Sikhism
Ang-1001 67
Text
ਆਪੇ ਸਚਾ ਸਬਦਿ ਮਿਲਾਏ ॥ aape sachaa sabad milaae |
ਸਬਦੇ ਵਿਚਹੁ ਭਰਮੁ ਚੁਕਾਏ ॥ sabade vichahu bharam chukaae |
ਨਾਨਕ ਨਾਮਿ ਮਿਲੈ ਵਡਿਆਈ ਨਾਮੇ ਹੀ ਸੁਖੁ ਪਾਇਦਾ ॥੧੬॥੮॥੨੨॥ naanak naam milai vaddiaaee naame hee sukh paaeidaa |16|8|22|
ਮਾਰੂ ਮਹਲਾ ੩ ॥ maaroo mahalaa 3 |
ਅਗਮ ਅਗੋਚਰ ਵੇਪਰਵਾਹੇ ॥ agam agochar veparavaahe |
ਆਪੇ ਮਿਹਰਵਾਨ ਅਗਮ ਅਥਾਹੇ ॥ aape miharavaan agam athaahe |
ਅਪੜਿ ਕੋਇ ਨ ਸਕੈ ਤਿਸ ਨੋ ਗੁਰਸਬਦੀ ਮੇਲਾਇਆ ॥੧॥ aparr koe na sakai tis no gurasabadee melaaeaa |1|
ਤੁਧੁਨੋ ਸੇਵਹਿ ਜੋ ਤੁਧੁ ਭਾਵਹਿ ॥ tudhuno seveh jo tudh bhaaveh |
ਗੁਰ ਕੈ ਸਬਦੇ ਸਚਿ ਸਮਾਵਹਿ ॥ gur kai sabade sach samaaveh |
ਅਨਦਿਨੁ ਗੁਣ ਰਵਹਿ ਦਿਨੁ ਰਾਤੀ ਰਸਨਾ ਹਰਿ ਰਸੁ ਭਾਇਆ ॥੨॥ anadin gun raveh din raatee rasanaa har ras bhaaeaa |2|
ਸਬਦਿ ਮਰਹਿ ਸੇ ਮਰਣੁ ਸਵਾਰਹਿ ॥ sabad mareh se maran savaareh |
ਹਰਿ ਕੇ ਗੁਣ ਹਿਰਦੈ ਉਰ ਧਾਰਹਿ ॥ har ke gun hiradai ur dhaareh |
ਜਨਮੁ ਸਫਲੁ ਹਰਿ ਚਰਣੀ ਲਾਗੇ ਦੂਜਾ ਭਾਉ ਚੁਕਾਇਆ ॥੩॥ janam safal har charanee laage doojaa bhaau chukaaeaa |3|
ਹਰਿ ਜੀਉ ਮੇਲੇ ਆਪਿ ਮਿਲਾਏ ॥ har jeeo mele aap milaae |
ਗੁਰ ਕੈ ਸਬਦੇ ਆਪੁ ਗਵਾਏ ॥ gur kai sabade aap gavaae |
ਅਨਦਿਨੁ ਸਦਾ ਹਰਿ ਭਗਤੀ ਰਾਤੇ ਇਸੁ ਜਗ ਮਹਿ ਲਾਹਾ ਪਾਇਆ ॥੪॥ anadin sadaa har bhagatee raate is jag meh laahaa paaeaa |4|
ਤੇਰੇ ਗੁਣ ਕਹਾ ਮੈ ਕਹਣੁ ਨ ਜਾਈ ॥ tere gun kahaa mai kehan na jaaee |
ਅੰਤੁ ਨ ਪਾਰਾ ਕੀਮਤਿ ਨਹੀ ਪਾਈ ॥ ant na paaraa keemat nahee paaee |
ਆਪੇ ਦਇਆ ਕਰੇ ਸੁਖਦਾਤਾ ਗੁਣ ਮਹਿ ਗੁਣੀ ਸਮਾਇਆ ॥੫॥ aape deaa kare sukhadaataa gun meh gunee samaaeaa |5|
ਇਸੁ ਜਗ ਮਹਿ ਮੋਹੁ ਹੈ ਪਾਸਾਰਾ ॥ eis jag meh mohu hai paasaaraa |
ਮਨਮੁਖੁ ਅਗਿਆਨੀ ਅੰਧੁ ਅੰਧਾਰਾ ॥ manamukh agiaanee andh andhaaraa |
ਧੰਧੈ ਧਾਵਤੁ ਜਨਮੁ ਗਵਾਇਆ ਬਿਨੁ ਨਾਵੈ ਦੁਖੁ ਪਾਇਆ ॥੬॥ dhandhai dhaavat janam gavaaeaa bin naavai dukh paaeaa |6|
ਕਰਮੁ ਹੋਵੈ ਤਾ ਸਤਿਗੁਰੁ ਪਾਏ ॥ karam hovai taa satigur paae |
ਹਉਮੈ ਮੈਲੁ ਸਬਦਿ ਜਲਾਏ ॥ haumai mail sabad jalaae |
ਮਨੁ ਨਿਰਮਲੁ ਗਿਆਨੁ ਰਤਨੁ ਚਾਨਣੁ ਅਗਿਆਨੁ ਅੰਧੇਰੁ ਗਵਾਇਆ ॥੭॥ man niramal giaan ratan chaanan agiaan andher gavaaeaa |7|
