Sikhism
Ang-701 64
Text
ਬਾਬੁਲਿ ਦਿਤੜੀ ਦੂਰਿ ਨਾ ਆਵੈ ਘਰਿ ਪੇਈਐ ਬਲਿ ਰਾਮ ਜੀਉ ॥ baabul ditarree door naa aavai ghar peeeai bal raam jeeo |
ਰਹਸੀ ਵੇਖਿ ਹਦੂਰਿ ਪਿਰਿ ਰਾਵੀ ਘਰਿ ਸੋਹੀਐ ਬਲਿ ਰਾਮ ਜੀਉ ॥ rahasee vekh hadoor pir raavee ghar soheeai bal raam jeeo |
ਸਾਚੇ ਪਿਰ ਲੋੜੀ ਪ੍ਰੀਤਮ ਜੋੜੀ ਮਤਿ ਪੂਰੀ ਪਰਧਾਨੇ ॥ saache pir lorree preetam jorree mat pooree paradhaane |
ਸੰਜੋਗੀ ਮੇਲਾ ਥਾਨਿ ਸੁਹੇਲਾ ਗੁਣਵੰਤੀ ਗੁਰ ਗਿਆਨੇ ॥ sanjogee melaa thaan suhelaa gunavantee gur giaane |
ਸਤੁ ਸੰਤੋਖੁ ਸਦਾ ਸਚੁ ਪਲੈ ਸਚੁ ਬੋਲੈ ਪਿਰ ਭਾਏ ॥ sat santokh sadaa sach palai sach bolai pir bhaae |
ਨਾਨਕ ਵਿਛੁੜਿ ਨਾ ਦੁਖੁ ਪਾਏ ਗੁਰਮਤਿ ਅੰਕਿ ਸਮਾਏ ॥੪॥੧॥ naanak vichhurr naa dukh paae guramat ank samaae |4|1|
ਰਾਗੁ ਸੂਹੀ ਮਹਲਾ ੧ ਛੰਤੁ ਘਰੁ ੨ ॥ raag soohee mahalaa 1 chhant ghar 2 |
ੴ ਸਤਿਗੁਰ ਪ੍ਰਸਾਦਿ ॥ ik oankaar satigur prasaad |
ਹਮ ਘਰਿ ਸਾਜਨ ਆਏ ॥ ham ghar saajan aae |
ਸਾਚੈ ਮੇਲਿ ਮਿਲਾਏ ॥ saachai mel milaae |
ਸਹਜਿ ਮਿਲਾਏ ਹਰਿ ਮਨਿ ਭਾਏ ਪੰਚ ਮਿਲੇ ਸੁਖੁ ਪਾਇਆ ॥ sehaj milaae har man bhaae panch mile sukh paaeaa |
ਸਾਈ ਵਸਤੁ ਪਰਾਪਤਿ ਹੋਈ ਜਿਸੁ ਸੇਤੀ ਮਨੁ ਲਾਇਆ ॥ saaee vasat paraapat hoee jis setee man laaeaa |
ਅਨਦਿਨੁ ਮੇਲੁ ਭਇਆ ਮਨੁ ਮਾਨਿਆ ਘਰ ਮੰਦਰ ਸੋਹਾਏ ॥ anadin mel bheaa man maaniaa ghar mandar sohaae |
ਪੰਚ ਸਬਦ ਧੁਨਿ ਅਨਹਦ ਵਾਜੇ ਹਮ ਘਰਿ ਸਾਜਨ ਆਏ ॥੧॥ panch sabad dhun anahad vaaje ham ghar saajan aae |1|
ਆਵਹੁ ਮੀਤ ਪਿਆਰੇ ॥ aavahu meet piaare |
ਮੰਗਲ ਗਾਵਹੁ ਨਾਰੇ ॥ mangal gaavahu naare |
ਸਚੁ ਮੰਗਲੁ ਗਾਵਹੁ ਤਾ ਪ੍ਰਭ ਭਾਵਹੁ ਸੋਹਿਲੜਾ ਜੁਗ ਚਾਰੇ ॥ sach mangal gaavahu taa prabh bhaavahu sohilarraa jug chaare |
ਅਪਨੈ ਘਰਿ ਆਇਆ ਥਾਨਿ ਸੁਹਾਇਆ ਕਾਰਜ ਸਬਦਿ ਸਵਾਰੇ ॥ apanai ghar aaeaa thaan suhaaeaa kaaraj sabad savaare |
ਗਿਆਨ ਮਹਾ ਰਸੁ ਨੇਤ੍ਰੀ ਅੰਜਨੁ ਤ੍ਰਿਭਵਣ ਰੂਪੁ ਦਿਖਾਇਆ ॥ giaan mahaa ras netree anjan tribhavan roop dikhaaeaa |
