Sikhism
Ang-1001 90
Text
ਪਉੜੀ ॥ paurree |
ਦੋਵੈ ਤਰਫਾ ਉਪਾਈਓਨੁ ਵਿਚਿ ਸਕਤਿ ਸਿਵ ਵਾਸਾ ॥ dovai tarafaa upaaeeon vich sakat siv vaasaa |
ਸਕਤੀ ਕਿਨੈ ਨ ਪਾਇਓ ਫਿਰਿ ਜਨਮਿ ਬਿਨਾਸਾ ॥ sakatee kinai na paaeo fir janam binaasaa |
ਗੁਰਿ ਸੇਵਿਐ ਸਾਤਿ ਪਾਈਐ ਜਪਿ ਸਾਸ ਗਿਰਾਸਾ ॥ gur seviai saat paaeeai jap saas giraasaa |
ਸਿਮ੍ਰਿਤਿ ਸਾਸਤ ਸੋਧਿ ਦੇਖੁ ਊਤਮ ਹਰਿ ਦਾਸਾ ॥ simrit saasat sodh dekh aootam har daasaa |
ਨਾਨਕ ਨਾਮ ਬਿਨਾ ਕੋ ਥਿਰੁ ਨਹੀ ਨਾਮੇ ਬਲਿ ਜਾਸਾ ॥੧੦॥ naanak naam binaa ko thir nahee naame bal jaasaa |10|
ਸਲੋਕੁ ਮਃ ੩ ॥ salok mahalaa 3 |
ਹੋਵਾ ਪੰਡਿਤੁ ਜੋਤਕੀ ਵੇਦ ਪੜਾ ਮੁਖਿ ਚਾਰਿ ॥ hovaa panddit jotakee ved parraa mukh chaar |
ਨਵ ਖੰਡ ਮਧੇ ਪੂਜੀਆ ਅਪਣੈ ਚਜਿ ਵੀਚਾਰਿ ॥ nav khandd madhe poojeea apanai chaj veechaar |
ਮਤੁ ਸਚਾ ਅਖਰੁ ਭੁਲਿ ਜਾਇ ਚਉਕੈ ਭਿਟੈ ਨ ਕੋਇ ॥ mat sachaa akhar bhul jaae chaukai bhittai na koe |
ਝੂਠੇ ਚਉਕੇ ਨਾਨਕਾ ਸਚਾ ਏਕੋ ਸੋਇ ॥੧॥ jhootthe chauke naanakaa sachaa eko soe |1|
ਮਃ ੩ ॥ mahalaa 3 |
ਆਪਿ ਉਪਾਏ ਕਰੇ ਆਪਿ ਆਪੇ ਨਦਰਿ ਕਰੇਇ ॥ aap upaae kare aap aape nadar karee |
ਆਪੇ ਦੇ ਵਡਿਆਈਆ ਕਹੁ ਨਾਨਕ ਸਚਾ ਸੋਇ ॥੨॥ aape de vaddiaaeea kahu naanak sachaa soe |2|
ਪਉੜੀ ॥ paurree |
ਕੰਟਕੁ ਕਾਲੁ ਏਕੁ ਹੈ ਹੋਰੁ ਕੰਟਕੁ ਨ ਸੂਝੈ ॥ kanttak kaal ek hai hor kanttak na soojhai |
ਅਫਰਿਓ ਜਗ ਮਹਿ ਵਰਤਦਾ ਪਾਪੀ ਸਿਉ ਲੂਝੈ ॥ afario jag meh varatadaa paapee siau loojhai |
ਗੁਰਸਬਦੀ ਹਰਿ ਭੇਦੀਐ ਹਰਿ ਜਪਿ ਹਰਿ ਬੂਝੈ ॥ gurasabadee har bhedeeai har jap har boojhai |
ਸੋ ਹਰਿ ਸਰਣਾਈ ਛੁਟੀਐ ਜੋ ਮਨ ਸਿਉ ਜੂਝੈ ॥ so har saranaaee chhutteeai jo man siau joojhai |
ਮਨਿ ਵੀਚਾਰਿ ਹਰਿ ਜਪੁ ਕਰੇ ਹਰਿ ਦਰਗਹ ਸੀਝੈ ॥੧੧॥ man veechaar har jap kare har daragah seejhai |11|
ਸਲੋਕੁ ਮਃ ੧ ॥ salok mahalaa 1 |
ਹੁਕਮਿ ਰਜਾਈ ਸਾਖਤੀ ਦਰਗਹ ਸਚੁ ਕਬੂਲੁ ॥ hukam rajaaee saakhatee daragah sach kabool |
ਸਾਹਿਬੁ ਲੇਖਾ ਮੰਗਸੀ ਦੁਨੀਆ ਦੇਖਿ ਨ ਭੂਲੁ ॥ saahib lekhaa mangasee duneea dekh na bhool |
ਦਿਲ ਦਰਵਾਨੀ ਜੋ ਕਰੇ ਦਰਵੇਸੀ ਦਿਲੁ ਰਾਸਿ ॥ dil daravaanee jo kare daravesee dil raas |
ਇਸਕ ਮੁਹਬਤਿ ਨਾਨਕਾ ਲੇਖਾ ਕਰਤੇ ਪਾਸਿ ॥੧॥ eisak muhabat naanakaa lekhaa karate paas |1|
