Sikhism
Ang-1001 53
Text
ਆਪੇ ਬਖਸੇ ਸਚੁ ਦ੍ਰਿੜਾਏ ਮਨੁ ਤਨੁ ਸਾਚੈ ਰਾਤਾ ਹੇ ॥੧੧॥ aape bakhase sach drirraae man tan saachai raataa he |11|
ਮਨੁ ਤਨੁ ਮੈਲਾ ਵਿਚਿ ਜੋਤਿ ਅਪਾਰਾ ॥ man tan mailaa vich jot apaaraa |
ਗੁਰਮਤਿ ਬੂਝੈ ਕਰਿ ਵੀਚਾਰਾ ॥ guramat boojhai kar veechaaraa |
ਹਉਮੈ ਮਾਰਿ ਸਦਾ ਮਨੁ ਨਿਰਮਲੁ ਰਸਨਾ ਸੇਵਿ ਸੁਖਦਾਤਾ ਹੇ ॥੧੨॥ haumai maar sadaa man niramal rasanaa sev sukhadaataa he |12|
ਗੜ ਕਾਇਆ ਅੰਦਰਿ ਬਹੁ ਹਟ ਬਾਜਾਰਾ ॥ garr kaaeaa andar bahu hatt baajaaraa |
ਤਿਸੁ ਵਿਚਿ ਨਾਮੁ ਹੈ ਅਤਿ ਅਪਾਰਾ ॥ tis vich naam hai at apaaraa |
ਗੁਰ ਕੈ ਸਬਦਿ ਸਦਾ ਦਰਿ ਸੋਹੈ ਹਉਮੈ ਮਾਰਿ ਪਛਾਤਾ ਹੇ ॥੧੩॥ gur kai sabad sadaa dar sohai haumai maar pachhaataa he |13|
ਰਤਨੁ ਅਮੋਲਕੁ ਅਗਮ ਅਪਾਰਾ ॥ ratan amolak agam apaaraa |
ਕੀਮਤਿ ਕਵਣੁ ਕਰੇ ਵੇਚਾਰਾ ॥ keemat kavan kare vechaaraa |
ਗੁਰ ਕੈ ਸਬਦੇ ਤੋਲਿ ਤੋਲਾਏ ਅੰਤਰਿ ਸਬਦਿ ਪਛਾਤਾ ਹੇ ॥੧੪॥ gur kai sabade tol tolaae antar sabad pachhaataa he |14|
ਸਿਮ੍ਰਿਤਿ ਸਾਸਤ੍ਰ ਬਹੁਤੁ ਬਿਸਥਾਰਾ ॥ simrit saasatr bahut bisathaaraa |
ਮਾਇਆ ਮੋਹੁ ਪਸਰਿਆ ਪਾਸਾਰਾ ॥ maaeaa mohu pasariaa paasaaraa |
ਮੂਰਖ ਪੜਹਿ ਸਬਦੁ ਨ ਬੂਝਹਿ ਗੁਰਮੁਖਿ ਵਿਰਲੈ ਜਾਤਾ ਹੇ ॥੧੫॥ moorakh parreh sabad na boojheh guramukh viralai jaataa he |15|
ਆਪੇ ਕਰਤਾ ਕਰੇ ਕਰਾਏ ॥ aape karataa kare karaae |
ਸਚੀ ਬਾਣੀ ਸਚੁ ਦ੍ਰਿੜਾਏ ॥ sachee baanee sach drirraae |
ਨਾਨਕ ਨਾਮੁ ਮਿਲੈ ਵਡਿਆਈ ਜੁਗਿ ਜੁਗਿ ਏਕੋ ਜਾਤਾ ਹੇ ॥੧੬॥੯॥ naanak naam milai vaddiaaee jug jug eko jaataa he |16|9|
ਮਾਰੂ ਮਹਲਾ ੩ ॥ maaroo mahalaa 3 |
ਸੋ ਸਚੁ ਸੇਵਿਹੁ ਸਿਰਜਣਹਾਰਾ ॥ so sach sevihu sirajanahaaraa |
ਸਬਦੇ ਦੂਖ ਨਿਵਾਰਣਹਾਰਾ ॥ sabade dookh nivaaranahaaraa |
ਅਗਮੁ ਅਗੋਚਰੁ ਕੀਮਤਿ ਨਹੀ ਪਾਈ ਆਪੇ ਅਗਮ ਅਥਾਹਾ ਹੇ ॥੧॥ agam agochar keemat nahee paaee aape agam athaahaa he |1|
ਆਪੇ ਸਚਾ ਸਚੁ ਵਰਤਾਏ ॥ aape sachaa sach varataae |
ਇਕਿ ਜਨ ਸਾਚੈ ਆਪੇ ਲਾਏ ॥ eik jan saachai aape laae |
ਸਾਚੋ ਸੇਵਹਿ ਸਾਚੁ ਕਮਾਵਹਿ ਨਾਮੇ ਸਚਿ ਸਮਾਹਾ ਹੇ ॥੨॥ saacho seveh saach kamaaveh naame sach samaahaa he |2|
ਧੁਰਿ ਭਗਤਾ ਮੇਲੇ ਆਪਿ ਮਿਲਾਏ ॥ dhur bhagataa mele aap milaae |
ਸਚੀ ਭਗਤੀ ਆਪੇ ਲਾਏ ॥ sachee bhagatee aape laae |
