Sikhism
Ang-151 49
Text
ਸੰਤਸੰਗਿ ਤਹ ਗੋਸਟਿ ਹੋਇ ॥ santasang teh gosatt hoe |
ਕੋਟਿ ਜਨਮ ਕੇ ਕਿਲਵਿਖ ਖੋਇ ॥੨॥ kott janam ke kilavikh khoe |2|
ਸਿਮਰਹਿ ਸਾਧ ਕਰਹਿ ਆਨੰਦੁ ॥ simareh saadh kareh aanand |
ਮਨਿ ਤਨਿ ਰਵਿਆ ਪਰਮਾਨੰਦੁ ॥੩॥ man tan raviaa paramaanand |3|
ਜਿਸਹਿ ਪਰਾਪਤਿ ਹਰਿ ਚਰਣ ਨਿਧਾਨ ॥ jiseh paraapat har charan nidhaan |
ਨਾਨਕ ਦਾਸ ਤਿਸਹਿ ਕੁਰਬਾਨ ॥੪॥੯੫॥੧੬੪॥ naanak daas tiseh kurabaan |4|95|164|
ਗਉੜੀ ਮਹਲਾ ੫ ॥ gaurree mahalaa 5 |
ਸੋ ਕਿਛੁ ਕਰਿ ਜਿਤੁ ਮੈਲੁ ਨ ਲਾਗੈ ॥ so kichh kar jit mail na laagai |
ਹਰਿ ਕੀਰਤਨ ਮਹਿ ਏਹੁ ਮਨੁ ਜਾਗੈ ॥੧॥ ਰਹਾਉ ॥ har keeratan meh ehu man jaagai |1| rahaau |
ਏਕੋ ਸਿਮਰਿ ਨ ਦੂਜਾ ਭਾਉ ॥ eko simar na doojaa bhaau |
ਸੰਤਸੰਗਿ ਜਪਿ ਕੇਵਲ ਨਾਉ ॥੧॥ santasang jap keval naau |1|
ਕਰਮ ਧਰਮ ਨੇਮ ਬ੍ਰਤ ਪੂਜਾ ॥ karam dharam nem brat poojaa |
ਪਾਰਬ੍ਰਹਮ ਬਿਨੁ ਜਾਨੁ ਨ ਦੂਜਾ ॥੨॥ paarabraham bin jaan na doojaa |2|
ਤਾ ਕੀ ਪੂਰਨ ਹੋਈ ਘਾਲ ॥ taa kee pooran hoee ghaal |
ਜਾ ਕੀ ਪ੍ਰੀਤਿ ਅਪੁਨੇ ਪ੍ਰਭ ਨਾਲਿ ॥੩॥ jaa kee preet apune prabh naal |3|
ਸੋ ਬੈਸਨੋ ਹੈ ਅਪਰ ਅਪਾਰੁ ॥ so baisano hai apar apaar |
ਕਹੁ ਨਾਨਕ ਜਿਨਿ ਤਜੇ ਬਿਕਾਰ ॥੪॥੯੬॥੧੬੫॥ kahu naanak jin taje bikaar |4|96|165|
ਗਉੜੀ ਮਹਲਾ ੫ ॥ gaurree mahalaa 5 |
ਜੀਵਤ ਛਾਡਿ ਜਾਹਿ ਦੇਵਾਨੇ ॥ jeevat chhaadd jaeh devaane |
ਮੁਇਆ ਉਨ ਤੇ ਕੋ ਵਰਸਾਂਨੇ ॥੧॥ mueaa un te ko varasaane |1|
ਸਿਮਰਿ ਗੋਵਿੰਦੁ ਮਨਿ ਤਨਿ ਧੁਰਿ ਲਿਖਿਆ ॥ simar govind man tan dhur likhiaa |
ਕਾਹੂ ਕਾਜ ਨ ਆਵਤ ਬਿਖਿਆ ॥੧॥ ਰਹਾਉ ॥ kaahoo kaaj na aavat bikhiaa |1| rahaau |
ਬਿਖੈ ਠਗਉਰੀ ਜਿਨਿ ਜਿਨਿ ਖਾਈ ॥ bikhai tthgauree jin jin khaaee |
ਤਾ ਕੀ ਤ੍ਰਿਸਨਾ ਕਬਹੂੰ ਨ ਜਾਈ ॥੨॥ taa kee trisanaa kabahoon na jaaee |2|
ਦਾਰਨ ਦੁਖ ਦੁਤਰ ਸੰਸਾਰੁ ॥ daaran dukh dutar sansaar |
ਰਾਮ ਨਾਮ ਬਿਨੁ ਕੈਸੇ ਉਤਰਸਿ ਪਾਰਿ ॥੩॥ raam naam bin kaise utaras paar |3|
ਸਾਧਸੰਗਿ ਮਿਲਿ ਦੁਇ ਕੁਲ ਸਾਧਿ ॥ saadhasang mil due kul saadh |
ਰਾਮ ਨਾਮ ਨਾਨਕ ਆਰਾਧਿ ॥੪॥੯੭॥੧੬੬॥ raam naam naanak aaraadh |4|97|166|
