U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

← Ang-101
← 49Ch. 50 of 50

Sikhism

Ang-101 50

Text

1

ਦਯਿ ਵਿਗੋਏ ਫਿਰਹਿ ਵਿਗੁਤੇ ਫਿਟਾ ਵਤੈ ਗਲਾ ॥ day vigoe fireh vigute fittaa vatai galaa |

2

ਜੀਆ ਮਾਰਿ ਜੀਵਾਲੇ ਸੋਈ ਅਵਰੁ ਨ ਕੋਈ ਰਖੈ ॥ jeea maar jeevaale soee avar na koee rakhai |

3

ਦਾਨਹੁ ਤੈ ਇਸਨਾਨਹੁ ਵੰਜੇ ਭਸੁ ਪਈ ਸਿਰਿ ਖੁਥੈ ॥ daanahu tai isanaanahu vanje bhas pee sir khuthai |

4

ਪਾਣੀ ਵਿਚਹੁ ਰਤਨ ਉਪੰਨੇ ਮੇਰੁ ਕੀਆ ਮਾਧਾਣੀ ॥ paanee vichahu ratan upane mer keea maadhaanee |

5

ਅਠਸਠਿ ਤੀਰਥ ਦੇਵੀ ਥਾਪੇ ਪੁਰਬੀ ਲਗੈ ਬਾਣੀ ॥ atthasatth teerath devee thaape purabee lagai baanee |

6

ਨਾਇ ਨਿਵਾਜਾ ਨਾਤੈ ਪੂਜਾ ਨਾਵਨਿ ਸਦਾ ਸੁਜਾਣੀ ॥ naae nivaajaa naatai poojaa naavan sadaa sujaanee |

7

ਮੁਇਆ ਜੀਵਦਿਆ ਗਤਿ ਹੋਵੈ ਜਾਂ ਸਿਰਿ ਪਾਈਐ ਪਾਣੀ ॥ mueaa jeevadiaa gat hovai jaan sir paaeeai paanee |

8

ਨਾਨਕ ਸਿਰਖੁਥੇ ਸੈਤਾਨੀ ਏਨਾ ਗਲ ਨ ਭਾਣੀ ॥ naanak sirakhuthe saitaanee enaa gal na bhaanee |

9

ਵੁਠੈ ਹੋਇਐ ਹੋਇ ਬਿਲਾਵਲੁ ਜੀਆ ਜੁਗਤਿ ਸਮਾਣੀ ॥ vutthai hoeiai hoe bilaaval jeea jugat samaanee |

10

ਵੁਠੈ ਅੰਨੁ ਕਮਾਦੁ ਕਪਾਹਾ ਸਭਸੈ ਪੜਦਾ ਹੋਵੈ ॥ vutthai an kamaad kapaahaa sabhasai parradaa hovai |

11

ਵੁਠੈ ਘਾਹੁ ਚਰਹਿ ਨਿਤਿ ਸੁਰਹੀ ਸਾ ਧਨ ਦਹੀ ਵਿਲੋਵੈ ॥ vutthai ghaahu chareh nit surahee saa dhan dahee vilovai |

12

ਤਿਤੁ ਘਿਇ ਹੋਮ ਜਗ ਸਦ ਪੂਜਾ ਪਇਐ ਕਾਰਜੁ ਸੋਹੈ ॥ tit ghie hom jag sad poojaa peiai kaaraj sohai |

13

ਗੁਰੂ ਸਮੁੰਦੁ ਨਦੀ ਸਭਿ ਸਿਖੀ ਨਾਤੈ ਜਿਤੁ ਵਡਿਆਈ ॥ guroo samund nadee sabh sikhee naatai jit vaddiaaee |

14

ਨਾਨਕ ਜੇ ਸਿਰਖੁਥੇ ਨਾਵਨਿ ਨਾਹੀ ਤਾ ਸਤ ਚਟੇ ਸਿਰਿ ਛਾਈ ॥੧॥ naanak je sirakhuthe naavan naahee taa sat chatte sir chhaaee |1|

15

ਮਃ ੨ ॥ mahalaa 2 |

16

ਅਗੀ ਪਾਲਾ ਕਿ ਕਰੇ ਸੂਰਜ ਕੇਹੀ ਰਾਤਿ ॥ agee paalaa ki kare sooraj kehee raat |

17

ਚੰਦ ਅਨੇਰਾ ਕਿ ਕਰੇ ਪਉਣ ਪਾਣੀ ਕਿਆ ਜਾਤਿ ॥ chand aneraa ki kare paun paanee kiaa jaat |

18

ਧਰਤੀ ਚੀਜੀ ਕਿ ਕਰੇ ਜਿਸੁ ਵਿਚਿ ਸਭੁ ਕਿਛੁ ਹੋਇ ॥ dharatee cheejee ki kare jis vich sabh kichh hoe |

19

ਨਾਨਕ ਤਾ ਪਤਿ ਜਾਣੀਐ ਜਾ ਪਤਿ ਰਖੈ ਸੋਇ ॥੨॥ naanak taa pat jaaneeai jaa pat rakhai soe |2|