ਸਾਚੀ ਬਾਣੀ ਸਦਾ ਗੁਣ ਗਾਵੈ ਇਸੁ ਜਨਮੈ ਕਾ ਲਾਹਾ ਹੇ ॥੩॥ saachee baanee sadaa gun gaavai is janamai kaa laahaa he |3|
ਗੁਰਮੁਖਿ ਵਣਜੁ ਕਰਹਿ ਪਰੁ ਆਪੁ ਪਛਾਣਹਿ ॥ guramukh vanaj kareh par aap pachhaaneh |
ਏਕਸ ਬਿਨੁ ਕੋ ਅਵਰੁ ਨ ਜਾਣਹਿ ॥ ekas bin ko avar na jaaneh |
ਸਚਾ ਸਾਹੁ ਸਚੇ ਵਣਜਾਰੇ ਪੂੰਜੀ ਨਾਮੁ ਵਿਸਾਹਾ ਹੇ ॥੪॥ sachaa saahu sache vanajaare poonjee naam visaahaa he |4|
ਆਪੇ ਸਾਜੇ ਸ੍ਰਿਸਟਿ ਉਪਾਏ ॥ aape saaje srisatt upaae |
ਵਿਰਲੇ ਕਉ ਗੁਰਸਬਦੁ ਬੁਝਾਏ ॥ virale kau gurasabad bujhaae |
ਸਤਿਗੁਰੁ ਸੇਵਹਿ ਸੇ ਜਨ ਸਾਚੇ ਕਾਟੇ ਜਮ ਕਾ ਫਾਹਾ ਹੇ ॥੫॥ satigur seveh se jan saache kaatte jam kaa faahaa he |5|
ਭੰਨੈ ਘੜੇ ਸਵਾਰੇ ਸਾਜੇ ॥ bhanai gharre savaare saaje |
ਮਾਇਆ ਮੋਹਿ ਦੂਜੈ ਜੰਤ ਪਾਜੇ ॥ maaeaa mohi doojai jant paaje |
ਮਨਮੁਖ ਫਿਰਹਿ ਸਦਾ ਅੰਧੁ ਕਮਾਵਹਿ ਜਮ ਕਾ ਜੇਵੜਾ ਗਲਿ ਫਾਹਾ ਹੇ ॥੬॥ manamukh fireh sadaa andh kamaaveh jam kaa jevarraa gal faahaa he |6|
ਆਪੇ ਬਖਸੇ ਗੁਰ ਸੇਵਾ ਲਾਏ ॥ aape bakhase gur sevaa laae |
ਗੁਰਮਤੀ ਨਾਮੁ ਮੰਨਿ ਵਸਾਏ ॥ guramatee naam man vasaae |
ਅਨਦਿਨੁ ਨਾਮੁ ਧਿਆਏ ਸਾਚਾ ਇਸੁ ਜਗ ਮਹਿ ਨਾਮੋ ਲਾਹਾ ਹੇ ॥੭॥ anadin naam dhiaae saachaa is jag meh naamo laahaa he |7|
ਆਪੇ ਸਚਾ ਸਚੀ ਨਾਈ ॥ aape sachaa sachee naaee |
ਗੁਰਮੁਖਿ ਦੇਵੈ ਮੰਨਿ ਵਸਾਈ ॥ guramukh devai man vasaaee |
ਜਿਨ ਮਨਿ ਵਸਿਆ ਸੇ ਜਨ ਸੋਹਹਿ ਤਿਨ ਸਿਰਿ ਚੂਕਾ ਕਾਹਾ ਹੇ ॥੮॥ jin man vasiaa se jan soheh tin sir chookaa kaahaa he |8|
ਅਗਮ ਅਗੋਚਰੁ ਕੀਮਤਿ ਨਹੀ ਪਾਈ ॥ agam agochar keemat nahee paaee |
ਗੁਰ ਪਰਸਾਦੀ ਮੰਨਿ ਵਸਾਈ ॥ gur parasaadee man vasaaee |
ਸਦਾ ਸਬਦਿ ਸਾਲਾਹੀ ਗੁਣਦਾਤਾ ਲੇਖਾ ਕੋਇ ਨ ਮੰਗੈ ਤਾਹਾ ਹੇ ॥੯॥ sadaa sabad saalaahee gunadaataa lekhaa koe na mangai taahaa he |9|
ਬ੍ਰਹਮਾ ਬਿਸਨੁ ਰੁਦ੍ਰੁ ਤਿਸ ਕੀ ਸੇਵਾ ॥ brahamaa bisan rudru tis kee sevaa |
ਅੰਤੁ ਨ ਪਾਵਹਿ ਅਲਖ ਅਭੇਵਾ ॥ ant na paaveh alakh abhevaa |
ਜਿਨ ਕਉ ਨਦਰਿ ਕਰਹਿ ਤੂ ਅਪਣੀ ਗੁਰਮੁਖਿ ਅਲਖੁ ਲਖਾਹਾ ਹੇ ॥੧੦॥ jin kau nadar kareh too apanee guramukh alakh lakhaahaa he |10|
Original Gurmukhi with romanized transliteration, via the GurbaniNow API. An English translation will be added once a cleared translation is available.