Sikhism
Ang-1201 85
Text
ਇਕਿ ਨਗਨ ਫਿਰਹਿ ਦਿਨੁ ਰਾਤਿ ਨਂੀਦ ਨ ਸੋਵਹੀ ॥ eik nagan fireh din raat naneed na sovahee |
ਇਕਿ ਅਗਨਿ ਜਲਾਵਹਿ ਅੰਗੁ ਆਪੁ ਵਿਗੋਵਹੀ ॥ eik agan jalaaveh ang aap vigovahee |
ਵਿਣੁ ਨਾਵੈ ਤਨੁ ਛਾਰੁ ਕਿਆ ਕਹਿ ਰੋਵਹੀ ॥ vin naavai tan chhaar kiaa keh rovahee |
ਸੋਹਨਿ ਖਸਮ ਦੁਆਰਿ ਜਿ ਸਤਿਗੁਰੁ ਸੇਵਹੀ ॥੧੫॥ sohan khasam duaar ji satigur sevahee |15|
ਸਲੋਕ ਮਃ ੩ ॥ salok mahalaa 3 |
ਬਾਬੀਹਾ ਅੰਮ੍ਰਿਤ ਵੇਲੈ ਬੋਲਿਆ ਤਾਂ ਦਰਿ ਸੁਣੀ ਪੁਕਾਰ ॥ baabeehaa amrit velai boliaa taan dar sunee pukaar |
ਮੇਘੈ ਨੋ ਫੁਰਮਾਨੁ ਹੋਆ ਵਰਸਹੁ ਕਿਰਪਾ ਧਾਰਿ ॥ meghai no furamaan hoaa varasahu kirapaa dhaar |
ਹਉ ਤਿਨ ਕੈ ਬਲਿਹਾਰਣੈ ਜਿਨੀ ਸਚੁ ਰਖਿਆ ਉਰਿ ਧਾਰਿ ॥ hau tin kai balihaaranai jinee sach rakhiaa ur dhaar |
ਨਾਨਕ ਨਾਮੇ ਸਭ ਹਰੀਆਵਲੀ ਗੁਰ ਕੈ ਸਬਦਿ ਵੀਚਾਰਿ ॥੧॥ naanak naame sabh hareeaavalee gur kai sabad veechaar |1|
ਮਃ ੩ ॥ mahalaa 3 |
ਬਾਬੀਹਾ ਇਵ ਤੇਰੀ ਤਿਖਾ ਨ ਉਤਰੈ ਜੇ ਸਉ ਕਰਹਿ ਪੁਕਾਰ ॥ baabeehaa iv teree tikhaa na utarai je sau kareh pukaar |
ਨਦਰੀ ਸਤਿਗੁਰੁ ਪਾਈਐ ਨਦਰੀ ਉਪਜੈ ਪਿਆਰੁ ॥ nadaree satigur paaeeai nadaree upajai piaar |
ਨਾਨਕ ਸਾਹਿਬੁ ਮਨਿ ਵਸੈ ਵਿਚਹੁ ਜਾਹਿ ਵਿਕਾਰ ॥੨॥ naanak saahib man vasai vichahu jaeh vikaar |2|
ਪਉੜੀ ॥ paurree |
ਇਕਿ ਜੈਨੀ ਉਝੜ ਪਾਇ ਧੁਰਹੁ ਖੁਆਇਆ ॥ eik jainee ujharr paae dhurahu khuaaeaa |
ਤਿਨ ਮੁਖਿ ਨਾਹੀ ਨਾਮੁ ਨ ਤੀਰਥਿ ਨੑਾਇਆ ॥ tin mukh naahee naam na teerath naaeaa |
ਹਥੀ ਸਿਰ ਖੋਹਾਇ ਨ ਭਦੁ ਕਰਾਇਆ ॥ hathee sir khohaae na bhad karaaeaa |
ਕੁਚਿਲ ਰਹਹਿ ਦਿਨ ਰਾਤਿ ਸਬਦੁ ਨ ਭਾਇਆ ॥ kuchil raheh din raat sabad na bhaaeaa |
ਤਿਨ ਜਾਤਿ ਨ ਪਤਿ ਨ ਕਰਮੁ ਜਨਮੁ ਗਵਾਇਆ ॥ tin jaat na pat na karam janam gavaaeaa |
ਮਨਿ ਜੂਠੈ ਵੇਜਾਤਿ ਜੂਠਾ ਖਾਇਆ ॥ man jootthai vejaat jootthaa khaaeaa |
ਬਿਨੁ ਸਬਦੈ ਆਚਾਰੁ ਨ ਕਿਨ ਹੀ ਪਾਇਆ ॥ bin sabadai aachaar na kin hee paaeaa |
ਗੁਰਮੁਖਿ ਓਅੰਕਾਰਿ ਸਚਿ ਸਮਾਇਆ ॥੧੬॥ guramukh oankaar sach samaaeaa |16|
ਸਲੋਕ ਮਃ ੩ ॥ salok mahalaa 3 |
ਸਾਵਣਿ ਸਰਸੀ ਕਾਮਣੀ ਗੁਰਸਬਦੀ ਵੀਚਾਰਿ ॥ saavan sarasee kaamanee gurasabadee veechaar |
