U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-101 25

Text

1

ਗੁਰਮੁਖਿ ਜੀਵੈ ਮਰੈ ਪਰਵਾਣੁ ॥ guramukh jeevai marai paravaan |

2

ਆਰਜਾ ਨ ਛੀਜੈ ਸਬਦੁ ਪਛਾਣੁ ॥ aarajaa na chheejai sabad pachhaan |

3

ਗੁਰਮੁਖਿ ਮਰੈ ਨ ਕਾਲੁ ਨ ਖਾਏ ਗੁਰਮੁਖਿ ਸਚਿ ਸਮਾਵਣਿਆ ॥੨॥ guramukh marai na kaal na khaae guramukh sach samaavaniaa |2|

4

ਗੁਰਮੁਖਿ ਹਰਿ ਦਰਿ ਸੋਭਾ ਪਾਏ ॥ guramukh har dar sobhaa paae |

5

ਗੁਰਮੁਖਿ ਵਿਚਹੁ ਆਪੁ ਗਵਾਏ ॥ guramukh vichahu aap gavaae |

6

ਆਪਿ ਤਰੈ ਕੁਲ ਸਗਲੇ ਤਾਰੇ ਗੁਰਮੁਖਿ ਜਨਮੁ ਸਵਾਰਣਿਆ ॥੩॥ aap tarai kul sagale taare guramukh janam savaaraniaa |3|

7

ਗੁਰਮੁਖਿ ਦੁਖੁ ਕਦੇ ਨ ਲਗੈ ਸਰੀਰਿ ॥ guramukh dukh kade na lagai sareer |

8

ਗੁਰਮੁਖਿ ਹਉਮੈ ਚੂਕੈ ਪੀਰ ॥ guramukh haumai chookai peer |

9

ਗੁਰਮੁਖਿ ਮਨੁ ਨਿਰਮਲੁ ਫਿਰਿ ਮੈਲੁ ਨ ਲਾਗੈ ਗੁਰਮੁਖਿ ਸਹਜਿ ਸਮਾਵਣਿਆ ॥੪॥ guramukh man niramal fir mail na laagai guramukh sehaj samaavaniaa |4|

10

ਗੁਰਮੁਖਿ ਨਾਮੁ ਮਿਲੈ ਵਡਿਆਈ ॥ guramukh naam milai vaddiaaee |

11

ਗੁਰਮੁਖਿ ਗੁਣ ਗਾਵੈ ਸੋਭਾ ਪਾਈ ॥ guramukh gun gaavai sobhaa paaee |

12

ਸਦਾ ਅਨੰਦਿ ਰਹੈ ਦਿਨੁ ਰਾਤੀ ਗੁਰਮੁਖਿ ਸਬਦੁ ਕਰਾਵਣਿਆ ॥੫॥ sadaa anand rahai din raatee guramukh sabad karaavaniaa |5|

13

ਗੁਰਮੁਖਿ ਅਨਦਿਨੁ ਸਬਦੇ ਰਾਤਾ ॥ guramukh anadin sabade raataa |

14

ਗੁਰਮੁਖਿ ਜੁਗ ਚਾਰੇ ਹੈ ਜਾਤਾ ॥ guramukh jug chaare hai jaataa |

15

ਗੁਰਮੁਖਿ ਗੁਣ ਗਾਵੈ ਸਦਾ ਨਿਰਮਲੁ ਸਬਦੇ ਭਗਤਿ ਕਰਾਵਣਿਆ ॥੬॥ guramukh gun gaavai sadaa niramal sabade bhagat karaavaniaa |6|

16

ਬਾਝੁ ਗੁਰੂ ਹੈ ਅੰਧ ਅੰਧਾਰਾ ॥ baajh guroo hai andh andhaaraa |

17

ਜਮਕਾਲਿ ਗਰਠੇ ਕਰਹਿ ਪੁਕਾਰਾ ॥ jamakaal garatthe kareh pukaaraa |

18

ਅਨਦਿਨੁ ਰੋਗੀ ਬਿਸਟਾ ਕੇ ਕੀੜੇ ਬਿਸਟਾ ਮਹਿ ਦੁਖੁ ਪਾਵਣਿਆ ॥੭॥ anadin rogee bisattaa ke keerre bisattaa meh dukh paavaniaa |7|

19

ਗੁਰਮੁਖਿ ਆਪੇ ਕਰੇ ਕਰਾਏ ॥ guramukh aape kare karaae |

20

ਗੁਰਮੁਖਿ ਹਿਰਦੈ ਵੁਠਾ ਆਪਿ ਆਏ ॥ guramukh hiradai vutthaa aap aae |

21

ਨਾਨਕ ਨਾਮਿ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ ॥੮॥੨੫॥੨੬॥ naanak naam milai vaddiaaee poore gur te paavaniaa |8|25|26|