20

ਪਉੜੀ ॥ paurree |

21

ਤੁਧੁ ਸਚੇ ਸੁਬਹਾਨੁ ਸਦਾ ਕਲਾਣਿਆ ॥ tudh sache subahaan sadaa kalaaniaa |

22

ਤੂੰ ਸਚਾ ਦੀਬਾਣੁ ਹੋਰਿ ਆਵਣ ਜਾਣਿਆ ॥ toon sachaa deebaan hor aavan jaaniaa |

23

ਸਚੁ ਜਿ ਮੰਗਹਿ ਦਾਨੁ ਸਿ ਤੁਧੈ ਜੇਹਿਆ ॥ sach ji mangeh daan si tudhai jehiaa |

24

ਸਚੁ ਤੇਰਾ ਫੁਰਮਾਨੁ ਸਬਦੇ ਸੋਹਿਆ ॥ sach teraa furamaan sabade sohiaa |

25

ਮੰਨਿਐ ਗਿਆਨੁ ਧਿਆਨੁ ਤੁਧੈ ਤੇ ਪਾਇਆ ॥ maniai giaan dhiaan tudhai te paaeaa |

26

ਕਰਮਿ ਪਵੈ ਨੀਸਾਨੁ ਨ ਚਲੈ ਚਲਾਇਆ ॥ karam pavai neesaan na chalai chalaaeaa |

27

ਤੂੰ ਸਚਾ ਦਾਤਾਰੁ ਨਿਤ ਦੇਵਹਿ ਚੜਹਿ ਸਵਾਇਆ ॥ toon sachaa daataar nit deveh charreh savaaeaa |

28

ਨਾਨਕੁ ਮੰਗੈ ਦਾਨੁ ਜੋ ਤੁਧੁ ਭਾਇਆ ॥੨੬॥ naanak mangai daan jo tudh bhaaeaa |26|

29

ਸਲੋਕੁ ਮਃ ੨ ॥ salok mahalaa 2 |

30

ਦੀਖਿਆ ਆਖਿ ਬੁਝਾਇਆ ਸਿਫਤੀ ਸਚਿ ਸਮੇਉ ॥ deekhiaa aakh bujhaaeaa sifatee sach sameo |

31

ਤਿਨ ਕਉ ਕਿਆ ਉਪਦੇਸੀਐ ਜਿਨ ਗੁਰੁ ਨਾਨਕ ਦੇਉ ॥੧॥ tin kau kiaa upadeseeai jin gur naanak deo |1|

32

ਮਃ ੧ ॥ mahalaa 1 |

33

ਆਪਿ ਬੁਝਾਏ ਸੋਈ ਬੂਝੈ ॥ aap bujhaae soee boojhai |

34

ਜਿਸੁ ਆਪਿ ਸੁਝਾਏ ਤਿਸੁ ਸਭੁ ਕਿਛੁ ਸੂਝੈ ॥ jis aap sujhaae tis sabh kichh soojhai |

35

ਕਹਿ ਕਹਿ ਕਥਨਾ ਮਾਇਆ ਲੂਝੈ ॥ keh keh kathanaa maaeaa loojhai |

36

ਹੁਕਮੀ ਸਗਲ ਕਰੇ ਆਕਾਰ ॥ hukamee sagal kare aakaar |

37

ਆਪੇ ਜਾਣੈ ਸਰਬ ਵੀਚਾਰ ॥ aape jaanai sarab veechaar |

38

ਅਖਰ ਨਾਨਕ ਅਖਿਓ ਆਪਿ ॥ akhar naanak akhio aap |

39

ਲਹੈ ਭਰਾਤਿ ਹੋਵੈ ਜਿਸੁ ਦਾਤਿ ॥੨॥ lahai bharaat hovai jis daat |2|

40

ਪਉੜੀ ॥ paurree |

41

ਹਉ ਢਾਢੀ ਵੇਕਾਰੁ ਕਾਰੈ ਲਾਇਆ ॥ hau dtaadtee vekaar kaarai laaeaa |

42

ਰਾਤਿ ਦਿਹੈ ਕੈ ਵਾਰ ਧੁਰਹੁ ਫੁਰਮਾਇਆ ॥ raat dihai kai vaar dhurahu furamaaeaa |

43

ਢਾਢੀ ਸਚੈ ਮਹਲਿ ਖਸਮਿ ਬੁਲਾਇਆ ॥ dtaadtee sachai mehal khasam bulaaeaa |

44

ਸਚੀ ਸਿਫਤਿ ਸਾਲਾਹ ਕਪੜਾ ਪਾਇਆ ॥ sachee sifat saalaah kaparraa paaeaa |

45

ਸਚਾ ਅੰਮ੍ਰਿਤ ਨਾਮੁ ਭੋਜਨੁ ਆਇਆ ॥ sachaa amrit naam bhojan aaeaa |

46

ਗੁਰਮਤੀ ਖਾਧਾ ਰਜਿ ਤਿਨਿ ਸੁਖੁ ਪਾਇਆ ॥ guramatee khaadhaa raj tin sukh paaeaa |

47

ਢਾਢੀ ਕਰੇ ਪਸਾਉ ਸਬਦੁ ਵਜਾਇਆ ॥ dtaadtee kare pasaau sabad vajaaeaa |

48

ਨਾਨਕ ਸਚੁ ਸਾਲਾਹਿ ਪੂਰਾ ਪਾਇਆ ॥੨੭॥ ਸੁਧੁ naanak sach saalaeh pooraa paaeaa |27| sudh

Original Gurmukhi with romanized transliteration, via the GurbaniNow API. An English translation will be added once a cleared translation is available.