Sikhism
Ang-401 65
Text
ਗਿਆਨੁ ਨ ਗਲੀਈ ਢੂਢੀਐ ਕਥਨਾ ਕਰੜਾ ਸਾਰੁ ॥ giaan na galeeee dtoodteeai kathanaa kararraa saar |
ਕਰਮਿ ਮਿਲੈ ਤਾ ਪਾਈਐ ਹੋਰ ਹਿਕਮਤਿ ਹੁਕਮੁ ਖੁਆਰੁ ॥੨॥ karam milai taa paaeeai hor hikamat hukam khuaar |2|
ਪਉੜੀ ॥ paurree |
ਨਦਰਿ ਕਰਹਿ ਜੇ ਆਪਣੀ ਤਾ ਨਦਰੀ ਸਤਿਗੁਰੁ ਪਾਇਆ ॥ nadar kareh je aapanee taa nadaree satigur paaeaa |
ਏਹੁ ਜੀਉ ਬਹੁਤੇ ਜਨਮ ਭਰੰਮਿਆ ਤਾ ਸਤਿਗੁਰਿ ਸਬਦੁ ਸੁਣਾਇਆ ॥ ehu jeeo bahute janam bharamiaa taa satigur sabad sunaaeaa |
ਸਤਿਗੁਰ ਜੇਵਡੁ ਦਾਤਾ ਕੋ ਨਹੀ ਸਭਿ ਸੁਣਿਅਹੁ ਲੋਕ ਸਬਾਇਆ ॥ satigur jevadd daataa ko nahee sabh suniahu lok sabaaeaa |
ਸਤਿਗੁਰਿ ਮਿਲਿਐ ਸਚੁ ਪਾਇਆ ਜਿਨੑੀ ਵਿਚਹੁ ਆਪੁ ਗਵਾਇਆ ॥ satigur miliai sach paaeaa jinaee vichahu aap gavaaeaa |
ਜਿਨਿ ਸਚੋ ਸਚੁ ਬੁਝਾਇਆ ॥੪॥ jin sacho sach bujhaaeaa |4|
ਸਲੋਕ ਮਃ ੧ ॥ salok mahalaa 1 |
ਘੜੀਆ ਸਭੇ ਗੋਪੀਆ ਪਹਰ ਕੰਨੑ ਗੋਪਾਲ ॥ gharreea sabhe gopeea pehar kana gopaal |
ਗਹਣੇ ਪਉਣੁ ਪਾਣੀ ਬੈਸੰਤਰੁ ਚੰਦੁ ਸੂਰਜੁ ਅਵਤਾਰ ॥ gahane paun paanee baisantar chand sooraj avataar |
ਸਗਲੀ ਧਰਤੀ ਮਾਲੁ ਧਨੁ ਵਰਤਣਿ ਸਰਬ ਜੰਜਾਲ ॥ sagalee dharatee maal dhan varatan sarab janjaal |
ਨਾਨਕ ਮੁਸੈ ਗਿਆਨ ਵਿਹੂਣੀ ਖਾਇ ਗਇਆ ਜਮਕਾਲੁ ॥੧॥ naanak musai giaan vihoonee khaae geaa jamakaal |1|
ਮਃ ੧ ॥ mahalaa 1 |
ਵਾਇਨਿ ਚੇਲੇ ਨਚਨਿ ਗੁਰ ॥ vaaein chele nachan gur |
ਪੈਰ ਹਲਾਇਨਿ ਫੇਰਨਿੑ ਸਿਰ ॥ pair halaaein ferana sir |
ਉਡਿ ਉਡਿ ਰਾਵਾ ਝਾਟੈ ਪਾਇ ॥ audd udd raavaa jhaattai paae |
ਵੇਖੈ ਲੋਕੁ ਹਸੈ ਘਰਿ ਜਾਇ ॥ vekhai lok hasai ghar jaae |
ਰੋਟੀਆ ਕਾਰਣਿ ਪੂਰਹਿ ਤਾਲ ॥ rotteea kaaran pooreh taal |
ਆਪੁ ਪਛਾੜਹਿ ਧਰਤੀ ਨਾਲਿ ॥ aap pachhaarreh dharatee naal |
ਗਾਵਨਿ ਗੋਪੀਆ ਗਾਵਨਿ ਕਾਨੑ ॥ gaavan gopeea gaavan kaana |
ਗਾਵਨਿ ਸੀਤਾ ਰਾਜੇ ਰਾਮ ॥ gaavan seetaa raaje raam |
ਨਿਰਭਉ ਨਿਰੰਕਾਰੁ ਸਚੁ ਨਾਮੁ ॥ nirbhau nirankaar sach naam |
ਜਾ ਕਾ ਕੀਆ ਸਗਲ ਜਹਾਨੁ ॥ jaa kaa keea sagal jahaan |
ਸੇਵਕ ਸੇਵਹਿ ਕਰਮਿ ਚੜਾਉ ॥ sevak seveh karam charraau |
ਭਿੰਨੀ ਰੈਣਿ ਜਿਨੑਾ ਮਨਿ ਚਾਉ ॥ bhinee rain jinaa man chaau |
ਸਿਖੀ ਸਿਖਿਆ ਗੁਰ ਵੀਚਾਰਿ ॥ sikhee sikhiaa gur veechaar |
