Sikhism
Ang-801 100
Text
ਰਾਮਕਲੀ ਮਹਲਾ ੫ ॥ raamakalee mahalaa 5 |
ੲੰੀਧਨ ਤੇ ਬੈਸੰਤਰੁ ਭਾਗੈ ॥ eneedhan te baisantar bhaagai |
ਮਾਟੀ ਕਉ ਜਲੁ ਦਹ ਦਿਸ ਤਿਆਗੈ ॥ maattee kau jal deh dis tiaagai |
ਊਪਰਿ ਚਰਨ ਤਲੈ ਆਕਾਸੁ ॥ aoopar charan talai aakaas |
ਘਟ ਮਹਿ ਸਿੰਧੁ ਕੀਓ ਪਰਗਾਸੁ ॥੧॥ ghatt meh sindh keeo paragaas |1|
ਐਸਾ ਸੰਮ੍ਰਥੁ ਹਰਿ ਜੀਉ ਆਪਿ ॥ aisaa samrath har jeeo aap |
ਨਿਮਖ ਨ ਬਿਸਰੈ ਜੀਅ ਭਗਤਨ ਕੈ ਆਠ ਪਹਰ ਮਨ ਤਾ ਕਉ ਜਾਪਿ ॥੧॥ ਰਹਾਉ ॥ nimakh na bisarai jeea bhagatan kai aatth pehar man taa kau jaap |1| rahaau |
ਪ੍ਰਥਮੇ ਮਾਖਨੁ ਪਾਛੈ ਦੂਧੁ ॥ prathame maakhan paachhai doodh |
ਮੈਲੂ ਕੀਨੋ ਸਾਬੁਨੁ ਸੂਧੁ ॥ mailoo keeno saabun soodh |
ਭੈ ਤੇ ਨਿਰਭਉ ਡਰਤਾ ਫਿਰੈ ॥ bhai te nirbhau ddarataa firai |
ਹੋਂਦੀ ਕਉ ਅਣਹੋਂਦੀ ਹਿਰੈ ॥੨॥ hondee kau anahondee hirai |2|
ਦੇਹੀ ਗੁਪਤ ਬਿਦੇਹੀ ਦੀਸੈ ॥ dehee gupat bidehee deesai |
ਸਗਲੇ ਸਾਜਿ ਕਰਤ ਜਗਦੀਸੈ ॥ sagale saaj karat jagadeesai |
ਠਗਣਹਾਰ ਅਣਠਗਦਾ ਠਾਗੈ ॥ tthaganahaar anatthagadaa tthaagai |
ਬਿਨੁ ਵਖਰ ਫਿਰਿ ਫਿਰਿ ਉਠਿ ਲਾਗੈ ॥੩॥ bin vakhar fir fir utth laagai |3|
ਸੰਤ ਸਭਾ ਮਿਲਿ ਕਰਹੁ ਬਖਿਆਣ ॥ sant sabhaa mil karahu bakhiaan |
ਸਿੰਮ੍ਰਿਤਿ ਸਾਸਤ ਬੇਦ ਪੁਰਾਣ ॥ sinmrit saasat bed puraan |
ਬ੍ਰਹਮ ਬੀਚਾਰੁ ਬੀਚਾਰੇ ਕੋਇ ॥ braham beechaar beechaare koe |
ਨਾਨਕ ਤਾ ਕੀ ਪਰਮ ਗਤਿ ਹੋਇ ॥੪॥੪੩॥੫੪॥ naanak taa kee param gat hoe |4|43|54|
ਰਾਮਕਲੀ ਮਹਲਾ ੫ ॥ raamakalee mahalaa 5 |
ਜੋ ਤਿਸੁ ਭਾਵੈ ਸੋ ਥੀਆ ॥ jo tis bhaavai so theea |
ਸਦਾ ਸਦਾ ਹਰਿ ਕੀ ਸਰਣਾਈ ਪ੍ਰਭ ਬਿਨੁ ਨਾਹੀ ਆਨ ਬੀਆ ॥੧॥ ਰਹਾਉ ॥ sadaa sadaa har kee saranaaee prabh bin naahee aan beea |1| rahaau |
ਪੁਤੁ ਕਲਤ੍ਰੁ ਲਖਿਮੀ ਦੀਸੈ ਇਨ ਮਹਿ ਕਿਛੂ ਨ ਸੰਗਿ ਲੀਆ ॥ put kalatru lakhimee deesai in meh kichhoo na sang leea |
ਬਿਖੈ ਠਗਉਰੀ ਖਾਇ ਭੁਲਾਨਾ ਮਾਇਆ ਮੰਦਰੁ ਤਿਆਗਿ ਗਇਆ ॥੧॥ bikhai tthgauree khaae bhulaanaa maaeaa mandar tiaag geaa |1|
ਨਿੰਦਾ ਕਰਿ ਕਰਿ ਬਹੁਤੁ ਵਿਗੂਤਾ ਗਰਭ ਜੋਨਿ ਮਹਿ ਕਿਰਤਿ ਪਇਆ ॥ nindaa kar kar bahut vigootaa garabh jon meh kirat peaa |