ਮਃ ੧ ॥ mahalaa 1 |
ਅਲਗਉ ਜੋਇ ਮਧੂਕੜਉ ਸਾਰੰਗਪਾਣਿ ਸਬਾਇ ॥ algau joe madhookrrau saarangapaan sabaae |
ਹੀਰੈ ਹੀਰਾ ਬੇਧਿਆ ਨਾਨਕ ਕੰਠਿ ਸੁਭਾਇ ॥੨॥ heerai heeraa bedhiaa naanak kantth subhaae |2|
ਪਉੜੀ ॥ paurree |
ਮਨਮੁਖ ਕਾਲੁ ਵਿਆਪਦਾ ਮੋਹਿ ਮਾਇਆ ਲਾਗੇ ॥ manamukh kaal viaapadaa mohi maaeaa laage |
ਖਿਨ ਮਹਿ ਮਾਰਿ ਪਛਾੜਸੀ ਭਾਇ ਦੂਜੈ ਠਾਗੇ ॥ khin meh maar pachhaarrasee bhaae doojai tthaage |
ਫਿਰਿ ਵੇਲਾ ਹਥਿ ਨ ਆਵਈ ਜਮ ਕਾ ਡੰਡੁ ਲਾਗੇ ॥ fir velaa hath na aavee jam kaa ddandd laage |
ਤਿਨ ਜਮ ਡੰਡੁ ਨ ਲਗਈ ਜੋ ਹਰਿ ਲਿਵ ਜਾਗੇ ॥ tin jam ddandd na lagee jo har liv jaage |
ਸਭ ਤੇਰੀ ਤੁਧੁ ਛਡਾਵਣੀ ਸਭ ਤੁਧੈ ਲਾਗੇ ॥੧੨॥ sabh teree tudh chhaddaavanee sabh tudhai laage |12|
ਸਲੋਕੁ ਮਃ ੧ ॥ salok mahalaa 1 |
ਸਰਬੇ ਜੋਇ ਅਗਛਮੀ ਦੂਖੁ ਘਨੇਰੋ ਆਥਿ ॥ sarabe joe agachhamee dookh ghanero aath |
ਕਾਲਰੁ ਲਾਦਸਿ ਸਰੁ ਲਾਘਣਉ ਲਾਭੁ ਨ ਪੂੰਜੀ ਸਾਥਿ ॥੧॥ kaalar laadas sar laaghnau laabh na poonjee saath |1|
ਮਃ ੧ ॥ mahalaa 1 |
ਪੂੰਜੀ ਸਾਚਉ ਨਾਮੁ ਤੂ ਅਖੁਟਉ ਦਰਬੁ ਅਪਾਰੁ ॥ poonjee saachau naam too akhuttau darab apaar |
ਨਾਨਕ ਵਖਰੁ ਨਿਰਮਲਉ ਧੰਨੁ ਸਾਹੁ ਵਾਪਾਰੁ ॥੨॥ naanak vakhar niramlau dhan saahu vaapaar |2|
ਮਃ ੧ ॥ mahalaa 1 |
ਪੂਰਬ ਪ੍ਰੀਤਿ ਪਿਰਾਣਿ ਲੈ ਮੋਟਉ ਠਾਕੁਰੁ ਮਾਣਿ ॥ poorab preet piraan lai mottau tthaakur maan |
ਮਾਥੈ ਊਭੈ ਜਮੁ ਮਾਰਸੀ ਨਾਨਕ ਮੇਲਣੁ ਨਾਮਿ ॥੩॥ maathai aoobhai jam maarasee naanak melan naam |3|
ਪਉੜੀ ॥ paurree |
ਆਪੇ ਪਿੰਡੁ ਸਵਾਰਿਓਨੁ ਵਿਚਿ ਨਵ ਨਿਧਿ ਨਾਮੁ ॥ aape pindd savaarion vich nav nidh naam |
ਇਕਿ ਆਪੇ ਭਰਮਿ ਭੁਲਾਇਅਨੁ ਤਿਨ ਨਿਹਫਲ ਕਾਮੁ ॥ eik aape bharam bhulaaeian tin nihafal kaam |
ਇਕਨੀ ਗੁਰਮੁਖਿ ਬੁਝਿਆ ਹਰਿ ਆਤਮ ਰਾਮੁ ॥ eikanee guramukh bujhiaa har aatam raam |
ਇਕਨੀ ਸੁਣਿ ਕੈ ਮੰਨਿਆ ਹਰਿ ਊਤਮ ਕਾਮੁ ॥ eikanee sun kai maniaa har aootam kaam |
ਅੰਤਰਿ ਹਰਿ ਰੰਗੁ ਉਪਜਿਆ ਗਾਇਆ ਹਰਿ ਗੁਣ ਨਾਮੁ ॥੧੩॥ antar har rang upajiaa gaaeaa har gun naam |13|
ਸਲੋਕੁ ਮਃ ੧ ॥ salok mahalaa 1 |
Original Gurmukhi with romanized transliteration, via the GurbaniNow API. An English translation will be added once a cleared translation is available.