Sikhism
Ang-1001 79
Text
ਸਿਮਰਹਿ ਖੰਡ ਦੀਪ ਸਭਿ ਲੋਆ ॥ simareh khandd deep sabh loaa |
ਸਿਮਰਹਿ ਪਾਤਾਲ ਪੁਰੀਆ ਸਚੁ ਸੋਆ ॥ simareh paataal pureea sach soaa |
ਸਿਮਰਹਿ ਖਾਣੀ ਸਿਮਰਹਿ ਬਾਣੀ ਸਿਮਰਹਿ ਸਗਲੇ ਹਰਿ ਜਨਾ ॥੨॥ simareh khaanee simareh baanee simareh sagale har janaa |2|
ਸਿਮਰਹਿ ਬ੍ਰਹਮੇ ਬਿਸਨ ਮਹੇਸਾ ॥ simareh brahame bisan mahesaa |
ਸਿਮਰਹਿ ਦੇਵਤੇ ਕੋੜਿ ਤੇਤੀਸਾ ॥ simareh devate korr teteesaa |
ਸਿਮਰਹਿ ਜਖੵਿ ਦੈਤ ਸਭਿ ਸਿਮਰਹਿ ਅਗਨਤੁ ਨ ਜਾਈ ਜਸੁ ਗਨਾ ॥੩॥ simareh jakhay dait sabh simareh aganat na jaaee jas ganaa |3|
ਸਿਮਰਹਿ ਪਸੁ ਪੰਖੀ ਸਭਿ ਭੂਤਾ ॥ simareh pas pankhee sabh bhootaa |
ਸਿਮਰਹਿ ਬਨ ਪਰਬਤ ਅਉਧੂਤਾ ॥ simareh ban parabat aaudhootaa |
ਲਤਾ ਬਲੀ ਸਾਖ ਸਭ ਸਿਮਰਹਿ ਰਵਿ ਰਹਿਆ ਸੁਆਮੀ ਸਭ ਮਨਾ ॥੪॥ lataa balee saakh sabh simareh rav rahiaa suaamee sabh manaa |4|
ਸਿਮਰਹਿ ਥੂਲ ਸੂਖਮ ਸਭਿ ਜੰਤਾ ॥ simareh thool sookham sabh jantaa |
ਸਿਮਰਹਿ ਸਿਧ ਸਾਧਿਕ ਹਰਿ ਮੰਤਾ ॥ simareh sidh saadhik har mantaa |
ਗੁਪਤ ਪ੍ਰਗਟ ਸਿਮਰਹਿ ਪ੍ਰਭ ਮੇਰੇ ਸਗਲ ਭਵਨ ਕਾ ਪ੍ਰਭ ਧਨਾ ॥੫॥ gupat pragatt simareh prabh mere sagal bhavan kaa prabh dhanaa |5|
ਸਿਮਰਹਿ ਨਰ ਨਾਰੀ ਆਸਰਮਾ ॥ simareh nar naaree aasaramaa |
ਸਿਮਰਹਿ ਜਾਤਿ ਜੋਤਿ ਸਭਿ ਵਰਨਾ ॥ simareh jaat jot sabh varanaa |
ਸਿਮਰਹਿ ਗੁਣੀ ਚਤੁਰ ਸਭਿ ਬੇਤੇ ਸਿਮਰਹਿ ਰੈਣੀ ਅਰੁ ਦਿਨਾ ॥੬॥ simareh gunee chatur sabh bete simareh rainee ar dinaa |6|
ਸਿਮਰਹਿ ਘੜੀ ਮੂਰਤ ਪਲ ਨਿਮਖਾ ॥ simareh gharree moorat pal nimakhaa |
ਸਿਮਰੈ ਕਾਲੁ ਅਕਾਲੁ ਸੁਚਿ ਸੋਚਾ ॥ simarai kaal akaal such sochaa |
ਸਿਮਰਹਿ ਸਉਣ ਸਾਸਤ੍ਰ ਸੰਜੋਗਾ ਅਲਖੁ ਨ ਲਖੀਐ ਇਕੁ ਖਿਨਾ ॥੭॥ simareh saun saasatr sanjogaa alakh na lakheeai ik khinaa |7|
ਕਰਨ ਕਰਾਵਨਹਾਰ ਸੁਆਮੀ ॥ karan karaavanahaar suaamee |
ਸਗਲ ਘਟਾ ਕੇ ਅੰਤਰਜਾਮੀ ॥ sagal ghattaa ke antarajaamee |
ਕਰਿ ਕਿਰਪਾ ਜਿਸੁ ਭਗਤੀ ਲਾਵਹੁ ਜਨਮੁ ਪਦਾਰਥੁ ਸੋ ਜਿਨਾ ॥੮॥ kar kirapaa jis bhagatee laavahu janam padaarath so jinaa |8|
ਜਾ ਕੈ ਮਨਿ ਵੂਠਾ ਪ੍ਰਭੁ ਅਪਨਾ ॥ jaa kai man vootthaa prabh apanaa |
ਪੂਰੈ ਕਰਮਿ ਗੁਰ ਕਾ ਜਪੁ ਜਪਨਾ ॥ poorai karam gur kaa jap japanaa |
ਸਰਬ ਨਿਰੰਤਰਿ ਸੋ ਪ੍ਰਭੁ ਜਾਤਾ ਬਹੁੜਿ ਨ ਜੋਨੀ ਭਰਮਿ ਰੁਨਾ ॥੯॥ sarab nirantar so prabh jaataa bahurr na jonee bharam runaa |9|
ਗੁਰ ਕਾ ਸਬਦੁ ਵਸੈ ਮਨਿ ਜਾ ਕੈ ॥ gur kaa sabad vasai man jaa kai |
ਦੂਖੁ ਦਰਦੁ ਭ੍ਰਮੁ ਤਾ ਕਾ ਭਾਗੈ ॥ dookh darad bhram taa kaa bhaagai |
