Sikhism
Ang-601 9
Text
ਵਡਭਾਗੀ ਗੁਰੁ ਪਾਇਆ ਭਾਈ ਹਰਿ ਹਰਿ ਨਾਮੁ ਧਿਆਇ ॥੩॥ vaddabhaagee gur paaeaa bhaaee har har naam dhiaae |3|
ਸਚੁ ਸਦਾ ਹੈ ਨਿਰਮਲਾ ਭਾਈ ਨਿਰਮਲ ਸਾਚੇ ਸੋਇ ॥ sach sadaa hai niramalaa bhaaee niramal saache soe |
ਨਦਰਿ ਕਰੇ ਜਿਸੁ ਆਪਣੀ ਭਾਈ ਤਿਸੁ ਪਰਾਪਤਿ ਹੋਇ ॥ nadar kare jis aapanee bhaaee tis paraapat hoe |
ਕੋਟਿ ਮਧੇ ਜਨੁ ਪਾਈਐ ਭਾਈ ਵਿਰਲਾ ਕੋਈ ਕੋਇ ॥ kott madhe jan paaeeai bhaaee viralaa koee koe |
ਨਾਨਕ ਰਤਾ ਸਚਿ ਨਾਮਿ ਭਾਈ ਸੁਣਿ ਮਨੁ ਤਨੁ ਨਿਰਮਲੁ ਹੋਇ ॥੪॥੨॥ naanak rataa sach naam bhaaee sun man tan niramal hoe |4|2|
ਸੋਰਠਿ ਮਹਲਾ ੫ ਦੁਤੁਕੇ ॥ soratth mahalaa 5 dutuke |
ਜਉ ਲਉ ਭਾਉ ਅਭਾਉ ਇਹੁ ਮਾਨੈ ਤਉ ਲਉ ਮਿਲਣੁ ਦੂਰਾਈ ॥ jau lau bhaau abhaau ihu maanai tau lau milan dooraaee |
ਆਨ ਆਪਨਾ ਕਰਤ ਬੀਚਾਰਾ ਤਉ ਲਉ ਬੀਚੁ ਬਿਖਾਈ ॥੧॥ aan aapanaa karat beechaaraa tau lau beech bikhaaee |1|
ਮਾਧਵੇ ਐਸੀ ਦੇਹੁ ਬੁਝਾਈ ॥ maadhave aisee dehu bujhaaee |
ਸੇਵਉ ਸਾਧ ਗਹਉ ਓਟ ਚਰਨਾ ਨਹ ਬਿਸਰੈ ਮੁਹਤੁ ਚਸਾਈ ॥ ਰਹਾਉ ॥ sevau saadh ghau ott charanaa neh bisarai muhat chasaaee | rahaau |
ਰੇ ਮਨ ਮੁਗਧ ਅਚੇਤ ਚੰਚਲ ਚਿਤ ਤੁਮ ਐਸੀ ਰਿਦੈ ਨ ਆਈ ॥ re man mugadh achet chanchal chit tum aisee ridai na aaee |
ਪ੍ਰਾਨਪਤਿ ਤਿਆਗਿ ਆਨ ਤੂ ਰਚਿਆ ਉਰਝਿਓ ਸੰਗਿ ਬੈਰਾਈ ॥੨॥ praanapat tiaag aan too rachiaa urajhio sang bairaaee |2|
ਸੋਗੁ ਨ ਬਿਆਪੈ ਆਪੁ ਨ ਥਾਪੈ ਸਾਧਸੰਗਤਿ ਬੁਧਿ ਪਾਈ ॥ sog na biaapai aap na thaapai saadhasangat budh paaee |
ਸਾਕਤ ਕਾ ਬਕਨਾ ਇਉ ਜਾਨਉ ਜੈਸੇ ਪਵਨੁ ਝੁਲਾਈ ॥੩॥ saakat kaa bakanaa iau jaanau jaise pavan jhulaaee |3|
ਕੋਟਿ ਪਰਾਧ ਅਛਾਦਿਓ ਇਹੁ ਮਨੁ ਕਹਣਾ ਕਛੂ ਨ ਜਾਈ ॥ kott paraadh achhaadio ihu man kahanaa kachhoo na jaaee |
ਜਨ ਨਾਨਕ ਦੀਨ ਸਰਨਿ ਆਇਓ ਪ੍ਰਭ ਸਭੁ ਲੇਖਾ ਰਖਹੁ ਉਠਾਈ ॥੪॥੩॥ jan naanak deen saran aaeo prabh sabh lekhaa rakhahu utthaaee |4|3|
ਸੋਰਠਿ ਮਹਲਾ ੫ ॥ soratth mahalaa 5 |
ਪੁਤ੍ਰ ਕਲਤ੍ਰ ਲੋਕ ਗ੍ਰਿਹ ਬਨਿਤਾ ਮਾਇਆ ਸਨਬੰਧੇਹੀ ॥ putr kalatr lok grih banitaa maaeaa sanabandhehee |
ਅੰਤ ਕੀ ਬਾਰ ਕੋ ਖਰਾ ਨ ਹੋਸੀ ਸਭ ਮਿਥਿਆ ਅਸਨੇਹੀ ॥੧॥ ant kee baar ko kharaa na hosee sabh mithiaa asanehee |1|
ਰੇ ਨਰ ਕਾਹੇ ਪਪੋਰਹੁ ਦੇਹੀ ॥ re nar kaahe paporahu dehee |
ਊਡਿ ਜਾਇਗੋ ਧੂਮੁ ਬਾਦਰੋ ਇਕੁ ਭਾਜਹੁ ਰਾਮੁ ਸਨੇਹੀ ॥ ਰਹਾਉ ॥ aoodd jaaeigo dhoom baadaro ik bhaajahu raam sanehee | rahaau |
ਤੀਨਿ ਸੰਙਿਆ ਕਰਿ ਦੇਹੀ ਕੀਨੀ ਜਲ ਕੂਕਰ ਭਸਮੇਹੀ ॥ teen sangiaa kar dehee keenee jal kookar bhasamehee |
