Sikhism
Ang-701 97
Text
ਭਰਮਿ ਭੁਲਾਣੇ ਸਿ ਮਨਮੁਖ ਕਹੀਅਹਿ ਨਾ ਉਰਵਾਰਿ ਨ ਪਾਰੇ ॥੩॥ bharam bhulaane si manamukh kaheeeh naa uravaar na paare |3|
ਜਿਸ ਨੋ ਨਦਰਿ ਕਰੇ ਸੋਈ ਜਨੁ ਪਾਏ ਗੁਰ ਕਾ ਸਬਦੁ ਸਮੑਾਲੇ ॥ jis no nadar kare soee jan paae gur kaa sabad samaale |
ਹਰਿ ਜਨ ਮਾਇਆ ਮਾਹਿ ਨਿਸਤਾਰੇ ॥ har jan maaeaa maeh nisataare |
ਨਾਨਕ ਭਾਗੁ ਹੋਵੈ ਜਿਸੁ ਮਸਤਕਿ ਕਾਲਹਿ ਮਾਰਿ ਬਿਦਾਰੇ ॥੪॥੧॥ naanak bhaag hovai jis masatak kaaleh maar bidaare |4|1|
ਬਿਲਾਵਲੁ ਮਹਲਾ ੩ ॥ bilaaval mahalaa 3 |
ਅਤੁਲੁ ਕਿਉ ਤੋਲਿਆ ਜਾਇ ॥ atul kiau toliaa jaae |
ਦੂਜਾ ਹੋਇ ਤ ਸੋਝੀ ਪਾਇ ॥ doojaa hoe ta sojhee paae |
ਤਿਸ ਤੇ ਦੂਜਾ ਨਾਹੀ ਕੋਇ ॥ tis te doojaa naahee koe |
ਤਿਸ ਦੀ ਕੀਮਤਿ ਕਿਕੂ ਹੋਇ ॥੧॥ tis dee keemat kikoo hoe |1|
ਗੁਰ ਪਰਸਾਦਿ ਵਸੈ ਮਨਿ ਆਇ ॥ gur parasaad vasai man aae |
ਤਾ ਕੋ ਜਾਣੈ ਦੁਬਿਧਾ ਜਾਇ ॥੧॥ ਰਹਾਉ ॥ taa ko jaanai dubidhaa jaae |1| rahaau |
ਆਪਿ ਸਰਾਫੁ ਕਸਵਟੀ ਲਾਏ ॥ aap saraaf kasavattee laae |
ਆਪੇ ਪਰਖੇ ਆਪਿ ਚਲਾਏ ॥ aape parakhe aap chalaae |
ਆਪੇ ਤੋਲੇ ਪੂਰਾ ਹੋਇ ॥ aape tole pooraa hoe |
ਆਪੇ ਜਾਣੈ ਏਕੋ ਸੋਇ ॥੨॥ aape jaanai eko soe |2|
ਮਾਇਆ ਕਾ ਰੂਪੁ ਸਭੁ ਤਿਸ ਤੇ ਹੋਇ ॥ maaeaa kaa roop sabh tis te hoe |
ਜਿਸ ਨੋ ਮੇਲੇ ਸੁ ਨਿਰਮਲੁ ਹੋਇ ॥ jis no mele su niramal hoe |
ਜਿਸ ਨੋ ਲਾਏ ਲਗੈ ਤਿਸੁ ਆਇ ॥ jis no laae lagai tis aae |
ਸਭੁ ਸਚੁ ਦਿਖਾਲੇ ਤਾ ਸਚਿ ਸਮਾਇ ॥੩॥ sabh sach dikhaale taa sach samaae |3|
ਆਪੇ ਲਿਵ ਧਾਤੁ ਹੈ ਆਪੇ ॥ aape liv dhaat hai aape |
ਆਪਿ ਬੁਝਾਏ ਆਪੇ ਜਾਪੇ ॥ aap bujhaae aape jaape |
ਆਪੇ ਸਤਿਗੁਰੁ ਸਬਦੁ ਹੈ ਆਪੇ ॥ aape satigur sabad hai aape |
ਨਾਨਕ ਆਖਿ ਸੁਣਾਏ ਆਪੇ ॥੪॥੨॥ naanak aakh sunaae aape |4|2|
ਬਿਲਾਵਲੁ ਮਹਲਾ ੩ ॥ bilaaval mahalaa 3 |
ਸਾਹਿਬ ਤੇ ਸੇਵਕੁ ਸੇਵ ਸਾਹਿਬ ਤੇ ਕਿਆ ਕੋ ਕਹੈ ਬਹਾਨਾ ॥ saahib te sevak sev saahib te kiaa ko kahai bahaanaa |
ਐਸਾ ਇਕੁ ਤੇਰਾ ਖੇਲੁ ਬਨਿਆ ਹੈ ਸਭ ਮਹਿ ਏਕੁ ਸਮਾਨਾ ॥੧॥ aisaa ik teraa khel baniaa hai sabh meh ek samaanaa |1|
ਸਤਿਗੁਰਿ ਪਰਚੈ ਹਰਿ ਨਾਮਿ ਸਮਾਨਾ ॥ satigur parachai har naam samaanaa |
ਜਿਸੁ ਕਰਮੁ ਹੋਵੈ ਸੋ ਸਤਿਗੁਰੁ ਪਾਏ ਅਨਦਿਨੁ ਲਾਗੈ ਸਹਜ ਧਿਆਨਾ ॥੧॥ ਰਹਾਉ ॥ jis karam hovai so satigur paae anadin laagai sehaj dhiaanaa |1| rahaau |