ਸੂਖ ਸਹਜ ਆਨੰਦ ਨਾਮ ਰਸੁ ਅਨਹਦ ਬਾਣੀ ਸਹਜ ਧੁਨਾ ॥੧੦॥ sookh sehaj aanand naam ras anahad baanee sehaj dhunaa |10|
ਸੋ ਧਨਵੰਤਾ ਜਿਨਿ ਪ੍ਰਭੁ ਧਿਆਇਆ ॥ so dhanavantaa jin prabh dhiaaeaa |
ਸੋ ਪਤਿਵੰਤਾ ਜਿਨਿ ਸਾਧਸੰਗੁ ਪਾਇਆ ॥ so pativantaa jin saadhasang paaeaa |
ਪਾਰਬ੍ਰਹਮੁ ਜਾ ਕੈ ਮਨਿ ਵੂਠਾ ਸੋ ਪੂਰ ਕਰੰਮਾ ਨਾ ਛਿਨਾ ॥੧੧॥ paarabraham jaa kai man vootthaa so poor karamaa naa chhinaa |11|
ਜਲਿ ਥਲਿ ਮਹੀਅਲਿ ਸੁਆਮੀ ਸੋਈ ॥ jal thal maheeal suaamee soee |
ਅਵਰੁ ਨ ਕਹੀਐ ਦੂਜਾ ਕੋਈ ॥ avar na kaheeai doojaa koee |
ਗੁਰ ਗਿਆਨ ਅੰਜਨਿ ਕਾਟਿਓ ਭ੍ਰਮੁ ਸਗਲਾ ਅਵਰੁ ਨ ਦੀਸੈ ਏਕ ਬਿਨਾ ॥੧੨॥ gur giaan anjan kaattio bhram sagalaa avar na deesai ek binaa |12|
ਊਚੇ ਤੇ ਊਚਾ ਦਰਬਾਰਾ ॥ aooche te aoochaa darabaaraa |
ਕਹਣੁ ਨ ਜਾਈ ਅੰਤੁ ਨ ਪਾਰਾ ॥ kehan na jaaee ant na paaraa |
ਗਹਿਰ ਗੰਭੀਰ ਅਥਾਹ ਸੁਆਮੀ ਅਤੁਲੁ ਨ ਜਾਈ ਕਿਆ ਮਿਨਾ ॥੧੩॥ gahir ganbheer athaah suaamee atul na jaaee kiaa minaa |13|
ਤੂ ਕਰਤਾ ਤੇਰਾ ਸਭੁ ਕੀਆ ॥ too karataa teraa sabh keea |
ਤੁਝੁ ਬਿਨੁ ਅਵਰੁ ਨ ਕੋਈ ਬੀਆ ॥ tujh bin avar na koee beea |
ਆਦਿ ਮਧਿ ਅੰਤਿ ਪ੍ਰਭੁ ਤੂਹੈ ਸਗਲ ਪਸਾਰਾ ਤੁਮ ਤਨਾ ॥੧੪॥ aad madh ant prabh toohai sagal pasaaraa tum tanaa |14|
ਜਮਦੂਤੁ ਤਿਸੁ ਨਿਕਟਿ ਨ ਆਵੈ ॥ jamadoot tis nikatt na aavai |
ਸਾਧਸੰਗਿ ਹਰਿ ਕੀਰਤਨੁ ਗਾਵੈ ॥ saadhasang har keeratan gaavai |
ਸਗਲ ਮਨੋਰਥ ਤਾ ਕੇ ਪੂਰਨ ਜੋ ਸ੍ਰਵਣੀ ਪ੍ਰਭ ਕਾ ਜਸੁ ਸੁਨਾ ॥੧੫॥ sagal manorath taa ke pooran jo sravanee prabh kaa jas sunaa |15|
ਤੂ ਸਭਨਾ ਕਾ ਸਭੁ ਕੋ ਤੇਰਾ ॥ too sabhanaa kaa sabh ko teraa |
ਸਾਚੇ ਸਾਹਿਬ ਗਹਿਰ ਗੰਭੀਰਾ ॥ saache saahib gahir ganbheeraa |
Original Gurmukhi with romanized transliteration, via the GurbaniNow API. An English translation will be added once a cleared translation is available.
✦ Connected Across Traditions
Good vs Evil / Light vs Darkness
Yasna 30:3
“Now the two primal Spirits, who reveal themselves as Twins, are the Better and the Bad, in thought and word and action.”
John 1:5
“And the light shineth in darkness; and the darkness comprehended it not.”
Dhammapada 2 (trans. Bhikkhu Sujato)
“Intention is the leader of things; intention is first, they’re made by intention. If with pure intent you speak or act, happiness follows you like a shadow that never leaves.”
Genesis 1:3
“And God said, Let there be light: and there was light.”