Sikhism
Ang-801 63
Text
ਲਾਲ ਨਾਮ ਜਾ ਕੈ ਭਰੇ ਭੰਡਾਰ ॥ laal naam jaa kai bhare bhanddaar |
ਸਗਲ ਘਟਾ ਦੇਵੈ ਆਧਾਰ ॥੩॥ sagal ghattaa devai aadhaar |3|
ਸਤਿ ਪੁਰਖੁ ਜਾ ਕੋ ਹੈ ਨਾਉ ॥ sat purakh jaa ko hai naau |
ਮਿਟਹਿ ਕੋਟਿ ਅਘ ਨਿਮਖ ਜਸੁ ਗਾਉ ॥ mitteh kott agh nimakh jas gaau |
ਬਾਲ ਸਖਾਈ ਭਗਤਨ ਕੋ ਮੀਤ ॥ baal sakhaaee bhagatan ko meet |
ਪ੍ਰਾਨ ਅਧਾਰ ਨਾਨਕ ਹਿਤ ਚੀਤ ॥੪॥੧॥੩॥ praan adhaar naanak hit cheet |4|1|3|
ਗੋਂਡ ਮਹਲਾ ੫ ॥ gondd mahalaa 5 |
ਨਾਮ ਸੰਗਿ ਕੀਨੋ ਬਿਉਹਾਰੁ ॥ naam sang keeno biauhaar |
ਨਾਮੋੁ ਹੀ ਇਸੁ ਮਨ ਕਾ ਅਧਾਰੁ ॥ naamuo hee is man kaa adhaar |
ਨਾਮੋ ਹੀ ਚਿਤਿ ਕੀਨੀ ਓਟ ॥ naamo hee chit keenee ott |
ਨਾਮੁ ਜਪਤ ਮਿਟਹਿ ਪਾਪ ਕੋਟਿ ॥੧॥ naam japat mitteh paap kott |1|
ਰਾਸਿ ਦੀਈ ਹਰਿ ਏਕੋ ਨਾਮੁ ॥ raas deeee har eko naam |
ਮਨ ਕਾ ਇਸਟੁ ਗੁਰ ਸੰਗਿ ਧਿਆਨੁ ॥੧॥ ਰਹਾਉ ॥ man kaa isatt gur sang dhiaan |1| rahaau |
ਨਾਮੁ ਹਮਾਰੇ ਜੀਅ ਕੀ ਰਾਸਿ ॥ naam hamaare jeea kee raas |
ਨਾਮੋ ਸੰਗੀ ਜਤ ਕਤ ਜਾਤ ॥ naamo sangee jat kat jaat |
ਨਾਮੋ ਹੀ ਮਨਿ ਲਾਗਾ ਮੀਠਾ ॥ naamo hee man laagaa meetthaa |
ਜਲਿ ਥਲਿ ਸਭ ਮਹਿ ਨਾਮੋ ਡੀਠਾ ॥੨॥ jal thal sabh meh naamo ddeetthaa |2|
ਨਾਮੇ ਦਰਗਹ ਮੁਖ ਉਜਲੇ ॥ naame daragah mukh ujale |
ਨਾਮੇ ਸਗਲੇ ਕੁਲ ਉਧਰੇ ॥ naame sagale kul udhare |
ਨਾਮਿ ਹਮਾਰੇ ਕਾਰਜ ਸੀਧ ॥ naam hamaare kaaraj seedh |
ਨਾਮ ਸੰਗਿ ਇਹੁ ਮਨੂਆ ਗੀਧ ॥੩॥ naam sang ihu manooaa geedh |3|
ਨਾਮੇ ਹੀ ਹਮ ਨਿਰਭਉ ਭਏ ॥ naame hee ham nirbhau bhe |
ਨਾਮੇ ਆਵਨ ਜਾਵਨ ਰਹੇ ॥ naame aavan jaavan rahe |
ਗੁਰਿ ਪੂਰੈ ਮੇਲੇ ਗੁਣਤਾਸ ॥ gur poorai mele gunataas |
ਕਹੁ ਨਾਨਕ ਸੁਖਿ ਸਹਜਿ ਨਿਵਾਸੁ ॥੪॥੨॥੪॥ kahu naanak sukh sehaj nivaas |4|2|4|
ਗੋਂਡ ਮਹਲਾ ੫ ॥ gondd mahalaa 5 |
ਨਿਮਾਨੇ ਕਉ ਜੋ ਦੇਤੋ ਮਾਨੁ ॥ nimaane kau jo deto maan |
ਸਗਲ ਭੂਖੇ ਕਉ ਕਰਤਾ ਦਾਨੁ ॥ sagal bhookhe kau karataa daan |
ਗਰਭ ਘੋਰ ਮਹਿ ਰਾਖਨਹਾਰੁ ॥ garabh ghor meh raakhanahaar |
ਤਿਸੁ ਠਾਕੁਰ ਕਉ ਸਦਾ ਨਮਸਕਾਰੁ ॥੧॥ tis tthaakur kau sadaa namasakaar |1|
ਐਸੋ ਪ੍ਰਭੁ ਮਨ ਮਾਹਿ ਧਿਆਇ ॥ aiso prabh man maeh dhiaae |
ਘਟਿ ਅਵਘਟਿ ਜਤ ਕਤਹਿ ਸਹਾਇ ॥੧॥ ਰਹਾਉ ॥ ghatt avaghatt jat kateh sahaae |1| rahaau |
