Sikhism
Ang-701 24
Text
ਹੈ ਤੂਹੈ ਤੂ ਹੋਵਨਹਾਰ ॥ hai toohai too hovanahaar |
ਅਗਮ ਅਗਾਧਿ ਊਚ ਆਪਾਰ ॥ agam agaadh aooch aapaar |
ਜੋ ਤੁਧੁ ਸੇਵਹਿ ਤਿਨ ਭਉ ਦੁਖੁ ਨਾਹਿ ॥ jo tudh seveh tin bhau dukh naeh |
ਗੁਰ ਪਰਸਾਦਿ ਨਾਨਕ ਗੁਣ ਗਾਹਿ ॥੨॥ gur parasaad naanak gun gaeh |2|
ਜੋ ਦੀਸੈ ਸੋ ਤੇਰਾ ਰੂਪੁ ॥ jo deesai so teraa roop |
ਗੁਣ ਨਿਧਾਨ ਗੋਵਿੰਦ ਅਨੂਪ ॥ gun nidhaan govind anoop |
ਸਿਮਰਿ ਸਿਮਰਿ ਸਿਮਰਿ ਜਨ ਸੋਇ ॥ simar simar simar jan soe |
ਨਾਨਕ ਕਰਮਿ ਪਰਾਪਤਿ ਹੋਇ ॥੩॥ naanak karam paraapat hoe |3|
ਜਿਨਿ ਜਪਿਆ ਤਿਸ ਕਉ ਬਲਿਹਾਰ ॥ jin japiaa tis kau balihaar |
ਤਿਸ ਕੈ ਸੰਗਿ ਤਰੈ ਸੰਸਾਰ ॥ tis kai sang tarai sansaar |
ਕਹੁ ਨਾਨਕ ਪ੍ਰਭ ਲੋਚਾ ਪੂਰਿ ॥ kahu naanak prabh lochaa poor |
ਸੰਤ ਜਨਾ ਕੀ ਬਾਛਉ ਧੂਰਿ ॥੪॥੨॥ sant janaa kee baachhau dhoor |4|2|
ਤਿਲੰਗ ਮਹਲਾ ੫ ਘਰੁ ੩ ॥ tilang mahalaa 5 ghar 3 |
ਮਿਹਰਵਾਨੁ ਸਾਹਿਬੁ ਮਿਹਰਵਾਨੁ ॥ ਸਾਹਿਬੁ ਮੇਰਾ ਮਿਹਰਵਾਨੁ ॥ miharavaan saahib miharavaan | saahib meraa miharavaan |
ਜੀਅ ਸਗਲ ਕਉ ਦੇਇ ਦਾਨੁ ॥ ਰਹਾਉ ॥ jeea sagal kau dee daan | rahaau |
ਤੂ ਕਾਹੇ ਡੋਲਹਿ ਪ੍ਰਾਣੀਆ ਤੁਧੁ ਰਾਖੈਗਾ ਸਿਰਜਣਹਾਰੁ ॥ too kaahe ddoleh praaneea tudh raakhaigaa sirajanahaar |
ਜਿਨਿ ਪੈਦਾਇਸਿ ਤੂ ਕੀਆ ਸੋਈ ਦੇਇ ਆਧਾਰੁ ॥੧॥ jin paidaaeis too keea soee dee aadhaar |1|
ਜਿਨਿ ਉਪਾਈ ਮੇਦਨੀ ਸੋਈ ਕਰਦਾ ਸਾਰ ॥ jin upaaee medanee soee karadaa saar |
ਘਟਿ ਘਟਿ ਮਾਲਕੁ ਦਿਲਾ ਕਾ ਸਚਾ ਪਰਵਦਗਾਰੁ ॥੨॥ ghatt ghatt maalak dilaa kaa sachaa paravadagaar |2|
ਕੁਦਰਤਿ ਕੀਮ ਨ ਜਾਣੀਐ ਵਡਾ ਵੇਪਰਵਾਹੁ ॥ kudarat keem na jaaneeai vaddaa veparavaahu |
ਕਰਿ ਬੰਦੇ ਤੂ ਬੰਦਗੀ ਜਿਚਰੁ ਘਟ ਮਹਿ ਸਾਹੁ ॥੩॥ kar bande too bandagee jichar ghatt meh saahu |3|
ਤੂ ਸਮਰਥੁ ਅਕਥੁ ਅਗੋਚਰੁ ਜੀਉ ਪਿੰਡੁ ਤੇਰੀ ਰਾਸਿ ॥ too samarath akath agochar jeeo pindd teree raas |
ਰਹਮ ਤੇਰੀ ਸੁਖੁ ਪਾਇਆ ਸਦਾ ਨਾਨਕ ਕੀ ਅਰਦਾਸਿ ॥੪॥੩॥ reham teree sukh paaeaa sadaa naanak kee aradaas |4|3|
ਤਿਲੰਗ ਮਹਲਾ ੫ ਘਰੁ ੩ ॥ tilang mahalaa 5 ghar 3 |
ਕਰਤੇ ਕੁਦਰਤੀ ਮੁਸਤਾਕੁ ॥ karate kudaratee musataak |
