Sikhism
Ang-21 5
Text
ਜੇਹੀ ਸੁਰਤਿ ਤੇਹਾ ਤਿਨ ਰਾਹੁ ॥ jehee surat tehaa tin raahu |
ਲੇਖਾ ਇਕੋ ਆਵਹੁ ਜਾਹੁ ॥੧॥ lekhaa iko aavahu jaahu |1|
ਕਾਹੇ ਜੀਅ ਕਰਹਿ ਚਤੁਰਾਈ ॥ kaahe jeea kareh chaturaaee |
ਲੇਵੈ ਦੇਵੈ ਢਿਲ ਨ ਪਾਈ ॥੧॥ ਰਹਾਉ ॥ levai devai dtil na paaee |1| rahaau |
ਤੇਰੇ ਜੀਅ ਜੀਆ ਕਾ ਤੋਹਿ ॥ tere jeea jeea kaa tohi |
ਕਿਤ ਕਉ ਸਾਹਿਬ ਆਵਹਿ ਰੋਹਿ ॥ kit kau saahib aaveh rohi |
ਜੇ ਤੂ ਸਾਹਿਬ ਆਵਹਿ ਰੋਹਿ ॥ je too saahib aaveh rohi |
ਤੂ ਓਨਾ ਕਾ ਤੇਰੇ ਓਹਿ ॥੨॥ too onaa kaa tere ohi |2|
ਅਸੀ ਬੋਲਵਿਗਾੜ ਵਿਗਾੜਹ ਬੋਲ ॥ asee bolavigaarr vigaarrah bol |
ਤੂ ਨਦਰੀ ਅੰਦਰਿ ਤੋਲਹਿ ਤੋਲ ॥ too nadaree andar toleh tol |
ਜਹ ਕਰਣੀ ਤਹ ਪੂਰੀ ਮਤਿ ॥ jeh karanee teh pooree mat |
ਕਰਣੀ ਬਾਝਹੁ ਘਟੇ ਘਟਿ ॥੩॥ karanee baajhahu ghatte ghatt |3|
ਪ੍ਰਣਵਤਿ ਨਾਨਕ ਗਿਆਨੀ ਕੈਸਾ ਹੋਇ ॥ pranavat naanak giaanee kaisaa hoe |
ਆਪੁ ਪਛਾਣੈ ਬੂਝੈ ਸੋਇ ॥ aap pachhaanai boojhai soe |
ਗੁਰ ਪਰਸਾਦਿ ਕਰੇ ਬੀਚਾਰੁ ॥ gur parasaad kare beechaar |
ਸੋ ਗਿਆਨੀ ਦਰਗਹ ਪਰਵਾਣੁ ॥੪॥੩੦॥ so giaanee daragah paravaan |4|30|
ਸਿਰੀਰਾਗੁ ਮਹਲਾ ੧ ਘਰੁ ੪ ॥ sireeraag mahalaa 1 ghar 4 |
ਤੂ ਦਰੀਆਉ ਦਾਨਾ ਬੀਨਾ ਮੈ ਮਛੁਲੀ ਕੈਸੇ ਅੰਤੁ ਲਹਾ ॥ too dareeaau daanaa beenaa mai machhulee kaise ant lahaa |
ਜਹ ਜਹ ਦੇਖਾ ਤਹ ਤਹ ਤੂ ਹੈ ਤੁਝ ਤੇ ਨਿਕਸੀ ਫੂਟਿ ਮਰਾ ॥੧॥ jeh jeh dekhaa teh teh too hai tujh te nikasee foott maraa |1|
ਨ ਜਾਣਾ ਮੇਉ ਨ ਜਾਣਾ ਜਾਲੀ ॥ n jaanaa meo na jaanaa jaalee |
ਜਾ ਦੁਖੁ ਲਾਗੈ ਤਾ ਤੁਝੈ ਸਮਾਲੀ ॥੧॥ ਰਹਾਉ ॥ jaa dukh laagai taa tujhai samaalee |1| rahaau |
ਤੂ ਭਰਪੂਰਿ ਜਾਨਿਆ ਮੈ ਦੂਰਿ ॥ too bharapoor jaaniaa mai door |
ਜੋ ਕਛੁ ਕਰੀ ਸੁ ਤੇਰੈ ਹਦੂਰਿ ॥ jo kachh karee su terai hadoor |
ਤੂ ਦੇਖਹਿ ਹਉ ਮੁਕਰਿ ਪਾਉ ॥ too dekheh hau mukar paau |
ਤੇਰੈ ਕੰਮਿ ਨ ਤੇਰੈ ਨਾਇ ॥੨॥ terai kam na terai naae |2|
ਜੇਤਾ ਦੇਹਿ ਤੇਤਾ ਹਉ ਖਾਉ ॥ jetaa dehi tetaa hau khaau |
ਬਿਆ ਦਰੁ ਨਾਹੀ ਕੈ ਦਰਿ ਜਾਉ ॥ biaa dar naahee kai dar jaau |
ਨਾਨਕੁ ਏਕ ਕਹੈ ਅਰਦਾਸਿ ॥ naanak ek kahai aradaas |
ਜੀਉ ਪਿੰਡੁ ਸਭੁ ਤੇਰੈ ਪਾਸਿ ॥੩॥ jeeo pindd sabh terai paas |3|
ਆਪੇ ਨੇੜੈ ਦੂਰਿ ਆਪੇ ਹੀ ਆਪੇ ਮੰਝਿ ਮਿਆਨੋੁ ॥ aape nerrai door aape hee aape manjh miaanuo |
