Sikhism
Ang-601 62
Text
ਜਿਨਿ ਮਨੁ ਰਾਖਿਆ ਅਗਨੀ ਪਾਇ ॥ jin man raakhiaa aganee paae |
ਵਾਜੈ ਪਵਣੁ ਆਖੈ ਸਭ ਜਾਇ ॥੨॥ vaajai pavan aakhai sabh jaae |2|
ਜੇਤਾ ਮੋਹੁ ਪਰੀਤਿ ਸੁਆਦ ॥ jetaa mohu pareet suaad |
ਸਭਾ ਕਾਲਖ ਦਾਗਾ ਦਾਗ ॥ sabhaa kaalakh daagaa daag |
ਦਾਗ ਦੋਸ ਮੁਹਿ ਚਲਿਆ ਲਾਇ ॥ daag dos muhi chaliaa laae |
ਦਰਗਹ ਬੈਸਣ ਨਾਹੀ ਜਾਇ ॥੩॥ daragah baisan naahee jaae |3|
ਕਰਮਿ ਮਿਲੈ ਆਖਣੁ ਤੇਰਾ ਨਾਉ ॥ karam milai aakhan teraa naau |
ਜਿਤੁ ਲਗਿ ਤਰਣਾ ਹੋਰੁ ਨਹੀ ਥਾਉ ॥ jit lag taranaa hor nahee thaau |
ਜੇ ਕੋ ਡੂਬੈ ਫਿਰਿ ਹੋਵੈ ਸਾਰ ॥ je ko ddoobai fir hovai saar |
ਨਾਨਕ ਸਾਚਾ ਸਰਬ ਦਾਤਾਰ ॥੪॥੩॥੫॥ naanak saachaa sarab daataar |4|3|5|
ਧਨਾਸਰੀ ਮਹਲਾ ੧ ॥ dhanaasaree mahalaa 1 |
ਚੋਰੁ ਸਲਾਹੇ ਚੀਤੁ ਨ ਭੀਜੈ ॥ chor salaahe cheet na bheejai |
ਜੇ ਬਦੀ ਕਰੇ ਤਾ ਤਸੂ ਨ ਛੀਜੈ ॥ je badee kare taa tasoo na chheejai |
ਚੋਰ ਕੀ ਹਾਮਾ ਭਰੇ ਨ ਕੋਇ ॥ chor kee haamaa bhare na koe |
ਚੋਰੁ ਕੀਆ ਚੰਗਾ ਕਿਉ ਹੋਇ ॥੧॥ chor keea changaa kiau hoe |1|
ਸੁਣਿ ਮਨ ਅੰਧੇ ਕੁਤੇ ਕੂੜਿਆਰ ॥ sun man andhe kute koorriaar |
ਬਿਨੁ ਬੋਲੇ ਬੂਝੀਐ ਸਚਿਆਰ ॥੧॥ ਰਹਾਉ ॥ bin bole boojheeai sachiaar |1| rahaau |
ਚੋਰੁ ਸੁਆਲਿਉ ਚੋਰੁ ਸਿਆਣਾ ॥ chor suaaliau chor siaanaa |
ਖੋਟੇ ਕਾ ਮੁਲੁ ਏਕੁ ਦੁਗਾਣਾ ॥ khotte kaa mul ek dugaanaa |
ਜੇ ਸਾਥਿ ਰਖੀਐ ਦੀਜੈ ਰਲਾਇ ॥ je saath rakheeai deejai ralaae |
ਜਾ ਪਰਖੀਐ ਖੋਟਾ ਹੋਇ ਜਾਇ ॥੨॥ jaa parakheeai khottaa hoe jaae |2|
ਜੈਸਾ ਕਰੇ ਸੁ ਤੈਸਾ ਪਾਵੈ ॥ jaisaa kare su taisaa paavai |
ਆਪਿ ਬੀਜਿ ਆਪੇ ਹੀ ਖਾਵੈ ॥ aap beej aape hee khaavai |
ਜੇ ਵਡਿਆਈਆ ਆਪੇ ਖਾਇ ॥ je vaddiaaeea aape khaae |
ਜੇਹੀ ਸੁਰਤਿ ਤੇਹੈ ਰਾਹਿ ਜਾਇ ॥੩॥ jehee surat tehai raeh jaae |3|
ਜੇ ਸਉ ਕੂੜੀਆ ਕੂੜੁ ਕਬਾੜੁ ॥ je sau koorreea koorr kabaarr |
ਭਾਵੈ ਸਭੁ ਆਖਉ ਸੰਸਾਰੁ ॥ bhaavai sabh aakhau sansaar |
ਤੁਧੁ ਭਾਵੈ ਅਧੀ ਪਰਵਾਣੁ ॥ tudh bhaavai adhee paravaan |
ਨਾਨਕ ਜਾਣੈ ਜਾਣੁ ਸੁਜਾਣੁ ॥੪॥੪॥੬॥ naanak jaanai jaan sujaan |4|4|6|
ਧਨਾਸਰੀ ਮਹਲਾ ੧ ॥ dhanaasaree mahalaa 1 |
ਕਾਇਆ ਕਾਗਦੁ ਮਨੁ ਪਰਵਾਣਾ ॥ kaaeaa kaagad man paravaanaa |
