Sikhism
Ang-1201 43
Text
ਲਿਖਿਆ ਹੋਵੈ ਨਾਨਕਾ ਕਰਤਾ ਕਰੇ ਸੁ ਹੋਇ ॥੧॥ likhiaa hovai naanakaa karataa kare su hoe |1|
ਮਃ ੧ ॥ mahalaa 1 |
ਰੰਨਾ ਹੋਈਆ ਬੋਧੀਆ ਪੁਰਸ ਹੋਏ ਸਈਆਦ ॥ ranaa hoeea bodheea puras hoe seeaad |
ਸੀਲੁ ਸੰਜਮੁ ਸੁਚ ਭੰਨੀ ਖਾਣਾ ਖਾਜੁ ਅਹਾਜੁ ॥ seel sanjam such bhanee khaanaa khaaj ahaaj |
ਸਰਮੁ ਗਇਆ ਘਰਿ ਆਪਣੈ ਪਤਿ ਉਠਿ ਚਲੀ ਨਾਲਿ ॥ saram geaa ghar aapanai pat utth chalee naal |
ਨਾਨਕ ਸਚਾ ਏਕੁ ਹੈ ਅਉਰੁ ਨ ਸਚਾ ਭਾਲਿ ॥੨॥ naanak sachaa ek hai aaur na sachaa bhaal |2|
ਪਉੜੀ ॥ paurree |
ਬਾਹਰਿ ਭਸਮ ਲੇਪਨ ਕਰੇ ਅੰਤਰਿ ਗੁਬਾਰੀ ॥ baahar bhasam lepan kare antar gubaaree |
ਖਿੰਥਾ ਝੋਲੀ ਬਹੁ ਭੇਖ ਕਰੇ ਦੁਰਮਤਿ ਅਹੰਕਾਰੀ ॥ khinthaa jholee bahu bhekh kare duramat ahankaaree |
ਸਾਹਿਬ ਸਬਦੁ ਨ ਊਚਰੈ ਮਾਇਆ ਮੋਹ ਪਸਾਰੀ ॥ saahib sabad na aoocharai maaeaa moh pasaaree |
ਅੰਤਰਿ ਲਾਲਚੁ ਭਰਮੁ ਹੈ ਭਰਮੈ ਗਾਵਾਰੀ ॥ antar laalach bharam hai bharamai gaavaaree |
ਨਾਨਕ ਨਾਮੁ ਨ ਚੇਤਈ ਜੂਐ ਬਾਜੀ ਹਾਰੀ ॥੧੪॥ naanak naam na chetee jooai baajee haaree |14|
ਸਲੋਕ ਮਃ ੧ ॥ salok mahalaa 1 |
ਲਖ ਸਿਉ ਪ੍ਰੀਤਿ ਹੋਵੈ ਲਖ ਜੀਵਣੁ ਕਿਆ ਖੁਸੀਆ ਕਿਆ ਚਾਉ ॥ lakh siau preet hovai lakh jeevan kiaa khuseea kiaa chaau |
ਵਿਛੁੜਿਆ ਵਿਸੁ ਹੋਇ ਵਿਛੋੜਾ ਏਕ ਘੜੀ ਮਹਿ ਜਾਇ ॥ vichhurriaa vis hoe vichhorraa ek gharree meh jaae |
ਜੇ ਸਉ ਵਰ੍ਹਿਆ ਮਿਠਾ ਖਾਜੈ ਭੀ ਫਿਰਿ ਕਉੜਾ ਖਾਇ ॥ je sau varhiaa mitthaa khaajai bhee fir kaurraa khaae |
ਮਿਠਾ ਖਾਧਾ ਚਿਤਿ ਨ ਆਵੈ ਕਉੜਤਣੁ ਧਾਇ ਜਾਇ ॥ mitthaa khaadhaa chit na aavai kaurratan dhaae jaae |
ਮਿਠਾ ਕਉੜਾ ਦੋਵੈ ਰੋਗ ॥ mitthaa kaurraa dovai rog |
ਨਾਨਕ ਅੰਤਿ ਵਿਗੁਤੇ ਭੋਗ ॥ naanak ant vigute bhog |
ਝਖਿ ਝਖਿ ਝਖਣਾ ਝਗੜਾ ਝਾਖ ॥ jhakh jhakh jhakhanaa jhagarraa jhaakh |
ਝਖਿ ਝਖਿ ਜਾਹਿ ਝਖਹਿ ਤਿਨੑ ਪਾਸਿ ॥੧॥ jhakh jhakh jaeh jhakheh tina paas |1|
ਮਃ ੧ ॥ mahalaa 1 |
ਕਾਪੜੁ ਕਾਠੁ ਰੰਗਾਇਆ ਰਾਂਗਿ ॥ kaaparr kaatth rangaaeaa raang |
ਘਰ ਗਚ ਕੀਤੇ ਬਾਗੇ ਬਾਗ ॥ ghar gach keete baage baag |
ਸਾਦ ਸਹਜ ਕਰਿ ਮਨੁ ਖੇਲਾਇਆ ॥ saad sehaj kar man khelaaeaa |
ਤੈ ਸਹ ਪਾਸਹੁ ਕਹਣੁ ਕਹਾਇਆ ॥ tai seh paasahu kehan kahaaeaa |
ਮਿਠਾ ਕਰਿ ਕੈ ਕਉੜਾ ਖਾਇਆ ॥ mitthaa kar kai kaurraa khaaeaa |
ਤਿਨਿ ਕਉੜੈ ਤਨਿ ਰੋਗੁ ਜਮਾਇਆ ॥ tin kaurrai tan rog jamaaeaa |
