Sikhism
Ang-601 66
Text
ਨਾਨਕ ਆਪੇ ਵੇਖੈ ਆਪੇ ਸਚਿ ਲਾਏ ॥੪॥੭॥ naanak aape vekhai aape sach laae |4|7|
ਧਨਾਸਰੀ ਮਹਲਾ ੩ ॥ dhanaasaree mahalaa 3 |
ਨਾਵੈ ਕੀ ਕੀਮਤਿ ਮਿਤਿ ਕਹੀ ਨ ਜਾਇ ॥ naavai kee keemat mit kahee na jaae |
ਸੇ ਜਨ ਧੰਨੁ ਜਿਨ ਇਕ ਨਾਮਿ ਲਿਵ ਲਾਇ ॥ se jan dhan jin ik naam liv laae |
ਗੁਰਮਤਿ ਸਾਚੀ ਸਾਚਾ ਵੀਚਾਰੁ ॥ guramat saachee saachaa veechaar |
ਆਪੇ ਬਖਸੇ ਦੇ ਵੀਚਾਰੁ ॥੧॥ aape bakhase de veechaar |1|
ਹਰਿ ਨਾਮੁ ਅਚਰਜੁ ਪ੍ਰਭੁ ਆਪਿ ਸੁਣਾਏ ॥ har naam acharaj prabh aap sunaae |
ਕਲੀ ਕਾਲ ਵਿਚਿ ਗੁਰਮੁਖਿ ਪਾਏ ॥੧॥ ਰਹਾਉ ॥ kalee kaal vich guramukh paae |1| rahaau |
ਹਮ ਮੂਰਖ ਮੂਰਖ ਮਨ ਮਾਹਿ ॥ ham moorakh moorakh man maeh |
ਹਉਮੈ ਵਿਚਿ ਸਭ ਕਾਰ ਕਮਾਹਿ ॥ haumai vich sabh kaar kamaeh |
ਗੁਰ ਪਰਸਾਦੀ ਹੰਉਮੈ ਜਾਇ ॥ gur parasaadee hnaumai jaae |
ਆਪੇ ਬਖਸੇ ਲਏ ਮਿਲਾਇ ॥੨॥ aape bakhase le milaae |2|
ਬਿਖਿਆ ਕਾ ਧਨੁ ਬਹੁਤੁ ਅਭਿਮਾਨੁ ॥ bikhiaa kaa dhan bahut abhimaan |
ਅਹੰਕਾਰਿ ਡੂਬੈ ਨ ਪਾਵੈ ਮਾਨੁ ॥ ahankaar ddoobai na paavai maan |
ਆਪੁ ਛੋਡਿ ਸਦਾ ਸੁਖੁ ਹੋਈ ॥ aap chhodd sadaa sukh hoee |
ਗੁਰਮਤਿ ਸਾਲਾਹੀ ਸਚੁ ਸੋਈ ॥੩॥ guramat saalaahee sach soee |3|
ਆਪੇ ਸਾਜੇ ਕਰਤਾ ਸੋਇ ॥ aape saaje karataa soe |
ਤਿਸੁ ਬਿਨੁ ਦੂਜਾ ਅਵਰੁ ਨ ਕੋਇ ॥ tis bin doojaa avar na koe |
ਜਿਸੁ ਸਚਿ ਲਾਏ ਸੋਈ ਲਾਗੈ ॥ jis sach laae soee laagai |
ਨਾਨਕ ਨਾਮਿ ਸਦਾ ਸੁਖੁ ਆਗੈ ॥੪॥੮॥ naanak naam sadaa sukh aagai |4|8|
ਰਾਗੁ ਧਨਾਸਿਰੀ ਮਹਲਾ ੩ ਘਰੁ ੪ ॥ raag dhanaasiree mahalaa 3 ghar 4 |
ੴ ਸਤਿਗੁਰ ਪ੍ਰਸਾਦਿ ॥ ik oankaar satigur prasaad |
ਹਮ ਭੀਖਕ ਭੇਖਾਰੀ ਤੇਰੇ ਤੂ ਨਿਜ ਪਤਿ ਹੈ ਦਾਤਾ ॥ ham bheekhak bhekhaaree tere too nij pat hai daataa |
ਹੋਹੁ ਦੈਆਲ ਨਾਮੁ ਦੇਹੁ ਮੰਗਤ ਜਨ ਕੰਉ ਸਦਾ ਰਹਉ ਰੰਗਿ ਰਾਤਾ ॥੧॥ hohu daiaal naam dehu mangat jan knau sadaa rhau rang raataa |1|
ਹੰਉ ਬਲਿਹਾਰੈ ਜਾਉ ਸਾਚੇ ਤੇਰੇ ਨਾਮ ਵਿਟਹੁ ॥ hnau balihaarai jaau saache tere naam vittahu |