ਨਦਰੀ ਕਰਮਿ ਲਘਾਏ ਪਾਰਿ ॥ nadaree karam laghaae paar |
ਕੋਲੂ ਚਰਖਾ ਚਕੀ ਚਕੁ ॥ koloo charakhaa chakee chak |
ਥਲ ਵਾਰੋਲੇ ਬਹੁਤੁ ਅਨੰਤੁ ॥ thal vaarole bahut anant |
ਲਾਟੂ ਮਾਧਾਣੀਆ ਅਨਗਾਹ ॥ laattoo maadhaaneea anagaah |
ਪੰਖੀ ਭਉਦੀਆ ਲੈਨਿ ਨ ਸਾਹ ॥ pankhee bhaudeea lain na saah |
ਸੂਐ ਚਾੜਿ ਭਵਾਈਅਹਿ ਜੰਤ ॥ sooai chaarr bhavaaeeeh jant |
ਨਾਨਕ ਭਉਦਿਆ ਗਣਤ ਨ ਅੰਤ ॥ naanak bhaudiaa ganat na ant |
ਬੰਧਨ ਬੰਧਿ ਭਵਾਏ ਸੋਇ ॥ bandhan bandh bhavaae soe |
ਪਇਐ ਕਿਰਤਿ ਨਚੈ ਸਭੁ ਕੋਇ ॥ peiai kirat nachai sabh koe |
ਨਚਿ ਨਚਿ ਹਸਹਿ ਚਲਹਿ ਸੇ ਰੋਇ ॥ nach nach haseh chaleh se roe |
ਉਡਿ ਨ ਜਾਹੀ ਸਿਧ ਨ ਹੋਹਿ ॥ audd na jaahee sidh na hohi |
ਨਚਣੁ ਕੁਦਣੁ ਮਨ ਕਾ ਚਾਉ ॥ nachan kudan man kaa chaau |
ਨਾਨਕ ਜਿਨੑ ਮਨਿ ਭਉ ਤਿਨੑਾ ਮਨਿ ਭਾਉ ॥੨॥ naanak jina man bhau tinaa man bhaau |2|
ਪਉੜੀ ॥ paurree |
ਨਾਉ ਤੇਰਾ ਨਿਰੰਕਾਰੁ ਹੈ ਨਾਇ ਲਇਐ ਨਰਕਿ ਨ ਜਾਈਐ ॥ naau teraa nirankaar hai naae leiai narak na jaaeeai |
ਜੀਉ ਪਿੰਡੁ ਸਭੁ ਤਿਸ ਦਾ ਦੇ ਖਾਜੈ ਆਖਿ ਗਵਾਈਐ ॥ jeeo pindd sabh tis daa de khaajai aakh gavaaeeai |
ਜੇ ਲੋੜਹਿ ਚੰਗਾ ਆਪਣਾ ਕਰਿ ਪੁੰਨਹੁ ਨੀਚੁ ਸਦਾਈਐ ॥ je lorreh changaa aapanaa kar punahu neech sadaaeeai |
ਜੇ ਜਰਵਾਣਾ ਪਰਹਰੈ ਜਰੁ ਵੇਸ ਕਰੇਦੀ ਆਈਐ ॥ je jaravaanaa paraharai jar ves karedee aaeeai |
ਕੋ ਰਹੈ ਨ ਭਰੀਐ ਪਾਈਐ ॥੫॥ ko rahai na bhareeai paaeeai |5|
ਸਲੋਕ ਮਃ ੧ ॥ salok mahalaa 1 |
ਮੁਸਲਮਾਨਾ ਸਿਫਤਿ ਸਰੀਅਤਿ ਪੜਿ ਪੜਿ ਕਰਹਿ ਬੀਚਾਰੁ ॥ musalamaanaa sifat sareeat parr parr kareh beechaar |
ਬੰਦੇ ਸੇ ਜਿ ਪਵਹਿ ਵਿਚਿ ਬੰਦੀ ਵੇਖਣ ਕਉ ਦੀਦਾਰੁ ॥ bande se ji paveh vich bandee vekhan kau deedaar |
ਹਿੰਦੂ ਸਾਲਾਹੀ ਸਾਲਾਹਨਿ ਦਰਸਨਿ ਰੂਪਿ ਅਪਾਰੁ ॥ hindoo saalaahee saalaahan darasan roop apaar |
ਤੀਰਥਿ ਨਾਵਹਿ ਅਰਚਾ ਪੂਜਾ ਅਗਰ ਵਾਸੁ ਬਹਕਾਰੁ ॥ teerath naaveh arachaa poojaa agar vaas bahakaar |
ਜੋਗੀ ਸੁੰਨਿ ਧਿਆਵਨਿੑ ਜੇਤੇ ਅਲਖ ਨਾਮੁ ਕਰਤਾਰੁ ॥ jogee sun dhiaavana jete alakh naam karataar |
Original Gurmukhi with romanized transliteration, via the GurbaniNow API. An English translation will be added once a cleared translation is available.