Sikhism
Ang-401 13
Text
ਸੁਖੁ ਮਾਨੈ ਭੇਟੈ ਗੁਰ ਪੀਰੁ ॥ sukh maanai bhettai gur peer |
ਏਕੋ ਸਾਹਿਬੁ ਏਕੁ ਵਜੀਰੁ ॥੫॥ eko saahib ek vajeer |5|
ਜਗੁ ਬੰਦੀ ਮੁਕਤੇ ਹਉ ਮਾਰੀ ॥ jag bandee mukate hau maaree |
ਜਗਿ ਗਿਆਨੀ ਵਿਰਲਾ ਆਚਾਰੀ ॥ jag giaanee viralaa aachaaree |
ਜਗਿ ਪੰਡਿਤੁ ਵਿਰਲਾ ਵੀਚਾਰੀ ॥ jag panddit viralaa veechaaree |
ਬਿਨੁ ਸਤਿਗੁਰੁ ਭੇਟੇ ਸਭ ਫਿਰੈ ਅਹੰਕਾਰੀ ॥੬॥ bin satigur bhette sabh firai ahankaaree |6|
ਜਗੁ ਦੁਖੀਆ ਸੁਖੀਆ ਜਨੁ ਕੋਇ ॥ jag dukheea sukheea jan koe |
ਜਗੁ ਰੋਗੀ ਭੋਗੀ ਗੁਣ ਰੋਇ ॥ jag rogee bhogee gun roe |
ਜਗੁ ਉਪਜੈ ਬਿਨਸੈ ਪਤਿ ਖੋਇ ॥ jag upajai binasai pat khoe |
ਗੁਰਮੁਖਿ ਹੋਵੈ ਬੂਝੈ ਸੋਇ ॥੭॥ guramukh hovai boojhai soe |7|
ਮਹਘੋ ਮੋਲਿ ਭਾਰਿ ਅਫਾਰੁ ॥ mahagho mol bhaar afaar |
ਅਟਲ ਅਛਲੁ ਗੁਰਮਤੀ ਧਾਰੁ ॥ attal achhal guramatee dhaar |
ਭਾਇ ਮਿਲੈ ਭਾਵੈ ਭਇਕਾਰੁ ॥ bhaae milai bhaavai bheikaar |
ਨਾਨਕੁ ਨੀਚੁ ਕਹੈ ਬੀਚਾਰੁ ॥੮॥੩॥ naanak neech kahai beechaar |8|3|
ਆਸਾ ਮਹਲਾ ੧ ॥ aasaa mahalaa 1 |
ਏਕੁ ਮਰੈ ਪੰਚੇ ਮਿਲਿ ਰੋਵਹਿ ॥ ek marai panche mil roveh |
ਹਉਮੈ ਜਾਇ ਸਬਦਿ ਮਲੁ ਧੋਵਹਿ ॥ haumai jaae sabad mal dhoveh |
ਸਮਝਿ ਸੂਝਿ ਸਹਜ ਘਰਿ ਹੋਵਹਿ ॥ samajh soojh sehaj ghar hoveh |
ਬਿਨੁ ਬੂਝੇ ਸਗਲੀ ਪਤਿ ਖੋਵਹਿ ॥੧॥ bin boojhe sagalee pat khoveh |1|
ਕਉਣੁ ਮਰੈ ਕਉਣੁ ਰੋਵੈ ਓਹੀ ॥ kaun marai kaun rovai ohee |
ਕਰਣ ਕਾਰਣ ਸਭਸੈ ਸਿਰਿ ਤੋਹੀ ॥੧॥ ਰਹਾਉ ॥ karan kaaran sabhasai sir tohee |1| rahaau |
ਮੂਏ ਕਉ ਰੋਵੈ ਦੁਖੁ ਕੋਇ ॥ mooe kau rovai dukh koe |
ਸੋ ਰੋਵੈ ਜਿਸੁ ਬੇਦਨ ਹੋਇ ॥ so rovai jis bedan hoe |
ਜਿਸੁ ਬੀਤੀ ਜਾਣੈ ਪ੍ਰਭ ਸੋਇ ॥ jis beetee jaanai prabh soe |
ਆਪੇ ਕਰਤਾ ਕਰੇ ਸੁ ਹੋਇ ॥੨॥ aape karataa kare su hoe |2|
ਜੀਵਤ ਮਰਣਾ ਤਾਰੇ ਤਰਣਾ ॥ jeevat maranaa taare taranaa |
ਜੈ ਜਗਦੀਸ ਪਰਮ ਗਤਿ ਸਰਣਾ ॥ jai jagadees param gat saranaa |
ਹਉ ਬਲਿਹਾਰੀ ਸਤਿਗੁਰ ਚਰਣਾ ॥ hau balihaaree satigur charanaa |
ਗੁਰੁ ਬੋਹਿਥੁ ਸਬਦਿ ਭੈ ਤਰਣਾ ॥੩॥ gur bohith sabad bhai taranaa |3|
ਨਿਰਭਉ ਆਪਿ ਨਿਰੰਤਰਿ ਜੋਤਿ ॥ nirbhau aap nirantar jot |
ਬਿਨੁ ਨਾਵੈ ਸੂਤਕੁ ਜਗਿ ਛੋਤਿ ॥ bin naavai sootak jag chhot |
ਦੁਰਮਤਿ ਬਿਨਸੈ ਕਿਆ ਕਹਿ ਰੋਤਿ ॥ duramat binasai kiaa keh rot |