ਆਪੇ ਵੇਖੈ ਸੁਣੇ ਆਪੇ ਹੀ ਕੁਦਰਤਿ ਕਰੇ ਜਹਾਨੋੁ ॥ aape vekhai sune aape hee kudarat kare jahaanuo |
ਜੋ ਤਿਸੁ ਭਾਵੈ ਨਾਨਕਾ ਹੁਕਮੁ ਸੋਈ ਪਰਵਾਨੋੁ ॥੪॥੩੧॥ jo tis bhaavai naanakaa hukam soee paravaanuo |4|31|
ਸਿਰੀਰਾਗੁ ਮਹਲਾ ੧ ਘਰੁ ੪ ॥ sireeraag mahalaa 1 ghar 4 |
ਕੀਤਾ ਕਹਾ ਕਰੇ ਮਨਿ ਮਾਨੁ ॥ keetaa kahaa kare man maan |
ਦੇਵਣਹਾਰੇ ਕੈ ਹਥਿ ਦਾਨੁ ॥ devanahaare kai hath daan |
ਭਾਵੈ ਦੇਇ ਨ ਦੇਈ ਸੋਇ ॥ bhaavai dee na deee soe |
ਕੀਤੇ ਕੈ ਕਹਿਐ ਕਿਆ ਹੋਇ ॥੧॥ keete kai kahiai kiaa hoe |1|
ਆਪੇ ਸਚੁ ਭਾਵੈ ਤਿਸੁ ਸਚੁ ॥ aape sach bhaavai tis sach |
ਅੰਧਾ ਕਚਾ ਕਚੁ ਨਿਕਚੁ ॥੧॥ ਰਹਾਉ ॥ andhaa kachaa kach nikach |1| rahaau |
ਜਾ ਕੇ ਰੁਖ ਬਿਰਖ ਆਰਾਉ ॥ jaa ke rukh birakh aaraau |
ਜੇਹੀ ਧਾਤੁ ਤੇਹਾ ਤਿਨ ਨਾਉ ॥ jehee dhaat tehaa tin naau |
ਫੁਲੁ ਭਾਉ ਫਲੁ ਲਿਖਿਆ ਪਾਇ ॥ ful bhaau fal likhiaa paae |
ਆਪਿ ਬੀਜਿ ਆਪੇ ਹੀ ਖਾਇ ॥੨॥ aap beej aape hee khaae |2|
ਕਚੀ ਕੰਧ ਕਚਾ ਵਿਚਿ ਰਾਜੁ ॥ kachee kandh kachaa vich raaj |
ਮਤਿ ਅਲੂਣੀ ਫਿਕਾ ਸਾਦੁ ॥ mat aloonee fikaa saad |
ਨਾਨਕ ਆਣੇ ਆਵੈ ਰਾਸਿ ॥ naanak aane aavai raas |
ਵਿਣੁ ਨਾਵੈ ਨਾਹੀ ਸਾਬਾਸਿ ॥੩॥੩੨॥ vin naavai naahee saabaas |3|32|
ਸਿਰੀਰਾਗੁ ਮਹਲਾ ੧ ਘਰੁ ੫ ॥ sireeraag mahalaa 1 ghar 5 |
ਅਛਲ ਛਲਾਈ ਨਹ ਛਲੈ ਨਹ ਘਾਉ ਕਟਾਰਾ ਕਰਿ ਸਕੈ ॥ achhal chhalaaee neh chhalai neh ghaau kattaaraa kar sakai |
ਜਿਉ ਸਾਹਿਬੁ ਰਾਖੈ ਤਿਉ ਰਹੈ ਇਸੁ ਲੋਭੀ ਕਾ ਜੀਉ ਟਲ ਪਲੈ ॥੧॥ jiau saahib raakhai tiau rahai is lobhee kaa jeeo ttal palai |1|
ਬਿਨੁ ਤੇਲ ਦੀਵਾ ਕਿਉ ਜਲੈ ॥੧॥ ਰਹਾਉ ॥ bin tel deevaa kiau jalai |1| rahaau |
ਪੋਥੀ ਪੁਰਾਣ ਕਮਾਈਐ ॥ pothee puraan kamaaeeai |
ਭਉ ਵਟੀ ਇਤੁ ਤਨਿ ਪਾਈਐ ॥ bhau vattee it tan paaeeai |
ਸਚੁ ਬੂਝਣੁ ਆਣਿ ਜਲਾਈਐ ॥੨॥ sach boojhan aan jalaaeeai |2|
ਇਹੁ ਤੇਲੁ ਦੀਵਾ ਇਉ ਜਲੈ ॥ eihu tel deevaa iau jalai |
ਕਰਿ ਚਾਨਣੁ ਸਾਹਿਬ ਤਉ ਮਿਲੈ ॥੧॥ ਰਹਾਉ ॥ kar chaanan saahib tau milai |1| rahaau |
ਇਤੁ ਤਨਿ ਲਾਗੈ ਬਾਣੀਆ ॥ eit tan laagai baaneea |
ਸੁਖੁ ਹੋਵੈ ਸੇਵ ਕਮਾਣੀਆ ॥ sukh hovai sev kamaaneea |
Original Gurmukhi with romanized transliteration, via the GurbaniNow API. An English translation will be added once a cleared translation is available.