Sikhism
Ang-501 49
Text
ਮਨਮੁਖ ਮੂਲਹੁ ਭੁਲਾਇਅਨੁ ਵਿਚਿ ਲਬੁ ਲੋਭੁ ਅਹੰਕਾਰੁ ॥ manamukh moolahu bhulaaeian vich lab lobh ahankaar |
ਝਗੜਾ ਕਰਦਿਆ ਅਨਦਿਨੁ ਗੁਦਰੈ ਸਬਦਿ ਨ ਕਰੈ ਵੀਚਾਰੁ ॥ jhagarraa karadiaa anadin gudarai sabad na karai veechaar |
ਸੁਧਿ ਮਤਿ ਕਰਤੈ ਹਿਰਿ ਲਈ ਬੋਲਨਿ ਸਭੁ ਵਿਕਾਰੁ ॥ sudh mat karatai hir lee bolan sabh vikaar |
ਦਿਤੈ ਕਿਤੈ ਨ ਸੰਤੋਖੀਅਨਿ ਅੰਤਰਿ ਤ੍ਰਿਸਨਾ ਬਹੁਤੁ ਅਗੵਾਨੁ ਅੰਧਾਰੁ ॥ ditai kitai na santokheean antar trisanaa bahut agayaan andhaar |
ਨਾਨਕ ਮਨਮੁਖਾ ਨਾਲਹੁ ਤੁਟੀਆ ਭਲੀ ਜਿਨਾ ਮਾਇਆ ਮੋਹਿ ਪਿਆਰੁ ॥੧॥ naanak manamukhaa naalahu tutteea bhalee jinaa maaeaa mohi piaar |1|
ਮਃ ੩ ॥ mahalaa 3 |
ਤਿਨੑ ਭਉ ਸੰਸਾ ਕਿਆ ਕਰੇ ਜਿਨ ਸਤਿਗੁਰੁ ਸਿਰਿ ਕਰਤਾਰੁ ॥ tina bhau sansaa kiaa kare jin satigur sir karataar |
ਧੁਰਿ ਤਿਨ ਕੀ ਪੈਜ ਰਖਦਾ ਆਪੇ ਰਖਣਹਾਰੁ ॥ dhur tin kee paij rakhadaa aape rakhanahaar |
ਮਿਲਿ ਪ੍ਰੀਤਮ ਸੁਖੁ ਪਾਇਆ ਸਚੈ ਸਬਦਿ ਵੀਚਾਰਿ ॥ mil preetam sukh paaeaa sachai sabad veechaar |
ਨਾਨਕ ਸੁਖਦਾਤਾ ਸੇਵਿਆ ਆਪੇ ਪਰਖਣਹਾਰੁ ॥੨॥ naanak sukhadaataa seviaa aape parakhanahaar |2|
ਪਉੜੀ ॥ paurree |
ਜੀਅ ਜੰਤ ਸਭਿ ਤੇਰਿਆ ਤੂ ਸਭਨਾ ਰਾਸਿ ॥ jeea jant sabh teriaa too sabhanaa raas |
ਜਿਸ ਨੋ ਤੂ ਦੇਹਿ ਤਿਸੁ ਸਭੁ ਕਿਛੁ ਮਿਲੈ ਕੋਈ ਹੋਰੁ ਸਰੀਕੁ ਨਾਹੀ ਤੁਧੁ ਪਾਸਿ ॥ jis no too dehi tis sabh kichh milai koee hor sareek naahee tudh paas |
ਤੂ ਇਕੋ ਦਾਤਾ ਸਭਸ ਦਾ ਹਰਿ ਪਹਿ ਅਰਦਾਸਿ ॥ too iko daataa sabhas daa har peh aradaas |
ਜਿਸ ਦੀ ਤੁਧੁ ਭਾਵੈ ਤਿਸ ਦੀ ਤੂ ਮੰਨਿ ਲੈਹਿ ਸੋ ਜਨੁ ਸਾਬਾਸਿ ॥ jis dee tudh bhaavai tis dee too man laihi so jan saabaas |
ਸਭੁ ਤੇਰਾ ਚੋਜੁ ਵਰਤਦਾ ਦੁਖੁ ਸੁਖੁ ਤੁਧੁ ਪਾਸਿ ॥੨॥ sabh teraa choj varatadaa dukh sukh tudh paas |2|
ਸਲੋਕ ਮਃ ੩ ॥ salok mahalaa 3 |
ਗੁਰਮੁਖਿ ਸਚੈ ਭਾਵਦੇ ਦਰਿ ਸਚੈ ਸਚਿਆਰ ॥ guramukh sachai bhaavade dar sachai sachiaar |
ਸਾਜਨ ਮਨਿ ਆਨੰਦੁ ਹੈ ਗੁਰ ਕਾ ਸਬਦੁ ਵੀਚਾਰ ॥ saajan man aanand hai gur kaa sabad veechaar |
ਅੰਤਰਿ ਸਬਦੁ ਵਸਾਇਆ ਦੁਖੁ ਕਟਿਆ ਚਾਨਣੁ ਕੀਆ ਕਰਤਾਰਿ ॥ antar sabad vasaaeaa dukh kattiaa chaanan keea karataar |
ਨਾਨਕ ਰਖਣਹਾਰਾ ਰਖਸੀ ਆਪਣੀ ਕਿਰਪਾ ਧਾਰਿ ॥੧॥ naanak rakhanahaaraa rakhasee aapanee kirapaa dhaar |1|
ਮਃ ੩ ॥ mahalaa 3 |
ਗੁਰ ਕੀ ਸੇਵਾ ਚਾਕਰੀ ਭੈ ਰਚਿ ਕਾਰ ਕਮਾਇ ॥ gur kee sevaa chaakaree bhai rach kaar kamaae |
ਜੇਹਾ ਸੇਵੈ ਤੇਹੋ ਹੋਵੈ ਜੇ ਚਲੈ ਤਿਸੈ ਰਜਾਇ ॥ jehaa sevai teho hovai je chalai tisai rajaae |
ਨਾਨਕ ਸਭੁ ਕਿਛੁ ਆਪਿ ਹੈ ਅਵਰੁ ਨ ਦੂਜੀ ਜਾਇ ॥੨॥ naanak sabh kichh aap hai avar na doojee jaae |2|
