Sikhism
Ang-701 46
Text
ਰਾਗੁ ਸੂਹੀ ਮਹਲਾ ੫ ਘਰੁ ੫ ਪੜਤਾਲ ॥ raag soohee mahalaa 5 ghar 5 parrataal |
ੴ ਸਤਿਗੁਰ ਪ੍ਰਸਾਦਿ ॥ ik oankaar satigur prasaad |
ਪ੍ਰੀਤਿ ਪ੍ਰੀਤਿ ਗੁਰੀਆ ਮੋਹਨ ਲਾਲਨਾ ॥ preet preet gureea mohan laalanaa |
ਜਪਿ ਮਨ ਗੋਬਿੰਦ ਏਕੈ ਅਵਰੁ ਨਹੀ ਕੋ ਲੇਖੈ ਸੰਤ ਲਾਗੁ ਮਨਹਿ ਛਾਡੁ ਦੁਬਿਧਾ ਕੀ ਕੁਰੀਆ ॥੧॥ ਰਹਾਉ ॥ jap man gobind ekai avar nahee ko lekhai sant laag maneh chhaadd dubidhaa kee kureea |1| rahaau |
ਨਿਰਗੁਨ ਹਰੀਆ ਸਰਗੁਨ ਧਰੀਆ ਅਨਿਕ ਕੋਠਰੀਆ ਭਿੰਨ ਭਿੰਨ ਭਿੰਨ ਭਿਨ ਕਰੀਆ ॥ niragun hareea saragun dhareea anik kotthareea bhin bhin bhin bhin kareea |
ਵਿਚਿ ਮਨ ਕੋਟਵਰੀਆ ॥ vich man kottavareea |
ਨਿਜ ਮੰਦਰਿ ਪਿਰੀਆ ॥ nij mandar pireea |
ਤਹਾ ਆਨਦ ਕਰੀਆ ॥ tahaa aanad kareea |
ਨਹ ਮਰੀਆ ਨਹ ਜਰੀਆ ॥੧॥ neh mareea neh jareea |1|
ਕਿਰਤਨਿ ਜੁਰੀਆ ਬਹੁ ਬਿਧਿ ਫਿਰੀਆ ਪਰ ਕਉ ਹਿਰੀਆ ॥ kiratan jureea bahu bidh fireea par kau hireea |
ਬਿਖਨਾ ਘਿਰੀਆ ॥ bikhanaa ghireea |
ਅਬ ਸਾਧੂ ਸੰਗਿ ਪਰੀਆ ॥ ab saadhoo sang pareea |
ਹਰਿ ਦੁਆਰੈ ਖਰੀਆ ॥ har duaarai khareea |
ਦਰਸਨੁ ਕਰੀਆ ॥ darasan kareea |
ਨਾਨਕ ਗੁਰ ਮਿਰੀਆ ॥ naanak gur mireea |
ਬਹੁਰਿ ਨ ਫਿਰੀਆ ॥੨॥੧॥੪੪॥ bahur na fireea |2|1|44|
ਸੂਹੀ ਮਹਲਾ ੫ ॥ soohee mahalaa 5 |
ਰਾਸਿ ਮੰਡਲੁ ਕੀਨੋ ਆਖਾਰਾ ॥ raas manddal keeno aakhaaraa |
ਸਗਲੋ ਸਾਜਿ ਰਖਿਓ ਪਾਸਾਰਾ ॥੧॥ ਰਹਾਉ ॥ sagalo saaj rakhio paasaaraa |1| rahaau |
ਬਹੁ ਬਿਧਿ ਰੂਪ ਰੰਗ ਆਪਾਰਾ ॥ bahu bidh roop rang aapaaraa |
ਪੇਖੈ ਖੁਸੀ ਭੋਗ ਨਹੀ ਹਾਰਾ ॥ pekhai khusee bhog nahee haaraa |
ਸਭਿ ਰਸ ਲੈਤ ਬਸਤ ਨਿਰਾਰਾ ॥੧॥ sabh ras lait basat niraaraa |1|
ਬਰਨੁ ਚਿਹਨੁ ਨਾਹੀ ਮੁਖੁ ਨ ਮਾਸਾਰਾ ॥ baran chihan naahee mukh na maasaaraa |
ਕਹਨੁ ਨ ਜਾਈ ਖੇਲੁ ਤੁਹਾਰਾ ॥ kehan na jaaee khel tuhaaraa |
ਨਾਨਕ ਰੇਣ ਸੰਤ ਚਰਨਾਰਾ ॥੨॥੨॥੪੫॥ naanak ren sant charanaaraa |2|2|45|
