U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-901 15

Text

1

ਤੁਮਰੀ ਕ੍ਰਿਪਾ ਤੇ ਲਾਗੀ ਪ੍ਰੀਤਿ ॥ tumaree kripaa te laagee preet |

2

ਦਇਆਲ ਭਏ ਤਾ ਆਏ ਚੀਤਿ ॥ deaal bhe taa aae cheet |

3

ਦਇਆ ਧਾਰੀ ਤਿਨਿ ਧਾਰਣਹਾਰ ॥ deaa dhaaree tin dhaaranahaar |

4

ਬੰਧਨ ਤੇ ਹੋਈ ਛੁਟਕਾਰ ॥੭॥ bandhan te hoee chhuttakaar |7|

5

ਸਭਿ ਥਾਨ ਦੇਖੇ ਨੈਣ ਅਲੋਇ ॥ sabh thaan dekhe nain aloe |

6

ਤਿਸੁ ਬਿਨੁ ਦੂਜਾ ਅਵਰੁ ਨ ਕੋਇ ॥ tis bin doojaa avar na koe |

7

ਭ੍ਰਮ ਭੈ ਛੂਟੇ ਗੁਰ ਪਰਸਾਦ ॥ bhram bhai chhootte gur parasaad |

8

ਨਾਨਕ ਪੇਖਿਓ ਸਭੁ ਬਿਸਮਾਦ ॥੮॥੪॥ naanak pekhio sabh bisamaad |8|4|

9

ਰਾਮਕਲੀ ਮਹਲਾ ੫ ॥ raamakalee mahalaa 5 |

10

ਜੀਅ ਜੰਤ ਸਭਿ ਪੇਖੀਅਹਿ ਪ੍ਰਭ ਸਗਲ ਤੁਮਾਰੀ ਧਾਰਨਾ ॥੧॥ jeea jant sabh pekheeeh prabh sagal tumaaree dhaaranaa |1|

11

ਇਹੁ ਮਨੁ ਹਰਿ ਕੈ ਨਾਮਿ ਉਧਾਰਨਾ ॥੧॥ ਰਹਾਉ ॥ eihu man har kai naam udhaaranaa |1| rahaau |

12

ਖਿਨ ਮਹਿ ਥਾਪਿ ਉਥਾਪੇ ਕੁਦਰਤਿ ਸਭਿ ਕਰਤੇ ਕੇ ਕਾਰਨਾ ॥੨॥ khin meh thaap uthaape kudarat sabh karate ke kaaranaa |2|

13

ਕਾਮੁ ਕ੍ਰੋਧੁ ਲੋਭੁ ਝੂਠੁ ਨਿੰਦਾ ਸਾਧੂ ਸੰਗਿ ਬਿਦਾਰਨਾ ॥੩॥ kaam krodh lobh jhootth nindaa saadhoo sang bidaaranaa |3|

14

ਨਾਮੁ ਜਪਤ ਮਨੁ ਨਿਰਮਲ ਹੋਵੈ ਸੂਖੇ ਸੂਖਿ ਗੁਦਾਰਨਾ ॥੪॥ naam japat man niramal hovai sookhe sookh gudaaranaa |4|

15

ਭਗਤ ਸਰਣਿ ਜੋ ਆਵੈ ਪ੍ਰਾਣੀ ਤਿਸੁ ਈਹਾ ਊਹਾ ਨ ਹਾਰਨਾ ॥੫॥ bhagat saran jo aavai praanee tis eehaa aoohaa na haaranaa |5|

16

ਸੂਖ ਦੂਖ ਇਸੁ ਮਨ ਕੀ ਬਿਰਥਾ ਤੁਮ ਹੀ ਆਗੈ ਸਾਰਨਾ ॥੬॥ sookh dookh is man kee birathaa tum hee aagai saaranaa |6|

17

ਤੂ ਦਾਤਾ ਸਭਨਾ ਜੀਆ ਕਾ ਆਪਨ ਕੀਆ ਪਾਲਨਾ ॥੭॥ too daataa sabhanaa jeea kaa aapan keea paalanaa |7|

18

ਅਨਿਕ ਬਾਰ ਕੋਟਿ ਜਨ ਊਪਰਿ ਨਾਨਕੁ ਵੰਞੈ ਵਾਰਨਾ ॥੮॥੫॥ anik baar kott jan aoopar naanak vanyai vaaranaa |8|5|

19

ਰਾਮਕਲੀ ਮਹਲਾ ੫ ਅਸਟਪਦੀ ॥ raamakalee mahalaa 5 asattapadee |

20

ੴ ਸਤਿਗੁਰ ਪ੍ਰਸਾਦਿ ॥ ik oankaar satigur prasaad |

21

ਦਰਸਨੁ ਭੇਟਤ ਪਾਪ ਸਭਿ ਨਾਸਹਿ ਹਰਿ ਸਿਉ ਦੇਇ ਮਿਲਾਈ ॥੧॥ darasan bhettat paap sabh naaseh har siau dee milaaee |1|

