U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-201 16

Text

1

ਭਰਮ ਮੋਹ ਕਛੁ ਸੂਝਸਿ ਨਾਹੀ ਇਹ ਪੈਖਰ ਪਏ ਪੈਰਾ ॥੨॥ bharam moh kachh soojhas naahee ih paikhar pe pairaa |2|

2

ਤਬ ਇਹੁ ਕਹਾ ਕਮਾਵਨ ਪਰਿਆ ਜਬ ਇਹੁ ਕਛੂ ਨ ਹੋਤਾ ॥ tab ihu kahaa kamaavan pariaa jab ihu kachhoo na hotaa |

3

ਜਬ ਏਕ ਨਿਰੰਜਨ ਨਿਰੰਕਾਰ ਪ੍ਰਭ ਸਭੁ ਕਿਛੁ ਆਪਹਿ ਕਰਤਾ ॥੩॥ jab ek niranjan nirankaar prabh sabh kichh aapeh karataa |3|

4

ਅਪਨੇ ਕਰਤਬ ਆਪੇ ਜਾਨੈ ਜਿਨਿ ਇਹੁ ਰਚਨੁ ਰਚਾਇਆ ॥ apane karatab aape jaanai jin ihu rachan rachaaeaa |

5

ਕਹੁ ਨਾਨਕ ਕਰਣਹਾਰੁ ਹੈ ਆਪੇ ਸਤਿਗੁਰਿ ਭਰਮੁ ਚੁਕਾਇਆ ॥੪॥੫॥੧੬੩॥ kahu naanak karanahaar hai aape satigur bharam chukaaeaa |4|5|163|

6

ਗਉੜੀ ਮਾਲਾ ਮਹਲਾ ੫ ॥ gaurree maalaa mahalaa 5 |

7

ਹਰਿ ਬਿਨੁ ਅਵਰ ਕ੍ਰਿਆ ਬਿਰਥੇ ॥ har bin avar kriaa birathe |

8

ਜਪ ਤਪ ਸੰਜਮ ਕਰਮ ਕਮਾਣੇ ਇਹਿ ਓਰੈ ਮੂਸੇ ॥੧॥ ਰਹਾਉ ॥ jap tap sanjam karam kamaane ihi orai moose |1| rahaau |

9

ਬਰਤ ਨੇਮ ਸੰਜਮ ਮਹਿ ਰਹਤਾ ਤਿਨ ਕਾ ਆਢੁ ਨ ਪਾਇਆ ॥ barat nem sanjam meh rahataa tin kaa aadt na paaeaa |

10

ਆਗੈ ਚਲਣੁ ਅਉਰੁ ਹੈ ਭਾਈ ਊਂਹਾ ਕਾਮਿ ਨ ਆਇਆ ॥੧॥ aagai chalan aaur hai bhaaee aoonhaa kaam na aaeaa |1|

11

ਤੀਰਥਿ ਨਾਇ ਅਰੁ ਧਰਨੀ ਭ੍ਰਮਤਾ ਆਗੈ ਠਉਰ ਨ ਪਾਵੈ ॥ teerath naae ar dharanee bhramataa aagai tthaur na paavai |

12

ਊਹਾ ਕਾਮਿ ਨ ਆਵੈ ਇਹ ਬਿਧਿ ਓਹੁ ਲੋਗਨ ਹੀ ਪਤੀਆਵੈ ॥੨॥ aoohaa kaam na aavai ih bidh ohu logan hee pateeaavai |2|

13

ਚਤੁਰ ਬੇਦ ਮੁਖ ਬਚਨੀ ਉਚਰੈ ਆਗੈ ਮਹਲੁ ਨ ਪਾਈਐ ॥ chatur bed mukh bachanee ucharai aagai mehal na paaeeai |

14

ਬੂਝੈ ਨਾਹੀ ਏਕੁ ਸੁਧਾਖਰੁ ਓਹੁ ਸਗਲੀ ਝਾਖ ਝਖਾਈਐ ॥੩॥ boojhai naahee ek sudhaakhar ohu sagalee jhaakh jhakhaaeeai |3|

15

ਨਾਨਕੁ ਕਹਤੋ ਇਹੁ ਬੀਚਾਰਾ ਜਿ ਕਮਾਵੈ ਸੁ ਪਾਰ ਗਰਾਮੀ ॥ naanak kahato ihu beechaaraa ji kamaavai su paar garaamee |

16

ਗੁਰੁ ਸੇਵਹੁ ਅਰੁ ਨਾਮੁ ਧਿਆਵਹੁ ਤਿਆਗਹੁ ਮਨਹੁ ਗੁਮਾਨੀ ॥੪॥੬॥੧੬੪॥ gur sevahu ar naam dhiaavahu tiaagahu manahu gumaanee |4|6|164|