ਸੂਹੀ ਮਹਲਾ ੫ ॥ soohee mahalaa 5 |
ਤਉ ਮੈ ਆਇਆ ਸਰਨੀ ਆਇਆ ॥ tau mai aaeaa saranee aaeaa |
ਭਰੋਸੈ ਆਇਆ ਕਿਰਪਾ ਆਇਆ ॥ bharosai aaeaa kirapaa aaeaa |
ਜਿਉ ਭਾਵੈ ਤਿਉ ਰਾਖਹੁ ਸੁਆਮੀ ਮਾਰਗੁ ਗੁਰਹਿ ਪਠਾਇਆ ॥੧॥ ਰਹਾਉ ॥ jiau bhaavai tiau raakhahu suaamee maarag gureh patthaaeaa |1| rahaau |
ਮਹਾ ਦੁਤਰੁ ਮਾਇਆ ॥ mahaa dutar maaeaa |
ਜੈਸੇ ਪਵਨੁ ਝੁਲਾਇਆ ॥੧॥ jaise pavan jhulaaeaa |1|
ਸੁਨਿ ਸੁਨਿ ਹੀ ਡਰਾਇਆ ॥ sun sun hee ddaraaeaa |
ਕਰਰੋ ਧ੍ਰਮਰਾਇਆ ॥੨॥ kararo dhramaraaeaa |2|
ਗ੍ਰਿਹ ਅੰਧ ਕੂਪਾਇਆ ॥ grih andh koopaaeaa |
ਪਾਵਕੁ ਸਗਰਾਇਆ ॥੩॥ paavak sagaraaeaa |3|
ਗਹੀ ਓਟ ਸਾਧਾਇਆ ॥ gahee ott saadhaaeaa |
ਨਾਨਕ ਹਰਿ ਧਿਆਇਆ ॥ naanak har dhiaaeaa |
ਅਬ ਮੈ ਪੂਰਾ ਪਾਇਆ ॥੪॥੩॥੪੬॥ ab mai pooraa paaeaa |4|3|46|
ਰਾਗੁ ਸੂਹੀ ਮਹਲਾ ੫ ਘਰੁ ੬ ॥ raag soohee mahalaa 5 ghar 6 |
ੴ ਸਤਿਗੁਰ ਪ੍ਰਸਾਦਿ ॥ ik oankaar satigur prasaad |
ਸਤਿਗੁਰ ਪਾਸਿ ਬੇਨੰਤੀਆ ਮਿਲੈ ਨਾਮੁ ਆਧਾਰਾ ॥ satigur paas benanteea milai naam aadhaaraa |
ਤੁਠਾ ਸਚਾ ਪਾਤਿਸਾਹੁ ਤਾਪੁ ਗਇਆ ਸੰਸਾਰਾ ॥੧॥ tutthaa sachaa paatisaahu taap geaa sansaaraa |1|
ਭਗਤਾ ਕੀ ਟੇਕ ਤੂੰ ਸੰਤਾ ਕੀ ਓਟ ਤੂੰ ਸਚਾ ਸਿਰਜਨਹਾਰਾ ॥੧॥ ਰਹਾਉ ॥ bhagataa kee ttek toon santaa kee ott toon sachaa sirajanahaaraa |1| rahaau |
ਸਚੁ ਤੇਰੀ ਸਾਮਗਰੀ ਸਚੁ ਤੇਰਾ ਦਰਬਾਰਾ ॥ sach teree saamagaree sach teraa darabaaraa |
ਸਚੁ ਤੇਰੇ ਖਾਜੀਨਿਆ ਸਚੁ ਤੇਰਾ ਪਾਸਾਰਾ ॥੨॥ sach tere khaajeeniaa sach teraa paasaaraa |2|
ਤੇਰਾ ਰੂਪੁ ਅਗੰਮੁ ਹੈ ਅਨੂਪੁ ਤੇਰਾ ਦਰਸਾਰਾ ॥ teraa roop agam hai anoop teraa darasaaraa |
ਹਉ ਕੁਰਬਾਣੀ ਤੇਰਿਆ ਸੇਵਕਾ ਜਿਨੑ ਹਰਿ ਨਾਮੁ ਪਿਆਰਾ ॥੩॥ hau kurabaanee teriaa sevakaa jina har naam piaaraa |3|
Original Gurmukhi with romanized transliteration, via the GurbaniNow API. An English translation will be added once a cleared translation is available.