Sikhism
Ang-301 47
Text
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ik oankaar sat naam karataa purakh nirbhau niravair akaal moorat ajoonee saibhan gur prasaad |
ਰਾਗੁ ਆਸਾ ਮਹਲਾ ੧ ਘਰੁ ੧ ਸੋ ਦਰੁ ॥ raag aasaa mahalaa 1 ghar 1 so dar |
ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮੑਾਲੇ ॥ so dar teraa kehaa so ghar kehaa jit beh sarab samaale |
ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣਹਾਰੇ ॥ vaaje tere naad anek asankhaa kete tere vaavanahaare |
ਕੇਤੇ ਤੇਰੇ ਰਾਗ ਪਰੀ ਸਿਉ ਕਹੀਅਹਿ ਕੇਤੇ ਤੇਰੇ ਗਾਵਣਹਾਰੇ ॥ kete tere raag paree siau kaheeeh kete tere gaavanahaare |
ਗਾਵਨਿੑ ਤੁਧਨੋ ਪਉਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮ ਦੁਆਰੇ ॥ gaavana tudhano paun paanee baisantar gaavai raajaa dharam duaare |
ਗਾਵਨਿੑ ਤੁਧਨੋ ਚਿਤੁ ਗੁਪਤੁ ਲਿਖਿ ਜਾਣਨਿ ਲਿਖਿ ਲਿਖਿ ਧਰਮੁ ਵੀਚਾਰੇ ॥ gaavana tudhano chit gupat likh jaanan likh likh dharam veechaare |
ਗਾਵਨਿੑ ਤੁਧਨੋ ਈਸਰੁ ਬ੍ਰਹਮਾ ਦੇਵੀ ਸੋਹਨਿ ਤੇਰੇ ਸਦਾ ਸਵਾਰੇ ॥ gaavana tudhano eesar brahamaa devee sohan tere sadaa savaare |
ਗਾਵਨਿੑ ਤੁਧਨੋ ਇੰਦ੍ਰ ਇੰਦ੍ਰਾਸਣਿ ਬੈਠੇ ਦੇਵਤਿਆ ਦਰਿ ਨਾਲੇ ॥ gaavana tudhano indr indraasan baitthe devatiaa dar naale |
ਗਾਵਨਿੑ ਤੁਧਨੋ ਸਿਧ ਸਮਾਧੀ ਅੰਦਰਿ ਗਾਵਨਿੑ ਤੁਧਨੋ ਸਾਧ ਬੀਚਾਰੇ ॥ gaavana tudhano sidh samaadhee andar gaavana tudhano saadh beechaare |
ਗਾਵਨਿੑ ਤੁਧਨੋ ਜਤੀ ਸਤੀ ਸੰਤੋਖੀ ਗਾਵਨਿ ਤੁਧਨੋ ਵੀਰ ਕਰਾਰੇ ॥ gaavana tudhano jatee satee santokhee gaavan tudhano veer karaare |
ਗਾਵਨਿ ਤੁਧਨੋ ਪੰਡਿਤ ਪੜੇ ਰਖੀਸੁਰ ਜੁਗੁ ਜੁਗੁ ਬੇਦਾ ਨਾਲੇ ॥ gaavan tudhano panddit parre rakheesur jug jug bedaa naale |
ਗਾਵਨਿ ਤੁਧਨੋ ਮੋਹਣੀਆ ਮਨੁ ਮੋਹਨਿ ਸੁਰਗੁ ਮਛੁ ਪਇਆਲੇ ॥ gaavan tudhano mohaneea man mohan surag machh peaale |
ਗਾਵਨਿੑ ਤੁਧਨੋ ਰਤਨ ਉਪਾਏ ਤੇਰੇ ਜੇਤੇ ਅਠਸਠਿ ਤੀਰਥ ਨਾਲੇ ॥ gaavana tudhano ratan upaae tere jete atthasatth teerath naale |
ਗਾਵਨਿੑ ਤੁਧਨੋ ਜੋਧ ਮਹਾਬਲ ਸੂਰਾ ਗਾਵਨਿੑ ਤੁਧਨੋ ਖਾਣੀ ਚਾਰੇ ॥ gaavana tudhano jodh mahaabal sooraa gaavana tudhano khaanee chaare |
ਗਾਵਨਿੑ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰਿ ਕਰਿ ਰਖੇ ਤੇਰੇ ਧਾਰੇ ॥ gaavana tudhano khandd manddal brahamanddaa kar kar rakhe tere dhaare |
ਸੇਈ ਤੁਧਨੋ ਗਾਵਨਿੑ ਜੋ ਤੁਧੁ ਭਾਵਨਿੑ ਰਤੇ ਤੇਰੇ ਭਗਤ ਰਸਾਲੇ ॥ seee tudhano gaavana jo tudh bhaavana rate tere bhagat rasaale |
ਹੋਰਿ ਕੇਤੇ ਤੁਧਨੋ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਬੀਚਾਰੇ ॥ hor kete tudhano gaavan se mai chit na aavan naanak kiaa beechaare |
ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ ॥ soee soee sadaa sach saahib saachaa saachee naaee |
ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ ॥ hai bhee hosee jaae na jaasee rachanaa jin rachaaee |
ਰੰਗੀ ਰੰਗੀ ਭਾਤੀ ਜਿਨਸੀ ਮਾਇਆ ਜਿਨਿ ਉਪਾਈ ॥ rangee rangee bhaatee jinasee maaeaa jin upaaee |
ਕਰਿ ਕਰਿ ਦੇਖੈ ਕੀਤਾ ਅਪਣਾ ਜਿਉ ਤਿਸ ਦੀ ਵਡਿਆਈ ॥ kar kar dekhai keetaa apanaa jiau tis dee vaddiaaee |
ਜੋ ਤਿਸੁ ਭਾਵੈ ਸੋਈ ਕਰਸੀ ਫਿਰਿ ਹੁਕਮੁ ਨ ਕਰਣਾ ਜਾਈ ॥ jo tis bhaavai soee karasee fir hukam na karanaa jaaee |
Original Gurmukhi with romanized transliteration, via the GurbaniNow API. An English translation will be added once a cleared translation is available.