22

ਮਾਝ ਮਹਲਾ ੩ ॥ maajh mahalaa 3 |

23

ਏਕਾ ਜੋਤਿ ਜੋਤਿ ਹੈ ਸਰੀਰਾ ॥ ekaa jot jot hai sareeraa |

24

ਸਬਦਿ ਦਿਖਾਏ ਸਤਿਗੁਰੁ ਪੂਰਾ ॥ sabad dikhaae satigur pooraa |

25

ਆਪੇ ਫਰਕੁ ਕੀਤੋਨੁ ਘਟ ਅੰਤਰਿ ਆਪੇ ਬਣਤ ਬਣਾਵਣਿਆ ॥੧॥ aape farak keeton ghatt antar aape banat banaavaniaa |1|

26

ਹਉ ਵਾਰੀ ਜੀਉ ਵਾਰੀ ਹਰਿ ਸਚੇ ਕੇ ਗੁਣ ਗਾਵਣਿਆ ॥ hau vaaree jeeo vaaree har sache ke gun gaavaniaa |

27

ਬਾਝੁ ਗੁਰੂ ਕੋ ਸਹਜੁ ਨ ਪਾਏ ਗੁਰਮੁਖਿ ਸਹਜਿ ਸਮਾਵਣਿਆ ॥੧॥ ਰਹਾਉ ॥ baajh guroo ko sehaj na paae guramukh sehaj samaavaniaa |1| rahaau |

28

ਤੂੰ ਆਪੇ ਸੋਹਹਿ ਆਪੇ ਜਗੁ ਮੋਹਹਿ ॥ toon aape soheh aape jag moheh |

29

ਤੂੰ ਆਪੇ ਨਦਰੀ ਜਗਤੁ ਪਰੋਵਹਿ ॥ toon aape nadaree jagat paroveh |

30

ਤੂੰ ਆਪੇ ਦੁਖੁ ਸੁਖੁ ਦੇਵਹਿ ਕਰਤੇ ਗੁਰਮੁਖਿ ਹਰਿ ਦੇਖਾਵਣਿਆ ॥੨॥ toon aape dukh sukh deveh karate guramukh har dekhaavaniaa |2|

31

ਆਪੇ ਕਰਤਾ ਕਰੇ ਕਰਾਏ ॥ aape karataa kare karaae |

32

ਆਪੇ ਸਬਦੁ ਗੁਰ ਮੰਨਿ ਵਸਾਏ ॥ aape sabad gur man vasaae |

33

ਸਬਦੇ ਉਪਜੈ ਅੰਮ੍ਰਿਤ ਬਾਣੀ ਗੁਰਮੁਖਿ ਆਖਿ ਸੁਣਾਵਣਿਆ ॥੩॥ sabade upajai amrit baanee guramukh aakh sunaavaniaa |3|

34

ਆਪੇ ਕਰਤਾ ਆਪੇ ਭੁਗਤਾ ॥ aape karataa aape bhugataa |

35

ਬੰਧਨ ਤੋੜੇ ਸਦਾ ਹੈ ਮੁਕਤਾ ॥ bandhan torre sadaa hai mukataa |

36

ਸਦਾ ਮੁਕਤੁ ਆਪੇ ਹੈ ਸਚਾ ਆਪੇ ਅਲਖੁ ਲਖਾਵਣਿਆ ॥੪॥ sadaa mukat aape hai sachaa aape alakh lakhaavaniaa |4|

37

ਆਪੇ ਮਾਇਆ ਆਪੇ ਛਾਇਆ ॥ aape maaeaa aape chhaaeaa |

38

ਆਪੇ ਮੋਹੁ ਸਭੁ ਜਗਤੁ ਉਪਾਇਆ ॥ aape mohu sabh jagat upaaeaa |

39

ਆਪੇ ਗੁਣਦਾਤਾ ਗੁਣ ਗਾਵੈ ਆਪੇ ਆਖਿ ਸੁਣਾਵਣਿਆ ॥੫॥ aape gunadaataa gun gaavai aape aakh sunaavaniaa |5|

40

ਆਪੇ ਕਰੇ ਕਰਾਏ ਆਪੇ ॥ aape kare karaae aape |

41

ਆਪੇ ਥਾਪਿ ਉਥਾਪੇ ਆਪੇ ॥ aape thaap uthaape aape |

42

ਤੁਝ ਤੇ ਬਾਹਰਿ ਕਛੂ ਨ ਹੋਵੈ ਤੂੰ ਆਪੇ ਕਾਰੈ ਲਾਵਣਿਆ ॥੬॥ tujh te baahar kachhoo na hovai toon aape kaarai laavaniaa |6|

43

ਆਪੇ ਮਾਰੇ ਆਪਿ ਜੀਵਾਏ ॥ aape maare aap jeevaae |

44

ਆਪੇ ਮੇਲੇ ਮੇਲਿ ਮਿਲਾਏ ॥ aape mele mel milaae |

45

ਸੇਵਾ ਤੇ ਸਦਾ ਸੁਖੁ ਪਾਇਆ ਗੁਰਮੁਖਿ ਸਹਜਿ ਸਮਾਵਣਿਆ ॥੭॥ sevaa te sadaa sukh paaeaa guramukh sehaj samaavaniaa |7|

Original Gurmukhi with romanized transliteration, via the GurbaniNow API. An English translation will be added once a cleared translation is available.