ਸਿਰ ਕੇ ਲੇਖ ਨ ਪੜੈ ਇਆਣਾ ॥ sir ke lekh na parrai eaanaa |
ਦਰਗਹ ਘੜੀਅਹਿ ਤੀਨੇ ਲੇਖ ॥ daragah gharreeeh teene lekh |
ਖੋਟਾ ਕਾਮਿ ਨ ਆਵੈ ਵੇਖੁ ॥੧॥ khottaa kaam na aavai vekh |1|
ਨਾਨਕ ਜੇ ਵਿਚਿ ਰੁਪਾ ਹੋਇ ॥ naanak je vich rupaa hoe |
ਖਰਾ ਖਰਾ ਆਖੈ ਸਭੁ ਕੋਇ ॥੧॥ ਰਹਾਉ ॥ kharaa kharaa aakhai sabh koe |1| rahaau |
ਕਾਦੀ ਕੂੜੁ ਬੋਲਿ ਮਲੁ ਖਾਇ ॥ kaadee koorr bol mal khaae |
ਬ੍ਰਾਹਮਣੁ ਨਾਵੈ ਜੀਆ ਘਾਇ ॥ braahaman naavai jeea ghaae |
ਜੋਗੀ ਜੁਗਤਿ ਨ ਜਾਣੈ ਅੰਧੁ ॥ jogee jugat na jaanai andh |
ਤੀਨੇ ਓਜਾੜੇ ਕਾ ਬੰਧੁ ॥੨॥ teene ojaarre kaa bandh |2|
ਸੋ ਜੋਗੀ ਜੋ ਜੁਗਤਿ ਪਛਾਣੈ ॥ so jogee jo jugat pachhaanai |
ਗੁਰ ਪਰਸਾਦੀ ਏਕੋ ਜਾਣੈ ॥ gur parasaadee eko jaanai |
ਕਾਜੀ ਸੋ ਜੋ ਉਲਟੀ ਕਰੈ ॥ kaajee so jo ulattee karai |
ਗੁਰ ਪਰਸਾਦੀ ਜੀਵਤੁ ਮਰੈ ॥ gur parasaadee jeevat marai |
ਸੋ ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ ॥ so braahaman jo braham beechaarai |
ਆਪਿ ਤਰੈ ਸਗਲੇ ਕੁਲ ਤਾਰੈ ॥੩॥ aap tarai sagale kul taarai |3|
ਦਾਨਸਬੰਦੁ ਸੋਈ ਦਿਲਿ ਧੋਵੈ ॥ daanasaband soee dil dhovai |
ਮੁਸਲਮਾਣੁ ਸੋਈ ਮਲੁ ਖੋਵੈ ॥ musalamaan soee mal khovai |
ਪੜਿਆ ਬੂਝੈ ਸੋ ਪਰਵਾਣੁ ॥ parriaa boojhai so paravaan |
ਜਿਸੁ ਸਿਰਿ ਦਰਗਹ ਕਾ ਨੀਸਾਣੁ ॥੪॥੫॥੭॥ jis sir daragah kaa neesaan |4|5|7|
ਧਨਾਸਰੀ ਮਹਲਾ ੧ ਘਰੁ ੩ ॥ dhanaasaree mahalaa 1 ghar 3 |
ੴ ਸਤਿਗੁਰ ਪ੍ਰਸਾਦਿ ॥ ik oankaar satigur prasaad |
ਕਾਲੁ ਨਾਹੀ ਜੋਗੁ ਨਾਹੀ ਨਾਹੀ ਸਤ ਕਾ ਢਬੁ ॥ kaal naahee jog naahee naahee sat kaa dtab |
ਥਾਨਸਟ ਜਗ ਭਰਿਸਟ ਹੋਏ ਡੂਬਤਾ ਇਵ ਜਗੁ ॥੧॥ thaanasatt jag bharisatt hoe ddoobataa iv jag |1|
ਕਲ ਮਹਿ ਰਾਮ ਨਾਮੁ ਸਾਰੁ ॥ kal meh raam naam saar |
ਅਖੀ ਤ ਮੀਟਹਿ ਨਾਕ ਪਕੜਹਿ ਠਗਣ ਕਉ ਸੰਸਾਰੁ ॥੧॥ ਰਹਾਉ ॥ akhee ta meetteh naak pakarreh tthagan kau sansaar |1| rahaau |
ਆਂਟ ਸੇਤੀ ਨਾਕੁ ਪਕੜਹਿ ਸੂਝਤੇ ਤਿਨਿ ਲੋਅ ॥ aantt setee naak pakarreh soojhate tin loa |
Original Gurmukhi with romanized transliteration, via the GurbaniNow API. An English translation will be added once a cleared translation is available.