Sikhism
Ang-801 86
Text
ਬਡੈ ਭਾਗਿ ਸਾਧਸੰਗੁ ਪਾਇਓ ॥੧॥ baddai bhaag saadhasang paaeo |1|
ਬਿਨੁ ਗੁਰ ਪੂਰੇ ਨਾਹੀ ਉਧਾਰੁ ॥ bin gur poore naahee udhaar |
ਬਾਬਾ ਨਾਨਕੁ ਆਖੈ ਏਹੁ ਬੀਚਾਰੁ ॥੨॥੧੧॥ baabaa naanak aakhai ehu beechaar |2|11|
ਰਾਗੁ ਰਾਮਕਲੀ ਮਹਲਾ ੫ ਘਰੁ ੨ ॥ raag raamakalee mahalaa 5 ghar 2 |
ੴ ਸਤਿਗੁਰ ਪ੍ਰਸਾਦਿ ॥ ik oankaar satigur prasaad |
ਚਾਰਿ ਪੁਕਾਰਹਿ ਨਾ ਤੂ ਮਾਨਹਿ ॥ chaar pukaareh naa too maaneh |
ਖਟੁ ਭੀ ਏਕਾ ਬਾਤ ਵਖਾਨਹਿ ॥ khatt bhee ekaa baat vakhaaneh |
ਦਸ ਅਸਟੀ ਮਿਲਿ ਏਕੋ ਕਹਿਆ ॥ das asattee mil eko kahiaa |
ਤਾ ਭੀ ਜੋਗੀ ਭੇਦੁ ਨ ਲਹਿਆ ॥੧॥ taa bhee jogee bhed na lahiaa |1|
ਕਿੰਕੁਰੀ ਅਨੂਪ ਵਾਜੈ ॥ kinkuree anoop vaajai |
ਜੋਗੀਆ ਮਤਵਾਰੋ ਰੇ ॥੧॥ ਰਹਾਉ ॥ jogeea matavaaro re |1| rahaau |
ਪ੍ਰਥਮੇ ਵਸਿਆ ਸਤ ਕਾ ਖੇੜਾ ॥ prathame vasiaa sat kaa kherraa |
ਤ੍ਰਿਤੀਏ ਮਹਿ ਕਿਛੁ ਭਇਆ ਦੁਤੇੜਾ ॥ tritee meh kichh bheaa duterraa |
ਦੁਤੀਆ ਅਰਧੋ ਅਰਧਿ ਸਮਾਇਆ ॥ duteea aradho aradh samaaeaa |
ਏਕੁ ਰਹਿਆ ਤਾ ਏਕੁ ਦਿਖਾਇਆ ॥੨॥ ek rahiaa taa ek dikhaaeaa |2|
ਏਕੈ ਸੂਤਿ ਪਰੋਏ ਮਣੀਏ ॥ ekai soot paroe manee |
ਗਾਠੀ ਭਿਨਿ ਭਿਨਿ ਭਿਨਿ ਭਿਨਿ ਤਣੀਏ ॥ gaatthee bhin bhin bhin bhin tanee |
ਫਿਰਤੀ ਮਾਲਾ ਬਹੁ ਬਿਧਿ ਭਾਇ ॥ firatee maalaa bahu bidh bhaae |
ਖਿੰਚਿਆ ਸੂਤੁ ਤ ਆਈ ਥਾਇ ॥੩॥ khinchiaa soot ta aaee thaae |3|
ਚਹੁ ਮਹਿ ਏਕੈ ਮਟੁ ਹੈ ਕੀਆ ॥ chahu meh ekai matt hai keea |
ਤਹ ਬਿਖੜੇ ਥਾਨ ਅਨਿਕ ਖਿੜਕੀਆ ॥ teh bikharre thaan anik khirrakeea |
ਖੋਜਤ ਖੋਜਤ ਦੁਆਰੇ ਆਇਆ ॥ khojat khojat duaare aaeaa |
ਤਾ ਨਾਨਕ ਜੋਗੀ ਮਹਲੁ ਘਰੁ ਪਾਇਆ ॥੪॥ taa naanak jogee mehal ghar paaeaa |4|
ਇਉ ਕਿੰਕੁਰੀ ਆਨੂਪ ਵਾਜੈ ॥ eiau kinkuree aanoop vaajai |
ਸੁਣਿ ਜੋਗੀ ਕੈ ਮਨਿ ਮੀਠੀ ਲਾਗੈ ॥੧॥ ਰਹਾਉ ਦੂਜਾ ॥੧॥੧੨॥ sun jogee kai man meetthee laagai |1| rahaau doojaa |1|12|
ਰਾਮਕਲੀ ਮਹਲਾ ੫ ॥ raamakalee mahalaa 5 |
ਤਾਗਾ ਕਰਿ ਕੈ ਲਾਈ ਥਿਗਲੀ ॥ taagaa kar kai laaee thigalee |
ਲਉ ਨਾੜੀ ਸੂਆ ਹੈ ਅਸਤੀ ॥ lau naarree sooaa hai asatee |