ਦੀਨ ਦੁਨੀਆ ਏਕ ਤੂਹੀ ਸਭ ਖਲਕ ਹੀ ਤੇ ਪਾਕੁ ॥ ਰਹਾਉ ॥ deen duneea ek toohee sabh khalak hee te paak | rahaau |
ਖਿਨ ਮਾਹਿ ਥਾਪਿ ਉਥਾਪਦਾ ਆਚਰਜ ਤੇਰੇ ਰੂਪ ॥ khin maeh thaap uthaapadaa aacharaj tere roop |
ਕਉਣੁ ਜਾਣੈ ਚਲਤ ਤੇਰੇ ਅੰਧਿਆਰੇ ਮਹਿ ਦੀਪ ॥੧॥ kaun jaanai chalat tere andhiaare meh deep |1|
ਖੁਦਿ ਖਸਮ ਖਲਕ ਜਹਾਨ ਅਲਹ ਮਿਹਰਵਾਨ ਖੁਦਾਇ ॥ khud khasam khalak jahaan alah miharavaan khudaae |
ਦਿਨਸੁ ਰੈਣਿ ਜਿ ਤੁਧੁ ਅਰਾਧੇ ਸੋ ਕਿਉ ਦੋਜਕਿ ਜਾਇ ॥੨॥ dinas rain ji tudh araadhe so kiau dojak jaae |2|
ਅਜਰਾਈਲੁ ਯਾਰੁ ਬੰਦੇ ਜਿਸੁ ਤੇਰਾ ਆਧਾਰੁ ॥ ajaraaeel yaar bande jis teraa aadhaar |
ਗੁਨਹ ਉਸ ਕੇ ਸਗਲ ਆਫੂ ਤੇਰੇ ਜਨ ਦੇਖਹਿ ਦੀਦਾਰੁ ॥੩॥ gunah us ke sagal aafoo tere jan dekheh deedaar |3|
ਦੁਨੀਆ ਚੀਜ ਫਿਲਹਾਲ ਸਗਲੇ ਸਚੁ ਸੁਖੁ ਤੇਰਾ ਨਾਉ ॥ duneea cheej filahaal sagale sach sukh teraa naau |
ਗੁਰ ਮਿਲਿ ਨਾਨਕ ਬੂਝਿਆ ਸਦਾ ਏਕਸੁ ਗਾਉ ॥੪॥੪॥ gur mil naanak boojhiaa sadaa ekas gaau |4|4|
ਤਿਲੰਗ ਮਹਲਾ ੫ ॥ tilang mahalaa 5 |
ਮੀਰਾਂ ਦਾਨਾਂ ਦਿਲ ਸੋਚ ॥ meeraan daanaan dil soch |
ਮੁਹਬਤੇ ਮਨਿ ਤਨਿ ਬਸੈ ਸਚੁ ਸਾਹ ਬੰਦੀ ਮੋਚ ॥੧॥ ਰਹਾਉ ॥ muhabate man tan basai sach saah bandee moch |1| rahaau |
ਦੀਦਨੇ ਦੀਦਾਰ ਸਾਹਿਬ ਕਛੁ ਨਹੀ ਇਸ ਕਾ ਮੋਲੁ ॥ deedane deedaar saahib kachh nahee is kaa mol |
ਪਾਕ ਪਰਵਦਗਾਰ ਤੂ ਖੁਦਿ ਖਸਮੁ ਵਡਾ ਅਤੋਲੁ ॥੧॥ paak paravadagaar too khud khasam vaddaa atol |1|
ਦਸ੍ਤਗੀਰੀ ਦੇਹਿ ਦਿਲਾਵਰ ਤੂਹੀ ਤੂਹੀ ਏਕ ॥ dastageeree dehi dilaavar toohee toohee ek |
ਕਰਤਾਰ ਕੁਦਰਤਿ ਕਰਣ ਖਾਲਕ ਨਾਨਕ ਤੇਰੀ ਟੇਕ ॥੨॥੫॥ karataar kudarat karan khaalak naanak teree ttek |2|5|
ਤਿਲੰਗ ਮਹਲਾ ੧ ਘਰੁ ੨ ॥ tilang mahalaa 1 ghar 2 |
ੴ ਸਤਿਗੁਰ ਪ੍ਰਸਾਦਿ ॥ ik oankaar satigur prasaad |
ਜਿਨਿ ਕੀਆ ਤਿਨਿ ਦੇਖਿਆ ਕਿਆ ਕਹੀਐ ਰੇ ਭਾਈ ॥ jin keea tin dekhiaa kiaa kaheeai re bhaaee |
Original Gurmukhi with romanized transliteration, via the GurbaniNow API. An English translation will be added once a cleared translation is available.