ਸਖੀ ਮਿਲਹੁ ਰਸਿ ਮੰਗਲੁ ਗਾਵਹੁ ਹਮ ਘਰਿ ਸਾਜਨੁ ਆਇਆ ॥੨॥ sakhee milahu ras mangal gaavahu ham ghar saajan aaeaa |2|
ਮਨੁ ਤਨੁ ਅੰਮ੍ਰਿਤਿ ਭਿੰਨਾ ॥ man tan amrit bhinaa |
ਅੰਤਰਿ ਪ੍ਰੇਮੁ ਰਤੰਨਾ ॥ antar prem ratanaa |
ਅੰਤਰਿ ਰਤਨੁ ਪਦਾਰਥੁ ਮੇਰੈ ਪਰਮ ਤਤੁ ਵੀਚਾਰੋ ॥ antar ratan padaarath merai param tat veechaaro |
ਜੰਤ ਭੇਖ ਤੂ ਸਫਲਿਓ ਦਾਤਾ ਸਿਰਿ ਸਿਰਿ ਦੇਵਣਹਾਰੋ ॥ jant bhekh too safalio daataa sir sir devanahaaro |
ਤੂ ਜਾਨੁ ਗਿਆਨੀ ਅੰਤਰਜਾਮੀ ਆਪੇ ਕਾਰਣੁ ਕੀਨਾ ॥ too jaan giaanee antarajaamee aape kaaran keenaa |
ਸੁਨਹੁ ਸਖੀ ਮਨੁ ਮੋਹਨਿ ਮੋਹਿਆ ਤਨੁ ਮਨੁ ਅੰਮ੍ਰਿਤਿ ਭੀਨਾ ॥੩॥ sunahu sakhee man mohan mohiaa tan man amrit bheenaa |3|
ਆਤਮ ਰਾਮੁ ਸੰਸਾਰਾ ॥ aatam raam sansaaraa |
ਸਾਚਾ ਖੇਲੁ ਤੁਮੑਾਰਾ ॥ saachaa khel tumaaraa |
ਸਚੁ ਖੇਲੁ ਤੁਮੑਾਰਾ ਅਗਮ ਅਪਾਰਾ ਤੁਧੁ ਬਿਨੁ ਕਉਣੁ ਬੁਝਾਏ ॥ sach khel tumaaraa agam apaaraa tudh bin kaun bujhaae |
ਸਿਧ ਸਾਧਿਕ ਸਿਆਣੇ ਕੇਤੇ ਤੁਝ ਬਿਨੁ ਕਵਣੁ ਕਹਾਏ ॥ sidh saadhik siaane kete tujh bin kavan kahaae |
ਕਾਲੁ ਬਿਕਾਲੁ ਭਏ ਦੇਵਾਨੇ ਮਨੁ ਰਾਖਿਆ ਗੁਰਿ ਠਾਏ ॥ kaal bikaal bhe devaane man raakhiaa gur tthaae |
ਨਾਨਕ ਅਵਗਣ ਸਬਦਿ ਜਲਾਏ ਗੁਣ ਸੰਗਮਿ ਪ੍ਰਭੁ ਪਾਏ ॥੪॥੧॥੨॥ naanak avagan sabad jalaae gun sangam prabh paae |4|1|2|
ਰਾਗੁ ਸੂਹੀ ਮਹਲਾ ੧ ਘਰੁ ੩ ॥ raag soohee mahalaa 1 ghar 3 |
ੴ ਸਤਿਗੁਰ ਪ੍ਰਸਾਦਿ ॥ ik oankaar satigur prasaad |
ਆਵਹੁ ਸਜਣਾ ਹਉ ਦੇਖਾ ਦਰਸਨੁ ਤੇਰਾ ਰਾਮ ॥ aavahu sajanaa hau dekhaa darasan teraa raam |
ਘਰਿ ਆਪਨੜੈ ਖੜੀ ਤਕਾ ਮੈ ਮਨਿ ਚਾਉ ਘਨੇਰਾ ਰਾਮ ॥ ghar aapanarrai kharree takaa mai man chaau ghaneraa raam |
ਮਨਿ ਚਾਉ ਘਨੇਰਾ ਸੁਣਿ ਪ੍ਰਭ ਮੇਰਾ ਮੈ ਤੇਰਾ ਭਰਵਾਸਾ ॥ man chaau ghaneraa sun prabh meraa mai teraa bharavaasaa |
ਦਰਸਨੁ ਦੇਖਿ ਭਈ ਨਿਹਕੇਵਲ ਜਨਮ ਮਰਣ ਦੁਖੁ ਨਾਸਾ ॥ darasan dekh bhee nihakeval janam maran dukh naasaa |
Original Gurmukhi with romanized transliteration, via the GurbaniNow API. An English translation will be added once a cleared translation is available.