U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-301 18

Text

1

ਗਉੜੀ ਕੀ ਵਾਰ ਮਹਲਾ ੫ ਰਾਇ ਕਮਾਲਦੀ ਮੋਜਦੀ ਕੀ ਵਾਰ ਕੀ ਧੁਨਿ ਉਪਰਿ ਗਾਵਣੀ ॥ gaurree kee vaar mahalaa 5 raae kamaaladee mojadee kee vaar kee dhun upar gaavanee |

2

ੴ ਸਤਿਗੁਰ ਪ੍ਰਸਾਦਿ ॥ ik oankaar satigur prasaad |

3

ਸਲੋਕ ਮਃ ੫ ॥ salok mahalaa 5 |

4

ਹਰਿ ਹਰਿ ਨਾਮੁ ਜੋ ਜਨੁ ਜਪੈ ਸੋ ਆਇਆ ਪਰਵਾਣੁ ॥ har har naam jo jan japai so aaeaa paravaan |

5

ਤਿਸੁ ਜਨ ਕੈ ਬਲਿਹਾਰਣੈ ਜਿਨਿ ਭਜਿਆ ਪ੍ਰਭੁ ਨਿਰਬਾਣੁ ॥ tis jan kai balihaaranai jin bhajiaa prabh nirabaan |

6

ਜਨਮ ਮਰਨ ਦੁਖੁ ਕਟਿਆ ਹਰਿ ਭੇਟਿਆ ਪੁਰਖੁ ਸੁਜਾਣੁ ॥ janam maran dukh kattiaa har bhettiaa purakh sujaan |

7

ਸੰਤ ਸੰਗਿ ਸਾਗਰੁ ਤਰੇ ਜਨ ਨਾਨਕ ਸਚਾ ਤਾਣੁ ॥੧॥ sant sang saagar tare jan naanak sachaa taan |1|

8

ਮਃ ੫ ॥ mahalaa 5 |

9

ਭਲਕੇ ਉਠਿ ਪਰਾਹੁਣਾ ਮੇਰੈ ਘਰਿ ਆਵਉ ॥ bhalake utth paraahunaa merai ghar aavau |

10

ਪਾਉ ਪਖਾਲਾ ਤਿਸ ਕੇ ਮਨਿ ਤਨਿ ਨਿਤ ਭਾਵਉ ॥ paau pakhaalaa tis ke man tan nit bhaavau |

11

ਨਾਮੁ ਸੁਣੇ ਨਾਮੁ ਸੰਗ੍ਰਹੈ ਨਾਮੇ ਲਿਵ ਲਾਵਉ ॥ naam sune naam sangrahai naame liv laavau |

12

ਗ੍ਰਿਹੁ ਧਨੁ ਸਭੁ ਪਵਿਤ੍ਰੁ ਹੋਇ ਹਰਿ ਕੇ ਗੁਣ ਗਾਵਉ ॥ grihu dhan sabh pavitru hoe har ke gun gaavau |

13

ਹਰਿ ਨਾਮ ਵਾਪਾਰੀ ਨਾਨਕਾ ਵਡਭਾਗੀ ਪਾਵਉ ॥੨॥ har naam vaapaaree naanakaa vaddabhaagee paavau |2|

14

ਪਉੜੀ ॥ paurree |

15

ਜੋ ਤੁਧੁ ਭਾਵੈ ਸੋ ਭਲਾ ਸਚੁ ਤੇਰਾ ਭਾਣਾ ॥ jo tudh bhaavai so bhalaa sach teraa bhaanaa |

16

ਤੂ ਸਭ ਮਹਿ ਏਕੁ ਵਰਤਦਾ ਸਭ ਮਾਹਿ ਸਮਾਣਾ ॥ too sabh meh ek varatadaa sabh maeh samaanaa |

17

ਥਾਨ ਥਨੰਤਰਿ ਰਵਿ ਰਹਿਆ ਜੀਅ ਅੰਦਰਿ ਜਾਣਾ ॥ thaan thanantar rav rahiaa jeea andar jaanaa |

18

ਸਾਧਸੰਗਿ ਮਿਲਿ ਪਾਈਐ ਮਨਿ ਸਚੇ ਭਾਣਾ ॥ saadhasang mil paaeeai man sache bhaanaa |

19

ਨਾਨਕ ਪ੍ਰਭ ਸਰਣਾਗਤੀ ਸਦ ਸਦ ਕੁਰਬਾਣਾ ॥੧॥ naanak prabh saranaagatee sad sad kurabaanaa |1|

20

ਸਲੋਕ ਮਃ ੫ ॥ salok mahalaa 5 |

21

ਚੇਤਾ ਈ ਤਾਂ ਚੇਤਿ ਸਾਹਿਬੁ ਸਚਾ ਸੋ ਧਣੀ ॥ chetaa ee taan chet saahib sachaa so dhanee |

22

ਨਾਨਕ ਸਤਿਗੁਰੁ ਸੇਵਿ ਚੜਿ ਬੋਹਿਥਿ ਭਉਜਲੁ ਪਾਰਿ ਪਉ ॥੧॥ naanak satigur sev charr bohith bhaujal paar pau |1|