17

ਗਉੜੀ ਮਾਲਾ ੫ ॥ gaurree maalaa 5 |

18

ਮਾਧਉ ਹਰਿ ਹਰਿ ਹਰਿ ਮੁਖਿ ਕਹੀਐ ॥ maadhau har har har mukh kaheeai |

19

ਹਮ ਤੇ ਕਛੂ ਨ ਹੋਵੈ ਸੁਆਮੀ ਜਿਉ ਰਾਖਹੁ ਤਿਉ ਰਹੀਐ ॥੧॥ ਰਹਾਉ ॥ ham te kachhoo na hovai suaamee jiau raakhahu tiau raheeai |1| rahaau |

20

ਕਿਆ ਕਿਛੁ ਕਰੈ ਕਿ ਕਰਣੈਹਾਰਾ ਕਿਆ ਇਸੁ ਹਾਥਿ ਬਿਚਾਰੇ ॥ kiaa kichh karai ki karanaihaaraa kiaa is haath bichaare |

21

ਜਿਤੁ ਤੁਮ ਲਾਵਹੁ ਤਿਤ ਹੀ ਲਾਗਾ ਪੂਰਨ ਖਸਮ ਹਮਾਰੇ ॥੧॥ jit tum laavahu tith hee laagaa pooran khasam hamaare |1|

22

ਕਰਹੁ ਕ੍ਰਿਪਾ ਸਰਬ ਕੇ ਦਾਤੇ ਏਕ ਰੂਪ ਲਿਵ ਲਾਵਹੁ ॥ karahu kripaa sarab ke daate ek roop liv laavahu |

23

ਨਾਨਕ ਕੀ ਬੇਨੰਤੀ ਹਰਿ ਪਹਿ ਅਪੁਨਾ ਨਾਮੁ ਜਪਾਵਹੁ ॥੨॥੭॥੧੬੫॥ naanak kee benantee har peh apunaa naam japaavahu |2|7|165|

24

ਰਾਗੁ ਗਉੜੀ ਮਾਝ₁ ਮਹਲਾ ੫ ॥ raag gaurree maajha₁ mahalaa 5 |

25

ੴ ਸਤਿਗੁਰ ਪ੍ਰਸਾਦਿ ॥ ik oankaar satigur prasaad |

26

ਦੀਨ ਦਇਆਲ ਦਮੋਦਰ ਰਾਇਆ ਜੀਉ ॥ deen deaal damodar raaeaa jeeo |

27

ਕੋਟਿ ਜਨਾ ਕਰਿ ਸੇਵ ਲਗਾਇਆ ਜੀਉ ॥ kott janaa kar sev lagaaeaa jeeo |

28

ਭਗਤ ਵਛਲੁ ਤੇਰਾ ਬਿਰਦੁ ਰਖਾਇਆ ਜੀਉ ॥ bhagat vachhal teraa birad rakhaaeaa jeeo |

29

ਪੂਰਨ ਸਭਨੀ ਜਾਈ ਜੀਉ ॥੧॥ pooran sabhanee jaaee jeeo |1|

30

ਕਿਉ ਪੇਖਾ ਪ੍ਰੀਤਮੁ ਕਵਣ ਸੁਕਰਣੀ ਜੀਉ ॥ kiau pekhaa preetam kavan sukaranee jeeo |

31

ਸੰਤਾ ਦਾਸੀ ਸੇਵਾ ਚਰਣੀ ਜੀਉ ॥ santaa daasee sevaa charanee jeeo |

32

ਇਹੁ ਜੀਉ ਵਤਾਈ ਬਲਿ ਬਲਿ ਜਾਈ ਜੀਉ ॥ eihu jeeo vataaee bal bal jaaee jeeo |

33

ਤਿਸੁ ਨਿਵਿ ਨਿਵਿ ਲਾਗਉ ਪਾਈ ਜੀਉ ॥੨॥ tis niv niv laagau paaee jeeo |2|

34

ਪੋਥੀ ਪੰਡਿਤ ਬੇਦ ਖੋਜੰਤਾ ਜੀਉ ॥ pothee panddit bed khojantaa jeeo |

35

ਹੋਇ ਬੈਰਾਗੀ ਤੀਰਥਿ ਨਾਵੰਤਾ ਜੀਉ ॥ hoe bairaagee teerath naavantaa jeeo |

36

ਗੀਤ ਨਾਦ ਕੀਰਤਨੁ ਗਾਵੰਤਾ ਜੀਉ ॥ geet naad keeratan gaavantaa jeeo |

37

ਹਰਿ ਨਿਰਭਉ ਨਾਮੁ ਧਿਆਈ ਜੀਉ ॥੩॥ har nirbhau naam dhiaaee jeeo |3|

38

ਭਏ ਕ੍ਰਿਪਾਲ ਸੁਆਮੀ ਮੇਰੇ ਜੀਉ ॥ bhe kripaal suaamee mere jeeo |

39

ਪਤਿਤ ਪਵਿਤ ਲਗਿ ਗੁਰ ਕੇ ਪੈਰੇ ਜੀਉ ॥ patit pavit lag gur ke paire jeeo |

Original Gurmukhi with romanized transliteration, via the GurbaniNow API. An English translation will be added once a cleared translation is available.