ਅੰਭੈ ਕਾ ਕਰਿ ਡੰਡਾ ਧਰਿਆ ॥ anbhai kaa kar ddanddaa dhariaa |
ਕਿਆ ਤੂ ਜੋਗੀ ਗਰਬਹਿ ਪਰਿਆ ॥੧॥ kiaa too jogee garabeh pariaa |1|
ਜਪਿ ਨਾਥੁ ਦਿਨੁ ਰੈਨਾਈ ॥ jap naath din rainaaee |
ਤੇਰੀ ਖਿੰਥਾ ਦੋ ਦਿਹਾਈ ॥੧॥ ਰਹਾਉ ॥ teree khinthaa do dihaaee |1| rahaau |
ਗਹਰੀ ਬਿਭੂਤ ਲਾਇ ਬੈਠਾ ਤਾੜੀ ॥ gaharee bibhoot laae baitthaa taarree |
ਮੇਰੀ ਤੇਰੀ ਮੁੰਦ੍ਰਾ ਧਾਰੀ ॥ meree teree mundraa dhaaree |
ਮਾਗਹਿ ਟੂਕਾ ਤ੍ਰਿਪਤਿ ਨ ਪਾਵੈ ॥ maageh ttookaa tripat na paavai |
ਨਾਥੁ ਛੋਡਿ ਜਾਚਹਿ ਲਾਜ ਨ ਆਵੈ ॥੨॥ naath chhodd jaacheh laaj na aavai |2|
ਚਲ ਚਿਤ ਜੋਗੀ ਆਸਣੁ ਤੇਰਾ ॥ chal chit jogee aasan teraa |
ਸਿੰਙੀ ਵਾਜੈ ਨਿਤ ਉਦਾਸੇਰਾ ॥ singee vaajai nit udaaseraa |
ਗੁਰ ਗੋਰਖ ਕੀ ਤੈ ਬੂਝ ਨ ਪਾਈ ॥ gur gorakh kee tai boojh na paaee |
ਫਿਰਿ ਫਿਰਿ ਜੋਗੀ ਆਵੈ ਜਾਈ ॥੩॥ fir fir jogee aavai jaaee |3|
ਜਿਸ ਨੋ ਹੋਆ ਨਾਥੁ ਕ੍ਰਿਪਾਲਾ ॥ jis no hoaa naath kripaalaa |
ਰਹਰਾਸਿ ਹਮਾਰੀ ਗੁਰ ਗੋਪਾਲਾ ॥ raharaas hamaaree gur gopaalaa |
ਨਾਮੈ ਖਿੰਥਾ ਨਾਮੈ ਬਸਤਰੁ ॥ naamai khinthaa naamai basatar |
ਜਨ ਨਾਨਕ ਜੋਗੀ ਹੋਆ ਅਸਥਿਰੁ ॥੪॥ jan naanak jogee hoaa asathir |4|
ਇਉ ਜਪਿਆ ਨਾਥੁ ਦਿਨੁ ਰੈਨਾਈ ॥ eiau japiaa naath din rainaaee |
ਹੁਣਿ ਪਾਇਆ ਗੁਰੁ ਗੋਸਾਈ ॥੧॥ ਰਹਾਉ ਦੂਜਾ ॥੨॥੧੩॥ hun paaeaa gur gosaaee |1| rahaau doojaa |2|13|
ਰਾਮਕਲੀ ਮਹਲਾ ੫ ॥ raamakalee mahalaa 5 |
ਕਰਨ ਕਰਾਵਨ ਸੋਈ ॥ karan karaavan soee |
ਆਨ ਨ ਦੀਸੈ ਕੋਈ ॥ aan na deesai koee |
ਠਾਕੁਰੁ ਮੇਰਾ ਸੁਘੜੁ ਸੁਜਾਨਾ ॥ tthaakur meraa sugharr sujaanaa |
ਗੁਰਮੁਖਿ ਮਿਲਿਆ ਰੰਗੁ ਮਾਨਾ ॥੧॥ guramukh miliaa rang maanaa |1|
ਐਸੋ ਰੇ ਹਰਿ ਰਸੁ ਮੀਠਾ ॥ aiso re har ras meetthaa |
ਗੁਰਮੁਖਿ ਕਿਨੈ ਵਿਰਲੈ ਡੀਠਾ ॥੧॥ ਰਹਾਉ ॥ guramukh kinai viralai ddeetthaa |1| rahaau |
ਨਿਰਮਲ ਜੋਤਿ ਅੰਮ੍ਰਿਤੁ ਹਰਿ ਨਾਮ ॥ niramal jot amrit har naam |
Original Gurmukhi with romanized transliteration, via the GurbaniNow API. An English translation will be added once a cleared translation is available.