23

ਮਃ ੫ ॥ mahalaa 5 |

24

ਵਾਊ ਸੰਦੇ ਕਪੜੇ ਪਹਿਰਹਿ ਗਰਬਿ ਗਵਾਰ ॥ vaaoo sande kaparre pahireh garab gavaar |

25

ਨਾਨਕ ਨਾਲਿ ਨ ਚਲਨੀ ਜਲਿ ਬਲਿ ਹੋਏ ਛਾਰੁ ॥੨॥ naanak naal na chalanee jal bal hoe chhaar |2|

26

ਪਉੜੀ ॥ paurree |

27

ਸੇਈ ਉਬਰੇ ਜਗੈ ਵਿਚਿ ਜੋ ਸਚੈ ਰਖੇ ॥ seee ubare jagai vich jo sachai rakhe |

28

ਮੁਹਿ ਡਿਠੈ ਤਿਨ ਕੈ ਜੀਵੀਐ ਹਰਿ ਅੰਮ੍ਰਿਤੁ ਚਖੇ ॥ muhi dditthai tin kai jeeveeai har amrit chakhe |

29

ਕਾਮੁ ਕ੍ਰੋਧੁ ਲੋਭੁ ਮੋਹੁ ਸੰਗਿ ਸਾਧਾ ਭਖੇ ॥ kaam krodh lobh mohu sang saadhaa bhakhe |

30

ਕਰਿ ਕਿਰਪਾ ਪ੍ਰਭਿ ਆਪਣੀ ਹਰਿ ਆਪਿ ਪਰਖੇ ॥ kar kirapaa prabh aapanee har aap parakhe |

31

ਨਾਨਕ ਚਲਤ ਨ ਜਾਪਨੀ ਕੋ ਸਕੈ ਨ ਲਖੇ ॥੨॥ naanak chalat na jaapanee ko sakai na lakhe |2|

32

ਸਲੋਕ ਮਃ ੫ ॥ salok mahalaa 5 |

33

ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ ॥ naanak soee dinas suhaavarraa jit prabh aavai chit |

34

ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਫਿਟੁ ਭਲੇਰੀ ਰੁਤਿ ॥੧॥ jit din visarai paarabraham fitt bhaleree rut |1|

35

ਮਃ ੫ ॥ mahalaa 5 |

36

ਨਾਨਕ ਮਿਤ੍ਰਾਈ ਤਿਸੁ ਸਿਉ ਸਭ ਕਿਛੁ ਜਿਸ ਕੈ ਹਾਥਿ ॥ naanak mitraaee tis siau sabh kichh jis kai haath |

37

ਕੁਮਿਤ੍ਰਾ ਸੇਈ ਕਾਂਢੀਅਹਿ ਇਕ ਵਿਖ ਨ ਚਲਹਿ ਸਾਥਿ ॥੨॥ kumitraa seee kaandteeeh ik vikh na chaleh saath |2|

38

ਪਉੜੀ ॥ paurree |

39

ਅੰਮ੍ਰਿਤੁ ਨਾਮੁ ਨਿਧਾਨੁ ਹੈ ਮਿਲਿ ਪੀਵਹੁ ਭਾਈ ॥ amrit naam nidhaan hai mil peevahu bhaaee |

40

ਜਿਸੁ ਸਿਮਰਤ ਸੁਖੁ ਪਾਈਐ ਸਭ ਤਿਖਾ ਬੁਝਾਈ ॥ jis simarat sukh paaeeai sabh tikhaa bujhaaee |

41

ਕਰਿ ਸੇਵਾ ਪਾਰਬ੍ਰਹਮ ਗੁਰ ਭੁਖ ਰਹੈ ਨ ਕਾਈ ॥ kar sevaa paarabraham gur bhukh rahai na kaaee |

42

ਸਗਲ ਮਨੋਰਥ ਪੁੰਨਿਆ ਅਮਰਾ ਪਦੁ ਪਾਈ ॥ sagal manorath puniaa amaraa pad paaee |

43

ਤੁਧੁ ਜੇਵਡੁ ਤੂਹੈ ਪਾਰਬ੍ਰਹਮ ਨਾਨਕ ਸਰਣਾਈ ॥੩॥ tudh jevadd toohai paarabraham naanak saranaaee |3|

44

ਸਲੋਕ ਮਃ ੫ ॥ salok mahalaa 5 |

45

ਡਿਠੜੋ ਹਭ ਠਾਇ ਊਣ ਨ ਕਾਈ ਜਾਇ ॥ ddittharro habh tthaae aoon na kaaee jaae |

46

ਨਾਨਕ ਲਧਾ ਤਿਨ ਸੁਆਉ ਜਿਨਾ ਸਤਿਗੁਰੁ ਭੇਟਿਆ ॥੧॥ naanak ladhaa tin suaau jinaa satigur bhettiaa |1|

Original Gurmukhi with romanized transliteration, via the GurbaniNow API. An English translation will be added once a cleared translation is available.