22

ਮੇਰਾ ਗੁਰੁ ਪਰਮੇਸਰੁ ਸੁਖਦਾਈ ॥ meraa gur paramesar sukhadaaee |

23

ਪਾਰਬ੍ਰਹਮ ਕਾ ਨਾਮੁ ਦ੍ਰਿੜਾਏ ਅੰਤੇ ਹੋਇ ਸਖਾਈ ॥੧॥ ਰਹਾਉ ॥ paarabraham kaa naam drirraae ante hoe sakhaaee |1| rahaau |

24

ਸਗਲ ਦੂਖ ਕਾ ਡੇਰਾ ਭੰਨਾ ਸੰਤ ਧੂਰਿ ਮੁਖਿ ਲਾਈ ॥੨॥ sagal dookh kaa dderaa bhanaa sant dhoor mukh laaee |2|

25

ਪਤਿਤ ਪੁਨੀਤ ਕੀਏ ਖਿਨ ਭੀਤਰਿ ਅਗਿਆਨੁ ਅੰਧੇਰੁ ਵੰਞਾਈ ॥੩॥ patit puneet kee khin bheetar agiaan andher vanyaaee |3|

26

ਕਰਣ ਕਾਰਣ ਸਮਰਥੁ ਸੁਆਮੀ ਨਾਨਕ ਤਿਸੁ ਸਰਣਾਈ ॥੪॥ karan kaaran samarath suaamee naanak tis saranaaee |4|

27

ਬੰਧਨ ਤੋੜਿ ਚਰਨ ਕਮਲ ਦ੍ਰਿੜਾਏ ਏਕ ਸਬਦਿ ਲਿਵ ਲਾਈ ॥੫॥ bandhan torr charan kamal drirraae ek sabad liv laaee |5|

28

ਅੰਧ ਕੂਪ ਬਿਖਿਆ ਤੇ ਕਾਢਿਓ ਸਾਚ ਸਬਦਿ ਬਣਿ ਆਈ ॥੬॥ andh koop bikhiaa te kaadtio saach sabad ban aaee |6|

29

ਜਨਮ ਮਰਣ ਕਾ ਸਹਸਾ ਚੂਕਾ ਬਾਹੁੜਿ ਕਤਹੁ ਨ ਧਾਈ ॥੭॥ janam maran kaa sahasaa chookaa baahurr katahu na dhaaee |7|

30

ਨਾਮ ਰਸਾਇਣਿ ਇਹੁ ਮਨੁ ਰਾਤਾ ਅੰਮ੍ਰਿਤੁ ਪੀ ਤ੍ਰਿਪਤਾਈ ॥੮॥ naam rasaaein ihu man raataa amrit pee tripataaee |8|

31

ਸੰਤਸੰਗਿ ਮਿਲਿ ਕੀਰਤਨੁ ਗਾਇਆ ਨਿਹਚਲ ਵਸਿਆ ਜਾਈ ॥੯॥ santasang mil keeratan gaaeaa nihachal vasiaa jaaee |9|

32

ਪੂਰੈ ਗੁਰਿ ਪੂਰੀ ਮਤਿ ਦੀਨੀ ਹਰਿ ਬਿਨੁ ਆਨ ਨ ਭਾਈ ॥੧੦॥ poorai gur pooree mat deenee har bin aan na bhaaee |10|

33

ਨਾਮੁ ਨਿਧਾਨੁ ਪਾਇਆ ਵਡਭਾਗੀ ਨਾਨਕ ਨਰਕਿ ਨ ਜਾਈ ॥੧੧॥ naam nidhaan paaeaa vaddabhaagee naanak narak na jaaee |11|

34

ਘਾਲ ਸਿਆਣਪ ਉਕਤਿ ਨ ਮੇਰੀ ਪੂਰੈ ਗੁਰੂ ਕਮਾਈ ॥੧੨॥ ghaal siaanap ukat na meree poorai guroo kamaaee |12|

35

ਜਪ ਤਪ ਸੰਜਮ ਸੁਚਿ ਹੈ ਸੋਈ ਆਪੇ ਕਰੇ ਕਰਾਈ ॥੧੩॥ jap tap sanjam such hai soee aape kare karaaee |13|

36

ਪੁਤ੍ਰ ਕਲਤ੍ਰ ਮਹਾ ਬਿਖਿਆ ਮਹਿ ਗੁਰਿ ਸਾਚੈ ਲਾਇ ਤਰਾਈ ॥੧੪॥ putr kalatr mahaa bikhiaa meh gur saachai laae taraaee |14|

Original Gurmukhi with romanized transliteration, via the GurbaniNow API. An English translation will be added once a cleared translation is available.