ਕਿਆ ਕੋਈ ਤੇਰੀ ਸੇਵਾ ਕਰੇ ਕਿਆ ਕੋ ਕਰੇ ਅਭਿਮਾਨਾ ॥ kiaa koee teree sevaa kare kiaa ko kare abhimaanaa |
ਜਬ ਅਪੁਨੀ ਜੋਤਿ ਖਿੰਚਹਿ ਤੂ ਸੁਆਮੀ ਤਬ ਕੋਈ ਕਰਉ ਦਿਖਾ ਵਖਿਆਨਾ ॥੨॥ jab apunee jot khincheh too suaamee tab koee krau dikhaa vakhiaanaa |2|
ਆਪੇ ਗੁਰੁ ਚੇਲਾ ਹੈ ਆਪੇ ਆਪੇ ਗੁਣੀ ਨਿਧਾਨਾ ॥ aape gur chelaa hai aape aape gunee nidhaanaa |
ਜਿਉ ਆਪਿ ਚਲਾਏ ਤਿਵੈ ਕੋਈ ਚਾਲੈ ਜਿਉ ਹਰਿ ਭਾਵੈ ਭਗਵਾਨਾ ॥੩॥ jiau aap chalaae tivai koee chaalai jiau har bhaavai bhagavaanaa |3|
ਕਹਤ ਨਾਨਕੁ ਤੂ ਸਾਚਾ ਸਾਹਿਬੁ ਕਉਣੁ ਜਾਣੈ ਤੇਰੇ ਕਾਮਾਂ ॥ kehat naanak too saachaa saahib kaun jaanai tere kaamaan |
ਇਕਨਾ ਘਰ ਮਹਿ ਦੇ ਵਡਿਆਈ ਇਕਿ ਭਰਮਿ ਭਵਹਿ ਅਭਿਮਾਨਾ ॥੪॥੩॥ eikanaa ghar meh de vaddiaaee ik bharam bhaveh abhimaanaa |4|3|
ਬਿਲਾਵਲੁ ਮਹਲਾ ੩ ॥ bilaaval mahalaa 3 |
ਪੂਰਾ ਥਾਟੁ ਬਣਾਇਆ ਪੂਰੈ ਵੇਖਹੁ ਏਕ ਸਮਾਨਾ ॥ pooraa thaatt banaaeaa poorai vekhahu ek samaanaa |
ਇਸੁ ਪਰਪੰਚ ਮਹਿ ਸਾਚੇ ਨਾਮ ਕੀ ਵਡਿਆਈ ਮਤੁ ਕੋ ਧਰਹੁ ਗੁਮਾਨਾ ॥੧॥ eis parapanch meh saache naam kee vaddiaaee mat ko dharahu gumaanaa |1|
ਸਤਿਗੁਰ ਕੀ ਜਿਸ ਨੋ ਮਤਿ ਆਵੈ ਸੋ ਸਤਿਗੁਰ ਮਾਹਿ ਸਮਾਨਾ ॥ satigur kee jis no mat aavai so satigur maeh samaanaa |
ਇਹ ਬਾਣੀ ਜੋ ਜੀਅਹੁ ਜਾਣੈ ਤਿਸੁ ਅੰਤਰਿ ਰਵੈ ਹਰਿ ਨਾਮਾ ॥੧॥ ਰਹਾਉ ॥ eih baanee jo jeeahu jaanai tis antar ravai har naamaa |1| rahaau |
ਚਹੁ ਜੁਗਾ ਕਾ ਹੁਣਿ ਨਿਬੇੜਾ ਨਰ ਮਨੁਖਾ ਨੋ ਏਕੁ ਨਿਧਾਨਾ ॥ chahu jugaa kaa hun niberraa nar manukhaa no ek nidhaanaa |
ਜਤੁ ਸੰਜਮ ਤੀਰਥ ਓਨਾ ਜੁਗਾ ਕਾ ਧਰਮੁ ਹੈ ਕਲਿ ਮਹਿ ਕੀਰਤਿ ਹਰਿ ਨਾਮਾ ॥੨॥ jat sanjam teerath onaa jugaa kaa dharam hai kal meh keerat har naamaa |2|
ਜੁਗਿ ਜੁਗਿ ਆਪੋ ਆਪਣਾ ਧਰਮੁ ਹੈ ਸੋਧਿ ਦੇਖਹੁ ਬੇਦ ਪੁਰਾਨਾ ॥ jug jug aapo aapanaa dharam hai sodh dekhahu bed puraanaa |
ਗੁਰਮੁਖਿ ਜਿਨੀ ਧਿਆਇਆ ਹਰਿ ਹਰਿ ਜਗਿ ਤੇ ਪੂਰੇ ਪਰਵਾਨਾ ॥੩॥ guramukh jinee dhiaaeaa har har jag te poore paravaanaa |3|
Original Gurmukhi with romanized transliteration, via the GurbaniNow API. An English translation will be added once a cleared translation is available.