U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-1001 23

Text

1

ਸਚੈ ਊਪਰਿ ਅਵਰ ਨ ਦੀਸੈ ਸਾਚੇ ਕੀਮਤਿ ਪਾਈ ਹੇ ॥੮॥ sachai aoopar avar na deesai saache keemat paaee he |8|

2

ਐਥੈ ਗੋਇਲੜਾ ਦਿਨ ਚਾਰੇ ॥ aithai goeilarraa din chaare |

3

ਖੇਲੁ ਤਮਾਸਾ ਧੁੰਧੂਕਾਰੇ ॥ khel tamaasaa dhundhookaare |

4

ਬਾਜੀ ਖੇਲਿ ਗਏ ਬਾਜੀਗਰ ਜਿਉ ਨਿਸਿ ਸੁਪਨੈ ਭਖਲਾਈ ਹੇ ॥੯॥ baajee khel ge baajeegar jiau nis supanai bhakhalaaee he |9|

5

ਤਿਨ ਕਉ ਤਖਤਿ ਮਿਲੀ ਵਡਿਆਈ ॥ tin kau takhat milee vaddiaaee |

6

ਨਿਰਭਉ ਮਨਿ ਵਸਿਆ ਲਿਵ ਲਾਈ ॥ nirbhau man vasiaa liv laaee |

7

ਖੰਡੀ ਬ੍ਰਹਮੰਡੀ ਪਾਤਾਲੀ ਪੁਰੀਈ ਤ੍ਰਿਭਵਣ ਤਾੜੀ ਲਾਈ ਹੇ ॥੧੦॥ khanddee brahamanddee paataalee pureeee tribhavan taarree laaee he |10|

8

ਸਾਚੀ ਨਗਰੀ ਤਖਤੁ ਸਚਾਵਾ ॥ saachee nagaree takhat sachaavaa |

9

ਗੁਰਮੁਖਿ ਸਾਚੁ ਮਿਲੈ ਸੁਖੁ ਪਾਵਾ ॥ guramukh saach milai sukh paavaa |

10

ਸਾਚੇ ਸਾਚੈ ਤਖਤਿ ਵਡਾਈ ਹਉਮੈ ਗਣਤ ਗਵਾਈ ਹੇ ॥੧੧॥ saache saachai takhat vaddaaee haumai ganat gavaaee he |11|

11

ਗਣਤ ਗਣੀਐ ਸਹਸਾ ਜੀਐ ॥ ganat ganeeai sahasaa jeeai |

12

ਕਿਉ ਸੁਖੁ ਪਾਵੈ ਦੂਐ ਤੀਐ ॥ kiau sukh paavai dooai teeai |

13

ਨਿਰਮਲੁ ਏਕੁ ਨਿਰੰਜਨੁ ਦਾਤਾ ਗੁਰ ਪੂਰੇ ਤੇ ਪਤਿ ਪਾਈ ਹੇ ॥੧੨॥ niramal ek niranjan daataa gur poore te pat paaee he |12|

14

ਜੁਗਿ ਜੁਗਿ ਵਿਰਲੀ ਗੁਰਮੁਖਿ ਜਾਤਾ ॥ jug jug viralee guramukh jaataa |

15

ਸਾਚਾ ਰਵਿ ਰਹਿਆ ਮਨੁ ਰਾਤਾ ॥ saachaa rav rahiaa man raataa |

16

ਤਿਸ ਕੀ ਓਟ ਗਹੀ ਸੁਖੁ ਪਾਇਆ ਮਨਿ ਤਨਿ ਮੈਲੁ ਨ ਕਾਈ ਹੇ ॥੧੩॥ tis kee ott gahee sukh paaeaa man tan mail na kaaee he |13|

17

ਜੀਭ ਰਸਾਇਣਿ ਸਾਚੈ ਰਾਤੀ ॥ jeebh rasaaein saachai raatee |

18

ਹਰਿ ਪ੍ਰਭੁ ਸੰਗੀ ਭਉ ਨ ਭਰਾਤੀ ॥ har prabh sangee bhau na bharaatee |

19

ਸ੍ਰਵਣ ਸ੍ਰੋਤ ਰਜੇ ਗੁਰਬਾਣੀ ਜੋਤੀ ਜੋਤਿ ਮਿਲਾਈ ਹੇ ॥੧੪॥ sravan srot raje gurabaanee jotee jot milaaee he |14|

20

ਰਖਿ ਰਖਿ ਪੈਰ ਧਰੇ ਪਉ ਧਰਣਾ ॥ rakh rakh pair dhare pau dharanaa |

21

ਜਤ ਕਤ ਦੇਖਉ ਤੇਰੀ ਸਰਣਾ ॥ jat kat dekhau teree saranaa |

22

ਦੁਖੁ ਸੁਖੁ ਦੇਹਿ ਤੂਹੈ ਮਨਿ ਭਾਵਹਿ ਤੁਝ ਹੀ ਸਿਉ ਬਣਿ ਆਈ ਹੇ ॥੧੫॥ dukh sukh dehi toohai man bhaaveh tujh hee siau ban aaee he |15|