ਗਉੜੀ ਮਹਲਾ ੫ ॥ gaurree mahalaa 5 |
ਗਰੀਬਾ ਉਪਰਿ ਜਿ ਖਿੰਜੈ ਦਾੜੀ ॥ gareebaa upar ji khinjai daarree |
ਪਾਰਬ੍ਰਹਮਿ ਸਾ ਅਗਨਿ ਮਹਿ ਸਾੜੀ ॥੧॥ paarabraham saa agan meh saarree |1|
ਪੂਰਾ ਨਿਆਉ ਕਰੇ ਕਰਤਾਰੁ ॥ pooraa niaau kare karataar |
ਅਪੁਨੇ ਦਾਸ ਕਉ ਰਾਖਨਹਾਰੁ ॥੧॥ ਰਹਾਉ ॥ apune daas kau raakhanahaar |1| rahaau |
ਆਦਿ ਜੁਗਾਦਿ ਪ੍ਰਗਟਿ ਪਰਤਾਪੁ ॥ aad jugaad pragatt parataap |
ਨਿੰਦਕੁ ਮੁਆ ਉਪਜਿ ਵਡ ਤਾਪੁ ॥੨॥ nindak muaa upaj vadd taap |2|
ਤਿਨਿ ਮਾਰਿਆ ਜਿ ਰਖੈ ਨ ਕੋਇ ॥ tin maariaa ji rakhai na koe |
ਆਗੈ ਪਾਛੈ ਮੰਦੀ ਸੋਇ ॥੩॥ aagai paachhai mandee soe |3|
ਅਪੁਨੇ ਦਾਸ ਰਾਖੈ ਕੰਠਿ ਲਾਇ ॥ apune daas raakhai kantth laae |
ਸਰਣਿ ਨਾਨਕ ਹਰਿ ਨਾਮੁ ਧਿਆਇ ॥੪॥੯੮॥੧੬੭॥ saran naanak har naam dhiaae |4|98|167|
ਗਉੜੀ ਮਹਲਾ ੫ ॥ gaurree mahalaa 5 |
ਮਹਜਰੁ ਝੂਠਾ ਕੀਤੋਨੁ ਆਪਿ ॥ mahajar jhootthaa keeton aap |
ਪਾਪੀ ਕਉ ਲਾਗਾ ਸੰਤਾਪੁ ॥੧॥ paapee kau laagaa santaap |1|
ਜਿਸਹਿ ਸਹਾਈ ਗੋਬਿਦੁ ਮੇਰਾ ॥ jiseh sahaaee gobid meraa |
ਤਿਸੁ ਕਉ ਜਮੁ ਨਹੀ ਆਵੈ ਨੇਰਾ ॥੧॥ ਰਹਾਉ ॥ tis kau jam nahee aavai neraa |1| rahaau |
ਸਾਚੀ ਦਰਗਹ ਬੋਲੈ ਕੂੜੁ ॥ saachee daragah bolai koorr |
ਸਿਰੁ ਹਾਥ ਪਛੋੜੈ ਅੰਧਾ ਮੂੜੁ ॥੨॥ sir haath pachhorrai andhaa moorr |2|
ਰੋਗ ਬਿਆਪੇ ਕਰਦੇ ਪਾਪ ॥ rog biaape karade paap |
ਅਦਲੀ ਹੋਇ ਬੈਠਾ ਪ੍ਰਭੁ ਆਪਿ ॥੩॥ adalee hoe baitthaa prabh aap |3|
ਅਪਨ ਕਮਾਇਐ ਆਪੇ ਬਾਧੇ ॥ apan kamaaeiai aape baadhe |
ਦਰਬੁ ਗਇਆ ਸਭੁ ਜੀਅ ਕੈ ਸਾਥੈ ॥੪॥ darab geaa sabh jeea kai saathai |4|
ਨਾਨਕ ਸਰਨਿ ਪਰੇ ਦਰਬਾਰਿ ॥ naanak saran pare darabaar |
ਰਾਖੀ ਪੈਜ ਮੇਰੈ ਕਰਤਾਰਿ ॥੫॥੯੯॥੧੬੮॥ raakhee paij merai karataar |5|99|168|
ਗਉੜੀ ਮਹਲਾ ੫ ॥ gaurree mahalaa 5 |
ਜਨ ਕੀ ਧੂਰਿ ਮਨ ਮੀਠ ਖਟਾਨੀ ॥ jan kee dhoor man meetth khattaanee |
ਪੂਰਬਿ ਕਰਮਿ ਲਿਖਿਆ ਧੁਰਿ ਪ੍ਰਾਨੀ ॥੧॥ ਰਹਾਉ ॥ poorab karam likhiaa dhur praanee |1| rahaau |
Original Gurmukhi with romanized transliteration, via the GurbaniNow API. An English translation will be added once a cleared translation is available.