ਹੋਇ ਆਮਰੋ ਗ੍ਰਿਹ ਮਹਿ ਬੈਠਾ ਕਰਣ ਕਾਰਣ ਬਿਸਰੋਹੀ ॥੨॥ hoe aamaro grih meh baitthaa karan kaaran bisarohee |2|
ਅਨਿਕ ਭਾਤਿ ਕਰਿ ਮਣੀਏ ਸਾਜੇ ਕਾਚੈ ਤਾਗਿ ਪਰੋਹੀ ॥ anik bhaat kar manee saaje kaachai taag parohee |
ਤੂਟਿ ਜਾਇਗੋ ਸੂਤੁ ਬਾਪੁਰੇ ਫਿਰਿ ਪਾਛੈ ਪਛੁਤੋਹੀ ॥੩॥ toott jaaeigo soot baapure fir paachhai pachhutohee |3|
ਜਿਨਿ ਤੁਮ ਸਿਰਜੇ ਸਿਰਜਿ ਸਵਾਰੇ ਤਿਸੁ ਧਿਆਵਹੁ ਦਿਨੁ ਰੈਨੇਹੀ ॥ jin tum siraje siraj savaare tis dhiaavahu din rainehee |
ਜਨ ਨਾਨਕ ਪ੍ਰਭ ਕਿਰਪਾ ਧਾਰੀ ਮੈ ਸਤਿਗੁਰ ਓਟ ਗਹੇਹੀ ॥੪॥੪॥ jan naanak prabh kirapaa dhaaree mai satigur ott gahehee |4|4|
ਸੋਰਠਿ ਮਹਲਾ ੫ ॥ soratth mahalaa 5 |
ਗੁਰੁ ਪੂਰਾ ਭੇਟਿਓ ਵਡਭਾਗੀ ਮਨਹਿ ਭਇਆ ਪਰਗਾਸਾ ॥ gur pooraa bhettio vaddabhaagee maneh bheaa paragaasaa |
ਕੋਇ ਨ ਪਹੁਚਨਹਾਰਾ ਦੂਜਾ ਅਪੁਨੇ ਸਾਹਿਬ ਕਾ ਭਰਵਾਸਾ ॥੧॥ koe na pahuchanahaaraa doojaa apune saahib kaa bharavaasaa |1|
ਅਪੁਨੇ ਸਤਿਗੁਰ ਕੈ ਬਲਿਹਾਰੈ ॥ apune satigur kai balihaarai |
ਆਗੈ ਸੁਖੁ ਪਾਛੈ ਸੁਖ ਸਹਜਾ ਘਰਿ ਆਨੰਦੁ ਹਮਾਰੈ ॥ ਰਹਾਉ ॥ aagai sukh paachhai sukh sahajaa ghar aanand hamaarai | rahaau |
ਅੰਤਰਜਾਮੀ ਕਰਣੈਹਾਰਾ ਸੋਈ ਖਸਮੁ ਹਮਾਰਾ ॥ antarajaamee karanaihaaraa soee khasam hamaaraa |
ਨਿਰਭਉ ਭਏ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ॥੨॥ nirbhau bhe gur charanee laage ik raam naam aadhaaraa |2|
ਸਫਲ ਦਰਸਨੁ ਅਕਾਲ ਮੂਰਤਿ ਪ੍ਰਭੁ ਹੈ ਭੀ ਹੋਵਨਹਾਰਾ ॥ safal darasan akaal moorat prabh hai bhee hovanahaaraa |
ਕੰਠਿ ਲਗਾਇ ਅਪੁਨੇ ਜਨ ਰਾਖੇ ਅਪੁਨੀ ਪ੍ਰੀਤਿ ਪਿਆਰਾ ॥੩॥ kantth lagaae apune jan raakhe apunee preet piaaraa |3|
ਵਡੀ ਵਡਿਆਈ ਅਚਰਜ ਸੋਭਾ ਕਾਰਜੁ ਆਇਆ ਰਾਸੇ ॥ vaddee vaddiaaee acharaj sobhaa kaaraj aaeaa raase |
Original Gurmukhi with romanized transliteration, via the GurbaniNow API. An English translation will be added once a cleared translation is available.
✦ Connected Across Traditions
Good vs Evil / Light vs Darkness
Yasna 30:3
“Now the two primal Spirits, who reveal themselves as Twins, are the Better and the Bad, in thought and word and action.”
John 1:5
“And the light shineth in darkness; and the darkness comprehended it not.”
Dhammapada 2 (trans. Bhikkhu Sujato)
“Intention is the leader of things; intention is first, they’re made by intention. If with pure intent you speak or act, happiness follows you like a shadow that never leaves.”
Genesis 1:3
“And God said, Let there be light: and there was light.”