ਜੇ ਫਿਰਿ ਮਿਠਾ ਪੇੜੈ ਪਾਇ ॥ je fir mitthaa perrai paae |
ਤਉ ਕਉੜਤਣੁ ਚੂਕਸਿ ਮਾਇ ॥ tau kaurratan chookas maae |
ਨਾਨਕ ਗੁਰਮੁਖਿ ਪਾਵੈ ਸੋਇ ॥ naanak guramukh paavai soe |
ਜਿਸ ਨੋ ਪ੍ਰਾਪਤਿ ਲਿਖਿਆ ਹੋਇ ॥੨॥ jis no praapat likhiaa hoe |2|
ਪਉੜੀ ॥ paurree |
ਜਿਨ ਕੈ ਹਿਰਦੈ ਮੈਲੁ ਕਪਟੁ ਹੈ ਬਾਹਰੁ ਧੋਵਾਇਆ ॥ jin kai hiradai mail kapatt hai baahar dhovaaeaa |
ਕੂੜੁ ਕਪਟੁ ਕਮਾਵਦੇ ਕੂੜੁ ਪਰਗਟੀ ਆਇਆ ॥ koorr kapatt kamaavade koorr paragattee aaeaa |
ਅੰਦਰਿ ਹੋਇ ਸੁ ਨਿਕਲੈ ਨਹ ਛਪੈ ਛਪਾਇਆ ॥ andar hoe su nikalai neh chhapai chhapaaeaa |
ਕੂੜੈ ਲਾਲਚਿ ਲਗਿਆ ਫਿਰਿ ਜੂਨੀ ਪਾਇਆ ॥ koorrai laalach lagiaa fir joonee paaeaa |
ਨਾਨਕ ਜੋ ਬੀਜੈ ਸੋ ਖਾਵਣਾ ਕਰਤੈ ਲਿਖਿ ਪਾਇਆ ॥੧੫॥ naanak jo beejai so khaavanaa karatai likh paaeaa |15|
ਸਲੋਕ ਮਃ ੨ ॥ salok mahalaa 2 |
ਕਥਾ ਕਹਾਣੀ ਬੇਦਂੀ ਆਣੀ ਪਾਪੁ ਪੁੰਨੁ ਬੀਚਾਰੁ ॥ kathaa kahaanee bedanee aanee paap pun beechaar |
ਦੇ ਦੇ ਲੈਣਾ ਲੈ ਲੈ ਦੇਣਾ ਨਰਕਿ ਸੁਰਗਿ ਅਵਤਾਰ ॥ de de lainaa lai lai denaa narak surag avataar |
ਉਤਮ ਮਧਿਮ ਜਾਤੀਂ ਜਿਨਸੀ ਭਰਮਿ ਭਵੈ ਸੰਸਾਰੁ ॥ autam madhim jaateen jinasee bharam bhavai sansaar |
ਅੰਮ੍ਰਿਤ ਬਾਣੀ ਤਤੁ ਵਖਾਣੀ ਗਿਆਨ ਧਿਆਨ ਵਿਚਿ ਆਈ ॥ amrit baanee tat vakhaanee giaan dhiaan vich aaee |
ਗੁਰਮੁਖਿ ਆਖੀ ਗੁਰਮੁਖਿ ਜਾਤੀ ਸੁਰਤਂੀ ਕਰਮਿ ਧਿਆਈ ॥ guramukh aakhee guramukh jaatee suratanee karam dhiaaee |
ਹੁਕਮੁ ਸਾਜਿ ਹੁਕਮੈ ਵਿਚਿ ਰਖੈ ਹੁਕਮੈ ਅੰਦਰਿ ਵੇਖੈ ॥ hukam saaj hukamai vich rakhai hukamai andar vekhai |
ਨਾਨਕ ਅਗਹੁ ਹਉਮੈ ਤੁਟੈ ਤਾਂ ਕੋ ਲਿਖੀਐ ਲੇਖੈ ॥੧॥ naanak agahu haumai tuttai taan ko likheeai lekhai |1|
ਮਃ ੧ ॥ mahalaa 1 |
ਬੇਦੁ ਪੁਕਾਰੇ ਪੁੰਨੁ ਪਾਪੁ ਸੁਰਗ ਨਰਕ ਕਾ ਬੀਉ ॥ bed pukaare pun paap surag narak kaa beeo |
ਜੋ ਬੀਜੈ ਸੋ ਉਗਵੈ ਖਾਂਦਾ ਜਾਣੈ ਜੀਉ ॥ jo beejai so ugavai khaandaa jaanai jeeo |
ਗਿਆਨੁ ਸਲਾਹੇ ਵਡਾ ਕਰਿ ਸਚੋ ਸਚਾ ਨਾਉ ॥ giaan salaahe vaddaa kar sacho sachaa naau |
ਸਚੁ ਬੀਜੈ ਸਚੁ ਉਗਵੈ ਦਰਗਹ ਪਾਈਐ ਥਾਉ ॥ sach beejai sach ugavai daragah paaeeai thaau |
Original Gurmukhi with romanized transliteration, via the GurbaniNow API. An English translation will be added once a cleared translation is available.