ਰੰਕੁ ਰਾਉ ਜਾ ਕੈ ਏਕ ਸਮਾਨਿ ॥ rank raau jaa kai ek samaan |
ਕੀਟ ਹਸਤਿ ਸਗਲ ਪੂਰਾਨ ॥ keett hasat sagal pooraan |
ਬੀਓ ਪੂਛਿ ਨ ਮਸਲਤਿ ਧਰੈ ॥ beeo poochh na masalat dharai |
ਜੋ ਕਿਛੁ ਕਰੈ ਸੁ ਆਪਹਿ ਕਰੈ ॥੨॥ jo kichh karai su aapeh karai |2|
ਜਾ ਕਾ ਅੰਤੁ ਨ ਜਾਨਸਿ ਕੋਇ ॥ jaa kaa ant na jaanas koe |
ਆਪੇ ਆਪਿ ਨਿਰੰਜਨੁ ਸੋਇ ॥ aape aap niranjan soe |
ਆਪਿ ਅਕਾਰੁ ਆਪਿ ਨਿਰੰਕਾਰੁ ॥ aap akaar aap nirankaar |
ਘਟ ਘਟ ਘਟਿ ਸਭ ਘਟ ਆਧਾਰੁ ॥੩॥ ghatt ghatt ghatt sabh ghatt aadhaar |3|
ਨਾਮ ਰੰਗਿ ਭਗਤ ਭਏ ਲਾਲ ॥ naam rang bhagat bhe laal |
ਜਸੁ ਕਰਤੇ ਸੰਤ ਸਦਾ ਨਿਹਾਲ ॥ jas karate sant sadaa nihaal |
ਨਾਮ ਰੰਗਿ ਜਨ ਰਹੇ ਅਘਾਇ ॥ naam rang jan rahe aghaae |
ਨਾਨਕ ਤਿਨ ਜਨ ਲਾਗੈ ਪਾਇ ॥੪॥੩॥੫॥ naanak tin jan laagai paae |4|3|5|
ਗੋਂਡ ਮਹਲਾ ੫ ॥ gondd mahalaa 5 |
ਜਾ ਕੈ ਸੰਗਿ ਇਹੁ ਮਨੁ ਨਿਰਮਲੁ ॥ jaa kai sang ihu man niramal |
ਜਾ ਕੈ ਸੰਗਿ ਹਰਿ ਹਰਿ ਸਿਮਰਨੁ ॥ jaa kai sang har har simaran |
ਜਾ ਕੈ ਸੰਗਿ ਕਿਲਬਿਖ ਹੋਹਿ ਨਾਸ ॥ jaa kai sang kilabikh hohi naas |
ਜਾ ਕੈ ਸੰਗਿ ਰਿਦੈ ਪਰਗਾਸ ॥੧॥ jaa kai sang ridai paragaas |1|
ਸੇ ਸੰਤਨ ਹਰਿ ਕੇ ਮੇਰੇ ਮੀਤ ॥ se santan har ke mere meet |
ਕੇਵਲ ਨਾਮੁ ਗਾਈਐ ਜਾ ਕੈ ਨੀਤ ॥੧॥ ਰਹਾਉ ॥ keval naam gaaeeai jaa kai neet |1| rahaau |
ਜਾ ਕੈ ਮੰਤ੍ਰਿ ਹਰਿ ਹਰਿ ਮਨਿ ਵਸੈ ॥ jaa kai mantr har har man vasai |
ਜਾ ਕੈ ਉਪਦੇਸਿ ਭਰਮੁ ਭਉ ਨਸੈ ॥ jaa kai upades bharam bhau nasai |
ਜਾ ਕੈ ਕੀਰਤਿ ਨਿਰਮਲ ਸਾਰ ॥ jaa kai keerat niramal saar |
ਜਾ ਕੀ ਰੇਨੁ ਬਾਂਛੈ ਸੰਸਾਰ ॥੨॥ jaa kee ren baanchhai sansaar |2|
ਕੋਟਿ ਪਤਿਤ ਜਾ ਕੈ ਸੰਗਿ ਉਧਾਰ ॥ kott patit jaa kai sang udhaar |
ਏਕੁ ਨਿਰੰਕਾਰੁ ਜਾ ਕੈ ਨਾਮ ਅਧਾਰ ॥ ek nirankaar jaa kai naam adhaar |
ਸਰਬ ਜੀਆਂ ਕਾ ਜਾਨੈ ਭੇਉ ॥ sarab jeean kaa jaanai bheo |
ਕ੍ਰਿਪਾ ਨਿਧਾਨ ਨਿਰੰਜਨ ਦੇਉ ॥੩॥ kripaa nidhaan niranjan deo |3|
ਪਾਰਬ੍ਰਹਮ ਜਬ ਭਏ ਕ੍ਰਿਪਾਲ ॥ paarabraham jab bhe kripaal |
ਤਬ ਭੇਟੇ ਗੁਰ ਸਾਧ ਦਇਆਲ ॥ tab bhette gur saadh deaal |
Original Gurmukhi with romanized transliteration, via the GurbaniNow API. An English translation will be added once a cleared translation is available.