ਨਾਨਕ ਸਦਾ ਸੁਹਾਗਣੀ ਗੁਰ ਕੈ ਹੇਤਿ ਅਪਾਰਿ ॥੧॥ naanak sadaa suhaaganee gur kai het apaar |1|
ਮਃ ੩ ॥ mahalaa 3 |
ਸਾਵਣਿ ਦਝੈ ਗੁਣ ਬਾਹਰੀ ਜਿਸੁ ਦੂਜੈ ਭਾਇ ਪਿਆਰੁ ॥ saavan dajhai gun baaharee jis doojai bhaae piaar |
ਨਾਨਕ ਪਿਰ ਕੀ ਸਾਰ ਨ ਜਾਣਈ ਸਭੁ ਸੀਗਾਰੁ ਖੁਆਰੁ ॥੨॥ naanak pir kee saar na jaanee sabh seegaar khuaar |2|
ਪਉੜੀ ॥ paurree |
ਸਚਾ ਅਲਖ ਅਭੇਉ ਹਠਿ ਨ ਪਤੀਜਈ ॥ sachaa alakh abheo hatth na pateejee |
ਇਕਿ ਗਾਵਹਿ ਰਾਗ ਪਰੀਆ ਰਾਗਿ ਨ ਭੀਜਈ ॥ eik gaaveh raag pareea raag na bheejee |
ਇਕਿ ਨਚਿ ਨਚਿ ਪੂਰਹਿ ਤਾਲ ਭਗਤਿ ਨ ਕੀਜਈ ॥ eik nach nach pooreh taal bhagat na keejee |
ਇਕਿ ਅੰਨੁ ਨ ਖਾਹਿ ਮੂਰਖ ਤਿਨਾ ਕਿਆ ਕੀਜਈ ॥ eik an na khaeh moorakh tinaa kiaa keejee |
ਤ੍ਰਿਸਨਾ ਹੋਈ ਬਹੁਤੁ ਕਿਵੈ ਨ ਧੀਜਈ ॥ trisanaa hoee bahut kivai na dheejee |
ਕਰਮ ਵਧਹਿ ਕੈ ਲੋਅ ਖਪਿ ਮਰੀਜਈ ॥ karam vadheh kai loa khap mareejee |
ਲਾਹਾ ਨਾਮੁ ਸੰਸਾਰਿ ਅੰਮ੍ਰਿਤੁ ਪੀਜਈ ॥ laahaa naam sansaar amrit peejee |
ਹਰਿ ਭਗਤੀ ਅਸਨੇਹਿ ਗੁਰਮੁਖਿ ਘੀਜਈ ॥੧੭॥ har bhagatee asanehi guramukh gheejee |17|
ਸਲੋਕ ਮਃ ੩ ॥ salok mahalaa 3 |
ਗੁਰਮੁਖਿ ਮਲਾਰ ਰਾਗੁ ਜੋ ਕਰਹਿ ਤਿਨ ਮਨੁ ਤਨੁ ਸੀਤਲੁ ਹੋਇ ॥ guramukh malaar raag jo kareh tin man tan seetal hoe |
ਗੁਰਸਬਦੀ ਏਕੁ ਪਛਾਣਿਆ ਏਕੋ ਸਚਾ ਸੋਇ ॥ gurasabadee ek pachhaaniaa eko sachaa soe |
ਮਨੁ ਤਨੁ ਸਚਾ ਸਚੁ ਮਨਿ ਸਚੇ ਸਚੀ ਸੋਇ ॥ man tan sachaa sach man sache sachee soe |
ਅੰਦਰਿ ਸਚੀ ਭਗਤਿ ਹੈ ਸਹਜੇ ਹੀ ਪਤਿ ਹੋਇ ॥ andar sachee bhagat hai sahaje hee pat hoe |
ਕਲਿਜੁਗ ਮਹਿ ਘੋਰ ਅੰਧਾਰੁ ਹੈ ਮਨਮੁਖ ਰਾਹੁ ਨ ਕੋਇ ॥ kalijug meh ghor andhaar hai manamukh raahu na koe |
ਸੇ ਵਡਭਾਗੀ ਨਾਨਕਾ ਜਿਨ ਗੁਰਮੁਖਿ ਪਰਗਟੁ ਹੋਇ ॥੧॥ se vaddabhaagee naanakaa jin guramukh paragatt hoe |1|
ਮਃ ੩ ॥ mahalaa 3 |
ਇੰਦੁ ਵਰਸੈ ਕਰਿ ਦਇਆ ਲੋਕਾਂ ਮਨਿ ਉਪਜੈ ਚਾਉ ॥ eind varasai kar deaa lokaan man upajai chaau |
ਜਿਸ ਕੈ ਹੁਕਮਿ ਇੰਦੁ ਵਰਸਦਾ ਤਿਸ ਕੈ ਸਦ ਬਲਿਹਾਰੈ ਜਾਂਉ ॥ jis kai hukam ind varasadaa tis kai sad balihaarai jaanau |
Original Gurmukhi with romanized transliteration, via the GurbaniNow API. An English translation will be added once a cleared translation is available.