ਜਨਮਿ ਮੂਏ ਬਿਨੁ ਭਗਤਿ ਸਰੋਤਿ ॥੪॥ janam mooe bin bhagat sarot |4|
ਮੂਏ ਕਉ ਸਚੁ ਰੋਵਹਿ ਮੀਤ ॥ mooe kau sach roveh meet |
ਤ੍ਰੈ ਗੁਣ ਰੋਵਹਿ ਨੀਤਾ ਨੀਤ ॥ trai gun roveh neetaa neet |
ਦੁਖੁ ਸੁਖੁ ਪਰਹਰਿ ਸਹਜਿ ਸੁਚੀਤ ॥ dukh sukh parahar sehaj sucheet |
ਤਨੁ ਮਨੁ ਸਉਪਉ ਕ੍ਰਿਸਨ ਪਰੀਤਿ ॥੫॥ tan man saupau krisan pareet |5|
ਭੀਤਰਿ ਏਕੁ ਅਨੇਕ ਅਸੰਖ ॥ bheetar ek anek asankh |
ਕਰਮ ਧਰਮ ਬਹੁ ਸੰਖ ਅਸੰਖ ॥ karam dharam bahu sankh asankh |
ਬਿਨੁ ਭੈ ਭਗਤੀ ਜਨਮੁ ਬਿਰੰਥ ॥ bin bhai bhagatee janam biranth |
ਹਰਿ ਗੁਣ ਗਾਵਹਿ ਮਿਲਿ ਪਰਮਾਰੰਥ ॥੬॥ har gun gaaveh mil paramaaranth |6|
ਆਪਿ ਮਰੈ ਮਾਰੇ ਭੀ ਆਪਿ ॥ aap marai maare bhee aap |
ਆਪਿ ਉਪਾਏ ਥਾਪਿ ਉਥਾਪਿ ॥ aap upaae thaap uthaap |
ਸ੍ਰਿਸਟਿ ਉਪਾਈ ਜੋਤੀ ਤੂ ਜਾਤਿ ॥ srisatt upaaee jotee too jaat |
ਸਬਦੁ ਵੀਚਾਰਿ ਮਿਲਣੁ ਨਹੀ ਭ੍ਰਾਤਿ ॥੭॥ sabad veechaar milan nahee bhraat |7|
ਸੂਤਕੁ ਅਗਨਿ ਭਖੈ ਜਗੁ ਖਾਇ ॥ sootak agan bhakhai jag khaae |
ਸੂਤਕੁ ਜਲਿ ਥਲਿ ਸਭ ਹੀ ਥਾਇ ॥ sootak jal thal sabh hee thaae |
ਨਾਨਕ ਸੂਤਕਿ ਜਨਮਿ ਮਰੀਜੈ ॥ naanak sootak janam mareejai |
ਗੁਰ ਪਰਸਾਦੀ ਹਰਿ ਰਸੁ ਪੀਜੈ ॥੮॥੪॥ gur parasaadee har ras peejai |8|4|
ਰਾਗੁ ਆਸਾ ਮਹਲਾ ੧ ॥ raag aasaa mahalaa 1 |
ਆਪੁ ਵੀਚਾਰੈ ਸੁ ਪਰਖੇ ਹੀਰਾ ॥ aap veechaarai su parakhe heeraa |
ਏਕ ਦ੍ਰਿਸਟਿ ਤਾਰੇ ਗੁਰ ਪੂਰਾ ॥ ek drisatt taare gur pooraa |
ਗੁਰੁ ਮਾਨੈ ਮਨ ਤੇ ਮਨੁ ਧੀਰਾ ॥੧॥ gur maanai man te man dheeraa |1|
ਐਸਾ ਸਾਹੁ ਸਰਾਫੀ ਕਰੈ ॥ aisaa saahu saraafee karai |
ਸਾਚੀ ਨਦਰਿ ਏਕ ਲਿਵ ਤਰੈ ॥੧॥ ਰਹਾਉ ॥ saachee nadar ek liv tarai |1| rahaau |
ਪੂੰਜੀ ਨਾਮੁ ਨਿਰੰਜਨ ਸਾਰੁ ॥ poonjee naam niranjan saar |
ਨਿਰਮਲੁ ਸਾਚਿ ਰਤਾ ਪੈਕਾਰੁ ॥ niramal saach rataa paikaar |
ਸਿਫਤਿ ਸਹਜ ਘਰਿ ਗੁਰੁ ਕਰਤਾਰੁ ॥੨॥ sifat sehaj ghar gur karataar |2|
ਆਸਾ ਮਨਸਾ ਸਬਦਿ ਜਲਾਏ ॥ aasaa manasaa sabad jalaae |
ਰਾਮ ਨਰਾਇਣੁ ਕਹੈ ਕਹਾਏ ॥ raam naraaein kahai kahaae |
ਗੁਰ ਤੇ ਵਾਟ ਮਹਲੁ ਘਰੁ ਪਾਏ ॥੩॥ gur te vaatt mehal ghar paae |3|
Original Gurmukhi with romanized transliteration, via the GurbaniNow API. An English translation will be added once a cleared translation is available.