਗਿਆ ਮਨਹਿ ਮੀਠ ॥ sant aagiaa maneh meetth |

26

ਮੇਰਾ ਕਮਲੁ ਬਿਗਸੈ ਸੰਤ ਡੀਠ ॥੨॥ meraa kamal bigasai sant ddeetth |2|

27

ਸੰਤਸੰਗਿ ਮੇਰਾ ਹੋਇ ਨਿਵਾਸੁ ॥ santasang meraa hoe nivaas |

28

ਸੰਤਨ ਕੀ ਮੋਹਿ ਬਹੁਤੁ ਪਿਆਸ ॥ santan kee mohi bahut piaas |

29

ਸੰਤ ਬਚਨ ਮੇਰੇ ਮਨਹਿ ਮੰਤ ॥ sant bachan mere maneh mant |

30

ਸੰਤ ਪ੍ਰਸਾਦਿ ਮੇਰੇ ਬਿਖੈ ਹੰਤ ॥੩॥ sant prasaad mere bikhai hant |3|

31

ਮੁਕਤਿ ਜੁਗਤਿ ਏਹਾ ਨਿਧਾਨ ॥ mukat jugat ehaa nidhaan |

32

ਪ੍ਰਭ ਦਇਆਲ ਮੋਹਿ ਦੇਵਹੁ ਦਾਨ ॥ prabh deaal mohi devahu daan |

33

ਨਾਨਕ ਕਉ ਪ੍ਰਭ ਦਇਆ ਧਾਰਿ ॥ naanak kau prabh deaa dhaar |

34

ਚਰਨ ਸੰਤਨ ਕੇ ਮੇਰੇ ਰਿਦੇ ਮਝਾਰਿ ॥੪॥੪॥ charan santan ke mere ride majhaar |4|4|

35

ਮਾਲੀ ਗਉੜਾ ਮਹਲਾ ੫ ॥ maalee gaurraa mahalaa 5 |

36

ਸਭ ਕੈ ਸੰਗੀ ਨਾਹੀ ਦੂਰਿ ॥ sabh kai sangee naahee door |

37

ਕਰਨ ਕਰਾਵਨ ਹਾਜਰਾ ਹਜੂਰਿ ॥੧॥ ਰਹਾਉ ॥ karan karaavan haajaraa hajoor |1| rahaau |

38

ਸੁਨਤ ਜੀਓ ਜਾਸੁ ਨਾਮੁ ॥ sunat jeeo jaas naam |

39

ਦੁਖ ਬਿਨਸੇ ਸੁਖ ਕੀਓ ਬਿਸ੍ਰਾਮੁ ॥ dukh binase sukh keeo bisraam |

40

ਸਗਲ ਨਿਧਿ ਹਰਿ ਹਰਿ ਹਰੇ ॥ sagal nidh har har hare |

41

ਮੁਨਿ ਜਨ ਤਾ ਕੀ ਸੇਵ ਕਰੇ ॥੧॥ mun jan taa kee sev kare |1|

42

ਜਾ ਕੈ ਘਰਿ ਸਗਲੇ ਸਮਾਹਿ ॥ jaa kai ghar sagale samaeh |

43

ਜਿਸ ਤੇ ਬਿਰਥਾ ਕੋਇ ਨਾਹਿ ॥ jis te birathaa koe naeh |

44

ਜੀਅ ਜੰਤ੍ਰ ਕਰੇ ਪ੍ਰਤਿਪਾਲ ॥ jeea jantr kare pratipaal |

45

ਸਦਾ ਸਦਾ ਸੇਵਹੁ ਕਿਰਪਾਲ ॥੨॥ sadaa sadaa sevahu kirapaal |2|

46

ਸਦਾ ਧਰਮੁ ਜਾ ਕੈ ਦੀਬਾਣਿ ॥ sadaa dharam jaa kai deebaan |

47

ਬੇਮੁਹਤਾਜ ਨਹੀ ਕਿਛੁ ਕਾਣਿ ॥ bemuhataaj nahee kichh kaan |

48

ਸਭ ਕਿਛੁ ਕਰਨਾ ਆਪਨ ਆਪਿ ॥ sabh kichh karanaa aapan aap |

49

ਰੇ ਮਨ ਮੇਰੇ ਤੂ ਤਾ ਕਉ ਜਾਪਿ ॥੩॥ re man mere too taa kau jaap |3|

50

ਸਾਧਸੰਗਤਿ ਕਉ ਹਉ ਬਲਿਹਾਰ ॥ saadhasangat kau hau balihaar |

51

ਜਾਸੁ ਮਿਲਿ ਹੋਵੈ ਉਧਾਰੁ ॥ jaas mil hovai udhaar |

52

ਨਾਮ ਸੰਗਿ ਮਨ ਤਨਹਿ ਰਾਤ ॥ naam sang man taneh raat |

53

ਨਾਨਕ ਕਉ ਪ੍ਰਭਿ ਕਰੀ ਦਾਤਿ ॥੪॥੫॥ naanak kau prabh karee daat |4|5|

54

ਮਾਲੀ ਗਉੜਾ ਮਹਲਾ ੫ ਦੁਪਦੇ ॥ maalee gaurraa mahalaa 5 dupade |

55

ੴ ਸਤਿਗੁਰ ਪ੍ਰਸਾਦਿ ॥ ik oankaar satigur prasaad |

56

ਹਰਿ ਸਮਰਥ ਕੀ ਸਰਨਾ ॥ har samarath kee saranaa |

57

ਜੀਉ ਪਿੰਡੁ ਧਨੁ ਰਾਸਿ ਮੇਰੀ ਪ੍ਰਭ ਏਕ ਕਾਰਨ ਕਰਨਾ ॥੧॥ ਰਹਾਉ ॥ jeeo pindd dhan raas meree prabh ek kaaran karanaa |1| rahaau |

58

ਸਿਮਰਿ ਸਿਮਰਿ ਸਦਾ ਸੁਖੁ ਪਾਈਐ ਜੀਵਣੈ ਕਾ ਮੂਲੁ ॥ simar simar sadaa sukh paaeeai jeevanai kaa mool |

59

ਰਵਿ ਰਹਿਆ ਸਰਬਤ ਠਾਈ ਸੂਖਮੋ ਅਸਥੂਲ ॥੧॥ rav rahiaa sarabat tthaaee sookhamo asathool |1|

Original Gurmukhi with romanized transliteration, via the GurbaniNow API. An English translation will be added once a cleared translation is available.