Sikhism
Ang-1301 84
Text
ਮਿਸਲ ਫਕੀਰਾਂ ਗਾਖੜੀ ਸੁ ਪਾਈਐ ਪੂਰ ਕਰੰਮਿ ॥੧੧੧॥ misal fakeeraan gaakharree su paaeeai poor karam |111|
ਪਹਿਲੈ ਪਹਰੈ ਫੁਲੜਾ ਫਲੁ ਭੀ ਪਛਾ ਰਾਤਿ ॥ pahilai paharai fularraa fal bhee pachhaa raat |
ਜੋ ਜਾਗੰਨਿੑ ਲਹੰਨਿ ਸੇ ਸਾਈ ਕੰਨੋ ਦਾਤਿ ॥੧੧੨॥ jo jaagana lahan se saaee kano daat |112|
ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ ॥ daatee saahib sandeea kiaa chalai tis naal |
ਇਕਿ ਜਾਗੰਦੇ ਨਾ ਲਹਨਿੑ ਇਕਨੑਾ ਸੁਤਿਆ ਦੇਇ ਉਠਾਲਿ ॥੧੧੩॥ eik jaagande naa lehana ikanaa sutiaa dee utthaal |113|
ਢੂਢੇਦੀਏ ਸੁਹਾਗ ਕੂ ਤਉ ਤਨਿ ਕਾਈ ਕੋਰ ॥ dtoodtedee suhaag koo tau tan kaaee kor |
ਜਿਨੑਾ ਨਾਉ ਸੁਹਾਗਣੀ ਤਿਨੑਾ ਝਾਕ ਨ ਹੋਰ ॥੧੧੪॥ jinaa naau suhaaganee tinaa jhaak na hor |114|
ਸਬਰ ਮੰਝ ਕਮਾਣ ਏ ਸਬਰੁ ਕਾ ਨੀਹਣੋ ॥ sabar manjh kamaan e sabar kaa neehano |
ਸਬਰ ਸੰਦਾ ਬਾਣੁ ਖਾਲਕੁ ਖਤਾ ਨ ਕਰੀ ॥੧੧੫॥ sabar sandaa baan khaalak khataa na karee |115|
ਸਬਰ ਅੰਦਰਿ ਸਾਬਰੀ ਤਨੁ ਏਵੈ ਜਾਲੇਨਿੑ ॥ sabar andar saabaree tan evai jaalena |
ਹੋਨਿ ਨਜੀਕਿ ਖੁਦਾਇ ਦੈ ਭੇਤੁ ਨ ਕਿਸੈ ਦੇਨਿ ॥੧੧੬॥ hon najeek khudaae dai bhet na kisai den |116|
ਸਬਰੁ ਏਹੁ ਸੁਆਉ ਜੇ ਤੂੰ ਬੰਦਾ ਦਿੜੁ ਕਰਹਿ ॥ sabar ehu suaau je toon bandaa dirr kareh |
ਵਧਿ ਥੀਵਹਿ ਦਰੀਆਉ ਟੁਟਿ ਨ ਥੀਵਹਿ ਵਾਹੜਾ ॥੧੧੭॥ vadh theeveh dareeaau ttutt na theeveh vaaharraa |117|
ਫਰੀਦਾ ਦਰਵੇਸੀ ਗਾਖੜੀ ਚੋਪੜੀ ਪਰੀਤਿ ॥ fareedaa daravesee gaakharree choparree pareet |
ਇਕਨਿ ਕਿਨੈ ਚਾਲੀਐ ਦਰਵੇਸਾਵੀ ਰੀਤਿ ॥੧੧੮॥ eikan kinai chaaleeai daravesaavee reet |118|
ਤਨੁ ਤਪੈ ਤਨੂਰ ਜਿਉ ਬਾਲਣੁ ਹਡ ਬਲੰਨਿੑ ॥ tan tapai tanoor jiau baalan hadd balana |
ਪੈਰੀ ਥਕਾਂ ਸਿਰਿ ਜੁਲਾਂ ਜੇ ਮੂੰ ਪਿਰੀ ਮਿਲੰਨਿੑ ॥੧੧੯॥ pairee thakaan sir julaan je moon piree milana |119|
ਤਨੁ ਨ ਤਪਾਇ ਤਨੂਰ ਜਿਉ ਬਾਲਣੁ ਹਡ ਨ ਬਾਲਿ ॥ tan na tapaae tanoor jiau baalan hadd na baal |
ਸਿਰਿ ਪੈਰੀ ਕਿਆ ਫੇੜਿਆ ਅੰਦਰਿ ਪਿਰੀ ਨਿਹਾਲਿ ॥੧੨੦॥ sir pairee kiaa ferriaa andar piree nihaal |120|
ਹਉ ਢੂਢੇਦੀ ਸਜਣਾ ਸਜਣੁ ਮੈਡੇ ਨਾਲਿ ॥ hau dtoodtedee sajanaa sajan maidde naal |
ਨਾਨਕ ਅਲਖੁ ਨ ਲਖੀਐ ਗੁਰਮੁਖਿ ਦੇਇ ਦਿਖਾਲਿ ॥੧੨੧॥ naanak alakh na lakheeai guramukh dee dikhaal |121|