ਕਰਣ ਕਾਰਣ ਸਭਨਾ ਕਾ ਏਕੋ ਅਵਰੁ ਨ ਦੂਜਾ ਕੋਈ ॥੧॥ ਰਹਾਉ ॥ karan kaaran sabhanaa kaa eko avar na doojaa koee |1| rahaau |
ਬਹੁਤੇ ਫੇਰ ਪਏ ਕਿਰਪਨ ਕਉ ਅਬ ਕਿਛੁ ਕਿਰਪਾ ਕੀਜੈ ॥ bahute fer pe kirapan kau ab kichh kirapaa keejai |
ਹੋਹੁ ਦਇਆਲ ਦਰਸਨੁ ਦੇਹੁ ਅਪੁਨਾ ਐਸੀ ਬਖਸ ਕਰੀਜੈ ॥੨॥ hohu deaal darasan dehu apunaa aisee bakhas kareejai |2|
ਭਨਤਿ ਨਾਨਕ ਭਰਮ ਪਟ ਖੂਲੑੇ ਗੁਰ ਪਰਸਾਦੀ ਜਾਨਿਆ ॥ bhanat naanak bharam patt khoolae gur parasaadee jaaniaa |
ਸਾਚੀ ਲਿਵ ਲਾਗੀ ਹੈ ਭੀਤਰਿ ਸਤਿਗੁਰ ਸਿਉ ਮਨੁ ਮਾਨਿਆ ॥੩॥੧॥੯॥ saachee liv laagee hai bheetar satigur siau man maaniaa |3|1|9|
ਧਨਾਸਰੀ ਮਹਲਾ ੪ ਘਰੁ ੧ ਚਉਪਦੇ ॥ dhanaasaree mahalaa 4 ghar 1 chaupade |
ੴ ਸਤਿਗੁਰ ਪ੍ਰਸਾਦਿ ॥ ik oankaar satigur prasaad |
ਜੋ ਹਰਿ ਸੇਵਹਿ ਸੰਤ ਭਗਤ ਤਿਨ ਕੇ ਸਭਿ ਪਾਪ ਨਿਵਾਰੀ ॥ jo har seveh sant bhagat tin ke sabh paap nivaaree |
ਹਮ ਊਪਰਿ ਕਿਰਪਾ ਕਰਿ ਸੁਆਮੀ ਰਖੁ ਸੰਗਤਿ ਤੁਮ ਜੁ ਪਿਆਰੀ ॥੧॥ ham aoopar kirapaa kar suaamee rakh sangat tum ju piaaree |1|
ਹਰਿ ਗੁਣ ਕਹਿ ਨ ਸਕਉ ਬਨਵਾਰੀ ॥ har gun keh na skau banavaaree |
ਹਮ ਪਾਪੀ ਪਾਥਰ ਨੀਰਿ ਡੁਬਤ ਕਰਿ ਕਿਰਪਾ ਪਾਖਣ ਹਮ ਤਾਰੀ ॥ ਰਹਾਉ ॥ ham paapee paathar neer ddubat kar kirapaa paakhan ham taaree | rahaau |
ਜਨਮ ਜਨਮ ਕੇ ਲਾਗੇ ਬਿਖੁ ਮੋਰਚਾ ਲਗਿ ਸੰਗਤਿ ਸਾਧ ਸਵਾਰੀ ॥ janam janam ke laage bikh morachaa lag sangat saadh savaaree |
ਜਿਉ ਕੰਚਨੁ ਬੈਸੰਤਰਿ ਤਾਇਓ ਮਲੁ ਕਾਟੀ ਕਟਿਤ ਉਤਾਰੀ ॥੨॥ jiau kanchan baisantar taaeo mal kaattee kattit utaaree |2|
ਹਰਿ ਹਰਿ ਜਪਨੁ ਜਪਉ ਦਿਨੁ ਰਾਤੀ ਜਪਿ ਹਰਿ ਹਰਿ ਹਰਿ ਉਰਿ ਧਾਰੀ ॥ har har japan jpau din raatee jap har har har ur dhaaree |
ਹਰਿ ਹਰਿ ਹਰਿ ਅਉਖਧੁ ਜਗਿ ਪੂਰਾ ਜਪਿ ਹਰਿ ਹਰਿ ਹਉਮੈ ਮਾਰੀ ॥੩॥ har har har aaukhadh jag pooraa jap har har haumai maaree |3|
Original Gurmukhi with romanized transliteration, via the GurbaniNow API. An English translation will be added once a cleared translation is available.