ਤੇਰੇ ਨਾਮ ਅਨੇਕ ਕੀਮਤਿ ਨਹੀ ਪਾਈ ॥ tere naam anek keemat nahee paaee |
ਸਚੁ ਨਾਮੁ ਹਰਿ ਹਿਰਦੈ ਵਸਾਈ ॥ sach naam har hiradai vasaaee |
ਕੀਮਤਿ ਕਉਣੁ ਕਰੇ ਪ੍ਰਭ ਤੇਰੀ ਤੂ ਆਪੇ ਸਹਜਿ ਸਮਾਇਆ ॥੮॥ keemat kaun kare prabh teree too aape sehaj samaaeaa |8|
ਨਾਮੁ ਅਮੋਲਕੁ ਅਗਮ ਅਪਾਰਾ ॥ naam amolak agam apaaraa |
ਨਾ ਕੋ ਹੋਆ ਤੋਲਣਹਾਰਾ ॥ naa ko hoaa tolanahaaraa |
ਆਪੇ ਤੋਲੇ ਤੋਲਿ ਤੋਲਾਏ ਗੁਰਸਬਦੀ ਮੇਲਿ ਤੋਲਾਇਆ ॥੯॥ aape tole tol tolaae gurasabadee mel tolaaeaa |9|
ਸੇਵਕ ਸੇਵਹਿ ਕਰਹਿ ਅਰਦਾਸਿ ॥ sevak seveh kareh aradaas |
ਤੂ ਆਪੇ ਮੇਲਿ ਬਹਾਲਹਿ ਪਾਸਿ ॥ too aape mel bahaaleh paas |
ਸਭਨਾ ਜੀਆ ਕਾ ਸੁਖਦਾਤਾ ਪੂਰੈ ਕਰਮਿ ਧਿਆਇਆ ॥੧੦॥ sabhanaa jeea kaa sukhadaataa poorai karam dhiaaeaa |10|
ਜਤੁ ਸਤੁ ਸੰਜਮੁ ਜਿ ਸਚੁ ਕਮਾਵੈ ॥ jat sat sanjam ji sach kamaavai |
ਇਹੁ ਮਨੁ ਨਿਰਮਲੁ ਜਿ ਹਰਿ ਗੁਣ ਗਾਵੈ ॥ eihu man niramal ji har gun gaavai |
ਇਸੁ ਬਿਖੁ ਮਹਿ ਅੰਮ੍ਰਿਤੁ ਪਰਾਪਤਿ ਹੋਵੈ ਹਰਿ ਜੀਉ ਮੇਰੇ ਭਾਇਆ ॥੧੧॥ eis bikh meh amrit paraapat hovai har jeeo mere bhaaeaa |11|
ਜਿਸ ਨੋ ਬੁਝਾਏ ਸੋਈ ਬੂਝੈ ॥ jis no bujhaae soee boojhai |
ਹਰਿ ਗੁਣ ਗਾਵੈ ਅੰਦਰੁ ਸੂਝੈ ॥ har gun gaavai andar soojhai |
ਹਉਮੈ ਮੇਰਾ ਠਾਕਿ ਰਹਾਏ ਸਹਜੇ ਹੀ ਸਚੁ ਪਾਇਆ ॥੧੨॥ haumai meraa tthaak rahaae sahaje hee sach paaeaa |12|
ਬਿਨੁ ਕਰਮਾ ਹੋਰ ਫਿਰੈ ਘਨੇਰੀ ॥ bin karamaa hor firai ghaneree |
ਮਰਿ ਮਰਿ ਜੰਮੈ ਚੁਕੈ ਨ ਫੇਰੀ ॥ mar mar jamai chukai na feree |
ਬਿਖੁ ਕਾ ਰਾਤਾ ਬਿਖੁ ਕਮਾਵੈ ਸੁਖੁ ਨ ਕਬਹੂ ਪਾਇਆ ॥੧੩॥ bikh kaa raataa bikh kamaavai sukh na kabahoo paaeaa |13|
ਬਹੁਤੇ ਭੇਖ ਕਰੇ ਭੇਖਧਾਰੀ ॥ bahute bhekh kare bhekhadhaaree |
ਬਿਨੁ ਸਬਦੈ ਹਉਮੈ ਕਿਨੈ ਨ ਮਾਰੀ ॥ bin sabadai haumai kinai na maaree |
ਜੀਵਤੁ ਮਰੈ ਤਾ ਮੁਕਤਿ ਪਾਏ ਸਚੈ ਨਾਇ ਸਮਾਇਆ ॥੧੪॥ jeevat marai taa mukat paae sachai naae samaaeaa |14|
ਅਗਿਆਨੁ ਤ੍ਰਿਸਨਾ ਇਸੁ ਤਨਹਿ ਜਲਾਏ ॥ agiaan trisanaa is taneh jalaae |
Original Gurmukhi with romanized transliteration, via the GurbaniNow API. An English translation will be added once a cleared translation is available.