23

ਅੰਤ ਕਾਲਿ ਕੋ ਬੇਲੀ ਨਾਹੀ ॥ ant kaal ko belee naahee |

24

ਗੁਰਮੁਖਿ ਜਾਤਾ ਤੁਧੁ ਸਾਲਾਹੀ ॥ guramukh jaataa tudh saalaahee |

25

ਨਾਨਕ ਨਾਮਿ ਰਤੇ ਬੈਰਾਗੀ ਨਿਜ ਘਰਿ ਤਾੜੀ ਲਾਈ ਹੇ ॥੧੬॥੩॥ naanak naam rate bairaagee nij ghar taarree laaee he |16|3|

26

ਮਾਰੂ ਮਹਲਾ ੧ ॥ maaroo mahalaa 1 |

27

ਆਦਿ ਜੁਗਾਦੀ ਅਪਰ ਅਪਾਰੇ ॥ aad jugaadee apar apaare |

28

ਆਦਿ ਨਿਰੰਜਨ ਖਸਮ ਹਮਾਰੇ ॥ aad niranjan khasam hamaare |

29

ਸਾਚੇ ਜੋਗ ਜੁਗਤਿ ਵੀਚਾਰੀ ਸਾਚੇ ਤਾੜੀ ਲਾਈ ਹੇ ॥੧॥ saache jog jugat veechaaree saache taarree laaee he |1|

30

ਕੇਤੜਿਆ ਜੁਗ ਧੁੰਧੂਕਾਰੈ ॥ ketarriaa jug dhundhookaarai |

31

ਤਾੜੀ ਲਾਈ ਸਿਰਜਣਹਾਰੈ ॥ taarree laaee sirajanahaarai |

32

ਸਚੁ ਨਾਮੁ ਸਚੀ ਵਡਿਆਈ ਸਾਚੈ ਤਖਤਿ ਵਡਾਈ ਹੇ ॥੨॥ sach naam sachee vaddiaaee saachai takhat vaddaaee he |2|

33

ਸਤਜੁਗਿ ਸਤੁ ਸੰਤੋਖੁ ਸਰੀਰਾ ॥ satajug sat santokh sareeraa |

34

ਸਤਿ ਸਤਿ ਵਰਤੈ ਗਹਿਰ ਗੰਭੀਰਾ ॥ sat sat varatai gahir ganbheeraa |

35

ਸਚਾ ਸਾਹਿਬੁ ਸਚੁ ਪਰਖੈ ਸਾਚੈ ਹੁਕਮਿ ਚਲਾਈ ਹੇ ॥੩॥ sachaa saahib sach parakhai saachai hukam chalaaee he |3|

36

ਸਤ ਸੰਤੋਖੀ ਸਤਿਗੁਰੁ ਪੂਰਾ ॥ sat santokhee satigur pooraa |

37

ਗੁਰ ਕਾ ਸਬਦੁ ਮਨੇ ਸੋ ਸੂਰਾ ॥ gur kaa sabad mane so sooraa |

38

ਸਾਚੀ ਦਰਗਹ ਸਾਚੁ ਨਿਵਾਸਾ ਮਾਨੈ ਹੁਕਮੁ ਰਜਾਈ ਹੇ ॥੪॥ saachee daragah saach nivaasaa maanai hukam rajaaee he |4|

39

ਸਤਜੁਗਿ ਸਾਚੁ ਕਹੈ ਸਭੁ ਕੋਈ ॥ satajug saach kahai sabh koee |

40

ਸਚਿ ਵਰਤੈ ਸਾਚਾ ਸੋਈ ॥ sach varatai saachaa soee |

41

ਮਨਿ ਮੁਖਿ ਸਾਚੁ ਭਰਮ ਭਉ ਭੰਜਨੁ ਗੁਰਮੁਖਿ ਸਾਚੁ ਸਖਾਈ ਹੇ ॥੫॥ man mukh saach bharam bhau bhanjan guramukh saach sakhaaee he |5|

42

ਤ੍ਰੇਤੈ ਧਰਮ ਕਲਾ ਇਕ ਚੂਕੀ ॥ tretai dharam kalaa ik chookee |

43

ਤੀਨਿ ਚਰਣ ਇਕ ਦੁਬਿਧਾ ਸੂਕੀ ॥ teen charan ik dubidhaa sookee |

44

ਗੁਰਮੁਖਿ ਹੋਵੈ ਸੁ ਸਾਚੁ ਵਖਾਣੈ ਮਨਮੁਖਿ ਪਚੈ ਅਵਾਈ ਹੇ ॥੬॥ guramukh hovai su saach vakhaanai manamukh pachai avaaee he |6|

45

ਮਨਮੁਖਿ ਕਦੇ ਨ ਦਰਗਹ ਸੀਝੈ ॥ manamukh kade na daragah seejhai |

46

ਬਿਨੁ ਸਬਦੈ ਕਿਉ ਅੰਤਰੁ ਰੀਝੈ ॥ bin sabadai kiau antar reejhai |

47

ਬਾਧੇ ਆਵਹਿ ਬਾਧੇ ਜਾਵਹਿ ਸੋਝੀ ਬੂਝ ਨ ਕਾਈ ਹੇ ॥੭॥ baadhe aaveh baadhe jaaveh sojhee boojh na kaaee he |7|

48

ਦਇਆ ਦੁਆਪੁਰਿ ਅਧੀ ਹੋਈ ॥ deaa duaapur adhee hoee |

Original Gurmukhi with romanized transliteration, via the GurbaniNow API. An English translation will be added once a cleared translation is available.