ਪੁਰਬ ਕਮਾਣੇ ਛੋਡਹਿ ਨਾਹੀ ਜਮਦੂਤਿ ਗ੍ਰਾਸਿਓ ਮਹਾ ਭਇਆ ॥੨॥ purab kamaane chhoddeh naahee jamadoot graasio mahaa bheaa |2|
ਬੋਲੈ ਝੂਠੁ ਕਮਾਵੈ ਅਵਰਾ ਤ੍ਰਿਸਨ ਨ ਬੂਝੈ ਬਹੁਤੁ ਹਇਆ ॥ bolai jhootth kamaavai avaraa trisan na boojhai bahut heaa |
ਅਸਾਧ ਰੋਗੁ ਉਪਜਿਆ ਸੰਤ ਦੂਖਨਿ ਦੇਹ ਬਿਨਾਸੀ ਮਹਾ ਖਇਆ ॥੩॥ asaadh rog upajiaa sant dookhan deh binaasee mahaa kheaa |3|
ਜਿਨਹਿ ਨਿਵਾਜੇ ਤਿਨ ਹੀ ਸਾਜੇ ਆਪੇ ਕੀਨੇ ਸੰਤ ਜਇਆ ॥ jineh nivaaje tin hee saaje aape keene sant jeaa |
ਨਾਨਕ ਦਾਸ ਕੰਠਿ ਲਾਇ ਰਾਖੇ ਕਰਿ ਕਿਰਪਾ ਪਾਰਬ੍ਰਹਮ ਮਇਆ ॥੪॥੪੪॥੫੫॥ naanak daas kantth laae raakhe kar kirapaa paarabraham meaa |4|44|55|
ਰਾਮਕਲੀ ਮਹਲਾ ੫ ॥ raamakalee mahalaa 5 |
ਐਸਾ ਪੂਰਾ ਗੁਰਦੇਉ ਸਹਾਈ ॥ aisaa pooraa guradeo sahaaee |
ਜਾ ਕਾ ਸਿਮਰਨੁ ਬਿਰਥਾ ਨ ਜਾਈ ॥੧॥ ਰਹਾਉ ॥ jaa kaa simaran birathaa na jaaee |1| rahaau |
ਦਰਸਨੁ ਪੇਖਤ ਹੋਇ ਨਿਹਾਲੁ ॥ darasan pekhat hoe nihaal |
ਜਾ ਕੀ ਧੂਰਿ ਕਾਟੈ ਜਮ ਜਾਲੁ ॥ jaa kee dhoor kaattai jam jaal |
ਚਰਨ ਕਮਲ ਬਸੇ ਮੇਰੇ ਮਨ ਕੇ ॥ charan kamal base mere man ke |
ਕਾਰਜ ਸਵਾਰੇ ਸਗਲੇ ਤਨ ਕੇ ॥੧॥ kaaraj savaare sagale tan ke |1|
ਜਾ ਕੈ ਮਸਤਕਿ ਰਾਖੈ ਹਾਥੁ ॥ jaa kai masatak raakhai haath |
ਪ੍ਰਭੁ ਮੇਰੋ ਅਨਾਥ ਕੋ ਨਾਥੁ ॥ prabh mero anaath ko naath |
ਪਤਿਤ ਉਧਾਰਣੁ ਕ੍ਰਿਪਾ ਨਿਧਾਨੁ ॥ patit udhaaran kripaa nidhaan |
ਸਦਾ ਸਦਾ ਜਾਈਐ ਕੁਰਬਾਨੁ ॥੨॥ sadaa sadaa jaaeeai kurabaan |2|
ਨਿਰਮਲ ਮੰਤੁ ਦੇਇ ਜਿਸੁ ਦਾਨੁ ॥ niramal mant dee jis daan |
ਤਜਹਿ ਬਿਕਾਰ ਬਿਨਸੈ ਅਭਿਮਾਨੁ ॥ tajeh bikaar binasai abhimaan |
ਏਕੁ ਧਿਆਈਐ ਸਾਧ ਕੈ ਸੰਗਿ ॥ ek dhiaaeeai saadh kai sang |
ਪਾਪ ਬਿਨਾਸੇ ਨਾਮ ਕੈ ਰੰਗਿ ॥੩॥ paap binaase naam kai rang |3|
ਗੁਰ ਪਰਮੇਸੁਰ ਸਗਲ ਨਿਵਾਸ ॥ gur paramesur sagal nivaas |
ਘਟਿ ਘਟਿ ਰਵਿ ਰਹਿਆ ਗੁਣਤਾਸ ॥ ghatt ghatt rav rahiaa gunataas |
ਦਰਸੁ ਦੇਹਿ ਧਾਰਉ ਪ੍ਰਭ ਆਸ ॥ daras dehi dhaarau prabh aas |
ਨਿਤ ਨਾਨਕੁ ਚਿਤਵੈ ਸਚੁ ਅਰਦਾਸਿ ॥੪॥੪੫॥੫੬॥ nit naanak chitavai sach aradaas |4|45|56|
Original Gurmukhi with romanized transliteration, via the GurbaniNow API. An English translation will be added once a cleared translation is available.