ਹੰਸਾ ਦੇਖਿ ਤਰੰਦਿਆ ਬਗਾ ਆਇਆ ਚਾਉ ॥ hansaa dekh tarandiaa bagaa aaeaa chaau |
ਡੁਬਿ ਮੁਏ ਬਗ ਬਪੁੜੇ ਸਿਰੁ ਤਲਿ ਉਪਰਿ ਪਾਉ ॥੧੨੨॥ ddub mue bag bapurre sir tal upar paau |122|
ਮੈ ਜਾਣਿਆ ਵਡ ਹੰਸੁ ਹੈ ਤਾਂ ਮੈ ਕੀਤਾ ਸੰਗੁ ॥ mai jaaniaa vadd hans hai taan mai keetaa sang |
ਜੇ ਜਾਣਾ ਬਗੁ ਬਪੁੜਾ ਜਨਮਿ ਨ ਭੇੜੀ ਅੰਗੁ ॥੧੨੩॥ je jaanaa bag bapurraa janam na bherree ang |123|
ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਧਰੇ ॥ kiaa hans kiaa bagulaa jaa kau nadar dhare |
ਜੇ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇ ॥੧੨੪॥ je tis bhaavai naanakaa kaagahu hans kare |124|
ਸਰਵਰ ਪੰਖੀ ਹੇਕੜੋ ਫਾਹੀਵਾਲ ਪਚਾਸ ॥ saravar pankhee hekarro faaheevaal pachaas |
ਇਹੁ ਤਨੁ ਲਹਰੀ ਗਡੁ ਥਿਆ ਸਚੇ ਤੇਰੀ ਆਸ ॥੧੨੫॥ eihu tan laharee gadd thiaa sache teree aas |125|
ਕਵਣੁ ਸੁ ਅਖਰੁ ਕਵਣੁ ਗੁਣੁ ਕਵਣੁ ਸੁ ਮਣੀਆ ਮੰਤੁ ॥ kavan su akhar kavan gun kavan su maneea mant |
ਕਵਣੁ ਸੁ ਵੇਸੋ ਹਉ ਕਰੀ ਜਿਤੁ ਵਸਿ ਆਵੈ ਕੰਤੁ ॥੧੨੬॥ kavan su veso hau karee jit vas aavai kant |126|
ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ ॥ nivan su akhar khavan gun jihabaa maneea mant |
ਏ ਤ੍ਰੈ ਭੈਣੇ ਵੇਸ ਕਰਿ ਤਾਂ ਵਸਿ ਆਵੀ ਕੰਤੁ ॥੧੨੭॥ e trai bhaine ves kar taan vas aavee kant |127|
ਮਤਿ ਹੋਦੀ ਹੋਇ ਇਆਣਾ ॥ mat hodee hoe eaanaa |
ਤਾਣ ਹੋਦੇ ਹੋਇ ਨਿਤਾਣਾ ॥ taan hode hoe nitaanaa |
ਅਣਹੋਦੇ ਆਪੁ ਵੰਡਾਏ ॥ anahode aap vanddaae |
ਕੋ ਐਸਾ ਭਗਤੁ ਸਦਾਏ ॥੧੨੮॥ ko aisaa bhagat sadaae |128|
ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ ॥ eik fikaa na gaalaae sabhanaa mai sachaa dhanee |
ਹਿਆਉ ਨ ਕੈਹੀ ਠਾਹਿ ਮਾਣਕ ਸਭ ਅਮੋਲਵੇ ॥੧੨੯॥ hiaau na kaihee tthaeh maanak sabh amolave |129|
ਸਭਨਾ ਮਨ ਮਾਣਿਕ ਠਾਹਣੁ ਮੂਲਿ ਮਚਾਂਗਵਾ ॥ sabhanaa man maanik tthaahan mool machaangavaa |
ਜੇ ਤਉ ਪਿਰੀਆ ਦੀ ਸਿਕ ਹਿਆਉ ਨ ਠਾਹੇ ਕਹੀ ਦਾ ॥੧੩੦॥ je tau pireea dee sik hiaau na tthaahe kahee daa |130|
Original Gurmukhi with romanized transliteration, via the GurbaniNow API. An English translation will be added once a cleared translation is available.