ਪਉੜੀ ॥ paurree |
ਤੇਰੀ ਵਡਿਆਈ ਤੂਹੈ ਜਾਣਦਾ ਤੁਧੁ ਜੇਵਡੁ ਅਵਰੁ ਨ ਕੋਈ ॥ teree vaddiaaee toohai jaanadaa tudh jevadd avar na koee |
ਤੁਧੁ ਜੇਵਡੁ ਹੋਰੁ ਸਰੀਕੁ ਹੋਵੈ ਤਾ ਆਖੀਐ ਤੁਧੁ ਜੇਵਡੁ ਤੂਹੈ ਹੋਈ ॥ tudh jevadd hor sareek hovai taa aakheeai tudh jevadd toohai hoee |
ਜਿਨਿ ਤੂ ਸੇਵਿਆ ਤਿਨਿ ਸੁਖੁ ਪਾਇਆ ਹੋਰੁ ਤਿਸ ਦੀ ਰੀਸ ਕਰੇ ਕਿਆ ਕੋਈ ॥ jin too seviaa tin sukh paaeaa hor tis dee rees kare kiaa koee |
ਤੂ ਭੰਨਣ ਘੜਣ ਸਮਰਥੁ ਦਾਤਾਰੁ ਹਹਿ ਤੁਧੁ ਅਗੈ ਮੰਗਣ ਨੋ ਹਥ ਜੋੜਿ ਖਲੀ ਸਭ ਹੋਈ ॥ too bhanan gharran samarath daataar heh tudh agai mangan no hath jorr khalee sabh hoee |
ਤੁਧੁ ਜੇਵਡੁ ਦਾਤਾਰੁ ਮੈ ਕੋਈ ਨਦਰਿ ਨ ਆਵਈ ਤੁਧੁ ਸਭਸੈ ਨੋ ਦਾਨੁ ਦਿਤਾ ਖੰਡੀ ਵਰਭੰਡੀ ਪਾਤਾਲੀ ਪੁਰਈ ਸਭ ਲੋਈ ॥੩॥ tudh jevadd daataar mai koee nadar na aavee tudh sabhasai no daan ditaa khanddee varabhanddee paataalee puree sabh loee |3|
ਸਲੋਕ ਮਃ ੩ ॥ salok mahalaa 3 |
ਮਨਿ ਪਰਤੀਤਿ ਨ ਆਈਆ ਸਹਜਿ ਨ ਲਗੋ ਭਾਉ ॥ man parateet na aaeea sehaj na lago bhaau |
ਸਬਦੈ ਸਾਦੁ ਨ ਪਾਇਓ ਮਨਹਠਿ ਕਿਆ ਗੁਣ ਗਾਇ ॥ sabadai saad na paaeo manahatth kiaa gun gaae |
ਨਾਨਕ ਆਇਆ ਸੋ ਪਰਵਾਣੁ ਹੈ ਜਿ ਗੁਰਮੁਖਿ ਸਚਿ ਸਮਾਇ ॥੧॥ naanak aaeaa so paravaan hai ji guramukh sach samaae |1|
ਮਃ ੩ ॥ mahalaa 3 |
ਆਪਣਾ ਆਪੁ ਨ ਪਛਾਣੈ ਮੂੜਾ ਅਵਰਾ ਆਖਿ ਦੁਖਾਏ ॥ aapanaa aap na pachhaanai moorraa avaraa aakh dukhaae |
ਮੁੰਢੈ ਦੀ ਖਸਲਤਿ ਨ ਗਈਆ ਅੰਧੇ ਵਿਛੁੜਿ ਚੋਟਾ ਖਾਏ ॥ mundtai dee khasalat na geea andhe vichhurr chottaa khaae |
ਸਤਿਗੁਰ ਕੈ ਭੈ ਭੰਨਿ ਨ ਘੜਿਓ ਰਹੈ ਅੰਕਿ ਸਮਾਏ ॥ satigur kai bhai bhan na gharrio rahai ank samaae |
Original Gurmukhi with romanized transliteration, via the GurbaniNow API. An English translation will be added once a cleared translation is available.
✦ Connected Across Traditions
Good vs Evil / Light vs Darkness
Yasna 30:3
“Now the two primal Spirits, who reveal themselves as Twins, are the Better and the Bad, in thought and word and action.”
John 1:5
“And the light shineth in darkness; and the darkness comprehended it not.”
Dhammapada 2 (trans. Bhikkhu Sujato)
“Intention is the leader of things; intention is first, they’re made by intention. If with pure intent you speak or act, happiness follows you like a shadow that never leaves.”
Genesis 1:3
“And God said, Let there be light: and there was light.”